ਰੱਖਿਆ ਮੰਤਰਾਲਾ

ਆਈ ਐੱਨ ਐੱਸ ਕਾਰੰਜ — ਤੀਜੀ ਕੋਲਾਵਰੀ ਪਣਡੁੱਬੀ ਅੱਜ ਮੁੰਬਈ ਦੇ ਨੇਵਲ ਡੋਕ ਯਾਰਡ ਵਿਖੇ ਸ਼ੁਰੂ ਕੀਤੀ ਗਈ


ਭਾਰਤੀ ਨੇਵੀ ਨੇ ਪ੍ਰਾਜੈਕਟ 75 ਲਈ ਮੁੱਖ ਮੀਲ ਪੱਥਰ ਉਸ ਵੇਲੇ ਸਥਾਪਿਤ ਹੋਇਆ ਜਦੋਂ ਭਾਰਤ ਨੇ ਮੈਜ਼ਾਗੋਮ ਡੋਕ ਤੇ ਸਵਦੇਸ਼ੀ ਪਣਡੁੱਬੀ ਨਿਰਮਾਣ ਕਰਕੇ ਆਤਮਨਿਰਭਰਤਾ ਪ੍ਰਾਪਤ ਕੀਤੀ

Posted On: 10 MAR 2021 1:48PM by PIB Chandigarh

ਭਾਰਤੀ ਥਲ ਸੈਨਾ ਦੀ ਤੀਜੀ ਸਟੀਲਥ ਸਕੋਰਪੀਅਨ ਕਲਾਸ ਪਣਡੁੱਬੀ ਆਈ ਐੱਨ ਐੱਸ ਕਾਰੰਜ ਦੀ ਇੱਕ ਰਵਾਇਤੀ ਸ਼ੁਰੂ ਕਰਨ ਦੇ ਸਮਾਗਮ ਰਾਹੀਂ ਨੇਵਲ ਡੋਕ ਯਾਰਡ ਮੁੰਬਈ ਵਿਖੇ ਸ਼ੁਰੂ ਕੀਤੀ ਗਈ । ਐਡਮਿਰਲ ਵੀ ਐੱਸ ਸ਼ੇਖਾਵਤ ਪੀ ਵੀ ਐੱਸ ਐੱਮ , ਏ ਵੀ ਐੱਸ ਐੱਮ , ਵੀ ਆਰ ਸੀ (ਰਿਟਾ:), ਸਾਬਕਾ ਥਲ ਸੈਨਾ ਸਟਾਫ ਮੁਖੀ, ਜੋ ਪੁਰਾਣੇ ਕਾਰੰਜ ਕ੍ਰਿਊ ਦੇ ਕਮਿਸ਼ਨ ਦਾ ਇੱਕ ਹਿੱਸਾ ਸੀ ਅਤੇ ਬਾਅਦ ਵਿੱਚ 1971 ਭਾਰਤ—ਪਾਕਿ ਜੰਗ ਦੌਰਾਨ ਕਮਾਂਡਿੰਗ ਅਫ਼ਸਰ ਸਨ , ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ । ਮੈਜ਼ਾਗੋਨ ਡੋਕ ਸਿ਼ਵ ਬਿਲਰਡਰਜ਼ ਲਿਮਟਿਡ (ਐੱਮ ਡੀ ਐੱਲ) ਮੁੰਬਈ ਵੱਲੋਂ 6 ਸਕੋਰਪੀਅਨ ਕਲਾਸ ਪਣਡੁੱਬੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਇਹ ਨਿਰਮਾਣ ਐੱਮ/ਐੱਸ ਨੇਵਲ ਗਰੁੱਪ , ਫਰਾਂਸ ਦੀ ਭਾਗੀਦਾਰੀ ਤਹਿਤ ਕੀਤਾ ਜਾ ਰਿਹਾ ਹੈ । ਆਈ ਐੱਨ ਐੱਸ ਕਾਰੰਜ ਪੱਛਮੀ ਜਲ ਸੈਨਾ ਕਮਾਨ ਦੀ ਪਣਡੁੱਬੀ ਬੇੜੇ ਦਾ ਇੱਕ ਹਿੱਸਾ ਹੋਵੇਗਾ ਅਤੇ ਕਮਾਂਡ ਦੇ ਹਥਿਆਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣੇਗਾ ।
