ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਸਕੱਤਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਕੋਵਿਡ ਟੀਕਾਕਰਨ ਅਭਿਆਨ ਤੇ ਅਪ੍ਰੈਲ 2021 ਲਈ ਤਿਆਰੀਆਂ ਬਾਰੇ ਸਮੀਖਿਆ ਕੀਤੀ
ਸੂਬਿਆਂ ਕੋਲ ਵੈਕਸੀਨ ਦੀ ਕੋਈ ਕਮੀ ਨਹੀਂ ਹੈ l ਕੇਂਦਰ ਲਗਾਤਾਰ ਸੂਬਿਆਂ ਦੀ ਪੂਰਤੀ ਭਰਦਾ ਰਹੇਗਾ
ਟੀਕਾ ਵੇਸਟੇਜ 1% ਤੋਂ ਹੇਠਾਂ ਰੱਖਣ ਦੀ ਲੋੜ ਤੇ ਦੁਬਾਰਾ ਜ਼ੋਰ ਦਿੱਤਾ ਗਿਆ
प्रविष्टि तिथि:
31 MAR 2021 2:37PM by PIB Chandigarh
ਸ਼੍ਰੀ ਰਾਜੇਸ਼ ਭੂਸ਼ਨ , ਕੇਂਦਰੀ ਸਿਹਤ ਸਕੱਤਰ ਅਤੇ ਡਾਕਟਰ ਆਰ ਐੱਸ ਸ਼ਰਮਾ , ਸੀ ਈ ਓ , ਕੌਮੀ ਸਿਹਤ ਅਥਾਰਟੀ (ਐੱਨ ਐੱਚ ਏ) ਅਤੇ ਕੋਵਿਡ ਟੀਕਾਕਰਨ ਲਈ ਬਣਾਏ ਗਏ ਉੱਚ ਤਾਕਤੀ ਗਰੁੱਪ ਦੇ ਚੇਅਰਪਰਸਨ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ । ਇਸ ਮੀਟਿੰਗ ਵਿੱਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ , ਐੱਨ ਐੱਚ ਐੱਮ ਦੇ ਸੂਬਾ ਮਿਸ਼ਨ ਡਾਇਰੈਕਟਰਾਂ ਤੇ ਸੂਬਾ ਟੀਕਾਕਰਨ ਅਧਿਕਾਰੀਆਂ ਨਾਲ ਦੇਸ਼ ਭਰ ਵਿੱਚ ਕੋਵਿਡ ਟੀਕਾਕਰਨ ਸੰਬੰਧੀ ਮੁੱਦਿਆਂ , ਸਥਿਤੀ ਤੇ ਚਾਲ ਬਾਰੇ ਸਮੀਖਿਆ ਕਰਨ ਦੇ ਨਾਲ ਨਾਲ ਅਪ੍ਰੈਲ 2021 ਲਈ ਤਿਆਰੀਆਂ ਦੀ ਸਮੀਖਿਆ ਵੀ ਕੀਤੀ ਗਈ । ਜਦੋਂ ਟੀਕਾਕਰਨ 45 ਸਾਲ ਤੋਂ ਉੱਪਰ ਦੀ ਉਮਰ ਵਾਲੇ ਵਿਅਕਤੀਆਂ ਨੂੰ ਵੀ ਲਗਾਇਆ ਜਾਣਾ ਹੈ । ਇਸ ਮੀਟਿੰਗ ਦਾ ਮੁੱਖ ਵਿਸ਼ਾ ਘੱਟ ਵੈਕਸੀਨ ਕਵਰੇਜ ਵਾਲੀਆਂ ਪਾਕੇਟਸ ਦੀ ਪਛਾਣ ਵਿਸ਼ੇਸ਼ ਕਰਕੇ ਉਹਨਾਂ ਜਿ਼ਲਿ੍ਆਂ ਵਿੱਚ ਜਿੱਥੇ ਕੋਵਿਡ ਦੇ ਉਛਾਲ ਆ ਰਹੇ ਹਨ ਅਤੇ ਉਹਨਾਂ ਦੇ ਸੁਧਾਰ ਲਈ ਕਾਰਵਾਈ ਕਰਨੀ ਹੈ ।
