ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਟੂਰਿਸਟ ਵਾਹਨ ਸੰਚਾਲਕਾਂ ਲਈ ਨਵੀਂ ਯੋਜਨਾ ਦਾ ਐਲਾਨ
ਆਨਲਾਇਨ ਐਪਲੀਕੇਸ਼ਨ ਜਮ੍ਹਾ ਕਰਨ ਦੇ 30 ਦਿਨਾਂ ਦੇ ਅੰਦਰ ਪਰਮਿਟ ਜਾਰੀ ਕੀਤਾ ਜਾਵੇਗਾ
ਪਰਮਿਟ 3 ਮਹੀਨੇ ਲਈ ਦਿੱਤਾ ਜਾਵੇਗਾ , ਉਸ ਦੇ ਗੁਣਕ ਨੂੰ ਤਿੰਨ ਸਾਲ ਤੱਕ ਵਧਾਇਆ ਜਾਵੇਗਾ
ਨਵੇ ਨਿਯਮ ਇਸ ਸਾਲ 1 ਅਪ੍ਰੈਲ ਤੋਂ ਲਾਗੂ ਕੀਤੇ ਜਾਣਗੇ
ਇਸ ਨਾਲ ਬਿਨਾਂ ਕਿਸੇ ਅੜਚਨ ਦੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਰਾਜਾਂ ਦਾ ਮਾਲੀਆ ਵਧੇਗਾ
Posted On:
14 MAR 2021 9:00AM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਨੇ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਕੋਈ ਵੀ ਯਾਤਰੀ ਵਾਹਨ ਸੰਚਾਲਕ ਆਨਲਾਇਨ ਮਾਧਿਅਮ ਦੇ ਜਰੀਏ ਤੋਂ “ਸੰਪੂਰਣ ਭਾਰਤੀ ਯਾਤਰੀ ਪਰਮਿਟ” ਦੇ ਲਈ ਅਰਜ਼ੀ ਦੇ ਸਕਦਾ ਹੈ। ਜ਼ਰੂਰੀ ਦਸਤਾਵੇਜ਼ ਅਤੇ ਸ਼ੁਲਕ ਜਮ੍ਹਾ ਕਰਨ ਦੇ ਬਾਅਦ ਇਸ ਨੂੰ ਅਰਜ਼ੀ ਦੇਣ ਦੇ 30 ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇਗਾ। ਨਵੇਂ ਸੰਪੂਰਣ ਭਾਰਤੀ ਟੂਰਿਸਟ ਵਾਹਨ ਪ੍ਰਾਧਿਕਰਣ ਅਤੇ ਪਰਮਿਟ ਰੂਲ , 2021 ਦੇ ਰੂਪ ਵਿੱਚ ਜਾਣੇ ਜਾਣ ਵਾਲੇ ਨਿਯਮਾਂ ਦਾ ਨਵਾਂ ਸੈਟ ਜੀਐੱਸਆਰ 166 (ਈ) ਨੂੰ ਮਿਤੀ 10 ਮਾਰਚ, 2021 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ । ਨਵੇਂ ਨਿਯਮ 01 ਅਪ੍ਰੈਲ, 2021 ਤੋਂ ਲਾਗੂ ਹੋਣਗੇ । ਸਾਰੇ ਮੌਜੂਦਾ ਪਰਮਿਟ ਉਨ੍ਹਾਂ ਦੀ ਵੈਧਤਾ ਦੀ ਤਾਰੀਖ ਤੱਕ ਲਾਗੂ ਰਹਿਣਗੇ।