ਐਡਮਿਰਲ ਕਰਮਬੀਰ ਸਿੰਘ , ਜਲ ਸੈਨਾ ਮੁਖੀ , ਰੱਖਿਆ ਮੰਤਰਾਲੇ ਅਤੇ ਭਾਰਤੀ ਜਲ ਸੈਨਾ ਦੇ ਹੋਰ ਸੀਨੀਅਰ ਅਧਿਕਾਰੀ ਕਈ ਪਤਵੰਤੇ ਸੱਜਣਾ ਨਾਲ ਸ਼ਾਮਲ ਸਨ, ਜਿਹਨਾਂ ਨੇ ਇਸ ਸ਼ੁਰੂਆਤੀ ਸਮਾਗਮ ਨੂੰ ਦੇਖਿਆ । "ਕਾਰੰਜ" ਜੋ ਰੂਸੀ ਮੂਲ ਦੀ ਫੋਕਸਟਰੋਤ ਕਲਾਸ ਪਣਡੁੱਬੀ, ਜਿਸ ਨੂੰ 2003 ਵਿੱਚ ਬੇੜੇ ਵਿੱਚੋਂ ਕੱਢ ਲਿਆ ਗਿਆ ਸੀ , ਦਾ ਕ੍ਰਿਊ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸੱਦਿਆ ਗਿਆ ਸੀ । ਆਪਣੇ ਭਾਸ਼ਨ ਵਿੱਚ ਸੀ ਐੱਨ ਐੱਸ ਨੇ ਕਿਹਾ ,"ਸਵਦੇਸ਼ੀਪਨ ਅਤੇ ਆਤਮਨਿਰਭਰ ਭਾਰਤ ਨੂੰ ਮਿਲਿਆ ਇਹ ਹੁਲਾਰਾ ਭਾਰਤੀ ਜਲ ਸੈਨਾ ਦੀ ਤਰੱਕੀ ਦੀ ਕਹਾਣੀ ਅਤੇ ਭਵਿੱਖ ਦੇ ਸੰਚਾਲਨ ਸਮਰਥਾਵਾਂ ਦਾ ਇੱਕ ਮੌਲਿਕ ਗੁਣ ਹੈ"।
ਮੁੱਖ ਪ੍ਰਹੁਣੇ ਐਡਮਿਰਲ ਸ਼ੇਖਾਵਤ ਨੇ ਭਾਰਤ ਦੀ ਆਤਮਨਿਰਭਰਤਾ ਵੱਲ ਪੁਲਾਂਗ ਨੂੰ ਉਜਾਗਰ ਕਰਦਿਆਂ ਕਿਹਾ ,"ਅਸੀਂ ਉਸ ਭਾਰਤ ਵਿੱਚ ਰਹਿ ਰਹੇ ਹਾਂ , ਜੋ ਕਈ ਸੈਟੇਲਾਈਟ ਲਾਂਚ ਕਰ ਰਿਹਾ ਹੈ, ਪ੍ਰਮਾਣੂ ਪਣਡੁੱਬੀਆਂ ਦਾ ਨਿਰਮਾਣ ਕਰ ਰਿਹਾ ਹੈ, ਵਿਸ਼ਵ ਲਈ ਟੀਕਿਆਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਨਵਾਂ ਕਾਰੰਜ ਇਸ ਦੀ ਇੱਕ ਹੋਰ ਉਦਾਹਰਨ ਹੈ"।
ਇਸ ਵਰ੍ਹੇ ਨੂੰ "ਸਵਰਨਿਮ ਵਿਜੇ ਵਰਸ਼" ਵਜੋਂ ਮਨਾਇਆ ਜਾ ਰਿਹਾ ਹੈ, ਜੋ ਭਾਰਤ—ਪਾਕਿ ਜੰਗ 1971 ਦੇ 50 ਸਾਲਾਂ ਦੀ ਨਿਸ਼ਾਨਦੇਹੀ ਕਰਦਾ ਹੈ । ਪੁਰਾਣਾ ਆਈ ਐੱਨ ਐੱਸ ਕਾਰੰਜ 4 ਸਤੰਬਰ 1969 ਨੂੰ ਪਹਿਲੇ ਯੂ ਐੱਸ ਐੱਸ ਆਰ ਵਿਚਲੇ ਰੀਗਾ ਵਿੱਚ ਕਮਿਸ਼ਨ ਕੀਤਾ ਗਿਆ ਸੀ ਅਤੇ ਉਸ ਨੇ ਉਸ ਵੇਲੇ ਦੇ ਕਮਾਂਡਰ ਵੀ ਐੱਸ ਸ਼ੇਖਾਵਤ ਦੀ ਕਮਾਂਡ ਦੇ ਤਹਿਤ ਲੜਾਈ ਦੌਰਾਨ ਸਰਗਰਮ ਹਿੱਸਾ ਲਿਆ ਸੀ । ਕ੍ਰਿਊ ਅਤੇ ਉਸ ਦੇ ਅਧਿਕਾਰੀਆਂ ਦੇ ਬਹਾਦਰੀ ਕਾਰਨਾਮਿਆਂ ਨੂੰ ਮਾਨਤਾ ਦਿੰਦਿਆਂ ਕਈ ਕਰਮਚਾਰੀਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ , ਜਿਹਨਾਂ ਵਿੱਚ ਉਸ ਵੇਲੇ ਦੇ ਕਮਾਂਡਿੰਗ ਅਫ਼ਸਰ ਕਮਾਂਡਰ ਵੀ ਐੱਸ ਸ਼ੇਖਾਵਤ ਨੂੰ ਵੀਰ ਚੱਕਰ ਪੁਰਸਕਾਰ, ਪੁਰਾਣੇ ਆਈ ਐੱਨ ਐੱਸ ਕਾਰੰਜ ਦੇ ਕਮਿਸ਼ਨਿੰਗ ਕਮਾਂਡਿੰਗ ਅਧਿਕਾਰੀ ਐੱਮ ਐੱਨ ਆਰ ਸਮੰਤ ਨੂੰ ਬਾਅਦ ਵਿੱਚ ਸਾਲ 1971 ਵਿੱਚ ਨਵੀਂ ਗਠਿਤ ਕੀਤੀ ਬੰਗਲਾਦੇਸ਼ ਜਲ ਸੈਨਾ ਸਟਾਫ ਦਾ ਪਹਿਲਾ ਮੁਖੀ ਬਣਾਇਆ ਗਿਆ ਸੀ ।
ਸਕੋਰਪੀਅਨ ਪਣਡੁੱਬੀਆਂ ਵਿਸ਼ਵ ਵਿੱਚ ਸਭ ਤੋਂ ਅਤਿ ਆਧੁਨਿਕ ਰਵਾਇਤੀ ਪਣਡੁੱਬੀਆਂ ਵਿੱਚੋਂ ਇੱਕ ਹਨ । ਵਿਸ਼ਵ ਵਿੱਚ ਇਹਨਾਂ ਪਲੇਟਫਾਰਮਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ । ਪਹਿਲੀਆਂ ਪਣਡੁੱਬੀਆਂ ਤੋਂ ਇਹ ਵਧੇਰੇ ਖ਼ਤਰਨਾਕ ਅਤੇ ਤਾਕਤਵਰ ਹਨ । ਇਹਨਾਂ ਪਣਡੁੱਬੀਆਂ ਨੂੰ ਤਾਕਤਵਰ ਹਥਿਆਰਾਂ ਅਤੇ ਸੈਂਸਰਜ਼ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਸਮੁੰਦਰੀ ਤਲ ਦੇ ਉਪਰੋਂ ਅਤੇ ਹੇਠਾਂ ਕਿਸੇ ਵੀ ਖ਼ਤਰੇ ਦਾ ਖਾਤਮਾ ਕੀਤਾ ਜਾ ਸਕੇ ।
ਭਾਰਤੀ ਥਲ ਸੈਨਾ ਵਿੱਚ ਕਾਰੰਜ ਨੂੰ ਸ਼ਾਮਲ ਕਰਨਾ ਇੱਕ ਹੋਰ ਅਜਿਹਾ ਕਦਮ ਹੈ , ਜਿਸ ਨਾਲ ਵਿਸ਼ਵ ਵਿੱਚ ਇੱਕ ਮੁੱਖ ਜਹਾਜ਼ ਅਤੇ ਪਣਡੁੱਬੀ ਨਿਰਮਾਣ ਯਾਰਡ ਵਜੋਂ ਭਾਰਤੀ ਥਲ ਸੈਨਾ ਨੇ ਬਿਲਡਰਜ਼ ਨੇਵੀ ਵਜੋਂ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ ਅਤੇ ਐੱਮ ਡੀ ਐੱਲਜ਼ ਸਮਰਥਾਵਾਂ ਨੂੰ ਵੀ ਦਰਸਾਇਆ ਹੈ । ਪ੍ਰਾਜੈਕਟ—75 ਰੱਖਿਆ ਨਿਰਮਾਣ ਦੇ ਖੇਤਰ ਵਿੱਚ ਯਾਰਡ ਦੇ ਲਗਾਤਾਰ ਮਹੱਤਵ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਵੀ ਬਣਿਆ ਹੈ ।

 

ਏ ਬੀ ਬੀ ਬੀ / ਐੱਮ ਕੇ / ਵੀ ਐੱਮ / ਐੱਮ ਐੱਸ


(Release ID: 1703861) Visitor Counter : 285