ਪ੍ਰਧਾਨ ਮੰਤਰੀ ਦਫਤਰ
ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ‘ਮੈਤ੍ਰੀ ਸੇਤੂ’ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
09 MAR 2021 4:49PM by PIB Chandigarh
ਨਮਸਕਾਰ! ਖੁਲੁਮਖਾ!
ਤ੍ਰਿਪੁਰਾ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ ਜੀ, ਜਨਪ੍ਰਿਯ ਮੁੱਖ ਮੰਤਰੀ ਸ਼੍ਰੀ ਬਿਪਲਬ ਦੇਵ ਜੀ, ਉਪ-ਮੁੱਖ ਮੰਤਰੀ ਸ਼੍ਰੀ ਜਿਸ਼ਣੁ ਦੇਵ ਵਰਮਾ ਜੀ, ਰਾਜ ਸਰਕਾਰ ਦੇ ਸਾਰੇ ਮੰਤਰੀ, ਸਾਂਸਦ ਅਤੇ ਵਿਧਾਇਕਗਣ ਅਤੇ ਤ੍ਰਿਪੁਰਾ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਆਪ ਸਭ ਨੂੰ ਪਰਿਵਰਤਨ ਦੇ, ਤ੍ਰਿਪੁਰਾ ਦੀ ਵਿਕਾਸ ਯਾਤਰਾ ਦੇ 3 ਸਾਲ ਪੂਰੇ ਹੋਣ ‘ਤੇ ਬਹੁਤ-ਬਹੁਤ ਵਧਾਈ! ਬਹੁਤ-ਬਹੁਤ ਸ਼ੁਭਕਾਮਨਾਵਾਂ!
ਭਾਈਓ ਅਤੇ ਭੈਣੋਂ,
ਅੱਜ ਤੋਂ ਤਿੰਨ ਵਰ੍ਹੇ ਪਹਿਲਾਂ ਤੁਸੀਂ ਲੋਕਾਂ ਨੇ, ਤ੍ਰਿਪੁਰਾ ਦੇ ਲੋਕਾਂ ਨੇ ਇੱਕ ਨਵਾਂ ਇਤਿਹਾਸ ਰਚਿਆ ਸੀ ਅਤੇ ਪੂਰੇ ਦੇਸ਼ ਨੂੰ ਇੱਕ ਬਹੁਤ ਮਜਬੂਤ ਸੰਦੇਸ਼ ਦਿੱਤਾ ਸੀ। ਦਹਾਕਿਆਂ ਤੋਂ ਰਾਜ ਦੇ ਵਿਕਾਸ ਨੂੰ ਰੋਕਣ ਵਾਲੀਆਂ ਨਕਾਰਾਤਮਕ ਸ਼ਕਤੀਆਂ ਨੂੰ ਹਟਾ ਕੇ, ਤ੍ਰਿਪੁਰਾ ਦੇ ਲੋਕਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਸੀ। ਜਿਨ੍ਹਾਂ ਬੇੜੀਆਂ ਵਿੱਚ ਤ੍ਰਿਪੁਰਾ, ਤ੍ਰਿਪੁਰਾ ਦੀ ਸਮਰੱਥਾ ਜਕੜੀ ਹੋਈ ਸੀ, ਤੁਸੀਂ ਉਹ ਬੇੜੀਆਂ ਤੋੜ ਦਿੱਤੀਆਂ ਹਨ। ਉਹ ਬੇੜੀਆਂ ਟੁੱਟ ਚੁੱਕੀਆਂ ਹਨ। ਮੈਨੂੰ ਸੰਤੋਸ਼ ਹੈ ਕਿ ਮਾਂ ਤ੍ਰਿਪੁਰਾ ਸੁੰਦਰੀ ਦੇ ਅਸ਼ੀਰਵਾਦ ਨਾਲ, ਬਿਪਲਬ ਦੇਬ ਜੀ ਦੀ ਅਗਵਾਈ ਵਿੱਚ ਚਲ ਰਹੀ ਸਰਕਾਰ ਆਪਣੇ ਸੰਕਲਪਾਂ ਨੂੰ ਤੇਜ਼ੀ ਨਾਲ ਸਿੱਧ ਕਰ ਰਹੀ ਹੈ।
ਸਾਥੀਓ,
2017 ਵਿੱਚ ਤੁਸੀਂ ਤ੍ਰਿਪੁਰਾ ਵਿੱਚ ਵਿਕਾਸ ਦਾ ਡਬਲ ਇੰਜਣ ਲਗਾਉਣ ਦਾ ਫੈਸਲਾ ਕੀਤਾ। ਇੱਕ ਇੰਜਣ ਤ੍ਰਿਪੁਰਾ ਵਿੱਚ, ਇੱਕ ਇੰਜਣ ਦਿੱਲੀ ਵਿੱਚ। ਅਤੇ ਇਸ ਡਬਲ ਇੰਜਣ ਦੇ ਫੈਸਲੇ ਦੇ ਕਾਰਨ ਜੋ ਨਤੀਜੇ ਨਿਕਲੇ, ਜੋ ਪ੍ਰਗਤੀ ਦਾ ਮਾਰਗ ਖੁੱਲ੍ਹਿਆ ਉਹ ਅੱਜ ਤੁਹਾਡੇ ਸਾਹਮਣੇ ਹੈ। ਅੱਜ ਤ੍ਰਿਪੁਰਾ ਪੁਰਾਣੀ ਸਰਕਾਰ ਦੇ 30 ਸਾਲ ਅਤੇ ਡਬਲ ਇੰਜਣ ਦੀ 3 ਸਾਲ ਦੀ ਸਰਕਾਰ ਵਿੱਚ ਆਏ ਬਦਲਾਅ ਨੂੰ ਸਪਸ਼ਟ ਅਨੁਭਵ ਕਰ ਰਿਹਾ ਹੈ। ਜਿੱਥੇ ਕਮਿਸ਼ਨ ਅਤੇ ਕਰਪਸ਼ਨ ਦੇ ਬਿਨਾ ਕੰਮ ਹੋਣੇ ਮੁਸ਼ਕਿਲ ਸਨ, ਉੱਥੇ ਅੱਜ ਸਰਕਾਰੀ ਲਾਭ ਲੋਕਾਂ ਦੇ ਬੈਂਕ ਖਾਤਿਆਂ ਵਿੱਚ, ਡਾਇਰੈਕਟ ਪਹੁੰਚ ਰਿਹਾ ਹੈ। ਜੋ ਕਰਮਚਾਰੀ ਸਮੇਂ ‘ਤੇ ਸੈਲਰੀ ਪਾਉਣ ਦੇ ਲਈ ਵੀ ਪਰੇਸ਼ਾਨ ਹੋਇਆ ਕਰਦੇ ਸਨ, ਉਨ੍ਹਾਂ ਨੂੰ 7ਵੇਂ ਪੇਅ ਕਮਿਸ਼ਨ ਦੇ ਤਹਿਤ ਸੈਲਰੀ ਮਿਲ ਰਹੀ ਹੈ। ਜਿੱਥੇ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਦੇ ਲਈ ਅਨੇਕ ਮੁਸ਼ਕਿਲਾਂ ਉਠਾਉਣੀਆਂ ਪੈਂਦੀਆਂ ਸਨ, ਉੱਥੇ ਪਹਿਲੀ ਬਾਰ ਤ੍ਰਿਪੁਰਾ ਵਿੱਚ ਕਿਸਾਨਾਂ ਨੂੰ MSP ‘ਤੇ ਖਰੀਦ ਸੁਨਿਸ਼ਚਿਤ ਹੋਈ। ਮਨਰੇਗਾ ਦੇ ਤਹਿਤ ਕੰਮ ਕਰਨ ਵਾਲੇ ਸਾਥੀਆਂ ਨੂੰ ਜਿੱਥੇ ਪਹਿਲਾਂ 135 ਰੁਪਏ ਮਿਲਦੇ ਸਨ, ਉੱਥੇ ਹੁਣ 205 ਰੁਪਏ ਪ੍ਰਤੀਦਿਨ ਦਿੱਤੇ ਜਾ ਰਹੇ ਹਨ।
ਜਿਸ ਤ੍ਰਿਪੁਰਾ ਨੂੰ ਹੜਤਾਲ ਕਲਚਰ ਨੇ ਵਰ੍ਹਿਆਂ ਪਿੱਛੇ ਕਰ ਦਿੱਤਾ ਸੀ, ਅੱਜ ਉਹ Ease of Doing Business ਦੇ ਲਈ ਕੰਮ ਕਰ ਰਿਹਾ ਹੈ। ਜਿੱਥੇ ਕਦੇ ਉਦਯੋਗਾਂ ਵਿੱਚ ਤਾਲੇ ਲਗਾਉਣ ਦੀ ਨੌਬਤ ਆ ਗਈ ਸੀ, ਉੱਥੇ ਹੁਣ ਨਵੇਂ ਉਦਯੋਗਾਂ, ਨਵੇਂ ਨਿਵੇਸ਼ ਦੇ ਲਈ ਜਗ੍ਹਾ ਬਣ ਰਹੀ ਹੈ। ਤ੍ਰਿਪੁਰਾ ਦਾ Trade Volume ਤਾਂ ਵਧਿਆ ਹੀ ਹੈ, ਰਾਜ ਤੋਂ ਹੋਣ ਵਾਲਾ ਨਿਰਯਾਤ ਵੀ ਕਰੀਬ-ਕਰੀਬ 5 ਗੁਣਾ ਤੱਕ ਵਧ ਗਿਆ ਹੈ।
ਸਾਥੀਓ,
ਤ੍ਰਿਪੁਰਾ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਨੇ ਹਰ ਜ਼ਰੂਰਤ ਦਾ ਧਿਆਨ ਰੱਖਿਆ ਹੈ। ਬੀਤੇ 6 ਵਰ੍ਹਿਆਂ ਵਿੱਚ ਤ੍ਰਿਪੁਰਾ ਨੂੰ ਕੇਂਦਰ ਸਰਕਾਰ ਤੋਂ ਮਿਲਣ ਵਾਲੀ ਰਾਸ਼ੀ ਵਿੱਚ ਬੜਾ ਵਾਧਾ ਕੀਤਾ ਗਿਆ ਹੈ। ਵਰ੍ਹੇ 2009 ਤੋਂ 2014 ਦੇ ਦਰਮਿਆਨ ਕੇਂਦਰ ਸਰਕਾਰ ਤੋਂ ਤ੍ਰਿਪੁਰਾ ਨੂੰ ਕੇਂਦਰੀ ਵਿਕਾਸ ਪ੍ਰੋਜੈਕਟਾਂ ਦੇ ਲਈ 3500 ਕਰੋੜ ਰੁਪਏ ਦੀ ਮਦਦ ਮਿਲੀ ਸੀ। ਪੈਂਤੀ ਸੌ ਕਰੋੜ ਦੀ। ਜਦਕਿ ਸਾਲ 2014 ਤੋਂ 2019 ਦੇ ਦਰਮਿਆਨ ਸਾਡੇ ਆਉਣ ਦੇ ਬਾਅਦ 12 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਮਦਦ ਦਿੱਤੀ ਗਈ ਹੈ। ਅੱਜ ਤ੍ਰਿਪੁਰਾ ਉਨ੍ਹਾਂ ਬੜੇ ਰਾਜਾਂ ਦੇ ਲਈ ਵੀ ਇੱਕ ਉਦਾਹਰਣ ਬਣਦਾ ਜਾ ਰਿਹਾ ਹੈ ਜਿੱਥੇ ਡਬਲ ਇੰਜਣ ਦੀ ਸਰਕਾਰ ਅੱਜ ਜਿੱਥੇ ਨਹੀਂ ਹੈ ਅਤੇ ਜੋ ਸਰਕਾਰ ਦਿੱਲੀ ਨਾਲ ਝਗੜਾ ਕਰਨ ਵਿੱਚ ਵੀ ਆਪਣਾ ਟਾਈਮ ਬਰਬਾਦ ਕਰਦੀ ਹੈ। ਉਨ੍ਹਾਂ ਨੂੰ ਵੀ ਪਤਾ ਚਲ ਰਿਹਾ ਹੈ। ਤ੍ਰਿਪੁਰਾ ਜੋ ਕਦੇ ਪਾਵਰ ਡੈਫਿਸਿਟ ਸਟੇਟ ਹੋਇਆ ਕਰਦਾ ਸੀ, ਉਹ ਅੱਜ ਡਬਲ ਇੰਜਣ ਦੀ ਸਰਕਾਰ ਦੀ ਵਜ੍ਹਾ ਨਾਲ ਪਾਵਰ ਸਰਪਲਸ ਹੋ ਗਿਆ ਹੈ। 2017 ਤੋਂ ਪਹਿਲਾਂ ਤ੍ਰਿਪੁਰਾ ਦੇ ਸਿਰਫ 19 ਹਜ਼ਾਰ ਗ੍ਰਾਮੀਣ ਘਰਾਂ ਵਿੱਚ ਨਲ ਸੇ ਜਲ ਆਉਂਦਾ ਸੀ। ਅੱਜ ਦਿੱਲੀ ਅਤੇ ਤ੍ਰਿਪੁਰਾ ਦੀ ਡਬਲ ਇੰਜਣ ਦੀ ਸਰਕਾਰ ਦੀ ਵਜ੍ਹਾ ਨਾਲ ਕਰੀਬ 2 ਲੱਖ ਗ੍ਰਾਮੀਣ ਘਰਾਂ ਵਿੱਚ ਨਲ ਸੇ ਜਲ ਆਉਣ ਲਗਿਆ ਹੈ।
