ਪ੍ਰਧਾਨ ਮੰਤਰੀ ਦਫਤਰ
‘ਜਨਔਸ਼ਧੀ ਦਿਵਸ’ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
07 MAR 2021 1:32PM by PIB Chandigarh
ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜੇ ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਸ਼੍ਰੀ ਡੀ. ਵੀ. ਸਦਾਨੰਦ ਗੌੜਾ ਜੀ, ਸ਼੍ਰੀ ਮਨਸੁਖ ਮਾਂਡਵੀਆ ਜੀ, ਸ਼੍ਰੀ ਅਨੁਰਾਗ ਠਾਕੁਰ ਜੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਜੀ, ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਕੋਰਨਾਡ ਕੇ. ਸੰਗਮਾ ਜੀ, ਡਿਪਟੀ ਸੀਐੱਮ ਸ਼੍ਰੀ ਪ੍ਰੇਸਟੋਨ ਤਿਨਸਾਂਗ ਜੀ, ਗੁਜਰਾਤ ਦੇ ਡਿਪਟੀ ਸੀਐੱਮ ਭਾਈ ਨਿਤੀਨ ਪਟੇਲ ਜੀ, ਦੇਸ਼ ਭਰ ਤੋਂ ਜੁੜੇ ਜਨਔਸ਼ਧੀ ਕੇਂਦਰ ਸੰਚਾਲਕ, ਲਾਭਾਰਥੀ ਮਹੋਦਯ, ਚਿਕਿਤਸਕ ਅਤੇ ਮੇਰੇ ਭਾਈਓ ਅਤੇ ਭੈਣੋਂ!
ਜਨਔਸ਼ਧੀ ਚਿਕਿਤਸਕ, ਜਨਔਸ਼ਧੀ ਜਯੋਤੀ, ਅਤੇ ਜਨਔਸ਼ਧੀ ਸਾਰਥੀ, ਇਹ ਤਿੰਨ ਪ੍ਰਕਾਰ ਦੇ ਮਹੱਤਵਪੂਰਨ award ਪ੍ਰਾਪਤ ਕਰਨ ਵਾਲੇ, ਸਨਮਾਨ ਪਾਉਣ ਵਾਲੇ ਸਾਰੇ ਸਾਥੀਆਂ ਨੂੰ ਮੈਂ ਬਹੁਤ- ਬਹੁਤ ਵਧਾਈ ਦਿੰਦਾ ਹਾਂ!!
ਸਾਥੀਓ,
ਜਨਔਸ਼ਧੀ ਯੋਜਨਾ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਚਲਾਉਣ ਵਾਲੇ ਅਤੇ ਇਸ ਦੇ ਕੁਝ ਲਾਭਾਰਥੀਆਂ ਨਾਲ ਅੱਜ ਮੈਨੂੰ ਗੱਲਬਾਤ ਕਰਨ ਦਾ ਅਵਸਰ ਮਿਲਿਆ। ਅਤੇ ਜੋ ਚਰਚਾ ਹੋਈ ਹੈ, ਉਸ ਤੋਂ ਸਪਸ਼ਟ ਹੈ ਕਿ ਇਹ ਯੋਜਨਾ ਗ਼ਰੀਬ ਅਤੇ ਵਿਸ਼ੇਸ਼ ਕਰਕੇ ਮੱਧ ਵਰਗੀ ਪਰਿਵਾਰਾਂ ਦੀ ਬਹੁਤ ਵੱਡੀ ਸਾਥੀ ਬਣ ਰਹੀ ਹੈ। ਇਹ ਯੋਜਨਾ ਸੇਵਾ ਅਤੇ ਰੋਜ਼ਗਾਰ ਦੋਹਾਂ ਦਾ ਮਾਧਿਅਮ ਬਣ ਰਹੀ ਹੈ। ਜਨਔਸ਼ਧੀ ਕੇਂਦਰਾਂ ਵਿੱਚ ਸਸਤੀ ਦਵਾਈ ਦੇ ਨਾਲ-ਨਾਲ ਨੌਜਵਾਨਾਂ ਨੂੰ ਆਮਦਨ ਦੇ ਸਾਧਨ ਵੀ ਮਿਲ ਰਹੇ ਹਨ।