ਪਰਮਿਟ ਦੇ ਨਵੇਂ ਨਿਯਮ ਨਾਲ ਦੇਸ਼ ਦੇ ਸਾਰੇ ਰਾਜਾਂ ਵਿੱਚ ਸੈਰ-ਸਪਾਟੇ ਨੂੰ ਤੇਜ਼ੀ ਨਾਲ ਹੁਲਾਰਾ ਮਿਲਣ ਦੀ ਉਂਮੀਦ ਹੈ। ਇਸ ਤੋਂ ਰਾਜਾਂ ਦਾ ਮਾਲੀਆ ਵਧਾਉਣ ਵਿੱਚ ਵੀ ਮਦਦ ਮਿਲੇਗੀ । ਇਸ ਫੈਸਲੇ ‘ਤੇ 39ਵੇਂ ਅਤੇ 40ਵੇਂ ਟ੍ਰਾਂਸਪੋਰਟ ਵਿਕਾਸ ਪਰਿਸ਼ਦ ਦੀ ਬੈਠਕ ਵਿੱਚ ਚਰਚਾ ਕੀਤੀ ਗਈ ਸੀ ਅਤੇ ਰਾਜਾਂ ਤੋਂ ਪ੍ਰਤੀਨਿਧੀਆਂ ਦੁਆਰਾ ਇਸ ‘ਤੇ ਸਹਿਮਤੀ ਦਿੱਤੀ ਗਈ ਸੀ। ਰਾਸ਼ਟਰੀ ਪਰਮਿਟ ਵਿਵਸਥਾ ਦੇ ਤਹਿਤ ਮਾਲਵਾਹਕ ਵਾਹਨਾਂ ਦੀ ਸਫਲਤਾ ਦੇ ਬਾਅਦ, ਮੰਤਰਾਲਾ ਨੇ ਸੈਰ-ਸਪਾਟਾ ਟੂਰਿਸਟ ਵਾਹਨਾਂ ਨੂੰ ਨਿਰਵਿਘਨ ਆਵਾਜਾਈ ਪ੍ਰਦਾਨ ਕਰਨ ਦੇ ਉਦੇਸ਼ ਨਾਲ ਨਵੇਂ ਨਿਯਮ ਬਣਾਏ ਹਨ ।
ਇਸ ਤੋਂ ਇਲਾਵਾ, ਨਵੇਂ ਨਿਯਮ ਤਿੰਨ ਮਹੀਨੇ ਜਾਂ ਇਸ ਦੇ ਗੁਣਕਾਂ ਦੀ ਮਿਆਦ ਲਈ ਪਰਮਿਟ ਦੇਵੇਗਾ ਜਿਸ ਨੂੰ ਅਧਿਕਤਮ ਤਿੰਨ ਸਾਲ ਦੀ ਮਿਆਦ ਲਈ ਵਧਾਇਆ ਜਾ ਸਕਦਾ ਹੈ।
ਇਹ ਪ੍ਰਾਵਧਾਨ ਸਾਡੇ ਦੇਸ਼ ਦੇ ਉਨ੍ਹਾਂ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਮਲ ਕੀਤਾ ਗਿਆ ਹੈ ਜਿੱਥੇ ਸੈਰ-ਸਪਾਟਾ ਦਾ ਸੀਮਿਤ ਮੌਸਮ ਹੈ ਅਤੇ ਉਨ੍ਹਾਂ ਆਪਰੇਟਰਾਂ ਲਈ ਵੀ ਜਿਨ੍ਹਾਂ ਦੇ ਕੋਲ ਵਿੱਤੀ ਸਮਰੱਥਾ ਘੱਟ ਹੈ। ਇਹ ਇੱਕ ਕੇਂਦਰੀ ਡੇਟਾਬੇਸ ਅਤੇ ਅਜਿਹੇ ਸਾਰੇ ਪਰਮਿਟਾਂ ਦੀ ਫੀਸ ਨੂੰ ਵੀ ਸ਼ਾਮਲ ਕਰੇਗਾ ਜੋ ਟੂਰਿਸਟਾਂ ਦੀ ਅਵਾਜਾਈ ਵਿੱਚ ਤੇਜੀ ਲਿਆਉਣ ਦੇ ਨਾਲ ਸੁਧਾਰ ਦੀ ਗੁੰਜਾਇਸ਼ , ਸੈਰ-ਸਪਾਟੇ ਨੂੰ ਵਾਧਾਉਣ ਦਾ ਕੰਮ ਕਰੇਗਾ ।
ਇਹ ਕਦਮ ਯਾਤਰਾ ਅਤੇ ਸੈਰ-ਸਪਾਟਾ ਉਦਯੋਗ ਦੇ ਸੰਦਰਭ ਵਿੱਚ ਲਿਆ ਗਿਆ ਹੈ ਜੋ ਸਾਡੇ ਦੇਸ਼ ਵਿੱਚ ਪਿਛਲੇ ਪੰਦਰਾਂ ਸਾਲਾਂ ਵਿੱਚ ਕਈ ਗੁਣਾ ਵੱਧ ਗਿਆ ਹੈ। ਸੈਰ -ਸਪਾਟਾ ਦੇ ਵਿਕਾਸ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਨਾਂ ਯਾਤਰੀਆਂ ਦੁਆਰਾ ਯੋਗਦਾਨ ਦਿੱਤਾ ਗਿਆ ਹੈ। ਅੱਗੇ ਵੀ ਇਸ ਵਿੱਚ ਤੇਜ਼ੀ ਜਾਰੀ ਰਹਿਣ ਦੀ ਉਮੀਦ ਹੈ ਜੋ ਉੱਚ ਅਕਾਂਖਿਅਵਾਂ ਅਤੇ ਟੂਰਿਸਟਾਂ ਦੇ ਅਨੁਭਵ ਦਾ ਇੱਕ ਰੁਝਾਣ ਹੈ।
>>>>>
ਬੀਐੱਨ/ਐੱਮਐੱਸ/ਆਰਆਰ
(Release ID: 1704893)
Visitor Counter : 227