2017 ਤੋਂ ਪਹਿਲਾਂ ਤ੍ਰਿਪੁਰਾ ਦੇ 5 ਲੱਖ 80 ਹਜ਼ਾਰ ਘਰਾਂ ਵਿੱਚ ਗੈਸ ਕਨੈਕਸ਼ਨ ਸੀ। 6 ਲੱਖ ਤੋਂ ਵੀ ਘੱਟ। ਅੱਜ ਰਾਜ ਦੇ ਸਾਢੇ ਅੱਠ ਲੱਖ ਘਰਾਂ ਵਿੱਚ ਗੈਸ ਕਨੈਕਸ਼ਨ ਹੈ। 8 ਲੱਖ 50 ਹਜ਼ਾਰ ਘਰਾਂ ਵਿੱਚ। ਡਬਲ ਇੰਜਣ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਤ੍ਰਿਪੁਰਾ ਵਿੱਚ ਸਿਰਫ 50 ਪ੍ਰਤੀਸ਼ਤ ਪਿੰਡ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਸਨ, ਅੱਜ ਤ੍ਰਿਪੁਰਾ ਦਾ ਕਰੀਬ-ਕਰੀਬ ਹਰ ਪਿੰਡ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਹੈ। ਸੌਭਾਗਯ ਯੋਜਨਾ ਦੇ ਤਹਿਤ ਤ੍ਰਿਪੁਰਾ ਵਿੱਚ ਸ਼ਤ-ਪ੍ਰਤਿਸ਼ਤ ਬਿਜਲੀਕਰਨ ਹੋਵੇ, ਉੱਜਵਲਾ ਯੋਜਨਾ ਦੇ ਤਹਿਤ ਢਾਈ ਲੱਖ ਤੋਂ ਜ਼ਿਆਦਾ ਮੁਫਤ ਗੈਸ ਕਨੈਕਸ਼ਨ ਦੇਣਾ ਹੋਵੇ, ਜਾਂ ਫਿਰ 50 ਹਜ਼ਾਰ ਤੋਂ ਜ਼ਿਆਦਾ ਗਰਭਵਤੀ ਮਹਿਲਾਵਾਂ ਨੂੰ ਮਾਤ੍ਰ ਵੰਦਨਾ ਯੋਜਨਾ ਦਾ ਲਾਭ ਹੋਵੇ, ਦਿੱਲੀ ਦੀ ਅਤੇ ਤ੍ਰਿਪੁਰਾ ਦੀ ਡਬਲ ਇੰਜਣ ਦੀ ਸਰਕਾਰ ਦੇ ਇਹ ਕੰਮ ਤ੍ਰਿਪੁਰਾ ਦੀਆਂ ਭੈਣਾਂ-ਬੇਟੀਆਂ ਨੂੰ ਸਸ਼ਕਤ ਕਰਨ ਵਿੱਚ ਮਦਦ ਕਰ ਰਹੇ ਹਨ। ਤ੍ਰਿਪੁਰਾ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਅਤੇ ਆਯੁਸ਼ਮਾਨ ਭਾਰਤ ਯੋਜਨਾ ਦਾ ਵੀ ਲਾਭ ਕਿਸਾਨਾਂ ਅਤੇ ਗ਼ਰੀਬ ਪਰਿਵਾਰਾਂ ਨੂੰ ਮਿਲ ਰਿਹਾ ਹੈ। ਜਦਕਿ ਦੇਸ਼ ਇਹ ਵੀ ਦੇਖ ਰਿਹਾ ਹੈ ਕਿ ਜਿੱਥੇ ਡਬਲ ਇੰਜਣ ਦੀ ਸਰਕਾਰ ਨਹੀਂ ਹੈ, ਤੁਹਾਡੇ ਗੁਆਂਢ ਵਿੱਚ ਹੀ ਗ਼ਰੀਬਾਂ, ਕਿਸਾਨਾਂ ਅਤੇ ਬੇਟੀਆਂ ਨੂੰ ਸਸ਼ਕਤ ਕਰਨ ਵਾਲੀਆਂ ਇਹ ਯੋਜਨਾਵਾਂ ਜਾਂ ਤਾਂ ਲਾਗੂ ਹੀ ਨਹੀਂ ਕੀਤੀਆਂ ਗਈਆਂ, ਜਾਂ ਫਿਰ ਬਹੁਤ ਹੀ ਧੀਮੀ ਗਤੀ ਨਾਲ ਚਲ ਰਹੀਆਂ ਹਨ।
ਸਾਥੀਓ,
ਡਬਲ ਇੰਜਣ ਦੀ ਸਰਕਾਰ ਦਾ ਸਭ ਤੋਂ ਵੱਡਾ ਅਸਰ ਗ਼ਰੀਬਾਂ ਨੂੰ ਆਪਣੇ ਪੱਕੇ ਘਰ ਦੇਣ ਦੀ ਗਤੀ ਵਿੱਚ ਦਿਖ ਰਿਹਾ ਹੈ। ਅੱਜ ਜਦੋਂ ਤ੍ਰਿਪੁਰਾ ਦੀ ਸਰਕਾਰ ਚੌਥੇ ਸਾਲ ਵਿੱਚ ਪ੍ਰਵੇਸ਼ ਕਰ ਰਹੀ ਹੈ ਤਾਂ ਰਾਜ ਦੇ 40 ਹਜ਼ਾਰ ਗ਼ਰੀਬ ਪਰਿਵਾਰਾਂ ਨੂੰ ਵੀ ਆਪਣਾ ਨਵਾਂ ਘਰ ਮਿਲ ਰਿਹਾ ਹੈ। ਜਿਨ੍ਹਾਂ ਗ਼ਰੀਬ ਪਰਿਵਾਰਾਂ ਦੇ ਆਪਣੇ ਘਰ ਦਾ ਸੁਪਨਾ ਅੱਜ ਪੂਰਾ ਹੋ ਰਿਹਾ ਹੈ, ਉਹ ਭਲੀ ਭਾਂਤੀ ਆਪਣੇ ਇੱਕ ਵੋਟ ਦੀ ਤਾਕਤ ਕੀ ਹੁੰਦੀ ਹੈ। ਆਪਣਾ ਇੱਕ ਵੋਟ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਕਿਵੇਂ ਦਿਖਾਉਂਦੀ ਹੈ। ਉਹ ਅੱਜ ਜਦੋਂ ਤੁਹਾਨੂੰ ਆਪਣਾ ਘਰ ਮਿਲ ਰਿਹਾ ਹੈ। ਤਾਂ ਤੁਸੀਂ ਮਹਿਸੂਸ ਕਰ ਰਹੇ ਹੋ। ਮੇਰੀ ਕਾਮਨਾ ਹੈ ਕਿ ਇਹ ਨਵਾਂ ਘਰ ਤੁਹਾਡੇ ਸੁਪਨਿਆਂ ਨੂੰ ਅਤੇ ਤੁਹਾਡੇ ਬੱਚਿਆਂ ਦੀਆਂ ਆਕਾਂਖਿਆਵਾਂ ਨੂੰ ਨਵੀਂ ਉਡਾਨ ਦੇਣ ਵਾਲਾ ਸਿੱਧ ਹੋਵੇਗਾ।