ਵਿਸ਼ੇਸ਼ ਰੂਪ ਨਾਲ ਸਾਡੀਆਂ ਭੈਣਾਂ ਨੂੰ, ਸਾਡੀਆਂ ਬੇਟੀਆਂ ਨੂੰ ਜਦੋਂ ਸਿਰਫ਼ ਢਾਈ ਰੁਪਏ ਵਿੱਚ ਸੈਨਿਟੇਰੀ ਪੈਡਸ ਉਪਲੱਬਧ ਕਰਵਾਏ ਜਾਂਦੇ ਹਨ, ਤਾਂ ਇਸ ਨਾਲ ਉਨ੍ਹਾਂ ਦੀ ਸਿਹਤ ’ਤੇ ਇੱਕ ਸਕਾਰਾਤਮਕ ਅਸਰ ਪੈਂਦਾ ਹੈ। ਹੁਣ ਤੱਕ 11 ਕਰੋੜ ਤੋਂ ਜ਼ਿਆਦਾ ਸੈਨਿਟੇਰੀ ਨੈਪਕਿਨਸ ਇਨ੍ਹਾਂ ਕੇਂਦਰਾਂ ’ਤੇ ਵਿਕ ਚੁੱਕੇ ਹਨ। ਇਸੇ ਤਰ੍ਹਾਂ ‘ਜਨਔਸ਼ਧੀ ਜਨਨੀ’ ਇਸ ਅਭਿਆਨ ਦੇ ਤਹਿਤ ਗਰਭਵਤੀ ਮਹਿਲਾਵਾਂ ਲਈ ਜ਼ਰੂਰੀ ਪੋਸ਼ਣ ਅਤੇ ਸਪਲੀਮੈਂਟਸ ਵੀ ਹੁਣ ਜਨਔਸ਼ਧੀ ਕੇਂਦਰਾਂ ’ਤੇ ਉਪਲਬਧ ਕਰਵਾਏ ਜਾ ਰਹੇ ਹਨ। ਇਤਨਾ ਹੀ ਨਹੀਂ, ਇੱਕ ਹਜ਼ਾਰ ਤੋਂ ਜ਼ਿਆਦਾ ਜਨਔਸ਼ਧੀ ਕੇਂਦਰ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਮਹਿਲਾਵਾਂ ਹੀ ਚਲਾ ਰਹੀਆਂ ਹਨ। ਯਾਨੀ ਜਨਔਸ਼ਧੀ ਯੋਜਨਾ ਬੇਟੀਆਂ ਦੀ ਆਤਮਨਿਰਭਰਤਾ ਨੂੰ ਵੀ ਬਲ ਦੇ ਰਹੀ ਹੈ।
ਭਰਾਵੋਂ ਅਤੇ ਭੈਣੋਂ,
ਇਸ ਯੋਜਨਾ ਨਾਲ ਪਹਾੜੀ ਖੇਤਰਾਂ ਵਿੱਚ, ਨੌਰਥ ਈਸਟ ਵਿੱਚ, ਕਬਾਇਲੀ ਖੇਤਰਾਂ ਵਿੱਚ ਰਹਿਣ ਵਾਲੇ ਦੇਸ਼ਵਾਸੀਆਂ ਤੱਕ ਸਸਤੀ ਦਵਾ ਦੇਣ ਵਿੱਚ ਵੀ ਮਦਦ ਮਿਲ ਰਹੀ ਹੈ। ਅੱਜ ਵੀ ਜਦੋਂ 7500ਵੇਂ ਕੇਂਦਰ ਦਾ ਲੋਕਾਅਰਪਣ ਕੀਤਾ ਗਿਆ ਹੈ ਤਾਂ ਉਹ ਸ਼ਿਲਾਂਗ ਵਿੱਚ ਹੋਇਆ ਹੈ। ਇਸ ਤੋਂ ਸਪਸ਼ਟ ਹੈ ਕਿ ਨੌਰਥ ਈਸਟ ਵਿੱਚ ਜਨਔਸ਼ਧੀ ਕੇਂਦਰਾਂ ਦਾ ਕਿਤਨਾ ਵਿਸਤਾਰ ਹੋ ਰਿਹਾ ਹੈ।
ਸਾਥੀਓ,
7500 ਦੇ ਪੜਾਅ ਤੱਕ ਪਹੁੰਚਣਾ ਇਸ ਲਈ ਵੀ ਅਹਿਮ ਹੈ ਕਿਉਂਕਿ 6 ਸਾਲ ਪਹਿਲਾਂ ਤੱਕ ਦੇਸ਼ ਵਿੱਚ ਅਜਿਹੇ 100 ਕੇਂਦਰ ਵੀ ਨਹੀਂ ਸਨ। ਅਤੇ ਅਸੀਂ ਹੋ ਸਕੇ ਓਨਾ ਜਲਦੀ, ਤੇਜ਼ੀ ਨਾਲ 10 ਹਜ਼ਾਰ ਦਾ ਟਾਰਗੇਟ ਪਾਰ ਕਰਨਾ ਚਾਹੁੰਦੇ ਹਾਂ। ਮੈਂ ਅੱਜ ਰਾਜ ਸਰਕਾਰਾਂ ਨੂੰ, ਵਿਭਾਗ ਦੇ ਲੋਕਾਂ ਨੂੰ ਇੱਕ ਤਾਕੀਦ ਕਰਾਂਗਾ। ਆਜ਼ਾਦੀ ਦੇ 75 ਸਾਲ, ਸਾਡੇ ਸਾਹਮਣੇ ਮਹੱਤਵਪੂਰਨ ਅਵਸਰ ਹੈ। ਕੀ ਅਸੀਂ ਇਹ ਤੈਅ ਕਰ ਸਕਦੇ ਹਾਂ ਕਿ ਦੇਸ਼ ਦੇ ਘੱਟ ਤੋਂ ਘੱਟ 75 ਜ਼ਿਲ੍ਹੇ ਅਜਿਹੇ ਹੋਣਗੇ ਜਿੱਥੇ 75 ਤੋਂ ਜ਼ਿਆਦਾ ਜਨਔਸ਼ਧੀ ਕੇਂਦਰ ਹੋਣਗੇ ਅਤੇ ਉਹ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਅਸੀਂ ਕਰ ਦੇਵਾਂਗੇ। ਆਪ ਦੇਖੋ ਕਿਤਨਾ ਵੱਡਾ ਫੈਲਾਅ ਵਧਦਾ ਜਾਵੇਗਾ।
ਉਸੇ ਪ੍ਰਕਾਰ ਨਾਲ ਉਸ ਦਾ ਲਾਭ ਲੈਣ ਵਾਲਿਆਂ ਦੀ ਸੰਖਿਆ ਦਾ ਵੀ ਲਕਸ਼ ਤੈਅ ਕਰਨਾ ਚਾਹੀਦਾ ਹੈ। ਹੁਣ ਇੱਕ ਵੀ ਜਨਔਸ਼ਧੀ ਕੇਂਦਰ ਅਜਿਹਾ ਨਾ ਹੋਵੇ ਕਿ ਜਿਸ ਵਿੱਚ ਅੱਜ ਜਿਤਨੇ ਲੋਕ ਆਉਂਦੇ ਹਨ, ਉਸ ਦੀ ਸੰਖਿਆ ਦੋ ਗੁਨੀ-ਤਿੰਨ ਗੁਨੀ ਨਾ ਹੋਵੇ। ਇਨ੍ਹਾਂ ਦੋ ਚੀਜ਼ਾਂ ਨੂੰ ਲੈ ਕੇ ਸਾਨੂੰ ਕੰਮ ਕਰਨਾ ਚਾਹੀਦਾ ਹੈ। ਇਹ ਕੰਮ ਜਿਤਨਾ ਜਲਦੀ ਹੋਵੇਗਾ, ਦੇਸ਼ ਦੇ ਗ਼ਰੀਬ ਨੂੰ ਉਤਨਾ ਹੀ ਲਾਭ ਹੋਵੇਗਾ। ਇਹ ਜਨਔਸ਼ਧੀ ਕੇਂਦਰ ਹਰ ਸਾਲ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਲਗਭਗ 36 ਸੌ ਕਰੋੜ ਰੁਪਏ ਬਚਾ ਰਹੇ ਹਨ, ਅਤੇ ਇਹ ਰਕਮ ਛੋਟੀ ਨਹੀਂ ਹੈ ਜੋ ਪਹਿਲਾਂ ਮਹਿੰਗੀਆਂ ਦਵਾਈਆਂ ਵਿੱਚ ਖਰਚ ਹੋ ਜਾਂਦੀ ਸੀ। ਯਾਨੀ ਹੁਣ ਇਨ੍ਹਾਂ ਪਰਿਵਾਰਾਂ ਦੇ 35 ਸੌ ਕਰੋੜ ਰੁਪਏ ਪਰਿਵਾਰ ਦੇ ਚੰਗੇ ਕੰਮਾਂ ਦੇ ਲਈ ਹੋਰ ਅਧਿਕ ਲਾਭਦਾਇਕ ਹੋਣ ਲਗੇ ਹਨ।
ਸਾਥੀਓ,
ਜਨਔਸ਼ਧੀ ਯੋਜਨਾ ਦਾ ਤੇਜ਼ੀ ਨਾਲ ਪ੍ਰਸਾਰ ਹੋਵੇ ਇਸ ਦੇ ਲਈ ਇਨ੍ਹਾਂ ਕੇਂਦਰਾਂ ਦਾ incentive ਵੀ ਢਾਈ ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਦਲਿਤਾਂ, ਆਦਿਵਾਸੀਆਂ, ਮਹਿਲਾਵਾਂ ਅਤੇ ਪੂਰਬ-ਉੱਤਰ ਦੇ ਲੋਕਾਂ ਲਈ 2 ਲੱਖ ਰੁਪਏ ਦਾ incentive ਅਲੱਗ ਤੋਂ ਦਿੱਤਾ ਜਾ ਰਿਹਾ ਹੈ। ਇਹ ਪੈਸਾ ਉਨ੍ਹਾਂ ਨੂੰ ਆਪਣਾ ਸਟੋਰ ਬਣਾਉਣ, ਉਸ ਦੇ ਲਈ ਜ਼ਰੂਰੀ ਫਰਨੀਚਰ ਆਦਿ ਲਿਆਉਣ ਵਿੱਚ ਮਦਦ ਕਰਦਾ ਹੈ। ਇਨ੍ਹਾਂ ਅਵਸਰਾਂ ਦੇ ਨਾਲ ਹੀ ਇਸ ਯੋਜਨਾ ਨਾਲ ਫਾਰਮਾ ਸੈਕਟਰ ਵਿੱਚ ਸੰਭਾਵਨਾਵਾਂ ਦਾ ਇੱਕ ਨਵਾਂ ਆਯਾਮ ਵੀ ਖੁੱਲ੍ਹਿਆ ਹੈ।
