ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਹਾਰਾਸ਼ਟਰ, ਪੰਜਾਬ, ਕੇਰਲ, ਕਰਨਾਟਕ, ਛੱਤੀਸਗੜ੍ਹ ਅਤੇ ਗੁਜਰਾਤ ਵਿੱਚ ਨਵੇਂ ਕੇਸਾਂ ਵਿੱਚ ਵਾਧਾ ਦਰਜ ਹੋ ਰਿਹਾ ਹੈ; ਨਵੇਂ ਪੁਸ਼ਟੀ ਵਾਲੇ ਰੋਜ਼ਾਨਾ ਮਾਮਲਿਆਂ ਵਿੱਚੋਂ 81 ਫੀਸਦ ਕੇਸ ਇਹ ਸੂਬੇ ਦਰਜ ਕਰਵਾ ਰਹੇ ਹਨ


ਦੇਸ਼ ਭਰ ਵਿੱਚ ਦਿੱਤੀ ਗਈ ਕੋਵਿਡ 19 ਵੈਕਸੀਨ ਦੀ ਕੁੱਲ ਗਿਣਤੀ 5.31 ਕਰੋੜ ਤੋਂ ਪਾਰ ਹੋ ਗਈ ਹੈ

ਪਿਛਲੇ 24 ਘੰਟਿਆਂ ਦੌਰਾਨ 23 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ

Posted On: 25 MAR 2021 11:32AM by PIB Chandigarh

ਛੇ ਰਾਜ- ਮਹਾਰਾਸ਼ਟਰ, ਪੰਜਾਬ, ਕੇਰਲ, ਕਰਨਾਟਕ, ਛੱਤੀਸਗੜ੍ਹ ਅਤੇ ਗੁਜਰਾਤ - ਰੋਜ਼ਾਨਾ ਨਵੇਂ ਮਾਮਲਿਆਂ  ਵਿੱਚ ਲਗਾਤਾਰ ਵਾਧੇ ਸੰਬੰਧੀ ਰਿਪੋਰਟਾਂ ਦਰਜ ਕਰਵਾ ਰਹੇ ਹਨ। ਇਨ੍ਹਾਂ ਨੇ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਮਾਮਲਿਆਂ  ਵਿੱਚ 80.63 ਫ਼ੀਸਦ ਦਾ ਯੋਗਦਾਨ ਪਾ ਰਹੇ ਹਨ।

ਪਿਛਲੇ 24 ਘੰਟਿਆਂ ਦੌਰਾਨ 53,476 ਨਵੇਂ ਮਾਮਲੇ ਸਾਹਮਣੇ ਆਏ ਹਨ।

ਮਹਾਰਾਸ਼ਟਰ ਵਿੱਚ 31,855 ਮਾਮਲਿਆਂ ਨਾਲ,  ਸਭ ਤੋਂ ਵੱਧ ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ, ਜਿਹੜੇ ਰੋਜ਼ਾਨਾ ਦਰਜ ਕੀਤੇ ਗਏ ਕੇਸਾਂ ਦੇ 59.57 ਫ਼ੀਸਦ ਬਣਦੇ ਹਨ। ਇਸ ਤੋਂ ਬਾਅਦ 2,613 ਕੇਸਾਂ ਨਾਲ ਪੰਜਾਬ ਦਾ ਨੰਬਰ ਹੈ ਜਦਕਿ ਕੇਰਲ ਵਿੱਚ 2,456 ਨਵੇਂ ਮਾਮਲੇ ਸਾਹਮਣੇ ਆਏ ਹਨ।

 https://static.pib.gov.in/WriteReadData/userfiles/image/image001UHHW.jpg

 

 

 

 

ਦਸ ਰਾਜ, ਜਿਵੇਂ ਕਿ ਇੱਥੇ ਦੱਸਿਆ ਗਿਆ ਹੈ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੇ ਹਨ।

https://static.pib.gov.in/WriteReadData/userfiles/image/image002GMPZ.jpghttps://static.pib.gov.in/WriteReadData/userfiles/image/image0030XOM.jpg
 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 3.95 ਲੱਖ (3,95,192) 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 3.35 ਫ਼ੀਸਦ ਬਣਦੀ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਵਿੱਚ 26,735 ਕੇਸਾਂ ਦਾ ਸ਼ੁਧ ਵਾਧਾ ਦਰਜ ਕੀਤਾ ਗਿਆ ਹੈ ।

ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਤਿੰਨ ਰਾਜ- ਮਹਾਰਾਸ਼ਟਰ, ਕੇਰਲ ਅਤੇ ਪੰਜਾਬ 74.32 ਫ਼ੀਸਦ ਦਾ ਹਿੱਸਾ ਪਾ ਰਹੇ ਹਨ। ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਇਕੱਲੇ ਮਹਾਰਾਸ਼ਟਰ ਦਾ ਹੀ ਹਿੱਸਾ 62.91 ਫ਼ੀਸਦ ਬਣਦਾ ਹੈ।

 https://static.pib.gov.in/WriteReadData/userfiles/image/image004FC2K.jpg

 