ਭਾਈਓ ਅਤੇ ਭੈਣੋਂ,
ਇਹ ਡਬਲ ਇੰਜਣ ਦੀ ਸਰਕਾਰ ਦੀ ਹੀ ਤਾਕਤ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਾਹੇ ਉਹ ਗ੍ਰਾਮੀਣ ਹੋਵੇ ਜਾਂ ਸ਼ਹਿਰੀ, ਇਸ ਵਿੱਚ ਤ੍ਰਿਪੁਰਾ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਤ੍ਰਿਪੁਰਾ ਦੇ ਛੋਟੇ-ਬੜੇ ਸ਼ਹਿਰਾਂ ਵਿੱਚ ਗ਼ਰੀਬਾਂ ਦੇ ਲਈ 80 ਹਜ਼ਾਰ ਤੋਂ ਜ਼ਿਆਦਾ ਪੱਕੇ ਘਰ ਪ੍ਰਵਾਨ ਹੋ ਚੁੱਕੇ ਹਨ। ਤ੍ਰਿਪੁਰਾ ਦੇਸ਼ ਦੇ ਉਨ੍ਹਾਂ 6 ਰਾਜਾਂ ਵਿੱਚ ਵੀ ਸ਼ਾਮਲ ਹੈ ਜਿੱਥੇ ਨਵੀਂ ਟੈਕਨੋਲੋਜੀ ਨਾਲ ਤਿਆਰ ਹੋਣ ਵਾਲੇ ਆਧੁਨਿਕ ਘਰਾਂ ਦਾ ਨਿਰਮਾਣ ਹੋ ਰਿਹਾ ਹੈ।
ਭਾਈਓ ਅਤੇ ਭੈਣੋਂ,
ਅਸੀਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਤ੍ਰਿਪੁਰਾ ਵਿੱਚ HIRA ਵਾਲਾ ਵਿਕਾਸ ਹੋਵੇ, ਅਜਿਹਾ ਡਬਲ ਇੰਜਣ ਲਗਾਵਾਂਗੇ। ਅਤੇ ਹੁਣੇ ਮੈਂ ਵੀਡੀਓ ਦੇਖ ਰਿਹਾ ਸੀ, ਵਧੀਆ ਢੰਗ ਨਾਲ ਦੱਸਿਆ ਸੀ। HIRA ਯਾਨੀ Highways, I-ways, Railways ਅਤੇ Airways. ਤ੍ਰਿਪੁਰਾ ਦੀ ਕਨੈਕਟੀਵਿਟੀ ਦੇ ਇਨਫ੍ਰਾਸਟ੍ਰਕਚਰ ਵਿੱਚ ਬੀਤੇ 3 ਸਾਲ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਏਅਰਪੋਰਟ ਦਾ ਕੰਮ ਹੋਵੇ ਜਾਂ ਫਿਰ ਸਮੁੰਦਰ ਦੇ ਰਾਸਤੇ ਤ੍ਰਿਪੁਰਾ ਨੂੰ ਇੰਟਰਨੈੱਟ ਨਾਲ ਜੋੜਨ ਦਾ ਕੰਮ ਹੋਵੇ, ਰੇਲ ਲਿੰਕ ਹੋਵੇ, ਇਨ੍ਹਾਂ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਅੱਜ ਵੀ 3 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਜਿਨ੍ਹਾਂ ਪ੍ਰੋਜੈਕਟਸ ਦਾ ਲੋਕਾਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਸਾਡੇ ਉਸੇ HIRA Model ਦਾ ਹੀ ਹਿੱਸਾ ਹੈ। ਬਲਕਿ ਹੁਣ ਤਾਂ Waterways, Port Infrastructure ਵੀ ਇਸ ਵਿੱਚ ਜੁੜ ਗਿਆ ਹੈ।
ਸਾਥੀਓ,