ਭਰਾਵੋ ਅਤੇ ਭੈਣੋਂ,
ਅੱਜ made in India ਦਵਾਈਆਂ ਅਤੇ ਸਰਜੀਕਲਸ ਦੀ ਮੰਗ ਵਧੀ ਹੈ। ਮੰਗ ਵਧਣ ਨਾਲ production ਵੀ ਵਧ ਰਿਹਾ ਹੈ। ਇਸ ਤੋਂ ਵੀ ਵੱਡੀ ਸੰਖਿਆ ਵਿੱਚ ਰੋਜ਼ਗਾਰ ਦੇ ਅਵਸਰ ਪੈਦਾ ਹੋ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਹੁਣ 75 ਆਯੁਸ਼ ਦਵਾਈਆਂ ਜਿਸ ਵਿੱਚ ਹੋਮਿਓਪੈਥੀ ਹੁੰਦੀਆਂ ਹਨ, ਆਯੁਰਵੇਦ ਹੁੰਦਾ ਹੈ, ਉਸ ਨੂੰ ਵੀ ਜਨਔਸ਼ਧੀ ਕੇਂਦਰਾਂ ਵਿੱਚ ਉਪਲਬਧ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਹੈ। ਆਯੁਸ਼ ਦਵਾਈਆਂ ਸਸਤੇ ਵਿੱਚ ਮਿਲਣ ਨਾਲ ਮਰੀਜ਼ਾਂ ਦਾ ਫਾਇਦਾ ਤਾਂ ਹੋਵੇਗਾ ਹੀ, ਨਾਲ ਹੀ ਇਸ ਤੋਂ ਆਯੁਰਵੇਦ ਅਤੇ ਆਯੁਸ਼ ਮੈਡੀਸਿਨ ਦੇ ਖੇਤਰ ਨੂੰ ਵੀ ਬਹੁਤ ਵੱਡਾ ਲਾਭ ਹੋਵੇਗਾ।
ਸਾਥੀਓ,
ਲੰਬੇ ਸਮੇਂ ਤੱਕ ਦੇਸ਼ ਦੀ ਸਰਕਾਰੀ ਸੋਚ ਵਿੱਚ ਸਿਹਤ ਨੂੰ ਸਿਰਫ਼ ਬਿਮਾਰੀ ਅਤੇ ਇਲਾਜ ਦਾ ਹੀ ਵਿਸ਼ਾ ਮੰਨਿਆ ਗਿਆ। ਲੇਕਿਨ ਸਿਹਤ ਦਾ ਵਿਸ਼ਾ ਸਿਰਫ਼ ਬਿਮਾਰੀ ਤੋਂ ਮੁਕਤੀ, ਇਤਨਾ ਹੀ ਨਹੀਂ ਹੈ ਅਤੇ ਇਲਾਜ ਤੱਕ ਵੀ ਸੀਮਿਤ ਨਹੀਂ ਹੈ, ਬਲਕਿ ਇਹ ਦੇਸ਼ ਦੇ ਪੂਰੇ ਆਰਥਿਕ ਅਤੇ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਦੇਸ਼ ਦੀ ਆਬਾਦੀ, ਜਿਸ ਦੇਸ਼ ਦੇ ਲੋਕ- ਪੁਰਖ ਹੋਵੇ, ਇਸਤਰੀ ਹੋਵੇ, ਸ਼ਹਿਰੀ ਹੋਣ, ਪਿੰਡ ਦੇ ਹੋਣ, ਬਜ਼ੁਰਗ ਹੋਣ, ਛੋਟੇ ਹੋਣ, ਨੌਜਵਾਨ ਹੋਣ, ਬੱਚੇ ਹੋਣ- ਉਹ ਜਿਤਨੇ ਜ਼ਿਆਦਾ ਸਵਸਥ ਹੁੰਦੇ ਹਨ, ਉਤਨਾ ਉਹ ਰਾਸ਼ਟਰ ਵੀ ਸਮਰਥ ਹੁੰਦਾ ਹੈ। ਉਨ੍ਹਾਂ ਦੀ ਤਾਕਤ ਬਹੁਤ ਉਪਯੋਗੀ ਹੁੰਦੀ ਹੈ। ਦੇਸ਼ ਨੂੰ ਅੱਗੇ ਵਧਾਉਣ ਵਿੱਚ, ਊਰਜਾ ਵਧਾਉਣ ਵਿੱਚ ਕੰਮ ਆਉਂਦੀ ਹੈ।
