ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਹੋਲੀ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
29 MAR 2021 11:02AM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਹੋਲੀ ਦੇ ਪਾਵਨ ਅਵਸਰ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਸੰਪੂਰਨ ਮੂਲ-ਪਾਠ ਨਿਮਨਲਿਖਿਤ ਹੈ-
“ਰੰਗਾਂ ਦੇ ਤਿਉਹਾਰ ਹੋਲੀ ਦੇ ਸ਼ੁਭ ਅਵਸਰ ‘ਤੇ ਮੈਂ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਦੇਸ਼ ਭਰ ਵਿੱਚ ਅਤਿਅਧਿਕ ਹਰਸ਼-ਉਲਾਸ ਅਤੇ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਹੋਲੀ ਦਾ ਰੰਗਾਰੰਗ ਤਿਉਹਾਰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਉਤਸਵ ਹੈ। ਹੋਲੀ ਦੇਸ਼ ਦੇ ਹਰੇਕ ਨਾਗਰਿਕ ਦੇ ਨਾਲ ਮਿਲ-ਜੁਲ ਕੇ ਖੁਸ਼ੀਆਂ ਵੰਡਣ ਦੀ ਸਮਰੱਥਾ ਦਾ ਵੀ ਪ੍ਰਤੀਕ ਹੈ। ਬਸੰਤ ਰੁੱਤ ਦੇ ਇਸ ਤਿਉਹਰ ਦੇ ਦੌਰਾਨ ਆਕਰਸ਼ਕ ਰੰਗਾਂ ਦਾ ਮਿਸ਼ਰਣ ਸਾਡੇ ਮਿਸ਼ਰਿਤ ਸੱਭਿਆਚਾਰ ਅਤੇ ਸੱਭਿਅਤਾ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਦਾ ਵੀ ਅਨੁਸਮਾਰਕ ਹੈ।
ਸਾਡੇ ਦੇਸ਼ ਵਿੱਚ, ਤਿਉਹਾਰ ਸਦਾ ਪਰਿਵਾਰ ਅਤੇ ਮਿੱਤਰਾਂ ਦੇ ਨਾਲ ਮਿਲ ਕੇ ਖੁਸ਼ੀਆਂ ਮਨਾਉਣ ਦੇ ਅਵਸਰ ਹੁੰਦੇ ਹਨ। ਲੇਕਿਨ ਇਸ ਵਾਰ, ਕੋਵਿਡ-19 ਵਿਸ਼ਵਵਿਆਪੀ ਮਹਾਮਾਰੀ ਨੂੰ ਦੇਖਦੇ ਹੋਏ ਮੈਂ ਦੇਸ਼ਵਾਸੀਆਂ ਨੂੰ ਤਾਕੀਦ ਕਰਦਾ ਹਾਂ ਕਿ ਕੋਵਿਡ-ਸਿਹਤ ਅਤੇ ਸਵੱਛਤਾ ਸਬੰਧੀ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਇਸ ਪੁਰਬ ਨੂੰ ਮਨਾਓ।
ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਸਾਡੇ ਜੀਵਨ ਵਿੱਚ ਸ਼ਾਂਤੀ, ਸਦਭਾਵਨਾ, ਸਮ੍ਰਿੱਧੀ ਅਤੇ ਖੁਸ਼ੀਆਂ ਲੈ ਕੇ ਆਵੇ।”
*****
ਐੱਮ/ਆਰਕੇ/ਡੀਪੀ
(Release ID: 1708341)
Visitor Counter : 249