ਇਸ ਕੜੀ ਵਿੱਚ ਅੱਜ ਪਿੰਡ ਦੇ ਲਈ ਸੜਕਾਂ, ਹਾਈਵੇ ਦਾ ਚੌੜੀਕਰਣ, ਬ੍ਰਿਜ, ਪਾਰਕਿੰਗ, ਐਕਸਪੋਰਟ ਲਈ ਇਨਫ੍ਰਾਸਟ੍ਰਕਚਰ, ਸਮਾਰਟ ਸਿਟੀ ਨਾਲ ਜੁੜਿਆ ਇਨਫ੍ਰਾਸਟ੍ਰਕਚਰ, ਇਨ੍ਹਾਂ ਦਾ ਉਪਹਾਰ ਅੱਜ ਤ੍ਰਿਪੁਰਾ ਨੂੰ ਮਿਲਿਆ ਹੈ। ਅੱਜ ਕਨੈਕਟੀਵਿਟੀ ਦੀਆਂ ਜੋ ਸੁਵਿਧਾਵਾਂ ਤ੍ਰਿਪੁਰਾ ਵਿੱਚ ਵਿਕਸਿਤ ਹੋ ਰਹੀਆਂ ਹਨ, ਉਹ ਦੂਰ-ਦਰਾਜ ਦੇ ਪਿੰਡਾਂ ਵਿੱਚ ਲੋਕਾਂ ਦਾ ਜੀਵਨ ਅਸਾਨ ਬਣਾਉਣ ਦੇ ਨਾਲ ਹੀ ਲੋਕਾਂ ਦੀ ਕਮਾਈ ਵਧਾਉਣ ਵਿੱਚ ਵੀ ਮਦਦ ਕਰ ਰਹੀਆਂ ਹੈ। ਇਹ ਕਨੈਕਟੀਵਿਟੀ, ਬੰਗਲਾਦੇਸ਼ ਦੇ ਨਾਲ ਸਾਡੀ ਮੈਤ੍ਰੀ, ਸਾਡੇ ਵਪਾਰ ਦੀ ਵੀ ਮਜ਼ਬੂਤ ਕੜੀ ਸਿੱਧ ਹੋ ਰਹੀ ਹੈ।
ਸਾਥੀਓ,
ਇਸ ਪੂਰੇ ਰੀਜਨ ਨੂੰ, ਪੂਰਬੂ, ਉੱਤਰ-ਪੂਰਬੀ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਇੱਕ ਪ੍ਰਕਾਰ ਨਾਲ ਟ੍ਰੇਡ ਕੌਰੀਡੋਰ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਆਪਣੇ ਬੰਗਲਾਦੇਸ਼ ਦੌਰੇ ਦੇ ਦੌਰਾਨ ਮੈਂ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਨੇ ਮਿਲ ਕੇ ਤ੍ਰਿਪੁਰਾ ਨੂੰ ਬੰਗਲਾਦੇਸ਼ ਨਾਲ ਸਿੱਧੇ ਜੋੜਨ ਵਾਲੇ ਬ੍ਰਿਜ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਅੱਜ ਇਸ ਦਾ ਲੋਕਾਰਪਣ ਕੀਤਾ ਗਿਆ ਹੈ। ਅੱਜ ਭਾਰਤ ਅਤੇ ਬੰਗਲਾਦੇਸ਼ ਦੀ ਦੋਸਤੀ ਅਤੇ ਕਨੈਕਟੀਵਿਟੀ ਕਿਤਨੀ ਸਸ਼ਕਤ ਹੋ ਰਹੀ ਹੈ, ਇਸ ਨੂੰ ਲੈ ਕੇ ਅਸੀਂ ਬੰਗਲਾਦੇਸ਼ ਦੀ ਮਾਣਯੋਗ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦੀ ਵੀ ਗੱਲ ਸੁਣੀ। ਸਬਰੂਮ ਅਤੇ ਰਾਮਗੜ੍ਹ ਦੇ ਦਰਮਿਆਨ ਸੇਤੂ ਨਾਲ ਸਾਡੀ ਮੈਤ੍ਰੀ ਵੀ ਮਜ਼ਬੂਤ ਹੋਈ ਹੈ ਅਤੇ ਭਾਰਤ- ਬੰਗਲਾਦੇਸ਼ ਦੀ ਸਮ੍ਰਿੱਧੀ ਦਾ ਕਨੈਕਸ਼ਨ ਵੀ ਜੁੜ ਗਿਆ ਹੈ।
ਬੀਤੇ ਕੁਝ ਵਰ੍ਹਿਆਂ ਵਿੱਚ ਭਾਰਤ-ਬੰਗਲਾਦੇਸ਼ ਦੇ ਦਰਮਿਆਨ ਲੈਂਡ, ਰੇਲ ਅਤੇ ਵਾਟਰ ਕਨੈਕਟੀਵਿਟੀ ਦੇ ਲਈ ਜੋ ਸਮਝੌਤੇ ਜ਼ਮੀਨ ’ਤੇ ਉਤਰੇ ਹਨ, ਇਸ ਸੇਤੂ ਨਾਲ ਉਹ ਹੋਰ ਮਜ਼ਬੂਤ ਹੋਏ ਹਨ। ਇਸ ਤੋਂ ਤ੍ਰਿਪੁਰਾ ਦੇ ਨਾਲ-ਨਾਲ ਦੱਖਣੀ ਅਸਾਮ, ਮਿਜ਼ੋਰਮ, ਮਣੀਪੁਰ ਦੀ ਬੰਗਲਾਦੇਸ਼ ਅਤੇ ਸਾਊਥ ਈਸਟ ਏਸ਼ੀਆ ਦੇ ਦੂਸਰੇ ਦੇਸ਼ਾਂ ਨਾਲ ਕਨੈਕਟੀਵਿਟੀ ਸਸ਼ਕਤ ਹੋਵੇਗੀ। ਭਾਰਤ ਵਿੱਚ ਹੀ ਨਹੀਂ, ਬੰਗਲਾਦੇਸ਼ ਵਿੱਚ ਵੀ ਇਸ ਸੇਤੂ ਨਾਲ ਕਨੈਕਟੀਵਿਟੀ ਬਿਹਤਰ ਹੋਵੇਗੀ ਅਤੇ Economic Opportunities ਵਧੇਗੀ। ਇਸ ਸੇਤੂ ਦੇ ਬਣਨ ਨਾਲ ਭਾਰਤ-ਬੰਗਲਾਦੇਸ਼ ਦੇ ਲੋਕਾਂ ਵਿੱਚ ਸੰਪਰਕ ਬਿਹਤਰ ਹੋਣ ਦੇ ਨਾਲ-ਨਾਲ ਟੂਰਿਜ਼ਮ ਅਤੇ ਟ੍ਰੇਡ ਦੇ ਲਈ, ਪੋਰਟ ਲੈੱਡ ਡੈਵਲਪਮੇਂਟ ਲਈ ਨਵੇਂ ਅਵਸਰ ਪੈਦਾ ਹੋਏ ਹਨ। ਸਬਰੂਮ ਅਤੇ ਇਸ ਦੇ ਆਸ-ਪਾਸ ਦਾ ਖੇਤਰ ਪੋਰਟ ਨਾਲ ਜੁੜੀ ਹਰ ਕਨੈਕਟੀਵਿਟੀ ਦਾ, ਇੰਟਰਨੈਸ਼ਨਲ ਟ੍ਰੇਡ ਦਾ ਬਹੁਤ ਵੱਡਾ ਸੈਂਟਰ ਬਨਣ ਵਾਲਾ ਹੈ।
