ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹਰਿ ਮੰਦਿਰ ਦੇ ਦਰਸ਼ਨ ਕੀਤੇ ਅਤੇ ਓਰਾਕਾਂਡੀ ’ਚ ਲੋਕਾਂ ਦੇ ਸੁਆਗਤ–ਸਮਾਰੋਹ ’ਚ ਹਿੱਸਾ ਲਿਆ

Posted On: 27 MAR 2021 6:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲਾਦੇਸ਼ ਦੇ ਆਪਣੇ ਦੋ–ਦਿਨਾ ਦੌਰੇ ਮੌਕੇ ਓਰਾਕਾਂਡੀ ’ਚ ਹਰਿ ਮੰਦਿਰ ਵਿਖੇ ਜਾ ਕੇ ਅਸ਼ੀਰਵਾਦ ਲਿਆ ਤੇ ਉੱਥੋਂ ਦੇ ਸਤਿਕਾਰਯੋਗ ਠਾਕੁਰ ਪਰਿਵਾਰ ਦੇ ਵੰਸ਼ਜਾਂ ਨਾਲ ਗੱਲਬਾਤ ਕੀਤੀ।

 

 

ਪ੍ਰਧਾਨ ਮੰਤਰੀ ਨੇ ਓਰਾਕਾਂਡੀ ’ਚ ਮਾਤੁਆ ਭਾਈਚਾਰੇ ਦੇ ਪ੍ਰਤੀਨਿਧਾਂ ਨੂੰ ਵੀ ਸੰਬੋਧਨ ਕੀਤਾ, ਜਿੱਥੋਂ ਸ੍ਰੀ ਸ਼੍ਰੀ ਹਰਿ ਚੰਦ ਠਾਕੁਰ ਜੀ ਨੇ ਸਮਾਜਕ ਸੁਧਾਰਾਂ ਬਾਰੇ ਆਪਣੇ ਪਾਵਨ ਸੰਦੇਸ਼ ਦਾ ਪ੍ਰਸਾਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਨੁਕਤੇ ’ਤੇ ਜ਼ੋਰ ਦਿੱਤਾ ਕਿ ਭਾਰਤ ਤੇ ਬੰਗਲਾਦੇਸ਼ ਦੋਵੇਂ ਹੀ ਆਪਣੇ ਵਿਕਾਸ ਤੇ ਪ੍ਰਗਤੀ ਰਾਹੀਂ ਸਮੁੱਚੇ ਵਿਸ਼ਵ ਦੀ ਪ੍ਰਗਤੀ ਵੇਖਣੀ ਚਾਹੁੰਦੇ ਹਨ। ਦੋਵੇਂ ਦੇਸ਼ ਦੁਨੀਆ ਵਿੱਚ ਅਸਥਿਰਤਾ, ਦਹਿਸ਼ਤਗਰਦੀ ਤੇ ਬੇਚੈਨੀ ਨਹੀਂ, ਸਗੋਂ ਸਥਿਰਤਾ, ਪਿਆਰ ਤੇ ਸ਼ਾਂਤੀ ਚਾਹੁੰਦੇ ਹਨ। ਸ੍ਰੀ ਸ੍ਰੀ ਹਰਿ ਚੰਦ ਠਾਕੁਰ ਜੀ ਨੇ ਸਾਨੂੰ ਇਹੋ ਕਦਰਾਂ–ਕੀਮਤਾਂ ਦਿੱਤੀਆਂ ਸਨ। 

 

 

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਭਾਰਤ ‘ਸਬਕਾ ਸਾਥ, ਸਬਕਾ ਵਿਕਾਸ ਔਰ ਸਬਕਾ ਵਿਸ਼ਵਾਸ’ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ ਅਤੇ ਬੰਗਲਾਦੇਸ਼ ਇਸ ਵਿੱਚ ‘ਸ਼ੋਹੋਜਾਤਰੀ’ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦੁਨੀਆ ਸਾਹਮਣੇ ਵਿਕਾਸ ਤੇ ਤਬਦੀਲੀ ਦੀ ਇੱਕ ਮਜ਼ਬੂਤ ਮਿਸਾਲ ਪੇਸ਼ ਕਰ ਰਿਹਾ ਹੈ ਅਤੇ ਇਨ੍ਹਾਂ ਕੋਸ਼ਿਸ਼ਾਂ ਵਿੱਚ ਭਾਰਤ ਵੀ ਬੰਗਲਾਦੇਸ਼ ਦਾ ‘ਸ਼ੋਹੋਜਾਤਰੀ’ ਹੈ।

 

ਪ੍ਰਧਾਨ ਮੰਤਰੀ ਨੇ ਓਰਾਕਾਂਡੀ ’ਚ ਕੁੜੀਆਂ ਦੇ ਮੌਜੂਦਾ ਮਿਡਲ ਸਕੂਲ ਨੂੰ ਅਪਗ੍ਰੇਡ ਕੀਤੇ ਜਾਣ ਦੇ ਨਾਲ–ਨਾਲ ਇੱਕ ਪ੍ਰਾਇਮਰੀ ਸਕੂਲ ਸਥਾਪਿਤ ਕਰਨ ਸਮੇਤ ਕਈ ਐਲਾਨ ਕੀਤੇ। ਪ੍ਰਧਾਨ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਹਰ ਸਾਲ ਵੱਡੀ ਗਿਣਤੀ ’ਚ ਭਾਰਤ ਤੋਂ ਲੋਕ ਓਰਾਕਾਂਡੀ ਆਉਂਦੇ ਹਨ ਤੇ ਸ੍ਰੀ ਸ੍ਰੀ ਹਰਿ ਚੰਦ ਠਾਕੁਰ ਦੀ ਜਯੰਤੀ ਮੌਕੇ ‘ਬਰੂਨੀਸਨਾਨ’ ਵਿੱਚ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਦੀ ਯਾਤਰਾ ਸੁਖਾਲੀ ਕਰਨ ਦੀਆਂ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

 

*****

 

ਡੀਐੱਸ/ਐੱਸਐੱਚ



(Release ID: 1708151) Visitor Counter : 164