ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ ‘ਮੈਤ੍ਰੀ ਸੇਤੂ’ ਦਾ ਉਦਘਾਟਨ ਕੀਤਾ


‘ਡਬਲ ਇੰਜਣ’ ਸਰਕਾਰ ਨੇ ਤ੍ਰਿਪੁਰਾ ਨੂੰ ਬਦਲ ਦਿੱਤਾ: ਪ੍ਰਧਾਨ ਮੰਤਰੀ

ਤ੍ਰਿਪੁਰਾ ‘ਐੱਚਆਈਆਰਏ’ ਵਿਕਾਸ ਅਰਥਾਤ ਹਾਈਵੇਜ਼-ਰਾਜਮਾਰਗਾਂ, ਆਈ-ਵੇਜ਼, ਰੇਲਵੇ ਅਤੇ ਏਅਰਵੇਜ਼ ਦੇ ਵਿਕਾਸ ਦੀ ਹਾਮੀ ਭਰ ਰਿਹਾ ਹੈ: ਪ੍ਰਧਾਨ ਮੰਤਰੀ

ਭਾਰਤ ਅਤੇ ਬੰਗਲਾਦੇਸ਼ ਦੇ ਵਿੱਚ ਸੰਪਰਕ ਨਾਲ ਨਾ ਸਿਰਫ਼ ਦੋਸਤੀ ਹੀ ਮਜ਼ਬੂਤ ਹੋ ਰਹਿ ਹੈ ਬਲਕਿ ਵਪਾਰ ਦੇ ਲਈ ਵੀ ਇਹ ਮਜ਼ਬੂਤ ਕੜੀ ਸਿੱਧ ਹੋ ਰਿਹਾ ਹੈ

‘ਮੈਤ੍ਰੀ ਸੇਤੂ’ ਨਾਲ ਬੰਗਲਾਦੇਸ਼ ਵਿੱਚ ਵੀ ਆਰਥਿਕ ਉੱਨਤੀ ਦੇ ਮੌਕੇ ਵਧਣਗੇ: ਪ੍ਰਧਾਨ ਮੰਤਰੀ

Posted On: 09 MAR 2021 1:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ “ਮੈਤ੍ਰੀ ਸੇਤੂ” ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਤ੍ਰਿਪੁਰਾ ਵਿੱਚ ਹੋਰ ਵੀ ਕਈ ਵਿਭਿੰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ’ਤੇ ਤ੍ਰਿਪੁਰਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਮੌਜੂਦ ਸਨ। ਨਾਲ ਹੀ ਇਸ ਮੌਕੇ ’ਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀਡੀਓ ਸੰਦੇਸ਼ ਵੀ ਪ੍ਰਸਾਰਿਤ ਕੀਤਾ ਗਿਆ।

 

ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਪਿਛਲੀਆਂ ਸਰਕਾਰਾਂ ਦੇ 30 ਵਰ੍ਹਿਆਂ ਅਤੇ ਪਿਛਲੇ ਤਿੰਨ ਵਰ੍ਹਿਆਂ ਦੀ ‘ਡਬਲ ਇੰਜਣ’ ਸਰਕਾਰ ਦੇ ਵਿੱਚ ਫ਼ਰਕ ਨੂੰ ਮਹਿਸੂਸ ਕਰ ਰਿਹਾ ਹੈ। ਬੀਤੇ ਵਰ੍ਹਿਆਂ ਦੀ ਭਰਿਸ਼ਟਾਚਾਰ ਅਤੇ ਕਮਿਸ਼ਨ ਸੱਭਿਆਚਾਰ ਦੇ ਬਦਲੇ ਹੁਣ ਮਿਲਣ ਵਾਲੇ ਲਾਭ ਸਿੱਧੇ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਅ ਰਹੇ ਹਨ। ਉਨ੍ਹਾਂ ਨੇ ਇਹ ਵੀ ਯਾਦ ਕਰਵਾਇਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਸਮੇਂ ਸਿਰ ਵੇਤਨ ਨਹੀਂ ਮਿਲਦਾ ਸੀ, ਉਨ੍ਹਾਂ ਨੂੰ ਸੱਤਵੇਂ ਵੇਤਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਅਨੁਸਾਰ ਨਿਯਮਿਤ ਸਮੇਂ ’ਤੇ ਵੇਤਨ ਵੀ ਦਿੱਤਾ ਜਾ ਰਿਹਾ ਹੈ। ਪਹਿਲੀ ਵਾਰ ਤ੍ਰਿਪੁਰਾ ਵਿੱਚ ਖੇਤੀਬਾੜੀ ਉਪਜਾਂ ਦੇ ਲਈ ਐੱਮਐੱਸਪੀ ’ਤੇ ਫੈਸਲਾ ਲਿਆ ਗਿਆ ਹੈ ਜਦੋਂ ਕਿ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਆਪਣੀ ਪੈਦਾਵਾਰ ਨੂੰ ਵੇਚਣ ਦੇ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਨੇ ਇਹ ਵੀ ਧਿਆਨ ਦਿਵਾਇਆ ਕਿ ਪਿਛਲੀਆਂ ਹੜਤਾਲਾਂ ਦੇ ਕਲਚਰ ਦੀ ਜਗ੍ਹਾ ਹੁਣ ਕਾਰੋਬਾਰ ਵਿੱਚ ਅਸਾਨੀ ਦੇ ਮਾਹੌਲ ਦਾ ਵੀ ਉਲੇਖ ਕੀਤਾ। ਹੁਣ ਆ ਰਹੇ ਨਿਵੇਸ਼ਾਂ ਨਾਲ ਉਦਯੋਗਾਂ ਵਿੱਚ ਪਹਿਲਾਂ ਹੋਣ ਵਾਲੀ ਤਾਲਾਬੰਦੀ ਦਾ ਮਾਹੌਲ ਵੀ ਬਦਲਿਆ ਹੈ। ਉਨ੍ਹਾਂ ਨੇ ਕਿਹਾ ਕਿ ਤ੍ਰਿਪੁਰਾ ਤੋਂ ਹੋਣ ਵਾਲੇ ਨਿਰਯਾਤ ਵਿੱਚ ਵੀ ਪੰਜ ਗੁਣਾ ਵਾਧਾ ਹੋਇਆ ਹੈ।

 

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਛੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਤ੍ਰਿਪੁਰਾ ਦੇ ਵਿਕਾਸ ਦੇ ਲਈ ਹਰੇਕ ਜ਼ਰੂਰਤ ਦਾ ਧਿਆਨ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਤ੍ਰਿਪੁਰਾ ਦੇ ਲਈ ਕੇਂਦਰ ਦੁਆਰਾ ਜਾਰੀ ਹਿੱਸੇ ਦੀ ਵੰਡ ਵਿੱਚ ਖਾਸਾ ਵਾਧਾ ਕੀਤਾ ਗਿਆ ਹੈ। ਕੇਂਦਰੀ ਵਿਕਾਸ ਯੋਜਨਾਵਾਂ ਦੇ ਲਈ ਤ੍ਰਿਪੁਰਾ ਨੂੰ 2009 -2014 ਦੀ ਮਿਆਦ ਵਿੱਚ 3500 ਕਰੋੜ ਰੁਪਏ ਮਿਲੇ ਸੀ ਜਦੋਂ ਕਿ 2014-2019 ਦੀ ਮਿਆਦ ਵਿੱਚ ਰਾਜ ਨੂੰ 12000 ਕਰੋੜ ਰੁਪਏ ਤੋਂ ਵੱਧ ਉਪਲਬਧ ਕਰਾਏ ਗਏ ਹਨ।

 

ਪ੍ਰਧਾਨ ਮੰਤਰੀ ਨੇ ‘ਡਬਲ ਇੰਜਣ’ ਸਰਕਾਰਾਂ ਦੇ ਲਾਭ ਗਿਣਾਏ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਰਾਜਾਂ ਵਿੱਚ ‘ਡਬਲ ਇੰਜਣ’ ਸਰਕਾਰ ਨਹੀਂ ਹੈ ਉੱਥੇ ਗ਼ਰੀਬਾਂ, ਕਿਸਾਨਾਂ, ਮਹਿਲਾਵਾਂ ਦੀ ਭਲਾਈ ਦੇ ਲਈ ਲਾਗੂ ਯੋਜਨਾਵਾਂ ’ਤੇ ਬਹੁਤ ਹੌਲੀ ਗਤੀ ਨਾਲ ਕੰਮ ਹੋ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ‘ਡਬਲ ਇੰਜਣ’ ਸਰਕਾਰ ਤ੍ਰਿਪੁਰਾ ਨੂੰ ਮਜ਼ਬੂਤ ਬਣਾਉਣ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ‘ਡਬਲ ਇੰਜਣ’ ਸਰਕਾਰ ਨੇ ਤ੍ਰਿਪੁਰਾ ਨੂੰ ਬਿਜਲੀ ਦੀ ਕਮੀ ਵਾਲੇ ਰਾਜ ਤੋਂ ਹੁਣ ਫਾਲਤੂ ਬਿਜਲੀ ਵਾਲੇ ਰਾਜ ਵਿੱਚ ਤਬਦੀਲ ਕੀਤਾ ਹੈ। ਉਨ੍ਹਾਂ ਨੇ ਵਰਤਮਾਨ ਸਰਕਾਰ ਦੁਆਰਾ ਰਾਜ ਵਿੱਚ ਲਿਆਂਦੀਆਂ ਤਬਦੀਲੀਆਂ ਵੀ ਗਿਣਾਈਆਂ - ਜਿਵੇਂ 2 ਲੱਖ ਗ੍ਰਾਮੀਣ ਪਰਿਵਾਰਾਂ ਨੂੰ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਦੇ ਲਈ ਉਨ੍ਹਾਂ ਨੂੰ ਪਾਈਪਲਾਈਨ ਨਾਲ ਜੋੜਨਾ, 2.5 ਲੱਖ ਮੁਫ਼ਤ ਗੈਸ ਕਨੈਕਸ਼ਨ ਦਿੱਤੇ ਜਾਣੇ, ਤ੍ਰਿਪੁਰਾ ਦੇ ਹਰ ਪਿੰਡ ਨੂੰ ਖੁੱਲ੍ਹੇ ਵਿੱਚ ਪਖਾਨਾ ਕਰਨ ਤੋਂ ਮੁਕਤ ਕਰਨਾ, 50000 ਗਰਭਵਤੀ ਮਹਿਲਾਵਾਂ ਨੂੰ ਮਾਤ੍ਰ ਵੰਦਨਾ ਯੋਜਨਾ ਦੇ ਲਾਭ ਮਿਲਣਾ ਅਤੇ 40000 ਗ਼ਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਨਵੇਂ ਘਰ ਮਿਲਣਾ ਆਦਿ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਵਰ੍ਹਿਆਂ ਵਿੱਚ ਆਪਸੀ ਸੰਪਰਕ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਜ਼ਬਰਦਸਤ ਸੁਧਾਰ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਤ੍ਰਿਪੁਰਾ ਵਿੱਚ ਏਅਰਪੋਰਟਾਂ ਦੇ ਲਈ ਤੇਜ਼ੀ ਨਾਲ ਹੋ ਰਹੇ ਕੰਮ, ਸਮੁੰਦਰ ਦੇ ਜ਼ਰੀਏ ਇੰਟਰਨੈਟ ਸਹੂਲਤ, ਰੇਲਵੇ ਲਾਈਨ ਪਹੁੰਚਾਉਣਾ ਅਤੇ ਪਾਣੀ ਦੇ ਰਸਤਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਹੀਰਾ - ਐੱਚਆਈਆਰਏ ਵਿਕਾਸ ਅਰਥਾਤ ਹਾਈਵੇਜ਼-ਰਾਜਮਾਰਗਾਂ, ਆਈ-ਵੇਜ਼, ਰੇਲਵੇ ਅਤੇ ਏਅਰਵੇਜ਼ ਬਾਰੇ ਗੱਲ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦਾ ਸਬੰਧ ਦੋਸਤੀ ਨੂੰ ਹੀ ਮਜ਼ਬੂਤ ਨਹੀਂ ਕਰ ਰਿਹਾ, ਸਗੋਂ ਇੱਕ ਦੂਜੇ ਦੇ ਵਪਾਰਕ ਸਬੰਧ ਨੂੰ ਵੀ ਮਜ਼ਬੂਤ ਕਰਨ ਦੀ ਜ਼ੋਰਦਾਰ ਕੜੀ ਵਜੋਂ ਸਿੱਧ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੁੱਚੇ ਖੇਤਰ ਨੂੰ ਉੱਤਰੀ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਵਪਾਰਕ ਲਾਂਘੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਵਰ੍ਹਿਆਂ ਦੇ ਦੌਰਾਨ ਰੇਲ ਲਾਈਨਾਂ ਅਤੇ ਨਦੀਆਂ ਦੇ ਪਾਣੀ ਦੇ ਜ਼ਰੀਏ ਆਵਾਜਾਈ ਅਤੇ ਸੰਪਰਕ ਦੇ ਪੂਰੇ ਹੋ ਪ੍ਰੋਜੈਕਟਾਂ ਨੂੰ ਇਸ ਸੇਤੂ (ਪੁਲ਼) ਨਾਲ ਹੋਰ ਤਾਕਤ ਮਿਲੇਗੀ। ਇਸ ਨਾਲ ਤ੍ਰਿਪੁਰਾ ਦੇ ਨਾਲ-ਨਾਲ ਦੱਖਣੀ ਅਸਾਮ, ਮਿਜ਼ੋਰਮ ਅਤੇ ਮਣੀਪੁਰ ਦਾ ਬੰਗਲਾਦੇਸ਼ ਅਤੇ ਦੱਖਣ ਪੂਰਬੀ ਏਸ਼ੀਆ ਦੇ ਪਰਸਪਰ ਸੰਪਰਕ ਵਿੱਚ ਹੋਰ ਵਾਧਾ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸੇਤੂ ਨਾਲ ਬੰਗਲਾਦੇਸ਼ ਵਿੱਚ ਵੀ ਆਰਥਿਕ ਉੱਨਤੀ ਦੇ ਮੌਕੇ ਵਧਣਗੇ। ਪ੍ਰਧਾਨ ਮੰਤਰੀ ਨੇ ਇਸ ਸੇਤੂ ਪ੍ਰੋਜੈਕਟ ਦੇ ਪੂਰਾ ਹੋਣ ਵਿੱਚ ਸਹਿਯੋਗ ਦੇਣ ਦੇ ਲਈ ਬੰਗਲਾਦੇਸ਼ ਸਰਕਾਰ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸੇਤੂ ਦੇ ਨਿਰਮਾਣ ਦੇ ਲਈ ਨੀਂਹ ਪੱਥਰ ਉਨ੍ਹਾਂ ਦੀ ਪਿਛਲੀ ਬੰਗਲਾਦੇਸ਼ ਯਾਤਰਾ ਦੇ ਦੌਰਾਨ ਰੱਖਿਆ ਗਿਆ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਉੱਤਰ ਪੂਰਬ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਦੀ ਪੂਰਤੀ ਦੇ ਲਈ ਸਿਰਫ਼ ਸੜਕਾਂ ਉੱਤੇ ਨਿਰਭਰ ਨਹੀਂ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਨਦੀ ਦੇ ਬਦਲਵੇਂ ਰੂਟ ਦੁਆਰਾ ਬੰਗਲਾਦੇਸ਼ ਦੇ ਚਿਟਗੋਂਗ ਬੰਦਰਗਾਹ ਨੂੰ ਉੱਤਰ ਪੂਰਬ ਭਾਰਤ ਨਾਲ ਜੋੜਨ ਦੇ ਯਤਨ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਭੰਡਾਰਨ ਅਤੇ ਟ੍ਰਾਂਸ-ਸ਼ਿਪਮਿੰਟ ਸੁਵਿਧਾਵਾਂ ਦੇ ਨਾਲ ਸਬਰੂਮ ਵਿੱਚ ਆਈਸੀਪੀ ਇੱਕ ਪੂਰਣ ਰੂਪ ਨਾਲ ਲੌਜਿਸਟਿਕ ਹੱਬ ਦੇ ਰੂਪ ਵਿੱਚ ਕੰਮ ਕਰੇਗਾ।