ਸਾਥੀਓ,
ਮੈਤ੍ਰੀ ਸੇਤੂ ਦੇ ਇਲਾਵਾ ਦੂਜੀਆਂ ਸੁਵਿਧਾਵਾਂ ਜਦੋਂ ਬਣ ਜਾਣਗੀਆਂ ਤਾਂ ਨੌਰਥ-ਈਸਟ ਦੇ ਲਈ ਕਿਸੇ ਵੀ ਪ੍ਰਕਾਰ ਦੀ ਸਪਲਾਈ ਦੇ ਲਈ ਸਾਨੂੰ ਸਿਰਫ਼ ਸੜਕ ਦੇ ਰਸਤੇ ’ਤੇ ਨਿਰਭਰ ਰਹਿਣਾ ਨਹੀਂ ਪਵੇਗਾ। ਹੁਣ ਸਮੁੰਦਰ ਦੇ ਰਸਤੇ, ਨਦੀ ਦੇ ਰਸਤੇ, ਬੰਗਲਾਦੇਸ਼ ਦੇ ਕਾਰਨ ਰਸਤੇ ਬੰਦ ਹੋਣ ਨਾਲ ਪ੍ਰਭਾਵਿਤ ਨਹੀਂ ਹੋਵੇਗੀ। ਦੱਖਣ ਤ੍ਰਿਪੁਰਾ ਦੇ ਇਸ ਮਹੱਤਵ ਨੂੰ ਦੇਖਦੇ ਹੋਏ ਹੁਣ ਸਬਰੂਮ ਵਿੱਚ ਹੀ Integrated Check Post ਦਾ ਨਿਰਮਾਣ ਵੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ICP, ਇੱਕ full-fledged logistic hub ਦੀ ਤਰ੍ਹਾਂ ਕੰਮ ਕਰੇਗਾ। ਇੱਥੇ Parking Lots ਬਣਨਗੇ, warehouses ਬਣਨਗੇ, container trans-shipment facilities ਤਿਆਰ ਕੀਤੀਆਂ ਜਾਣਗੀਆਂ।
ਸਾਥੀਓ,
ਫੇਨੀ ਬ੍ਰਿਜ ਦੇ ਖੁੱਲ੍ਹ ਜਾਣ ਨਾਲ ਅਗਰਤਲਾ, ਇੰਟਰਨੈਸ਼ਨਲ ਸੀ ਪੋਰਟ ਤੋਂ ਭਾਰਤ ਦਾ ਸਭ ਤੋਂ ਨਜ਼ਦੀਕ ਦਾ ਸ਼ਹਿਰ ਬਣ ਜਾਵੇਗਾ। NH-8 ਅਤੇ NH-208 ਦੇ ਚੌੜੀਕਰਣ ਨਾਲ ਜੁੜੇ ਜਿਨ੍ਹਾਂ ਪ੍ਰੋਜੈਕਟਾਂ ਦਾ ਅੱਜ ਲੋਕਾਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਤੋਂ ਨੌਰਥ ਈਸਟ ਦੀ ਪੋਰਟ ਤੋਂ ਕਨੈਕਟੀਵਿਟੀ ਹੋਰ ਸਸ਼ਕਤ ਹੋਵੇਗੀ। ਇਸ ਨਾਲ ਅਗਰਤਲਾ, ਪੂਰੇ ਨੌਰਥ ਈਸਟ ਦੇ Logistics ਦਾ ਵੀ ਅਹਿਮ ਸੈਂਟਰ ਬਣ ਕੇ ਉਭਰੇਗਾ। ਇਸ ਰੂਟ ਨਾਲ ਟ੍ਰਾਂਸਪੋਰਟ ਦੀ Cost ਬਹੁਤ ਘੱਟ ਹੋ ਜਾਵੇਗੀ ਅਤੇ ਪੂਰੇ ਨੌਰਥ ਈਸਟ ਨੂੰ ਅਸਾਨੀ ਨਾਲ ਸਮਾਨ ਮਿਲੇਗਾ। ਤ੍ਰਿਪੁਰਾ ਦੇ ਕਿਸਾਨਾਂ ਨੂੰ ਆਪਣੇ ਫ਼ਲ-ਸਬਜ਼ੀ, ਦੁੱਧ, ਮੱਛੀ ਅਤੇ ਦੂਸਰੇ ਸਮਾਨ ਦੇ ਲਈ ਦੇਸ਼-ਵਿਦੇਸ਼ ਦੇ ਨਵੇਂ ਬਜ਼ਾਰ ਮਿਲਣ ਵਾਲੇ ਹਨ। ਇੱਥੇ ਜੋ ਪਹਿਲਾਂ ਤੋਂ ਉਦਯੋਗ ਲਗੇ ਹਨ ਉਨ੍ਹਾਂ ਨੂੰ ਲਾਭ ਹੋਵੇਗਾ ਅਤੇ ਨਵੇਂ ਉਦਯੋਗਾਂ ਨੂੰ ਬਲ ਮਿਲੇਗਾ। ਇੱਥੇ ਬਣਨ ਵਾਲਾ ਉਦਯੋਗਿਕ ਸਮਾਨ, ਵਿਦੇਸ਼ੀ ਬਜ਼ਾਰਾਂ ਵਿੱਚ ਵੀ ਬਹੁਤ Competitive ਹੋਵੇਗਾ। ਬੀਤੇ ਵਰ੍ਹਿਆਂ ਵਿੱਚ ਇੱਥੋਂ ਦੇ Bamboo Products ਦੇ ਲਈ , ਅਗਰਬੱਤੀ ਉਦਯੋਗ ਦੇ ਲਈ, Pineapple ਨਾਲ ਜੁੜੇ ਵਪਾਰ ਲਈ ਜੋ ਪ੍ਰੋਤਸਾਹਨ ਦਿੱਤਾ ਗਿਆ ਹੈ, ਉਸ ਨੂੰ ਇਨ੍ਹਾਂ ਨਵੀਆਂ ਸੁਵਿਧਾਵਾਂ ਨਾਲ ਹੋਰ ਬਲ ਮਿਲੇਗਾ।
ਭਾਈਏ ਅਤੇ ਭੈਣੋਂ,
