ਉਪ ਰਾਸ਼ਟਰਪਤੀ ਸਕੱਤਰੇਤ

ਕੌਂਸਲ ਫਾਰ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਦੇ ਡਾਇਰੈਕਟਰ ਜਨਰਲ ਨੇ ਕੋਵਿਡ-19 ਦੀ ਹੋਂਦ ਦਾ ਪਤਾ ਲਗਾਉਣ ਲਈ ਸੀਵੇਜ ਐਂਡ ਏਅਰ ਸਰਵਿਲੈਂਸ ਸਿਸਟਮ ਬਾਰੇ ਉਪ ਰਾਸ਼ਟਰਪਤੀ ਨੂੰ ਪ੍ਰੈਜ਼ੈਂਟੇਸ਼ਨ ਦਿੱਤੀ




ਉਪ ਰਾਸ਼ਟਰਪਤੀ ਨੂੰ ਵੱਖ-ਵੱਖ ਸੀਐੱਸਆਈਆਰ ਲੈਬਸ ਦੁਆਰਾ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ



ਡੀਜੀ ਨੇ ਭਾਰਤੀ ਸੰਸਦ ਵਿੱਚ ਇਹ ਸਿਸਟਮ ਸਥਾਪਿਤ ਕਰਨ ਦਾ ਸੁਝਾਅ ਦਿੱਤਾ



ਉਪ ਰਾਸ਼ਟਰਪਤੀ ਨੇ ਇਸ ਬਾਰੇ ਲੋਕ ਸਭਾ ਸਪੀਕਰ ਅਤੇ ਸਰਕਾਰ ਨਾਲ ਵਿਚਾਰ ਚਰਚਾ ਕਰਨ ਦਾ ਭਰੋਸਾ ਦਿੱਤਾ

Posted On: 30 MAR 2021 11:46AM by PIB Chandigarh

ਕੋਵਿਡ-19 ਦੀ ਹੋਂਦ ਦਾ ਪਤਾ ਲਗਾਉਣ ਲਈ ਭਾਰਤੀ ਸੰਸਦ ਵਿੱਚ ਸੀਵੇਜ ਐਂਡ ਏਅਰ ਸਰਵਿਲੈਂਸ ਸਿਸਟਮ ਸਥਾਪਿਤ ਕਰਨ ਦਾ ਸੁਝਾਅ ਦਿੰਦੇ ਹੋਏ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੇ ਡਾਇਰੈਕਟਰ-ਜਨਰਲ ਡਾ. ਸ਼ੇਖਰ ਸੀ ਮੰਡੇ ਦੁਆਰਾ ਅੱਜ ਉਪ-ਰਾਸ਼ਟਰਪਤੀ ਅਤੇ ਚੇਅਰਮੈਨ, ਰਾਜ ਸਭਾ ਨੂੰ ਇੱਕ ਪ੍ਰੈਜ਼ੈਂਟੇਸ਼ਨ ਦਿੱਤੀ ਗਈ।

 

ਡਾ. ਮੰਡੇ ਦੇ ਨਾਲ ਸੈਲੂਲਰ ਅਤੇ ਮੌਲਿਕਯੂਲਰ ਬਾਇਓਲੋਜੀ (ਸੀਸੀਐੱਮਬੀ) ਦੇ ਡਾਇਰੈਕਟਰ, ਡਾ. ਰਾਕੇਸ਼ ਮਿਸ਼ਰਾ, ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ (ਆਈਆਈਸੀਟੀ) ਦੇ ਡਾਇਰੈਕਟਰ, ਡਾ. ਵੈਂਕਟ ਮੋਹਨ ਅਤੇ ਨੀਰੀ, ਨਾਗਪੁਰ ਦੇ ਡਾ. ਅਤਯਾ ਕਾਪਲੇ ਵੀ ਸਨ।

 

ਡਾ. ਮੰਡੇ ਨੇ ਉਪ ਰਾਸ਼ਟਰਪਤੀ ਨੂੰ ਸੀਐੱਸਆਈਆਰ ਦੀਆਂ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦੁਆਰਾ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।

 

ਸੀਐੱਸਆਈਆਰ ਦੇ ਡੀਜੀ ਨੇ ਉਪ ਰਾਸ਼ਟਰਪਤੀ ਨੂੰ ਦੱਸਿਆ ਕਿ ਸੀਵੇਜ ਸਰਵਿਲੈਂਸ ਕਿਸੇ ਅਬਾਦੀ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਦਾ ਗੁਣਾਤਮਕ ਅਤੇ ਗਿਣਾਤਮਕ ਅਨੁਮਾਨ ਪ੍ਰਦਾਨ ਕਰਦੀ ਹੈ ਅਤੇ ਇੱਥੋਂ ਤੱਕ ਕਿ ਜਦੋਂ ਵਿਅਕਤੀਆਂ ਲਈ ਵੱਡੇ ਪੈਮਾਨੇ ਤੇ ਟੈਸਟ ਸੰਭਵ ਨਹੀਂ ਵੀ ਹੁੰਦੇ, ਉਸ ਸਮੇਂ ਵੀ ਕੋਵਿਡ-19 ਦੀ ਪ੍ਰਗਤੀ ਨੂੰ ਸਮਝਣ ਲਈ ਇਸ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਹ ਵਾਸਤਵਿਕ ਸਮੇਂ ਵਿੱਚ ਕਮਿਊਨਿਟੀ ਅੰਦਰ ਬਿਮਾਰੀ ਦੇ ਪ੍ਰਸਾਰ ਦੀ ਵਿਆਪਕ ਨਿਗਰਾਨੀ ਕਰਨ ਦਾ ਇੱਕ ਉਪਾਅ ਹੈ।

