ਵਣਜ ਤੇ ਉਦਯੋਗ ਮੰਤਰਾਲਾ

ਉਦਯੋਗਿਕ ਉੱਦਮ ਮੈਮੋਰੰਡਮ (ਆਈ ਈ ਐੱਮ) ਦੇਣ ਲਈ ਕਾਗਜ ਰਹਿਤ ਪ੍ਰਕਿਰਿਆ ਦੀ ਅਪਗ੍ਰੇਡੇਸ਼ਨ

Posted On: 30 MAR 2021 3:04PM by PIB Chandigarh

 

ਡੀ ਪੀ ਆਈ ਆਈ ਟੀ ਨੇ ਈਜ਼ ਆਫ ਡੂਇੰਗ ਬਿਜਨੇਸ ਤੇ ਪਾਰਦਰਸ਼ਤਾ ਵਧਾਉਣ ਦੇ ਮੱਦੇਨਜ਼ਰ ਆਪਣੇ ਉਦਯੋਗਿਕ ਉੱਦਮ ਮੈਮੋਰੰਡਮ (ਆਈ ਈ ਐੱਮ) ਪੋਰਟਲ ਵਿੱਚ ਸੁਧਾਰ ਕੀਤਾ ਹੈ । ਅਪਗ੍ਰੇਡੇਡ ਪੋਰਟਲ ਇੱਕ ਕੰਪਨੀ ਨੂੰ ਆਪਣੇ ਸਾਰੇ ਖੇਤਰਾਂ ਅਤੇ ਥਾਵਾਂ ਦੇ ਵਿਸਥਾਰ ਨੂੰ ਕੈਪਚਰ ਕਰਨ ਲਈ ਇੱਕ ਆਈ ਈ ਐੱਮ ਦਿੰਦਾ ਹੈ ।
ਇਹ ਇੱਕੋ ਫਾਰਮ ਨਿਵੇਸ਼ ਇਰਾਦਿਆਂ ਨੂੰ ਦਾਇਰ ਕਰਨ ਲਈ (ਆਈ ਈ ਐੱਮ — ਭਾਗ ਏ) ਅਤੇ ਉਤਪਾਦਨ ਸ਼ੁਰੂ ਕਰਨ ਬਾਰੇ ਰਿਪੋਰਟ ਕਰਨ ਲਈ (ਆਈ ਈ ਐੱਮ — ਭਾਗ ਬੀ) ਨੂੰ ਸਹਿਜ ਤਰੀਕੇ ਨਾਲ ਸਹੂਲਤ ਦੇਵੇਗਾ । ਪਹਿਲਾਂ ਤੋਂ ਦਾਇਰ ਕੀਤੇ ਆਈ ਐੱਮ ਦੇ ਵਿੱਚ ਕਿਸੇ ਵੀ ਤਰਮੀਮ ਨੂੰ ਆਸਾਨੀ ਨਾਲ ਕੀਤਾ ਜਾ ਸਕਦਾ ਹੈ । ਇਹ ਸਾਰੀ ਪ੍ਰਕਿਰਿਆ ਜਾਣਕਾਰੀ ਦਾਇਰ ਕਰਨ ਲਈ ਦੋਹਰੇਪਣ ਨੂੰ ਦੂਰ ਕਰਦੀ ਹੈ ।
ਅਰਜ਼ੀਕਰਤਾਵਾਂ ਦੀਆਂ ਸਾਰੀਆਂ ਮਨਜ਼ੂਰੀਆਂ ਈ—ਮੇਲਜ਼ ਅਤੇ ਐੱਸ ਐੱਮ ਐੱਸ ਰਾਹੀਂ ਮੁਕੰਮਲ ਕਾਗਜ ਰਹਿਤ ਢੰਗ ਦੁਆਰਾ ਦਿੱਤੀਆਂ ਜਾਣਗੀਆਂ । ਇਸ ਦੇ ਨਾਲ ਹੀ ਇਹ ਜਾਣਕਾਰੀ ਸੰਬੰਧਤ ਸੂਬਾ ਸਰਕਾਰਾਂ ਨੂੰ ਵੀ ਭੇਜੀ ਜਾਵੇਗੀ । ਈ ਐੱਮ ਐੱਸ ਪ੍ਰਮਾਣ ਪੱਤਰ ਲੈਣ ਅਤੇ ਅਰਜ਼ੀ ਦਾਇਰ ਕਰਨ ਦੇ ਉਦੇਸ਼ ਨਾਲ ਜੀ ਟੂ ਬੀ ਪੋਰਟਲ  http://services.dipp.gov.in  ਤੇ ਪਹੁੰਚ ਕੀਤੀ ਜਾ ਸਕਦੀ ਹੈ ।

ਡੀ ਪੀ ਆਈ ਆਈ ਟੀ ਉਦਯੋਗਾਂ (ਵਿਕਾਸ ਤੇ ਨਿਯੰਤਰਣ) ਐਕਟ 1951 ਤਹਿਤ ਉਦਯੋਗਿਕ ਉੱਦਮ ਮੈਮੋਰੰਡਮ ਦਾਇਰ ਕਰਨ ਲਈ ਉਦਯੋਗਿਕ ਉੱਦਮਾਂ ਤੋਂ ਅਰਜ਼ੀ ਪ੍ਰਾਪਤ ਕਰਨ ਲਈ ਜੀ ਟੂ ਬੀ ਪੋਰਟਲ ਦਾ ਸੰਚਾਲਨ ਕਰਦਾ ਹੈ ।
 

ਵਾਈ ਬੀ / ਐੱਸ ਐੱਸ



(Release ID: 1708505) Visitor Counter : 131