ਅਗਰਤਲਾ ਜਿਹੇ ਸ਼ਹਿਰਾਂ ਵਿੱਚ ਆਤਮਨਿਰਭਰ ਭਾਰਤ ਦੇ ਨਵੇਂ ਸੈਂਟਰਸ ਬਣਨ ਦੀ ਸਮਰੱਥਾ ਹੈ। ਅੱਜ ਅਗਰਤਲਾ ਨੂੰ ਬਿਹਤਰ ਸ਼ਹਿਰ ਬਣਾਉਣ ਲਈ ਅਨੇਕ ਪ੍ਰੋਜੈਕਟਾਂ ਦਾ ਲੋਕਾਰਪਣ ਅਤੇ ਨੀਂਹ ਪੱਥਰ ਅਜਿਹੇ ਹੀ ਪ੍ਰਯਤਨਾਂ ਦਾ ਹਿੱਸਾ ਹੈ। ਨਵਾਂ ਬਣਿਆ ਇੰਟੀਗ੍ਰੇਟੇਡ ਕਮਾਂਡ ਸੈਂਟਰ, ਸ਼ਹਿਰ ਦੀਆਂ ਵਿਵਸਥਾਵਾਂ ਨੂੰ ਇੱਕ ਜਗ੍ਹਾ ਤੋਂ ਸਮਾਰਟ ਟੈਕਨੋਲੋਜੀ ਦੇ ਮਾਧਿਅਮ ਰਾਹੀਂ ਹੈਂਡਲ ਕਰਨ ਵਿੱਚ ਮਦਦ ਕਰੇਗਾ। ਟ੍ਰੈਫਿਕ ਨਾਲ ਜੁੜੀਆਂ ਸਮੱਸਿਆਵਾਂ ਤੋਂ ਲੈ ਕੇ ਕ੍ਰਾਇਮ ਰੋਕਣ ਲਈ, ਅਜਿਹੀ ਅਨੇਕ ਪ੍ਰਕਾਰ ਦੀ ਉਪਯੋਗਿਤਾ ਦੇ ਲਈ ਤਕਨੀਕੀ ਸਹਿਯੋਗ ਮਿਲੇਗਾ। ਇਸੇ ਤਰ੍ਹਾਂ ਮਲਟੀ ਲੈਵਲ ਪਾਰਕਿੰਗ, ਕਮਰਸ਼ੀਅਲ ਕੰਪਲੈਕਸ ਅਤੇ ਏਅਰਪੋਰਟ ਨੂੰ ਕਨੈਕਟ ਕਰਨ ਵਾਲੀ ਰੋਡ ਦੇ ਚੌੜੀਕਰਣ ਨਾਲ, ਅਗਰਤਲਾ ਵਿੱਚ Ease of Living ਅਤੇ Ease of Doing Business ਵਿੱਚ ਬਹੁਤ ਸੁਧਾਰ ਆਵੇਗਾ।
ਭਾਈਓ ਅਤੇ ਭੈਣੋਂ,
ਜਦੋਂ ਅਜਿਹੇ ਕੰਮ ਹੁੰਦੇ ਹਨ ਤਾਂ, ਉਨ੍ਹਾਂ ਨੂੰ ਸਭ ਤੋਂ ਅਧਿਕ ਲਾਭ ਹੁੰਦਾ ਹੈ ਜਿਨ੍ਹਾਂ ਨੂੰ ਵਰ੍ਹਿਆਂ ਤੱਕ ਭੁਲਾਇਆ ਗਿਆ, ਜਿਨ੍ਹਾਂ ਨੂੰ ਆਪਣੇ ਹਾਲ ’ਤੇ ਜੀਣ ਲਈ ਮਜ਼ਬੂਰ ਕਰ ਦਿੱਤਾ ਗਿਆ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਵਿਸ਼ੇਸ਼ ਰੂਪ ਨਾਲ ਸਾਡੇ ਕਬਾਇਲੀ ਖੇਤਰਾਂ ਵਿੱਚ ਰਹਿਣ ਵਾਲੇ ਸਾਡੇ ਸਾਰੇ ਸਾਥੀਆਂ ਅਤੇ ਬਰੂ ਸ਼ਰਨਾਰਥੀਆਂ ਨੂੰ ਸਰਕਾਰ ਦੇ ਅਜਿਹੇ ਅਨੇਕ ਕਦਮਾਂ ਤੋਂ ਲਾਭ ਮਿਲ ਰਿਹਾ ਹੈ। ਤ੍ਰਿਪੁਰਾ ਦੇ ਬਰੂ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਦਹਾਕਿਆਂ ਬਾਅਦ ਸਮਾਧਾਨ ਹੀ ਸਰਕਾਰ ਦੇ ਪ੍ਰਯਤਨਾਂ ਤੋਂ ਮਿਲਿਆ। ਹਜ਼ਾਰਾਂ ਬਰੂ ਸਾਥੀਆਂ ਦੇ ਵਿਕਾਸ ਲਈ ਦਿੱਤੇ ਗਏ 600 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਨਾਲ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਸਕਾਰਾਤਮਕ ਪਰਿਵਰਤਨ ਆਵੇਗਾ।
ਸਾਥੀਓ,
ਜਦੋਂ ਘਰ-ਘਰ ਜਲ ਪਹੁੰਚਦਾ ਹੈ, ਬਿਜਲੀ ਪਹੁੰਚਦੀ ਹੈ, ਸਿਹਤ ਦੀਆਂ ਸੁਵਿਧਾਵਾਂ ਪਹੁੰਚਦੀਆਂ ਹਨ, ਤਾਂ ਸਾਡੇ ਕਬਾਇਲੀ ਖੇਤਰਾਂ ਨੂੰ ਇਸ ਦਾ ਵਿਸ਼ੇਸ਼ ਲਾਭ ਹੁੰਦਾ ਹੈ। ਇਹੀ ਕੰਮ ਕੇਂਦਰ ਅਤੇ ਤ੍ਰਿਪੁਰਾ ਦੀਆਂ ਸਰਕਾਰਾਂ ਮਿਲ ਕੇ ਅੱਜ ਕਰ ਰਹੀਆਂ ਹਨ। ਆਗਿਨੀ ਹਾਫਾਂਗ, ਤ੍ਰਿਪੁਰਾ ਹਾਸਤੇਨੀ, ਹੁਕੂਮੁ ਨੋ ਸੀਮੀ ਜਾਂ, ਕੁਰੁੰਗ ਬੋਰੋਕ ਬੋ, ਸੁਕੁਲੂਗਈ, ਤੇਨਿਖਾ। ਤ੍ਰਿਪੁਰਾਨੀ ਗੁਨਾਂਗ ਤੇਈ ਨਾਈਥੋਕ, ਹੁਕੂਮੁ ਨੋ, ਚੁੰਗ ਬੋਰੋਮ ਯਾਫਰਨਾਨੀ ਚੇਂਖਾ, ਤੇਈ ਕੁਰੁੰਗ ਬੋਰੋਕ- ਰੋਕਨੋ ਬੋ, ਸੋਈ ਬੋਰੋਮ ਯਾਫਾਰਖਾ। ਅਗਰਤਲਾ ਏਅਰਪੋਰਟ ਨੂੰ ਮਹਾਰਾਜਾ ਬੀਰ ਬਿਕਰਮ ਕਿਸ਼ੋਰ ਮਾਨਿਕਿਆ ਜੀ ਦਾ ਨਾਮ ਦੇਣਾ ਤ੍ਰਿਪੁਰਾ ਦੇ ਵਿਕਾਸ ਲਈ ਉਨ੍ਹਾਂ ਦੇ ਵਿਜ਼ਨ ਦਾ ਸਨਮਾਨ ਹੈ। ਤ੍ਰਿਪੁਰਾ ਦੇ ਖੁਸ਼ਹਾਲ ਸੱਭਿਆਚਾਰ ਅਤੇ ਸਾਹਿਤ ਦੀ ਸੇਵਾ ਕਰਨ ਵਾਲੇ ਸਪੂਤਾਂ, ਸ਼੍ਰੀ ਥੰਗਾ ਡਾਰਲਾਂਗ ਜੀ , ਸ਼੍ਰੀ ਸਤਿਯਰਾਮ ਰਿਆਂਗ ਜੀ ਅਤੇ ਬੇਨੀਚੰਦਰ ਜਮਾਤੀਆ ਜੀ ਨੂੰ ਪਦਮਸ਼੍ਰੀ ਨਾਲ ਅਲੰਕ੍ਰਿਤ ਕਰਨ ਦਾ ਸੁਭਾਗ ਵੀ ਸਾਨੂੰ ਹੀ ਮਿਲਿਆ ਹੈ। ਸੱਭਿਆਚਾਰ ਅਤੇ ਸਾਹਿਤ ਦੇ ਇਨ੍ਹਾਂ ਸਾਧਕਾਂ ਦੇ ਯੋਗਦਾਨ ਦੇ ਅਸੀਂ ਸਾਰੇ ਕਰਜ਼ਦਾਰ ਹਾਂ। ਬੇਨੀ ਚੰਦਰ ਜਮਾਤੀਆ ਜੀ ਹੁਣ ਸਾਡੇ ਵਿੱਚ ਨਹੀਂ ਹਨ ਲੇਕਿਨ ਉਨ੍ਹਾਂ ਦਾ ਕੰਮ ਸਾਨੂੰ ਸਾਰਿਆਂ ਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।
ਸਾਥੀਓ,
ਕਬਾਇਲੀ ਹਸਤਕਲਾ ਨੂੰ, ਬੈਂਬੂ ਆਧਾਰਿਕ ਕਲਾ ਨੂੰ, ਪ੍ਰਧਾਨ ਮੰਤਰੀ ਵਨ ਧਨ ਯੋਜਨਾ ਦੇ ਤਹਿਤ ਪ੍ਰੋਤਸਾਹਿਤ ਕਰਨ ਨਾਲ ਕਬਾਇਲੀ ਭਰਾ-ਭੈਣਾਂ ਨੂੰ ਕਮਾਈ ਦੇ ਨਵੇਂ ਸਾਧਨ ਮਿਲ ਰਹੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ‘ਮੁਲੀ Bamboo Cookies’ ਨੂੰ ਪਹਿਲੀ ਵਾਰ ਪੈਕੇਜਡ ਪ੍ਰੋਡਕਟ ਦੇ ਰੂਪ ਵਿੱਚ ਲਾਂਚ ਕੀਤਾ ਗਿਆ ਹੈ। ਇਹ ਪ੍ਰਸ਼ੰਸਾਯੋਗ ਕੰਮ ਹੈ। ਅਜਿਹੇ ਕੰਮਾਂ ਦਾ ਵਿਸਤਾਰ ਲੋਕਾਂ ਦੀ ਹੋਰ ਮਦਦ ਕਰੇਗਾ। ਇਸ ਸਾਲ ਦੇ ਕੇਂਦਰੀ ਬਜਟ ਵਿੱਚ ਵੀ ਕਬਾਇਲੀ ਖੇਤਰਾਂ ਵਿੱਚ ਏਕਲਵਯ ਮਾਡਲ ਸਕੂਲ ਅਤੇ ਹੋਰ ਆਧੁਨਿਕ ਸੁਵਿਧਾਵਾਂ ਦੇ ਲਈ ਵਿਆਪਕ ਪ੍ਰਾਵਧਾਨ ਕੀਤਾ ਗਿਆ ਹੈ।
ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲ ਵਿੱਚ ਤ੍ਰਿਪੁਰਾ ਸਰਕਾਰ ਇੰਝ ਹੀ ਤ੍ਰਿਪੁਰਾ ਵਾਸੀਆਂ ਦੀ ਸੇਵਾ ਕਰਦੀ ਰਹੇਗੀ। ਮੈਂ ਫਿਰ ਬਿਪਲਬ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਜਨਤਾ ਦੀ ਸੇਵਾ ਲਈ ਤਿੰਨ ਸਾਲ ਜੋ ਉਨ੍ਹਾਂ ਨੇ ਮਿਹਨਤ ਕੀਤੀ ਹੈ। ਆਉਣ ਵਾਲੇ ਸਮੇਂ ਵਿੱਚ ਉਸ ਤੋਂ ਵੀ ਜ਼ਿਆਦਾ ਮਿਹਨਤ ਕਰਨਗੇ, ਜ਼ਿਆਦਾ ਸੇਵਾ ਕਰਨਗੇ। ਤ੍ਰਿਪੁਰਾ ਦੀ ਕਿਸਮਤ ਬਦਲ ਕੇ ਰਹਿਣਗੇ। ਇਸੇ ਵਿਸ਼ਵਾਸ ਦੇ ਨਾਲ ਫਿਰ ਇੱਕ ਵਾਰ ਆਪ ਸਭ ਨੂੰ ਬਹੁਤ- ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ!
*****
ਡੀਐੱਸ/ਵੀਜੇ/ਬੀਐੱਮ/ਡੀਕੇ
(Release ID: 1703650)
Visitor Counter : 169
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam