ਕਿਰਤ ਤੇ ਰੋਜ਼ਗਾਰ ਮੰਤਰਾਲਾ
ਕਿਰਤ ਮੰਤਰੀ ਨੇ ਦ ਏ ਕਿਉ ਈ ਈ ਐੱਸ ਅਤੇ ਪ੍ਰਵਾਸੀ ਕਾਮਿਆਂ ਬਾਰੇ ਆਲ ਇੰਡੀਆ ਸਰਵੇਅ ਦੇ ਜ਼ਮੀਨੀ ਕੰਮ ਨੂੰ ਝੰਡੀ ਵਿਖਾਈ
Posted On:
31 MAR 2021 2:42PM by PIB Chandigarh
ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ , ਕੇਂਦਰੀ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਨੇ 2 ਸਰਵੇਆਂ — ਪ੍ਰਵਾਸੀ ਕਾਮਿਆਂ ਬਾਰੇ ਆਲ ਇੰਡੀਆ ਸਰਵੇਅ ਅਤੇ ਆਲ ਇੰਡੀਆ ਕੁਆਰਟਲੀ ਇਸਟੈਬਲਿਸ਼ਮੈਂਟ ਬੇਸਡ ਇੰਪਲਾਇਮੈਂਟ ਸਰਵੇਅ (ਏ ਕਿਉ ਈ ਈ ਐੱਸ) ਲਈ ਵੀਲਡ ਵਰਕ ਸ਼ੁਰੂ ਕਰਨ ਲਈ ਝੰਡੀ ਦਿਖਾਈ । ਇਸ ਸਾਲ ਮੰਤਰਾਲੇ ਦੇ ਦਫ਼ਤਰ ਕਿਰਤ ਬਿਉਰੋ ਵੱਲੋਂ ਕਰਵਾਏ ਜਾ ਰਹੇ 5 ਆਲ ਇੰਡੀਆ ਸਰਵੇਆਂ ਵਿਚੋਂ ਇਹ ਦੋ ਹਨ । ਮੰਤਰੀ ਨੇ ਇਸ ਸਾਲ ਫਰਵਰੀ ਵਿੱਚ ਚੰਡੀਗੜ੍ਹ ਵਿਖੇ ਇਹਨਾਂ ਸਰਵੇਆਂ ਲਈ ਸਾਫਟਵੇਅਰ ਅਰਜ਼ੀਆਂ ਲਾਂਚ ਕੀਤੀਆਂ ਸਨ । ਫੀਲਡ ਵਰਕ ਲਾਂਚ ਕਰਨ ਤੋਂ ਪਹਿਲਾਂ ਬਿਉਰੋ ਪਿਛਲੇ 2 ਮਹੀਨਿਆਂ ਵਿੱਚ ਇਹਨਾਂ ਸਰਵੇਆਂ ਲਈ ਨਿਗਰਾਨੀਕਾਰਾਂ ਅਤੇ ਮਾਸਟਰ ਟ੍ਰੇਨਰਾਂ ਲਈ ਧਿਆਨ ਕੇਂਦਰਿਤ ਕਰਕੇ ਸਿਖਲਾਈ ਪ੍ਰੋਗਰਾਮ ਕਰਦਾ ਆ ਰਿਹਾ ਹੈ ।
ਇਸ ਮੌਕੇ ਤੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਇਹਨਾਂ ਦੋਹਾਂ ਦੇ ਨਤੀਜੇ ਕਿਰਤ ਅਤੇ ਰੁਜ਼ਗਾਰ ਖੇਤਰ ਵਿੱਚ ਪ੍ਰਭਾਵਸ਼ਾਲੀ ਨੀਤੀ ਲਈ ਬਹੁਤ ਲਾਹੇਵੰਦ ਡਾਟਾ ਜਨਰੇਟ ਕਰਨਗੇ । ਸਰਵੇਆਂ ਨੂੰ ਲਾਂਚ ਕਰਨ ਲਈ ਸਮੇਂ ਦੀ ਪਾਬੰਦੀ ਅਤੇ ਸਖ਼ਤੀ ਨਾਲ ਕੀਤੇ ਗਏ ਬਿਉਰੋ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਮੰਤਰੀ ਨੇ ਇਹ ਵੀ ਦੱਸਿਆ ਕਿ ਜਲਦੀ ਹੀ ਬਾਕੀ ਰਹਿੰਦੇ 3 ਸਰਵੇਅ — ਘਰੇਲੂ ਕਾਮਿਆਂ ਬਾਰੇ ਆਲ ਇੰਡੀਆ ਸਰਵੇਅ , ਪੇਸ਼ੇਵਰਾਨਾ ਦੁਆਰਾ ਪੈਦਾ ਰੁਜ਼ਗਾਰ ਬਾਰੇ , ਆਲ ਇੰਡੀਆ ਸਰਵੇਅ ਅਤੇ ਆਵਾਜਾਈ ਖੇਤਰ ਵਿੱਚ ਰੁਜ਼ਗਾਰ ਪੈਦਾ ਕਰਨ ਵਾਲੇ ਆਲ ਇੰਡੀਆ ਸਰਵੇਆਂ ਨੂੰ ਵੀ ਬਿਉਰੋ ਦੁਆਰਾ ਲਾਂਚ ਕੀਤਾ ਜਾਵੇ ।
ਸ਼੍ਰੀ ਅਪੁਰਵਾ ਚੰਦਰਾ , ਸਕੱਤਰ ਕਿਰਤ ਅਤੇ ਰੁਜ਼ਗਾਰ ਨੇ ਜ਼ਮੀਨੀ ਕੰਮ ਨੂੰ ਹਰੀ ਝੰਡੀ ਦੇਣ ਤੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਫੀਲਡ ਇਨਵੈਸਟੀਗੇਟਰਾਂ ਨੂੰ ਫੀਲਡ ਡਾਟਾ ਇਕੱਤਰ ਕਰਨ ਲਈ ਨਵੀਨਤਮ ਤਕਨਾਲੋਜੀ , ਸਾਫਟਵੇਅਰ ਐਪਲੀਕੇਸ਼ਨਸ ਦੇ ਨਾਲ ਟੈਬਲੇਟ ਪੀਸੀਜ਼ ਨਾਲ ਲੈਸ ਕੀਤਾ ਜਾਵੇਗਾ । ਉਹਨਾਂ ਨੇ ਹੋਰ ਕਿਹਾ ਕਿ ਇਹ ਰਾਸ਼ਟਰੀ ਪੱਧਰ ਤੇ ਘਰੇਲੂ ਸਰਵੇਖਣ ਦੇ ਫੀਲਡ ਵਰਕ ਵਿੱਚ ਆਈ ਟੀ ਤਕਨਾਲੋਜੀ ਦੇ ਏਕੀਕ੍ਰਿਤ ਵਾਲਾ ਮਾਰਗ ਤੋੜ ਹੋਵੇਗਾ । ਉਹਨਾਂ ਨੇ ਕਿਰਤ ਬਿਉਰੋ ਵੱਲੋਂ 5 ਸਰਵੇਖਣਾਂ ਨੂੰ ਕਰਵਾਏ ਜਾਣ ਦੇ ਯਤਨਾਂ ਅਤੇ ਉਹ ਵੀ ਇੱਕ ਸਾਲ ਦੇ ਅੰਦਰ ਅੰਦਰ ਲਈ ਸ਼ਲਾਘਾ ਕੀਤੀ । ਹੋਰ ਉਹਨਾਂ ਨੇ ਇਹਨਾਂ ਸਰਵੇਖਣਾਂ ਲਈ ਆਈ ਟੀ ਮਦਦ ਪ੍ਰਦਾਨ ਕਰਨ ਲਈ ਬੇਸਿਲ ਦੇ (ਭਾਰਤ ਸਰਕਾਰ ਦੀ ਇੱਕ ਮਿੰਨੀ ਰਤਨ ਕੰਪਨੀ) ਯਤਨਾਂ ਦੀ ਪ੍ਰਸ਼ੰਸਾ ਕੀਤਾ ।
ਇਹਨਾਂ ਸਰਵੇਖਣਾਂ ਨੂੰ ਲਾਂਚ ਕਰਨ ਨਾਲ ਬਿਉਰੋ ਪ੍ਰਵਾਸੀ ਕਾਮਿਆਂ ਬਾਰੇ ਕੀਮਤੀ ਡਾਟਾ ਇਕੱਤਰ ਕਰਨ ਲਈ ਆਉਂਦੇ ਕੁਝ ਮਹੀਨਿਆਂ ਵਿੱਚ ਲੱਖਾਂ ਘਰਾਂ ਨੂੰ ਕਵਰ ਕਰੇਗਾ । ਬਿਉਰੋ ਰੁਜ਼ਗਾਰ ਸਥਿਤੀ ਵਿਚਲੇ ਪਰਿਵਰਤਣ ਅਤੇ ਰੁਜ਼ਗਾਰ ਸਥਿਤੀ ਬਾਰੇ ਡਾਟਾ ਇਕੱਤਰ ਕਰਨ ਲਈ ਏ ਕਿਉ ਈ ਈ ਐੱਸ ਤਹਿਤ ਵੱਖ ਵੱਖ ਸੰਸਥਾਵਾਂ ਨੂੰ ਵੀ ਕਵਰ ਕਰੇਗਾ । ਇਹ ਸਰਵੇਖਣ ਕਿਰਤ ਅਤੇ ਰੁਜ਼ਗਾਰ ਖੇਤਰ ਬਾਰੇ ਨੀਤੀ ਘੜਨ ਲਈ ਮਹੱਤਵਪੂਰਨ ਡਾਟਾ ਮੁਹੱਈਆ ਕਰਨਗੇ । ਏ ਕਿਉ ਈ ਈ ਐੱਸ ਸਰਵੇਖਣ ਤਿਮਾਹੀ ਅਧਾਰ ਤੇ ਰੁਜ਼ਗਾਰ ਡਾਟਾ ਇਕੱਠੇ ਕਰਨ ਦੇ ਟੀਚੇ ਨਾਲ ਚੱਲ ਰਿਹਾ ਹੈ । ਇਸ ਨੂੰ ਸੰਸਥਾ ਅਧਾਰਿਤ ਰੁਜ਼ਗਾਰ ਸਰਵੇਖਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ 10 ਕਰਮਚਾਰੀਆਂ ਵਾਲੀਆਂ ਜਾਂ ਇਸ ਤੋਂ ਵੱਧ ਕਾਮਿਆਂ ਵਾਲੀਆਂ ਸੰਸਥਾਵਾਂ ਅਤੇ 9 ਜਾਂ ਇਸ ਤੋਂ ਘੱਟ ਰੁਜ਼ਗਾਰ ਦੇਣ ਵਾਲੇ ਕਾਮਿਆਂ ਲਈ ਰੁਜ਼ਗਾਰ ਅੰਦਾਜਿ਼ਆਂ ਲਈ ਇੱਕ ਤਿਮਾਹੀ ਅਧਾਰ ਮੁਹੱਈਆ ਕਰੇਗਾ । ਇਹ ਭਾਰਤੀ ਕਿਰਤ ਬਜ਼ਾਰ ਦੇ ਸਭ ਤੋਂ ਵੱਡੇ ਖੇਤਰ ਵਿੱਚ ਮੁੱਖ ਡਾਟਾ ਪਾੜੇ ਨੂੰ ਹੱਲ ਕਰੇਗਾ ।
ਇਸੇ ਤਰ੍ਹਾਂ ਹੀ ਪ੍ਰਵਾਸੀ ਕਾਮਿਆਂ ਦਾ ਸਰਵੇਖਣ ਵੀ ਪ੍ਰਵਾਸੀ ਕਾਮਿਆਂ ਦੀਆਂ ਕੰਮਕਾਜੀ ਹਾਲਤਾਂ ਅਤੇ ਸਮਾਜਿਕ ਆਰਥਿਕ ਹਾਲਤਾਂ ਦੇ ਅਧਿਅਨ ਤੇ ਕੇਂਦਰਿਤ ਸਰਵੇਖਣ ਹੈ । ਇਹ ਭਾਰਤ ਵਿੱਚ ਪ੍ਰਵਾਸੀ ਕਾਮਿਆਂ ਤੇ ਕੋਵਿਡ 19 ਦੇ ਅਸਰ ਬਾਰੇ ਵੀ ਪਤਾ ਲਗਾਇਗਾ ।