ਸਿਹਤ ਸੰਭਾਲ ਕਾਮਿਆਂ (ਐੱਚ ਸੀ ਡਬਲਯੁਜ਼) ਅਤੇ ਪਹਿਲੀ ਕਤਾਰ ਦੇ ਕਾਮਿਆਂ (ਐੱਫ ਐੱਲ ਡਬਲਯੁਜ਼) ਦੀ ਵੈਕਸੀਨੇਸ਼ਨ ਦੀ ਕਵਰੇਜ ਦੇ ਸੰਬੰਧ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੇਠ ਲਿਖੇ ਮਸ਼ਵਰੇ ਦਿੱਤੇ ਗਏ ਹਨ ।
1. ਕੇਵਲ ਯੋਗ ਪੰਜੀਕ੍ਰਿਤ ਲਾਭਪਾਤਰੀਆਂ ਨੂੰ ਸੁਨਿਸ਼ਚਿਤ ਕਰਨਾ ਅਤੇ ਐੱਚ ਸੀ ਡਬਲਯੁ ਤੇ ਐੱਫ ਐੱਲ ਡਬਲਯੁ ਸ਼੍ਰੇਣੀ ਤਹਿਤ ਟੀਕਾਕਰਨ ਕਰਨਾ ।
2. ਕੋਵਿਨ ਪਲੇਟਫਾਰਮ ਤੇ ਗਲਤ/ਦੁਬਾਰਾ ਐਂਟਰੀਆਂ ਨੂੰ ਆਰਕਾਈਵ ਕਰਨਾ ।
3. ਘੱਟ ਟੀਕਾਕਰਨ ਕਵਰੇਜ , ਸਿਹਤ ਸਹੂਲਤਾਂ / ਪੇਸ਼ੇਵਰਾਨਾ ਐਸੋਸੀਏਸ਼ਨ / ਬਲਾਕ ਤੇ ਜਿ਼ਲਿ੍ਆਂ ਆਦਿ ਦੀ ਪਛਾਣ ਕਰਨਾ ਤਾਂ ਜੋ ਸੁਧਾਰ ਕਾਰਵਾਈ ਕੀਤੀ ਜਾ ਸਕੇ ।
4. ਪਹਿਲ ਦੇ ਅਧਾਰ ਤੇ ਇਹਨਾਂ ਸਮੂਹਾਂ ਦੇ ਟੀਕਾਕਰਨ ਦੀ ਸੰਤ੍ਰਿਪਤ ।
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਨਿਜੀ ਕੋਵਿਡ ਟੀਕਾਕਰਨ ਸੈਂਟਰਾਂ ਦੀ ਸ਼ਮੂਲੀਅਤ ਬਾਰੇ ਪੁੱਛਿਆ ਗਿਆ ਸੀ ।
1. ਨਿਜੀ ਸੀ ਵੀ ਸੀਜ਼ ਦੇ ਸੰਬੰਧ ਵਿੱਚ ਉਹਨਾਂ ਦੀ ਟੀਕਾਕਰਨ ਦੀ ਸਮਰੱਥਾ ਵਰਤੋਂ ਬਾਰੇ ਲਗਾਤਾਰ ਸਮੀਖਿਆ ਕਰਨਾ ।
2. ਸੀ ਵੀ ਸੀਜ਼ ਦਾ ਜੀ ਆਈ ਸੀ ਮੁਲਾਂਕਣ ਕਰਨਾ ਤਾਂ ਜੋ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਲੇ ਵਧੇਰੇ ਸੀ ਵੀ ਸੀਜ਼ ਦੀ ਲੋੜ ਬਾਰੇ ਪਤਾ ਲਾਇਆ ਜਾ ਸਕੇ ।
3. ਪ੍ਰਾਈਵੇਟ ਸੀ ਵੀ ਸੀਜ਼ ਦੇ ਵੈਕਸਿਨ ਸਪਲਾਈ , ਦਿਸ਼ਾ ਨਿਰਦੇਸ਼ਾਂ ਬਾਰੇ ਖਦਸਿ਼ਆਂ ਨੂੰ ਅੱਗੇ ਵਧ ਕੇ ਹੱਲ ਕਰਨਾ ।
ਵੈਕਸੀਨ ਭੰਡਾਰਾਂ ਦੇ ਮੁੱਦੇ ਬਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਸਲਾਹ ਦਿੱਤੀ ਗਈ ਸੀ ਕਿ :—
1. ਵੈਕਸੀਨ ਭੰਡਾਰਾਂ ਦੇ ਕਿਸੇ ਵੀ ਪੱਧਰ ਦੇ ਭੰਡਾਰਨ ਤੇ ਕੋਈ ਤਾਲਮੇਲ ਨਹੀਂ ਹੈ ।
2. ਵਧੇਰੇ ਭੰਡਾਰਨ ਤੋਂ ਬਚਣ ਦੇ ਨਾਲ ਨਾਲ ਕੋਲਡ ਚੇਨ ਪੁਆਇੰਟਸ ਤੇ ਸੀ ਵੀ ਸੀਜ਼ ਵਿੱਚ ਘੱਟ ਭੰਡਾਰਨ ਨੂੰ ਰੋਕਣ ਲਈ ਖ਼ਪਤ ਦੇ ਅਧਾਰ ਤੇ ਵੰਡਣਾ ।
3. ਵੈਕਸੀਨ ਭੰਡਾਰਾਂ ਅਤੇ ਖ਼ਪਤ ਦੀ ਲਗਾਤਾਰ ਸਮੀਖਿਆ ਕਰਨੀ ਤਾਂ ਜੋ ਪਾੜਾ ਖੇਤਰਾਂ ਨੂੰ ਪਛਾਣ ਕੇ ਉਹਨਾਂ ਦਾ ਹੱਲ ਕੀਤਾ ਜਾ ਸਕੇ ।
ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੇਠ ਲਿਖੇ ਮਸ਼ਵਰੇ ਵੀ ਦਿੱਤੇ ਹਨ ।
1. ਵੈਕਸੀਨ ਵੇਸਟੇਜ 1% ਤੋਂ ਘੱਟ ਰੱਖੀ ਜਾਵੇ (ਮੌਜੂਦਾ ਕੌਮੀ ਵੇਸਟੇਜ ਪ੍ਰਤੀਸ਼ਤ 6% ਹੈ) ।
2. ਸਾਰੇ ਪੱਧਰਾਂ ਤੇ ਵੈਕਸੀਨ ਵੇਸਟੇਜ ਦੀ ਲਗਾਤਾਰ ਸਮੀਖਿਆ ਕਰਕੇ ਇਸ ਨੂੰ ਘੱਟੋ ਘੱਟ ਕੀਤਾ ਜਾਵੇ ।
3. ਟੀਕਾ ਭੰਡਾਰਾਂ ਵਿੱਚ ਬਿਨਾਂ ਵਰਤੋਂ ਟੀਕਿਆਂ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਉਪਲਬੱਧ ਭੰਡਾਰਾਂ ਦੀ ਸਮੇਂ ਸਿਰ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ।
4. ਕੋਵਿਨ ਤੇ ਈ—ਵਿਨ ਪੋਰਟਲਾਂ ਉੱਪਰ ਵੈਕਸੀਨ ਖ਼ਪਤ ਦੇ ਡਾਟੇ ਨੂੰ ਸਮੇਂ ਸਿਰ ਅਪਡੇਟ ਕਰਨਾ ਸੁਨਿਸ਼ਚਿਤ ਕੀਤਾ ਜਾਵੇ ।
ਡਾਕਟਰ ਆਰ ਐੱਸ ਸ਼ਰਮਾ ਨੇ ਯਕੀਨ ਦਿਵਾਇਆ ਕਿ ਟੀਕਿਆਂ ਦੇ ਲੋਜੀਸਟਿਕਸ ਅਤੇ ਭੰਡਾਰਨ ਦੀ ਕੋਈ ਮੁਸ਼ਕਲ ਨਹੀਂ ਹੈ । ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੂਜੀ ਖੁਰਾਕ ਲਈ ਟੀਕਿਆਂ ਦੀ ਸਾਂਭ ਸੰਭਾਲ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਸੂਬੇ ਤੁਰੰਤ ਸਾਰੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਨੂੰ ਟੀਕੇ ਸਪਲਾਈ ਕਰਨ, ਜਿੱਥੋਂ ਵੀ ਇਹਨਾਂ ਦੀ ਮੰਗ ਆਉਂਦੀ ਹੈ ।
ਐੱਮ ਵੀ
(रिलीज़ आईडी: 1708745)
आगंतुक पटल : 298