ਰੱਖਿਆ ਮੰਤਰਾਲਾ
ਕੋਰੀਆ ਗਣਰਾਜ ਦੇ ਰਾਸ਼ਟਰੀ ਰੱਖਿਆ ਮੰਤਰੀ 25-27 ਮਾਰਚ, 2021 ਤੱਕ ਭਾਰਤ ਦੇ ਦੌਰੇ ਤੇ
Posted On:
25 MAR 2021 10:52AM by PIB Chandigarh
ਕੋਰੀਆ ਗਣਰਾਜ ਦੇ ਰਾਸ਼ਟਰੀ ਰੱਖਿਆ (ਆਰਓਕੇ) ਮੰਤਰੀ ਸ਼੍ਰੀ ਸੂਹ ਵੁੱਕ 25-27 ਮਾਰਚ, 2021 ਤੱਕ ਭਾਰਤ ਦੇ ਦੌਰੇ ਤੇ ਹੋਣਗੇ। ਇਸ ਦੌਰੇ ਦੌਰਾਨ ਉਹ ਨਵੀਂ ਦਿੱਲੀ ਵਿਚ ਭਾਰਤ - ਆਰਓਕੇ ਰੱਖਿਆ ਸਹਿਯੋਗ ਦੇ ਨਾਲ ਨਾਲ ਹੋਰ ਖੇਤਰੀ ਅਤੇ ਆਪਸੀ ਹਿੱਤੇ ਦੇ ਅੰਤਰਰਾਸ਼ਟਰੀ ਮੁੱਦਿਆਂ ਤੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਦੁਵੱਲੀ ਮੀਟਿੰਗ ਵਿਚ ਚਰਚਾ ਕਰਨਗੇ। ਦੌਰੇ ਤੇ ਆਏ ਕੋਰੀਆ ਗਣਰਾਜ ਦੇ ਮੰਤਰੀ ਅਤੇ ਭਾਰਤ ਦੇ ਰਕਸ਼ਾ ਮੰਤਰੀ ਦਿੱਲੀ ਕੈਂਟ ਵਿੱਚ ਇਕ ਇੰਡੋ-ਕੋਰੀਅਨ ਮਿੱਤਰਤਾ ਪਾਰਕ ਦਾ ਸਾਂਝੇ ਤੌਰ ਤੇ ਉਦਘਾਟਨ ਕਰਨਗੇ।
ਆਰਓਕੇ ਦੇ ਰਾਸ਼ਟਰੀ ਰੱਖਿਆ ਮੰਤਰੀ ਆਪਣੇ ਦੌਰੇ ਦੌਰਾਨ ਆਗਰਾ ਦੀ ਯਾਤਰਾ ਵੀ ਕਰਨਗੇ।
------------------------------
ਨੈਂਪੀ /ਸੈਵੀ /ਏਡੀਏ
(Release ID: 1707549)
Visitor Counter : 186