ਸ਼੍ਰੀ ਡੀ ਪੀ ਐੱਸ ਨੇਗੀ (ਡੀ ਜੀ ਐੱਲ ਬੀ ਆਈ) ਨੇ ਪੰਜ ਕਿਰਤ ਸਰਵੇਖਣਾਂ ਦੇ ਉਤਸ਼ਾਹੀ ਪ੍ਰਾਜੈਕਟ ਨੂੰ ਅੱਗੇ ਲਿਜਾਂਦਿਆਂ ਸਾਰੀਆਂ ਨਿਸ਼ਚਿਤ ਮਿੱਥੀਆਂ ਸੀਮਾਵਾਂ ਨੂੰ ਪੂਰਾ ਕਰਨ ਤੇ ਖੁਸ਼ੀ ਪ੍ਰਗਟ ਕੀਤੀ । ਸ਼੍ਰੀ ਨੇਗੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਅਜਿਹਾ ਆਈ ਟੀ ਯੋਗ ਸਰਵੇਅ ਅਜਿਹੇ ਵੱਡੇ ਪੱਧਰ ਤੇ ਕਿਸੇ ਸੰਸਥਾ ਵੱਲੋਂ ਕਰਵਾਇਆ ਜਾਵੇਗਾ । ਉਹਨਾਂ ਇਹ ਵੀ ਦੱਸਿਆ ਕਿ ਇਸ ਸਾਲ ਜਿਹੜੇ ਪੰਜ ਸਰਵੇਖਣਾਂ ਨੂੰ ਬਿਉਰੋ ਲਾਂਚ ਅਤੇ ਮੁਕੰਮਲ ਕਰੇਗਾ , ਉਹਨਾਂ ਵਿੱਚ ਪ੍ਰਵਾਸੀ ਕਾਮਿਆਂ , ਘਰੇਲੂ ਕਾਮਿਆਂ , ਏ ਕਿਉ ਈ ਈ ਐੱਸ , ਪੇਸ਼ੇਵਰਾਨਾ ਦੁਆਰਾ ਪੈਦਾ ਕੀਤਾ ਜਾਂਦਾ ਰੁਜ਼ਗਾਰ ਅਤੇ ਆਵਾਜਾਈ ਖੇਤਰ ਵਿੱਚਲੀ ਰੁਜ਼ਗਾਰ ਬਾਰੇ ਆਲ ਇੰਡੀਆ ਸਰਵੇਖਣ ਸ਼ਾਮਲ ਹਨ । ਇਹ ਆਲ ਇੰਡੀਆ ਸਰਵੇਖਣ ਕਿਰਤ ਦੀ ਭਲਾਈ ਅਤੇ ਰੁਜ਼ਗਾਰ ਲਈ ਸਹੀ ਨੀਤੀਆਂ ਬਣਾਉਣ ਲਈ ਵੱਡਾ ਡਾਟਾ ਜਨਰੇਟ ਕਰੇਗਾ I ,"ਉਹਨਾਂ ਕਿਹਾ ਇਹ ਸਰਵੇਖਣ ਸਰਕਾਰ ਨੂੰ ਰਵਾਇਤੀ ਤੇ ਗੈਰ ਰਵਾਇਤੀ ਉੱਦਮਾਂ ਵਿੱਚ ਰੋਜ਼ਗਾਰ ਅਤੇ ਪ੍ਰਵਾਸੀ ਕਾਮਿਆਂ ਬਾਰੇ ਸਰਕਾਰ ਨੂੰ ਮਹੱਤਵਪੂਰਨ ਡਾਟਾ ਮੁਹੱਈਆ ਕਰੇਗਾ , ਬਹੁਤ ਲਾਹੇਵੰਦ ਹੋਵੇਗਾ । ਉਹਨਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਬਿਉਰੋ ਸਰਵੇਖਣ ਕੰਮ ਨਹੀ ਨਵੀਨਤਮ ਉਪਲਬੱਧ ਤਕਨਾਲੋਜੀ ਨਾਲ ਸਮੇਂ ਸਿਰ ਅਤੇ ਜਲਦੀ ਨਤੀਜੇ ਪ੍ਰਾਪਤ ਕਰਨ ਲਈ ਏਕੀਕ੍ਰਿਤ ਕਰ ਰਿਹਾ ਹੈ"। ਉਹਨਾਂ ਹੋਰ ਕਿਹਾ ਅੱਜ ਲਾਂਚ ਕੀਤੇ ਗਏ ਦੋਹਾਂ ਸਰਵੇਖਣਾ ਦੇ ਨਤੀਜੇ ਇਸੇ ਸਾਲ 2021 ਵਿੱਚ ਉਪਲਬੱਧ ਹੋਣ ਦੀ ਆਸ ਹੈ ।
ਐੱਮ ਐੱਸ / ਜੇ ਕੇ
(Release ID: 1708784)
Visitor Counter : 275