 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ ਸੱਤ ਵਜੇ ਤੱਕ 8,61,292 ਸੈਸ਼ਨਾਂ ਰਾਹੀਂ  5.31 ਕਰੋੜ (5,31,45,709) ਤੋਂ ਵੱਧ ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ।

ਇਨ੍ਹਾਂ ਵਿੱਚ 79,80,849 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 50,61,790 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 84,78,478 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 2,37,381 ਫਰੰਟ ਲਾਈਨ ਵਰਕਰ (ਦੂਜੀ ਖੁਰਾਕ),  ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) 51,31,949 ਲਾਭਪਾਤਰੀ ਅਤੇ 60 ਸਾਲ ਤੋਂ ਵੱਧ ਉਮਰ ਦੇ 2,32,55,262 ਲਾਭਪਾਤਰੀ ਸ਼ਾਮਲ ਹਨ ।

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

79,80,849

50,61,790

84,78,478

32,37,381

51,31,949

2,32,55,262 

5,31,45,709

 

HCWs

FLWs

45 to <60 years with Co-morbidities

Over 60 years

 

Total

1st Dose

2nd Dose

1st Dose

2nd Dose

1st Dose

1st Dose

79,80,849

50,61,790

84,78,478

32,37,381

51,31,949

2,32,55,262

5,31,45,709

 

 

 ਟੀਕਾਕਰਨ ਮੁਹਿੰਮ ਦੇ 68 ਵੇਂ ਦਿਨ (24 ਮਾਰਚ, 2021), ਕੁੱਲ 23 ਲੱਖ ਤੋਂ ਵੱਧ (23,03,305) ਟੀਕੇ ਦੀਆਂ  ਖੁਰਾਕਾਂ ਦਿੱਤੀਆਂ ਗਈਆਂ  ਹਨ। ਜਿਨ੍ਹਾਂ ਵਿਚੋਂ 21,13,323 ਲਾਭਪਾਤਰੀਆਂ ਨੂੰ 38,243 ਸੈਸ਼ਨਾਂ ਰਾਹੀਂ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਅਤੇ 1,89,982 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

 

 

 

 

 

 

 

 

 

 

ਤਾਰੀਖ: 24 ਮਾਰਚ, 2021

 

ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

62,761

  41,344

1,16,351

1,48,638

4,32,773

15,01,438

21,13,323

1,89,982

 

                 

 

Date: 24th March, 2021

HCWs

FLWs

45to<60 years with Co-morbidities

Over 60years

Total Achievement

1stDose

2ndDose

1stDose

2nd Dose

1stDose

1stDose

1stDose

2ndDose

 

62,761

41,344

1,16,351

1,48,638

4,32,773

15,01,438

21,13,323

1,89,982

 

 

 

 

 

 

 

 

 

 

 

 

 

 

 

ਕੁੱਲ ਖੁਰਾਕਾਂ ਵਿੱਚੋਂ  (5,31,45,709) ਅੱਠ ਰਾਜਾਂ ਵਿੱਚ  ਦਿੱਤੀਆਂ ਗਈਆਂ ਹਨ,ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ-

https://static.pib.gov.in/WriteReadData/userfiles/image/image0058HYK.jpg

 

ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ ਅੱਜ 1,12,31,650 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 95.28 ਫੀਸਦ ਹੋ ਗਈ ਹੈ।

ਪਿਛਲੇ 24 ਘੰਟਿਆਂ ਵਿੱਚ ਰਿਕਵਰੀ ਦੀ ਗਿਣਤੀ 26,490 ਰਜਿਸਟਰ ਕੀਤੀ ਗਈ ਹੈ। ਕੁੱਲ ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਵੱਧ ਕੇ 10,836,458 ਹੋ ਗਿਆ ਹੈ ।

ਪਿਛਲੇ 24 ਘੰਟਿਆਂ ਦੌਰਾਨ 251 ਮੌਤਾਂ ਰਿਪੋਰਟ ਹੋਈਆਂ ਹਨ । ਨਵੀਆਂ ਦਰਜ ਕੀਤੀਆਂ ਜਾਣ ਵਾਲਿਆਂ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 78.49 ਫੀਸਦ ਬਣਦਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 95 ਲੋਕਾਂ ਦੀ ਮੌਤ ਹੋਈ ਹੈ।

ਇਸ ਤੋਂ ਬਾਅਦ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 39 ਹੋਰ ਮੌਤਾਂ ਦੀ ਖਬਰ ਹੈ ਅਤੇ ਛੱਤੀਸਗੜ੍ਹ ਵਿੱਚ 29 ਮੌਤਾਂ ਹੋਈਆਂ ਹਨ।

 

 

 https://static.pib.gov.in/WriteReadData/userfiles/image/image0066M0B.jpg

 

                                                                                                    

14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ  ਹੈ।

ਇਹ ਹਨ –ਜੰਮੂ-ਕਸ਼ਮੀਰ (ਯੂਟੀ), ਗੋਆ, ਉਤਰਾਖੰਡ, ਉੜੀਸਾ, ਲਕਸ਼ਦੀਪ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਲੱਦਾਖ (ਯੂਟੀ), ਸਿੱਕਿਮ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ  ।

                                                                                                                                        

****

ਐਮਵੀ / ਐਸਜੇ



(Release ID: 1707551) Visitor Counter : 159