 

ਫੇਨੀ ਨਦੀ ਦੇ ਉੱਤੇ ਬਣੇ ਇਸ ਪੁਲ਼ ਕਾਰਨ ਹੁਣ ਅਗਰਤਲਾ ਭਾਰਤ ਦੇ ਕਿਸੇ ਵੀ ਅੰਤਰਰਾਸ਼ਟਰੀ ਸਮੁੰਦਰੀ ਬੰਦਰਗਾਹ ਦੇ ਸਭ ਤੋਂ ਨੇੜੇ ਦਾ ਸ਼ਹਿਰ ਬਣ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ (ਐੱਨਐੱਚ) - 08 ਅਤੇ (ਐੱਨਐੱਚ) - 208  ਚੌੜੇਕਰਨ ਦੇ ਲਈ ਜਿਨ੍ਹਾਂ ਪ੍ਰੋਜੈਕਟਾਂ ਦੀ ਨੀਂਹ ਰੱਖੀ ਗਈ ਸੀ, ਉਨ੍ਹਾਂ ਦੇ ਪੂਰਾ ਹੋਣ ਤੋਂ ਬਾਅਦ ਪੂਰਬ ਉੱਤਰ ਭਾਰਤ ਦੀਆਂ ਬੰਦਰਗਾਹਾਂ ਨਾਲ ਸੰਪਰਕ ਹੋਰ ਸੁਧਰ ਜਾਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕਈ ਤਰ੍ਹਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਜੋ ਤ੍ਰਿਪੁਰਾ ਦੇ ਅਗਰਤਲਾ ਨੂੰ ਇੱਕ ਵਧੀਆ ਸ਼ਹਿਰ ਬਣਾਉਣ ਦਾ ਯਤਨ ਹੈ। ਨਵੇਂ ਏਕੀਕ੍ਰਿਤ ਕਮਾਂਡ ਸੈਂਟਰ ਨਾਲ ਟ੍ਰੈਫਿਕ ਨਾਲ ਜੁੜੀਆਂ ਮੁਸ਼ਕਿਲਾਂ ਅਤੇ ਅਪਰਾਧਾਂ ਨੂੰ ਰੋਕਣ ਦੇ ਵਿੱਚ ਸਹਾਇਤਾ ਮਿਲੇਗੀ। ਇਸ ਤਰ੍ਹਾਂ ਮਲਟੀ ਲੇਵਲ ਪਾਰਕਿੰਗ, ਕਮਰਸ਼ੀਅਲ ਕੰਪਲੈਕਸ ਅਤੇ ਏਅਰਪੋਰਟ ਨੂੰ ਜੋੜਨ ਵਾਲੀਆਂ ਸੜਕਾਂ ਨੂੰ ਚੌੜਾਕਰਨ ਦੇ ਅੱਜ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਨਾਲ ਅਗਰਤਲਾ ਵਿੱਚ ਜੀਵਨ ਪੱਧਰ ਵਿੱਚ ਸੁਧਾਰ ਅਤੇ ਕਾਰੋਬਾਰ ਵਿੱਚ ਅਸਾਨੀ ਵਿੱਚ ਬਹੁਤ ਹੱਦ ਤੱਕ ਸੁਧਾਰ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਨਾਲ ਦਹਾਕਿਆਂ ਪੁਰਾਣੀ ਬਰੂ ਸ਼ਰਣਾਰਥੀ ਸਮੱਸਿਆ ਦਾ ਹੱਲ ਹੋ ਪਇਆ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ 600 ਕਰੋੜ ਰੁਪਏ ਦੇ ਪੈਕੇਜ ਨਾਲ ਬਰੂ ਭਾਈਚਾਰੇ ਦੇ ਲੋਕਾਂ ਦੇ ਜੀਵਨ ਵਿੱਚ ਸਾਕਾਰਾਤਮਕ ਬਦਲਾਅ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਰਾਜ ਦੀ ਅਮੀਰ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਗਰਤਲਾ ਏਅਰਪੋਰਟ ਦਾ ਨਾਮ ਮਹਾਰਾਜਾ ਬੀਰ ਬਿਕਰਮ ਕਿਸ਼ੋਰ ਮਾਣੀਕੇ ਦੇ ਨਾਮ ’ਤੇ ਰੱਖਣਾ ਉਨ੍ਹਾਂ ਦੀ ਤ੍ਰਿਪੁਰਾ ਦੇ ਵਿਕਾਸ ਦੇ ਲਈ ਦੂਰਦ੍ਰਿਸ਼ਟੀ ਦੇ ਸਤਿਕਾਰ ਦਾ ਚਿੰਨ੍ਹ ਹੈ। ਪ੍ਰਧਾਨ ਮੰਤਰੀ ਨੇ ਤ੍ਰਿਪੁਰਾ ਦੇ ਖੁਸ਼ਹਾਲ ਸੱਭਿਆਚਾਰ ਅਤੇ ਸਾਹਿਤ ਦੀ ਸੇਵਾ ਵਿੱਚ ਰਤ ਥਾਂਗਾ ਦਾਰਲੌਂਗ, ਸੱਤਿਆਰਾਮ ਰੀਆਂਗ ਅਤੇ ਬੈਨੀਚੰਦਰ ਜਮਾਤੀਆ ਜਿਹੀਆਂ ਮਹਾਨ ਹਸਤੀਆਂ ਨੂੰ ਸਨਮਾਨਤ ਕਰਨ ਦਾ ਮੌਕਾ ਦੇਣ ’ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ| ਉਨ੍ਹਾਂ ਨੇ ਕਿਹਾ ਕਿ ਬਾਂਸ ’ਤੇ ਅਧਾਰਿਤ ਸਥਾਨਕ ਕਲਾਵਾਂ ਨੂੰ ਪ੍ਰਧਾਨ ਮੰਤਰੀ ਵਣ ਧਨ ਯੋਜਨਾ ਦੇ ਤਹਿਤ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਸਥਾਨਕ ਕਬਾਇਲੀਆਂ ਨੂੰ ਨਵੇਂ ਮੌਕੇ ਮਿਲਣਗੇ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਪਣੇ ਸਾਸ਼ਨ ਦੇ ਤਿੰਨ ਸਾਲ ਪੂਰੇ ਕਰਨ ’ਤੇ ਤ੍ਰਿਪੁਰਾ ਸਰਕਾਰ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਰਾਜ ਸਰਕਾਰ ਤ੍ਰਿਪੁਰਾ ਦੇ ਲੋਕਾਂ ਦੀ ਸੇਵਾ ਕਰਦੀ ਰਹੇਗੀ।

 

 

****

 

ਡੀਐੱਸ / ਏਕੇ



(Release ID: 1703636) Visitor Counter : 232