ਵਣਜ ਤੇ ਉਦਯੋਗ ਮੰਤਰਾਲਾ

ਆਰਥਿਕ ਅਤੇ ਵਪਾਰਿਕ ਮੁੱਦਿਆਂ ਤੇ ਬਰਿਕਸ ਸੰਪਰਕ ਸਮੂਹ ਦੀ ਪਹਿਲੀ ਬੈਠਕ ਦਾ ਆਯੋਜਨ

Posted On: 12 MAR 2021 9:27AM by PIB Chandigarh

ਆਰਥਿਕ ਅਤੇ ਵਪਾਰਿਕ ਮੁੱਦਿਆਂ ਤੇ ਬਰਿਕਸ ਸੰਪਰਕ ਸਮੂਹ ਨੇ ਭਾਰਤ ਦੀ ਅਗਵਾਈ ਵਿੱਚ 9 ਤੋਂ 11 ਮਾਰਚ,  2021 ਤੱਕ ਪਹਿਲੀ ਬੈਠਕ ਦਾ ਆਯੋਜਨ ਕੀਤਾ ਹੈ। ਇਸ ਸਾਲ ਬਰਿਕਸ ਦੀ ਥੀਮ ਹੈ– ਬਰਿਕਸ @ 15 :  ਲਗਾਤਾਰ,  ਸਮਗਰਤਾ ਅਤੇ ਸਹਿਮਤੀ ਲਈ ਬਰਿਕਸ ਦੇਸ਼ਾਂ ਵਿੱਚ ਸਹਿਯੋਗ।  

ਭਾਰਤ ਨੇ 2021 ਵਿੱਚ ਆਪਣੀ ਅਗਵਾਈ ਵਿੱਚ ਬਰਿਕਸ ਸੀ.ਜੀ.ਈ.ਟੀ.ਆਈ. 2021 ਲਈ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸੰਬੰਧ ਵਿੱਚ ਰੂਪ ਰੇਖਾ ਪੇਸ਼ ਕੀਤੀ, ਜਿਸ ਵਿੱਚ ਸੇਵਾ ਡਾਟਾ ਅਤੇ ਬਰਿਕਸ  ਵਾਪਾਰ ਮੇਲਿਆਂ ਉੱਤੇ ਐਮ.ਐਸ.ਐਮ.ਈ. ਗੋਲਮੇਜ ਸੰਮੇਲਨ ਅਤੇ ਹੋਰ ਪ੍ਰੋਗਰਾਮਾਂ ਦਾ ਬਿਓਰਾ ਹੈ। ਇਸਦੇ ਬਾਅਦ ਹੋਰ ਪ੍ਰਸਤੁਤੀਆ ਦਿੱਤੀਆਂ ਗਈਆਂ,  ਜਿੰਨ੍ਹਾਂ ਨੂੰ  ਭਾਰਤ ਸਰਕਾਰ ਦੇ ਵੱਖ—ਵੱਖ ਵਿਭਾਗਾਂ ਵਲੋਂ ਤਿਆਰ ਕੀਤਾ ਗਿਆ ਸੀ। ਪ੍ਰਸਤਾਵਿਤ ਪ੍ਰਸਤੁਤਿਆਂ ਹੇਠ ਲਿਖੇ ਵਿਸ਼ਿਆ ਤੇ ਹਨ–

