ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਅਣੂਵੰਸ਼ਕ ਤਰਤੀਬ ਦੇ ਜ਼ਰੀਏ, ਇਨਸਾਕੋਗ ਨੇ ਭਾਰਤ ਵਿੱਚ ਇੱਕ ਨਵੀਂ ਕਿਸਮ ਦੇ ਨੋਵਲ ਕੋਰੋਨਾ ਦੀ ਖੋਜ ਕੀਤੀ ਹੈ

Posted On: 24 MAR 2021 12:49PM by PIB Chandigarh

ਜੀਨੋਮਿਕਸ 'ਤੇ ਇੰਡੀਅਨ ਸਾਰਸ-ਕੋਵ -2 ਕਨਸੋਰਟੀਅਮ (ਇਨਸਾਕੋਗ) 10 ਰਾਸ਼ਟਰੀ ਪ੍ਰਯੋਗਸ਼ਾਲਾਵਾਂ ਦਾ ਇੱਕ ਸਮੂਹ ਹੈ ਜੋ ਕਿ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 25/12/2020 ਨੂੰ ਸਥਾਪਤ ਕੀਤਾ ਗਿਆ ਸੀ। ਇਨਸਾਕੌਗ ਅਣੂਵੰਸ਼ਕ ਸੀਕਨਿੰਗ ਅਤੇ ਕੋਵਿਡ -19 ਵਾਇਰਸ ਦੇ ਸੰਚਾਰ ਦਾ ਵਿਸ਼ਲੇਸ਼ਣ ਕਰ ਰਿਹਾ ਹੈ ਅਤੇ ਅਣੂਵੰਸ਼ਕ ਰੂਪਾਂ ਨਾਲ ਮਹਾਮਾਰੀ ਸੰਬੰਧੀ ਰੁਝਾਨਾਂ ਨੂੰ ਮਿਲਾ ਰਿਹਾ ਹੈ। ਵੱਖ-ਵੱਖ ਵਾਇਰਸਾਂ ਦੇ ਅਣੂਵੰਸ਼ਕ ਰੂਪ ਇੱਕ ਕੁਦਰਤੀ ਵਰਤਾਰੇ ਹਨ ਅਤੇ ਲਗਭਗ ਸਾਰੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ।

ਜਦੋਂ ਤੋਂ ਇਨਸਾਕੋਗ ਨੇ ਆਪਣਾ ਕੰਮ ਸ਼ੁਰੂ ਕੀਤਾ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਸਾਂਝੇ ਕੀਤੇ ਗਏ ਕੁੱਲ 10787 ਪੋਜ਼ੀਟਿਵ ਨਮੂਨਿਆਂ ਵਿੱਚ 771 ਰੂਪਾਂ (ਵੀਓਸੀਜ਼) ਦਾ ਪਤਾ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਯੂਕੇ (ਬੀ.1.1.7) ਲੜੀ ਦੇ 736 ਨਮੂਨੇ ਪੋਜ਼ੀਟਿਵ ਹਨ। 34 ਨਮੂਨੇ ਦੱਖਣੀ ਅਫਰੀਕਾ (ਬੀ.1.351) ਦੇ ਵਾਇਰਸਾਂ ਲਈ ਪੋਜ਼ੀਟਿਵ ਪਾਏ ਗਏ। ਬ੍ਰਾਜ਼ੀਲੀਅਨ (ਪੀ .1) ਵੰਸ਼ ਦੇ ਵਾਇਰਸਾਂ ਲਈ 1 ਨਮੂਨਾ ਪੋਜ਼ੀਟਿਵ ਪਾਇਆ ਗਿਆ। ਇਨ੍ਹਾਂ ਵੀਓਸੀਜ਼ ਦੇ ਨਾਲ ਨਮੂਨਿਆਂ ਦੀ ਪਛਾਣ ਦੇਸ਼ ਦੇ 18 ਰਾਜਾਂ ਵਿੱਚ ਕੀਤੀ ਗਈ ਹੈ।

ਜੀਨੋਮ ਦੀ ਤਰਤੀਬ ਅਤੇ ਵਿਸ਼ਲੇਸ਼ਣ ਅੰਤਰਰਾਸ਼ਟਰੀ ਯਾਤਰੀਆਂ ਦੇ ਨਮੂਨਿਆਂ, ਵੀਓਸੀ ਅਤੇ ਬਹੁਤੇ ਰਾਜਾਂ ਵਿਚੋਂ ਕਮਿਊਨਿਟੀ ਨਮੂਨਿਆਂ ਲਈ ਸਕਾਰਾਤਮਕ ਲੋਕਾਂ ਦੇ ਸੰਪਰਕ ਇੰਸਾਕੋਗ ਦੀ ਭਾਈਵਾਲੀ ਵਾਲੀਆਂ 10 ਪ੍ਰਯੋਗਸ਼ਾਲਾਵਾਂ ਵਿੱਚ ਕੀਤਾ ਗਿਆ ਹੈ।