ਇਸ ਲਈ ਅਸੀਂ ਇਲਾਜ ਦੀ ਸੁਵਿਧਾ ਵਧਾਉਣ ਦੇ ਨਾਲ ਹੀ ਉਨ੍ਹਾਂ ਗੱਲਾਂ ’ਤੇ ਵੀ ਜ਼ੋਰ ਦਿੱਤਾ ਜੋ ਬਿਮਾਰੀ ਦੀ ਵਜ੍ਹਾ ਬਣਦੀਆਂ ਹਨ। ਜਦੋਂ ਦੇਸ਼ ਵਿੱਚ ਸਵੱਛ ਭਾਰਤ ਅਭਿਯਾਨ ਚਲਾਉਂਦੇ ਹਾਂ, ਜਦੋਂ ਦੇਸ਼ ਵਿੱਚ ਕਰੋੜਾਂ ਪਖਾਨਿਆਂ ਦਾ ਨਿਰਮਾਣ ਹੁੰਦਾ ਹੈ, ਜਦੋਂ ਦੇਸ਼ ਵਿੱਚ ਮੁਫ਼ਤ ਗੈਸ ਕਨੈਕਸ਼ਨ ਦੇਣ ਦਾ ਅਭਿਆਨ ਚਲਦਾ ਹੈ, ਜਦੋਂ ਦੇਸ਼ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਘਰ-ਘਰ ਪਹੁੰਚ ਰਹੀ ਹੈ, ਮਿਸ਼ਨ ਇੰਦਰਧਨੁਸ਼ ਹੋਵੇ, ਪੋਸ਼ਣ ਅਭਿਆਨ ਚਲਿਆ, ਤਾਂ ਇਸ ਦੇ ਪਿੱਛੇ ਇਹੀ ਸੋਚ ਸੀ। ਅਸੀਂ ਹੈਲਥ ਨੂੰ ਲੈ ਕੇ ਟੁਕੜਿਆਂ-ਟੁਕੜਿਆਂ ਵਿੱਚ ਨਹੀਂ ਬਲਕਿ ਇੱਕ ਸੰਪੂਰਨਤਾ ਦੀ ਸੋਚ ਦੇ ਨਾਲ, ਇੱਕ holistic ਤਰੀਕੇ ਨਾਲ ਕੰਮ ਕੀਤਾ।
ਅਸੀਂ ਯੋਗ ਨੂੰ ਦੁਨੀਆ ਵਿੱਚ ਨਵੀਂ ਪਹਿਚਾਣ ਦਿਵਾਉਣ ਦੇ ਲਈ ਪ੍ਰਯਤਨ ਕੀਤੇ। ਅੱਜ ਅੰਤਰਰਾਸ਼ਟਰੀ ਯੋਗ ਦਿਵਨ ਪੂਰੀ ਦੁਨੀਆ ਮਨਾ ਰਹੀ ਹੈ ਅਤੇ ਵੱਡੇ ਚਾਅ ਨਾਲ ਮਨਾ ਰਹੀ ਹੈ, ਜੀ-ਜਾਨ ਨਾਲ ਮਨਾ ਰਹੀ ਹੈ। ਆਪ ਦੇਖੋ ਕਿਤਨੇ ਵੱਡੇ ਮਾਣ ਦੀ ਗੱਲ ਹੁੰਦੀ ਹੈ ਜਦੋਂ ਸਾਡੇ ਕਾੜੇ, ਸਾਡੇ ਮਸਾਲਿਆਂ, ਸਾਡੇ ਆਯੁਸ਼ ਦੇ ਸਮਾਧਾਨਾਂ ਦੀ ਚਰਚਾ ਕਰਨ ਤੋਂ ਪਹਿਲਾਂ ਜੋ ਕਦੇ ਹਿਚਕਦੇ ਸਨ ਉਹ ਅੱਜ ਮਾਣ ਦੇ ਨਾਲ ਇੱਕ-ਦੂਸਰੇ ਨੂੰ ਕਹਿੰਦੇ ਹਨ ਇਹ ਲਵੋ। ਅੱਜਕੱਲ੍ਹ ਸਾਡੀ ਹਲਦੀ ਦਾ export ਇਤਨਾ ਵਧ ਗਿਆ ਹੈ ਕਿ ਕੋਰੋਨਾ ਦੇ ਬਾਅਦ ਦੁਨੀਆ ਨੂੰ ਲਗਾ ਕਿ ਭਾਰਤ ਦੇ ਪਾਸ ਬਹੁਤ ਕੁਝ ਹੈ।
ਅੱਜ ਦੁਨੀਆ ਭਾਰਤ ਦਾ ਲੋਹਾ ਮੰਨ ਰਹੀ ਹੈ। ਸਾਡੀ ਪਰੰਪਰਾਗਤ ਦਾ traditional medicine ਦਾ ਲੋਹਾ ਮੰਨਣ ਲਗੀ ਹੈ। ਸਾਡੇ ਇੱਥੇ ਖਾਣੇ ਵਿੱਚ ਜੋ ਚੀਜ਼ਾਂ ਕਦੇ ਬਹੁਤ ਉਪਯੋਗੀ ਹੁੰਦੀਆਂ ਸਨ ਜਿਵੇਂ ਰਾਗੀ, ਕੋੱਰਾ, ਕੋਦਾ, ਜਵਾਰ, ਬਾਜਰਾ, ਅਜਿਹੇ ਦਰਜਨਾਂ ਮੋਟੇ ਅਨਾਜਾਂ ਦੀ ਸਾਡੇ ਦੇਸ਼ ਵਿੱਚ ਸਮ੍ਰਿੱਧ ਪਰੰਪਰਾ ਹੈ। ਜਦੋਂ ਪਿਛਲੀ ਵਾਰ ਮੈਂ ਕਰਨਾਟਕ ਦਾ ਮੇਰਾ ਪ੍ਰਵਾਸ ਸੀ ਤਾਂ ਸਾਡੇ ਉੱਥੋਂ ਦੇ ਮੁੱਖ ਮੰਤਰੀ ਯੇਦੁਰੱਪਾ ਜੀ ਨੇ ਮੋਟੇ ਅਨਾਜ ਦਾ ਇੱਕ ਬਹੁਤ ਵੱਡਾ ਸ਼ੋਅ ਰੱਖਿਆ ਸੀ। ਅਤੇ ਇਤਨੇ ਪ੍ਰਕਾਰ ਦੇ ਮੋਟੇ ਅਨਾਜ ਜੋ ਛੋਟੇ-ਛੋਟੇ ਕਿਸਾਨ ਪੈਦਾ ਕਰਦੇ ਹਨ, ਉਸ ਦੀ ਇਤਨੀ ਪੋਸ਼ਟਿਕਤਾ ਹੈ, ਬਹੁਤ ਵਧੀਆ ਢੰਗ ਨਾਲ ਉਨ੍ਹਾਂ ਨੂੰ ਉਨ੍ਹਾਂ ਨੇ ਪ੍ਰਦਰਸ਼ਿਤ ਕੀਤਾ ਸੀ। ਲੇਕਿਨ ਅਸੀਂ ਜਾਣਦੇ ਹਾਂ ਇਨ੍ਹਾਂ ਪੌਸ਼ਟਿਕ ਅਨਾਜਾਂ ਨੂੰ ਦੇਸ਼ ਵਿੱਚ ਉਤਨਾ ਪ੍ਰੋਤਸਾਹਿਤ ਨਹੀਂ ਕੀਤਾ ਗਿਆ। ਇੱਕ ਤਰ੍ਹਾਂ ਨਾਲ ਇਹ ਤਾਂ ਗ਼ਰੀਬਾਂ ਦਾ ਹੈ, ਇਹ ਤਾਂ ਜਿਸ ਦੇ ਪਾਸ ਪੈਸੇ ਨਹੀਂ ਉਹ ਖਾਂਦਾ ਹੈ, ਇਹ ਮਾਨਸਿਕਤਾ ਬਣ ਗਈ ਸੀ।
ਲੇਕਿਨ ਅੱਜ ਅਚਾਨਕ ਸਥਿਤੀ ਬਦਲ ਗਈ ਹੈ। ਅਤੇ ਸਥਿਤੀ ਬਦਲਣ ਲਈ ਅਸੀਂ ਲਗਾਤਾਰ ਪ੍ਰਯਤਨ ਕੀਤਾ ਹੈ। ਅੱਜ ਮੋਟੇ ਅਨਾਜਾਂ ਨੂੰ ਨਾ ਸਿਰਫ਼ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਬਲਕਿ ਹੁਣ ਭਾਰਤ ਦੀ ਪਹਿਲ ’ਤੇ ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ International Year of Millets ਵੀ ਐਲਾਨਿਆ ਹੈ। ਇਹ ਮੋਟਾ ਅਨਾਜ Millets ’ਤੇ ਫੋਕਸ ਨਾਲ ਦੇਸ਼ ਨੂੰ ਪੌਸ਼ਟਿਕ ਅੰਨ ਵੀ ਮਿਲੇਗਾ ਅਤੇ ਸਾਡੇ ਕਿਸਾਨਾਂ ਦੀ ਕਮਾਈ ਵੀ ਵਧੇਗੀ। ਅਤੇ ਹੁਣ ਤਾਂ ਫਾਇਵ ਸਟਾਰ ਹੋਟਲ ਵਿੱਚ ਵੀ ਲੋਕ ਆਰਡਰ ਕਰਦੇ ਸਮੇਂ ਕਹਿੰਦੇ ਹਨ ਕਿ ਸਾਨੂੰ ਉਹ ਮੋਟੇ ਅਨਾਜ ਦੀ ਫਲਾਨੀ ਚੀਜ਼ ਖਾਨੀ ਹੈ। ਹੌਲ਼ੀ-ਹੌਲ਼ੀ ਕਿਉਂਕਿ ਸਾਰਿਆਂ ਨੂੰ ਲਗਣ ਲਗਿਆ ਹੈ ਕਿ ਮੋਟਾ ਅਨਾਜ ਸ਼ਰੀਰ ਲਈ ਬਹੁਤ ਉਪਯੋਗੀ ਹੈ।
ਅਤੇ ਹੁਣ ਤਾਂ ਯੂਐੱਨ ਨੇ ਮੰਨਿਆ ਹੈ, ਦੁਨੀਆ ਨੇ ਮੰਨਿਆ ਹੈ, 2023 ਵਿੱਚ ਪੂਰੀ ਦੁਨੀਆ ਇੱਕ ਸਾਲ ਦੇ ਰੂਪ ਵਿੱਚ ਉਸ ਨੂੰ ਮਨਾਉਣ ਵਾਲੀ ਹੈ। ਅਤੇ ਇਸ ਦਾ ਸਭ ਤੋਂ ਵੱਡਾ ਲਾਭ ਸਾਡੇ ਛੋਟੇ ਕਿਸਾਨਾਂ ਨੂੰ ਹੋਣ ਵਾਲਾ ਹੈ ਕਿਉਂਕਿ ਮੋਟਾ ਅਨਾਜ ਉੱਥੇ ਹੀ ਪੈਦਾ ਹੁੰਦਾ ਹੈ। ਉਹੀ ਲੋਕ ਮਿਹਨਤ ਕਰਕੇ ਕੱਢਦੇ ਹਨ।