(1) ਰੂਸ ਦੀ ਅਗਵਾਈ ਵਿੱਚ 2020 ਵਿੱਚ ਪ੍ਰਵਾਨਤ “ਬਰਿਕਸ ਆਰਥਕ ਸਾਂਝੇਦਾਰੀ ਰਣਨੀਤੀ 2025 ਲਈ ਦਸਤਾਵੇਜ ਆਧਾਰਿਤ ਸਬੰਧੀ ਕਾਰਜ ਯੋਜਨਾ (2)  ਬਹੁਪੱਖੀ ਵਪਾਰ ਪ੍ਰਣਾਲੀ ‘ਤੇ ਬਰਿਕਸ ਸਹਿਯੋਗ, ਜਿਸ ‘ਚ ਵਿਸ਼ਵ ਵਪਾਰ ਸੰਗਠਨ ਵਿੱਚ ਟ੍ਰਿਪਸ ਰਿਆਇਤ ਪ੍ਰਸਤਾਵ ਸ਼ਾਮਿਲ ਹੈ (3) ਈ— ਕਾਮਰਸ ਦੇ ਖੇਤਰ ਵਿੱਚ ਉਪਭੋਗਤਾ ਹਿਫਾਜ਼ਤ ਲਈ ਰੂਪ ਰੇਖਾ (4) ਗੈਰ—ਸ਼ੁਲਕ ਉਪਾਅ (ਐਨ.ਟੀ.ਐਮ)  ਪ੍ਰਸਤਾਵ ਪ੍ਰਕ੍ਰਿਆ  (5) ਸਵੱਛਤਾ ਅਤੇ ਫਾਇਟ —ਸੈਨੇਟਰੀ (ਐਸ.ਪੀ.ਐਸ. ) ਕਾਰਜ ਪ੍ਰਣਾਲੀ (6)  ਆਨੁਵਾਂਸ਼ਿਕ ਸੰਸਾਧਨਾਂ ਅਤੇ ਪਰੰਪਰਿਕ ਗਿਆਨ ਦੀ ਸੁਰੱਖਿਆ ਲਈ ਸਹਿਯੋਗਾਤਮਕ ਢਾਂਚਾ (7)  ਪੇਸ਼ੇਵਰ ਸੇਵਾਵਾਂ ਵਿੱਚ ਸਹਿਯੋਗ ਲਈ ਬਰਿਕਸ ਫਰੇਮਵਰਕ। ਇਸ ਪ੍ਰਾਜੈਕਟਾਂ ਦੇ ਬਾਅਦ ਵਿਸਤ੍ਰਤ ਪ੍ਰਕ੍ਰਿਆ ਇਜਲਾਸਾਂ ਦਾ ਪ੍ਰਬੰਧ ਵੀ ਕੀਤਾ ਗਿਆ।
ਬਰਿਕਸ ਦੇ ਸਾਂਝੇਦਾਰ ਦੇਸ਼ਾਂ ਨੇ ਭਾਰਤ ਵਲੋਂ ਨਿਯੋਜਿਤ ਗਤੀਵਿਧੀਆਂ ਦੀ ਸ਼ਲਾਘਾ ਕੀਤੀ, ਜੋ ਮੌਜੂਦਾ ਸਮੇਂ ਵਿੱਚ ਕਾਫ਼ੀ ਢੁਕਵਾਂ ਹੈ ਅਤੇ ਇਸ ਦੇਸ਼ਾਂ ਨੇ ਭਾਰਤ ਵਲੋਂ ਸੁਝਾਏ ਗਏ ਵੱਖ—ਵੱਖ ਪ੍ਰਸਤਾਵਾਂ  ਤੇ ਮਿਲਕੇ ਕੰਮ ਕਰਨ ਦਾ ਸਮਰਥਨ ਕੀਤਾ ਹੈ। ਹੁਣ ਤੋਂ ਲੈ ਕੇ ਸਿਤੰਬਰ, 2021 ਤੱਕ ਅੰਤਰ—ਸਕਰਾਤਮਕ  ਸਲਾਹ ਮਸ਼ਵਰਾ ਕੀਤਾ ਜਾਵੇਗਾ ਤਾਂਕਿ ਬਰਿਕਸ ਦੇਸ਼ਾਂ ਦੇ ਵਿੱਚ ਆਮ ਸਹਿਮਤੀ ਬਣਾਈ ਜਾ ਸਕੇ।  ਸੀ.ਜੀ.ਈ.ਟੀ.ਆਈ.  ਦੇ ਨਾਲ ਕੰਮ ਕਰਨ ਵਾਲੇ ਸੰਬੰਧਤ ਬਰਿਕਸ ਅਧਿਕਾਰੀ  ਜੂਨ, 2021 ਵਿੱਚ ਨਿਰਧਾਰਤ 27ਵੀਂ ਆਧਿਕਾਰਿਕ ਪੱਧਰ ਦੀ ਸੀ.ਜੀ.ਈ.ਟੀ.ਆਈ. ਬੈਠਕ ਲਈ ਮਿਲਕੇ ਕੰਮ ਕਰਨਗੇ।

 

ਵਾਈਬੀ/ਐਸਐਸ



(Release ID: 1704502) Visitor Counter : 176