ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਨਟੀਏਜੀਆਈ ਅਤੇ ਐਨਈਜੀਵੀਏਸੀ ਦੀ ਸਿਫਾਰਿਸ਼ ਦੇ ਆਧਾਰ ਤੇ ਕੋਵਿਸ਼ੀਲਡ ਦੀਆਂ ਦੋ ਖੁਰਾਕਾਂ ਦਰਮਿਆਨ ਫਾਸਲਾ 4-8 ਹਫਤਿਆਂ ਤੱਕ ਵਧਾਉਣ ਲਈ ਪੱਤਰ ਲਿਖਿਆ
ਜੇਕਰ ਕੋਵਿਸ਼ੀਲਡ ਦੀ ਦੂਜੀ ਖੁਰਾਕ 6-8 ਹਫਤਿਆਂ ਦਰਮਿਆਨ ਦਿੱਤੀ ਜਾਵੇ ਤਾਂ ਸੁਰੱਖਿਆ ਵਧ ਜਾਂਦੀ ਹੈ
Posted On:
22 MAR 2021 3:20PM by PIB Chandigarh
ਟੀਕਾਕਰਨ ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐਨਟੀਏਜੀਆਈ) ਅਤੇ ਕੋਵਿਡ-19 ਲਈ ਟੀਕਾਕਰਨ ਤੇ ਰਾਸ਼ਟਰੀ ਮਾਹਿਰ ਗਰੁੱਪ (ਐਨਈਜੀਵੀਏਸੀ) ਨੇ ਆਪਣੀ 20ਵੀਂ ਮੀਟਿੰਗ ਵਿਚ ਉੱਭਰ ਰਹੇ ਵਿਗਿਆਨਕ ਸਬੂਤ ਦੇ ਮੱਦੇਨਜ਼ਰ ਇਕ ਵਿਸ਼ਿਸ਼ਟ ਕੋਵਿਡ-19 ਵੈਕਸਿਨ ਯਾਨੀਕਿ ਕੋਵਿਸ਼ੀਲਡ ਦੀਆਂ ਦੋ ਖੁਰਾਕਾਂ ਦਰਮਿਆਨ ਅੰਤਰਾਲ ਬਾਰੇ ਮੁੜ ਤੋਂ ਵਿਚਾਰ ਕੀਤਾ । ਇਸ ਮੀਟਿੰਗ ਦੌਰਾਨ ਪਹਿਲੀ ਖੁਰਾਕ ਤੋਂ ਬਾਅਦ 4 ਤੋਂ 8 ਹਫਤਿਆਂ ਦੇ ਅੰਤਰਾਲ ਤੇ ਕੋਵਿਸ਼ੀਲਡ ਦੀ ਦੂਜੀ ਖੁਰਾਕ ਦੇਣ ਲਈ ਸਿਫਾਰਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੋਵਿਸ਼ੀਲਡ ਦੀ ਪਹਿਲੀ ਅਤੇ ਦੂਜੀ ਖੁਰਾਕ 4-6 ਹਫਤਿਆਂ ਦੇ ਅੰਤਰਾਲ ਦਰਮਿਆਨ ਦਿੱਤੀ ਜਾਂਦੀ ਸੀ। ਦੋ ਖੁਰਾਕਾਂ ਦਰਮਿਆਨ ਅੰਤਰਾਲ ਦਾ ਇਹ ਫੈਸਲਾ ਸਿਰਫ ਕੋਵਿਸ਼ੀਲਡ ਲਈ ਹੈ ਅਤੇ ਕੋਵੈਕਸਿਨ ਟੀਕੇ ਤੇ ਲਾਗੂ ਨਹੀਂ ਹੈ।
ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਨ ਨੇ ਅੱਜ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਨੇ ਐਨਟੀਐਜੀਆਈ ਅਤੇ ਐਨਈਜੀਵੀਏਸੀ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਉਸ ਤੋਂ ਬਾਅਦ ਇਹ ਸਲਾਹ ਦਿੱਤੀ ਗਈ ਹੈ। ਪੱਤਰ ਵਿਚ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪਹਿਲੀ ਖੁਰਾਕ 4-8 ਹਫਤਿਆਂ ਦੇ ਇਸ ਨਿਰਧਾਰਤ ਸਮਾਂ ਅੰਤਰਾਲ ਦਰਮਿਆਨ ਲਾਭਪਾਤਰੀਆਂ ਨੂੰ ਕੋਵਿਸ਼ੀਲਡ ਦੀ ਦੂਜੀ ਖੁਰਾਕ ਦੇਣ ਦੇ ਕੰਮ ਨੂੰ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ।
ਮੌਜੂਦਾ ਵਿਗਿਆਨਕ ਸਬੂਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਮਹਿਸੂਸ ਕੀਤਾ ਗਿਆ ਹੈ ਕਿ ਜੇਕਰ ਕੋਵਿਸ਼ੀਲਡ ਦੀ ਦੂਜੀ ਖੁਰਾਕ 6-8 ਹਫਤਿਆਂ ਦਰਮਿਆਨ ਦਿੱਤੀ ਜਾਂਦੀ ਹੈ ਤਾਂ ਸੁਰੱਖਿਆ ਵਧ ਜਾਂਦੀ ਹੈ, ਪਰ ਇਹ ਅੰਤਰਾਲ 8 ਹਫਤਿਆਂ ਤੋਂ ਵੱਧ ਨਹੀਂ ਹੋਣਾ ਚਾਹੀਦਾ। ਕੇਂਦਰੀ ਸਿਹਤ ਸਕੱਤਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਸੰਬੰਧਤ ਅਧਿਕਾਰੀਆਂ ਨੂੰ ਇਸ ਅਨੁਸਾਰ ਜ਼ਰੂਰੀ ਕਦਮ ਚੁੱਕਣ ਦੇ ਆਦੇਸ਼ ਦੇਣ ਤਾਕਿ ਪ੍ਰੋਗਰਾਮ ਪ੍ਰਬੰਧਕਾਂ, ਟੀਕਾਕਾਰਾਂ ਅਤੇ ਕੋਵਿਸ਼ੀਲਡ ਵੈਕਸੀਨ ਪ੍ਰਾਪਤ ਕਰਨ ਵਾਲਿਆਂ ਦਰਮਿਆਨ ਖੁਰਾਕ ਲੈਣ ਦੇ ਸੋਧੇ ਹੋਏ ਅੰਤਰਾਲ ਦੇ ਸੰਦੇਸ਼ ਨੂੰ ਵਿਆਪਕ ਰੂਪ ਵਿਚ ਪ੍ਰਸਾਰਤ ਕੀਤਾ ਜਾ ਸਕੇ ਅਤੇ ਖੁਰਾਕ ਦੇ ਸੋਧੇ ਅੰਤਰਾਲ ਦਾ ਪਾਲਣ ਸੁਨਿਸ਼ਚਿਤ ਕੀਤਾ ਜਾ ਸਕੇ।
----------------------------
ਐਮਵੀ ਐਸਜੇ
(Release ID: 1706758)