ਮਹਾਰਾਸ਼ਟਰ ਦੇ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਦਸੰਬਰ 2020 ਦੇ ਮੁਕਾਬਲੇ, 484ਕਿਊ ਅਤੇ ਐੱਲ452ਆਰ ਤਬਦੀਲੀ ਦੇ ਨਾਲ ਨਮੂਨਿਆਂ ਦੇ ਹਿੱਸੇ ਵਿੱਚ ਵਾਧਾ ਹੋਇਆ ਹੈ। ਅਜਿਹੇ ਪਰਿਵਰਤਨ ਪ੍ਰਤੀਰੋਧਕਤਾ ਤੋਂ ਬਚਣ ਅਤੇ ਇਨਫੈਕਸ਼ਨ ਦੇ ਸੰਚਾਰ ਨੂੰ ਵਧਾਉਂਦੇ ਹਨ। ਇਹ ਪਰਿਵਰਤਨ ਤਕਰੀਬਨ 15-20% ਨਮੂਨਿਆਂ ਵਿੱਚ ਪਾਏ ਗਏ ਹਨ ਅਤੇ ਪਿਛਲੇ ਕਿਸੇ ਵੀ ਪ੍ਰਮਾਣਿਤ ਵੀਓਸੀ ਨਾਲ ਮੇਲ ਨਹੀਂ ਖਾਂਦਾ। ਇਨ੍ਹਾਂ ਨੂੰ ਵੀਓਸੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਪਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਵਧਾਈ ਗਈ ਟੈਸਟਿੰਗ, ਨੇੜਲੇ ਸੰਪਰਕਾਂ ਦੀ ਵਿਆਪਕ ਟਰੈਕਿੰਗ, ਪੋਜ਼ੀਟਿਵ ਕੇਸਾਂ ਅਤੇ ਸੰਪਰਕਾਂ ਨੂੰ ਤੁਰੰਤ ਅਲੱਗ-ਥਲੱਗ ਕਰਨ ਦੇ ਨਾਲ-ਨਾਲ ਰਾਸ਼ਟਰੀ ਪ੍ਰੋਟੋਕੋਲ ਅਨੁਸਾਰ ਇਲਾਜਦੇ ਮਹਾਮਾਰੀ ਵਿਗਿਆਨ ਅਤੇ ਜਨਤਕ ਸਿਹਤ ਪ੍ਰਤੀਕਰਮ ਦੀ ਲੋੜ ਹੁੰਦੀ ਹੈ।

ਕੇਰਲ ਤੋਂ 2032 ਨਮੂਨੇ (ਸਾਰੇ 14 ਜ਼ਿਲ੍ਹਿਆਂ ਦੇ) ਕ੍ਰਮਵਾਰ ਲਏ ਗਏ ਹਨ। ਐਨ440ਕੇ ਵੇਰੀਐਂਟ ਜੋ ਇਮਿਊਨ ਬਚਾਅ ਨਾਲ ਜੁੜਿਆ ਹੋਇਆ ਹੈ, ਜਿਸ ਨੂੰ 11 ਜ਼ਿਲ੍ਹਿਆਂ ਦੇ 123 ਨਮੂਨਿਆਂ ਵਿੱਚ ਪਾਇਆ ਗਿਆ ਹੈ। ਇਹ ਰੂਪ ਪਹਿਲਾਂ ਆਂਧਰ ਪ੍ਰਦੇਸ਼ ਦੇ 33% ਨਮੂਨੇ ਅਤੇ ਤੇਲੰਗਾਨਾ ਦੇ 104 ਨਮੂਨਿਆਂ ਵਿਚੋਂ 53 ਵਿੱਚ ਮਿਲਿਆ ਸੀ। ਇਸ ਰੂਪ ਨੂੰ ਯੂਕੇ, ਡੈਨਮਾਰਕ, ਸਿੰਗਾਪੁਰ, ਜਾਪਾਨ ਅਤੇ ਆਸਟਰੇਲੀਆ ਸਮੇਤ 16 ਹੋਰ ਦੇਸ਼ਾਂ ਤੋਂ ਵੀ ਦੱਸਿਆ ਗਿਆ ਹੈ। ਫਿਲਹਾਲ, ਇਨ੍ਹਾਂ ਨੂੰ ਜਾਂਚ ਦੇ ਅਧੀਨ ਰੱਖਿਆ ਗਿਆ ਹੈ।

ਹਾਲਾਂਕਿ ਭਾਰਤ ਵਿੱਚ ਵੀਓਸੀਜ਼ ਅਤੇ ਇੱਕ ਨਵਾਂ ਦੋਹਰਾ ਪਰਿਵਰਤਨਸ਼ੀਲ ਰੂਪ ਲੱਭਿਆ ਗਿਆ ਹੈ, ਪਰ ਇਨ੍ਹਾਂ ਦੀ ਪਛਾਣ ਜਾਂ ਤਾਂ ਸਿੱਧੇ ਸੰਬੰਧ ਸਥਾਪਤ ਕਰਨ ਜਾਂ ਕੁਝ ਰਾਜਾਂ ਵਿੱਚ ਮਾਮਲਿਆਂ ਵਿੱਚ ਤੇਜ਼ੀ ਨਾਲ ਹੋਣ ਵਾਲੇ ਵਾਧੇ ਦੀ ਵਿਆਖਿਆ ਕਰਨ ਲਈ ਕਾਫ਼ੀ ਨਹੀਂ ਹੈ। ਜੀਨੋਮਿਕ ਤਰਤੀਬ ਅਤੇ ਮਹਾਮਾਰੀ ਵਿਗਿਆਨ ਅਧਿਐਨ ਸਥਿਤੀ ਦੇ ਹੋਰ ਵਿਸ਼ਲੇਸ਼ਣ ਲਈ ਜਾਰੀ ਹਨ।

****

ਐਮਵੀ / ਐਸਜੇ



(Release ID: 1707323) Visitor Counter : 308