 

ਸੀਵੇਜ ਸਰਵਿਲੈਂਸ ਦੀ ਪ੍ਰਸੰਗਿਕਤਾ ਬਾਰੇ ਵਿਸਤਾਰ ਵਿੱਚ ਜਾਂਦਿਆਂ ਡਾ: ਮੰਡੇ ਨੇ ਦੱਸਿਆ ਕਿ ਕੋਵਿਡ--19 ਦੇ ਮਰੀਜ਼ਾਂ ਦੇ ਮਲ ਰਸਤੇ ਐੱਸਆਰ-ਕੋਵੀ-2 ਫੈਲਿਆ। ਰੋਗ ਦੇ ਲੱਛਣਾਂ ਵਾਲੇ ਮਰੀਜ਼ਾਂ ਤੋਂ ਇਲਾਵਾ, ਉਹ ਮਰੀਜ਼ ਵੀ ਮਲ ਰਸਤੇ ਵਾਇਰਸ ਫੈਲਾ ਦਿੰਦੇ ਹਨ ਜਿਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਦਿਖਾਈ ਨਹੀਂ ਦਿੰਦੇ।

 

ਡਾ. ਮਾਂਡੇ ਨੇ ਹੈਦਰਾਬਾਦ, ਪ੍ਰਯਾਗਰਾਜ (ਇਲਾਹਾਬਾਦ), ਦਿੱਲੀ, ਕੋਲਕਾਤਾ, ਮੁੰਬਈ, ਨਾਗਪੁਰ, ਪੁਡੂਚੇਰੀ ਅਤੇ ਚੇਨਈ ਵਿੱਚ ਸੰਕ੍ਰਮਣ ਦੀ ਪ੍ਰਵਿਰਤੀ ਦਾ ਪਤਾ ਲਗਾਉਣ ਲਈ ਕੀਤੀ ਗਈ ਸੀਵੇਜ ਨਿਗਰਾਨੀ ਦੇ ਅੰਕੜੇ ਪੇਸ਼ ਕੀਤੇ ਅਤੇ ਇਹ ਵੀ ਦੱਸਿਆ ਕਿ ਇਸ ਨਾਲ ਸੰਖਿਆਵਾਂ ਦਾ ਨਿਰਪੱਖ ਅਨੁਮਾਨ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਵਿਅਕਤੀਗਤ ਪੱਧਰ ਉੱਤੇ ਜ਼ਿਆਦਾ ਸੈਂਪਲਿੰਗ ਸੰਭਵ ਨਹੀਂ ਹੁੰਦੀ। ਦੂਜੇ ਪਾਸੇ, ਨਿਯਮਿਤ ਟੈਸਟਿੰਗ ਦੁਆਰਾ ਪ੍ਰਾਪਤ ਅੰਕੜੇ ਕੇਵਲ ਟੈਸਟ ਕੀਤੇ ਗਏ ਵਿਅਕਤੀਆਂ ਦੀ ਗਿਣਤੀ 'ਤੇ ਹੀ ਨਿਰਭਰ ਕਰਦੇ ਹਨ।

 

ਡਾ. ਮੰਡੇ ਨੇ ਕਿਹਾ ਕਿ ਕੋਵਿਡ-19 ਦੀ ਸੀਵੇਜ ਨਿਗਰਾਨੀ ਨਾ ਸਿਰਫ ਮੌਜੂਦਾ ਮਹਾਮਾਰੀ ਨੂੰ ਸਮਝਣ ਵਿੱਚ ਮਦਦ ਕਰੇਗੀ, ਬਲਕਿ ਭਵਿੱਖ ਵਿੱਚ ਕੋਵਿਡ-19 ਦੇ ਫੈਲਣ ਅਤੇ ਉਸ ਦਾ ਜਲਦੀ ਤੇ ਅਸਾਨੀ ਨਾਲ ਪਤਾ ਲਗਾਉਣ ਲਈ ਵੀ ਮਹੱਤਵਪੂਰਨ ਸਾਬਤ ਹੋਵੇਗੀ।

 

ਉਨ੍ਹਾਂ ਨੇ ਵਾਇਰਲ ਕਣਾਂ ਅਤੇ ਸੰਕ੍ਰਮਣ ਸਮਰੱਥਾ ਦੇ ਖਤਰੇ ਦੀ ਨਿਗਰਾਨੀ ਲਈ ਵਾਯੂ ਨਮੂਨਾਕਰਨ ਪ੍ਰਣਾਲੀ ਸਥਾਪਿਤ ਕਰਨ ਦਾ ਸੁਝਾਅ ਵੀ ਦਿੱਤਾ।

 

ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਦੀ ਉਨ੍ਹਾਂ ਦੇ ਇਸ ਕਾਰਜ ਲਈ ਸ਼ਲਾਘਾ ਕੀਤੀ ਅਤੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ਤੇ ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ ਅਤੇ ਸਰਕਾਰ ਨਾਲ ਚਰਚਾ ਕਰਨਗੇ।

 

*****

 

ਐੱਮਐੱਸ / ਆਰ ਕੇ / ਡੀਪੀ



(Release ID: 1708548) Visitor Counter : 184