ਸਾਥੀਓ,
ਬੀਤੇ ਵਰ੍ਹਿਆਂ ਵਿੱਚ ਇਲਾਜ ਵਿੱਚ ਆਉਣ ਵਾਲੇ ਹਰ ਤਰ੍ਹਾਂ ਦੇ ਭੇਦਭਾਵ ਨੂੰ ਖ਼ਤਮ ਕਰਨ ਦਾ ਪ੍ਰਯਤਨ ਕੀਤਾ ਗਿਆ ਹੈ, ਇਲਾਜ ਨੂੰ ਹਰ ਗ਼ਰੀਬ ਤੱਕ ਪਹੁੰਚਾਇਆ ਗਿਆ ਹੈ। ਜ਼ਰੂਰੀ ਦਵਾਈਆਂ ਨੂੰ, ਚਾਹੇ ਹਾਰਟ ਸਟੈਂਟਸ ਦੀ ਗੱਲ ਹੋਵੇ, knee ਸਰਜਰੀ ਨਾਲ ਜੁੜੀ ਸਮੱਗਰੀ ਦੀ ਗੱਲ ਹੋਵੇ, ਉਸ ਦੀਆਂ ਕੀਮਤਾਂ ਨੂੰ ਕਈ ਗੁਣਾ ਘੱਟ ਕਰ ਦਿੱਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਸਲਾਨਾ ਕਰੀਬ ਸਾੜ੍ਹੇ 12 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋ ਰਹੀ ਹੈ।
ਆਯੁਸ਼ਮਾਨ ਯੋਜਨਾ ਨੇ ਦੇਸ਼ ਦੇ 50 ਕਰੋੜ ਤੋਂ ਜ਼ਿਆਦਾ ਗ਼ਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਸੁਨਿਸ਼ਚਿਤ ਕੀਤਾ ਹੈ। ਇਸ ਦਾ ਲਾਭ ਹੁਣ ਤੱਕ ਡੇਢ ਕਰੋੜ ਤੋਂ ਜ਼ਿਆਦਾ ਲੋਕ ਲੈ ਚੁੱਕੇ ਹਨ। ਅਨੁਮਾਨ ਹੈ ਕਿ ਇਸ ਨਾਲ ਵੀ ਲੋਕਾਂ ਨੂੰ ਕਰੀਬ 30 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ। ਯਾਨੀ ਜਨਔਸ਼ਧੀ, ਆਯੁਸ਼ਮਾਨ, ਸਟੈਂਟ ਅਤੇ ਹੋਰ ਸਮੱਗਰੀ ਦੀ ਕੀਮਤ ਘੱਟਣ ਨਾਲ ਹੋ ਰਹੀ ਬੱਚਤ ਨੂੰ ਅਗਰ ਅਸੀਂ ਜੋੜੀਏ, ਸਿਰਫ਼ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਦੀ ਮੈਂ ਗੱਲ ਕਰ ਰਿਹਾ ਹਾਂ... ਤਾਂ ਅੱਜ ਮੱਧ ਵਰਗ ਦੇ ਆਮ ਪਰਿਵਾਰ ਦਾ ਕਰੀਬ-ਕਰੀਬ 50 ਹਜ਼ਾਰ ਕਰੋੜ ਰੁਪਿਆ ਹਰ ਸਾਲ ਬੱਚ ਰਿਹਾ ਹੈ।
ਸਾਥੀਓ,
ਭਾਰਤ ਦੁਨੀਆ ਦੀ ਫਾਰਮੇਸੀ ਹੈ, ਇਹ ਸਿੱਧ ਹੋ ਚੁੱਕਿਆ ਹੈ। ਦੁਨੀਆ ਸਾਡੀਆਂ Generic ਦਵਾਈਆਂ ਲੈਂਦੀ ਹੈ, ਲੇਕਿਨ ਸਾਡੇ ਇੱਥੇ ਹੀ ਉਨ੍ਹਾਂ ਦੇ ਪ੍ਰਤੀ ਇੱਕ ਤਰ੍ਹਾਂ ਨਾਲ ਉਦਾਸੀਨਤਾ ਰਹੀ, ਪ੍ਰੋਤਸਾਹਿਤ ਨਹੀਂ ਕੀਤਾ ਗਿਆ। ਹੁਣ ਅਸੀਂ ਉਸ ’ਤੇ ਬਲ ਦਿੱਤਾ ਹੈ। ਅਸੀਂ Generic ਦਵਾਈਆਂ ‘ਤੇ ਜਿਤਨਾ ਬਲ ਲਗਾ ਸਕਦੇ ਹਾਂ ਲਗਾਇਆ ਤਾਕਿ ਆਮ ਮਾਨਵੀ ਦਾ ਪੈਸਾ ਬਚਣਾ ਚਾਹੀਦਾ ਹੈ ਅਤੇ ਬਿਮਾਰੀ ਵੀ ਜਾਣੀ ਚਾਹੀਦੀ ਹੈ।
ਕੋਰੋਨਾ ਕਾਲ ਵਿੱਚ ਦੁਨੀਆ ਨੇ ਵੀ ਭਾਰਤ ਦੀਆਂ ਦਵਾਈਆਂ ਦੀ ਸ਼ਕਤੀ ਨੂੰ ਅਨੁਭਵ ਕੀਤਾ ਹੈ। ਇਹੀ ਸਥਿਤੀ ਸਾਡੀ ਵੈਕਸੀਨ ਇੰਡਸਟ੍ਰੀ ਦੀ ਸੀ। ਭਾਰਤ ਦੇ ਪਾਸ ਅਨੇਕ ਬਿਮਾਰੀਆਂ ਦੀ ਵੈਕਸੀਨ ਬਣਾਉਣ ਦੀ ਸਮਰੱਥਾ ਸੀ ਲੇਕਿਨ ਜ਼ਰੂਰੀ ਪ੍ਰੋਤਸਾਹਨ ਦੀ ਕਮੀ ਸੀ। ਅਸੀਂ ਇੰਡਸਟ੍ਰੀ ਨੂੰ ਪ੍ਰੋਤਸਾਹਿਤ ਕੀਤਾ ਅਤੇ ਅੱਜ ਭਾਰਤ ਵਿੱਚ ਬਣੇ ਟੀਕੇ ਸਾਡੇ ਬੱਚਿਆਂ ਨੂੰ ਬਚਾਉਣ ਦੇ ਕੰਮ ਆ ਰਹੇ ਹਨ।
ਸਾਥੀਓ,
ਦੇਸ਼ ਨੂੰ ਅੱਜ ਆਪਣੇ ਵਿਗਿਆਨੀਆਂ ’ਤੇ ਮਾਣ ਹੈ ਕਿ ਸਾਡੇ ਪਾਸ ਮੇਡ ਇਨ ਇੰਡੀਆ ਵੈਕਸੀਨ ਆਪਣੇ ਲਈ ਵੀ ਹੈ ਅਤੇ ਦੁਨੀਆ ਦੀ ਮਦਦ ਕਰਨ ਲਈ ਵੀ ਹੈ। ਸਾਡੀ ਸਰਕਾਰ ਨੇ ਇੱਥੇ ਵੀ ਦੇਸ਼ ਦੇ ਗ਼ਰੀਬਾਂ ਦਾ, ਮੱਧ ਵਰਗ ਦਾ ਵਿਸ਼ੇਸ਼ ਧਿਆਨ ਰੱਖਿਆ ਹੈ। ਅੱਜ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦਾ ਫ੍ਰੀ ਟੀਕਾ ਲਗਾਇਆ ਜਾ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ ਵਿੱਚ ਦੁਨੀਆ ਵਿੱਚ ਸਭ ਤੋਂ ਸਸਤਾ ਯਾਨੀ ਸਿਰਫ਼ 250 ਰੁਪਏ ਦਾ ਟੀਕਾ ਲਗਾਇਆ ਜਾ ਰਿਹਾ ਹੈ। ਹਰ ਦਿਨ ਲੱਖਾਂ ਸਾਥੀਆਂ ਨੂੰ ਭਾਰਤ ਦਾ ਆਪਣਾ ਟੀਕਾ ਲਗ ਰਿਹਾ ਹੈ। ਨੰਬਰ ਆਉਣ ’ਤੇ ਮੈਂ ਵੀ ਆਪਣੀ ਪਹਿਲੀ ਡੋਜ਼ ਲਗਵਾ ਚੁੱਕਿਆ ਹਾਂ।
ਸਾਥੀਓ,
ਦੇਸ਼ ਵਿੱਚ ਸਸਤਾ ਅਤੇ ਪ੍ਰਭਾਵੀ ਇਲਾਜ ਹੋਣ ਦੇ ਨਾਲ-ਨਾਲ ਸਮਰੱਥ ਮੈਡੀਕਲ ਸਟਾਫ਼ ਦੀ ਉਪਲਬਧਤਾ ਵੀ ਉਤਨੀ ਹੀ ਜ਼ਰੂਰੀ ਹੈ। ਇਸ ਲਈ ਅਸੀਂ ਪਿੰਡ ਦੇ ਹਸਪਤਾਲਾਂ ਤੋਂ ਲੈ ਕੇ ਮੈਡੀਕਲ ਕਾਲਜ ਅਤੇ AIIMS ਜਿਹੇ ਸੰਸਥਾਨਾਂ ਤੱਕ, ਇੱਕ integrated approach ਦੇ ਨਾਲ ਕੰਮ ਸ਼ੁਰੂ ਕੀਤਾ ਹੈ। ਪਿੰਡਾਂ ਵਿੱਚ ਡੇਢ ਲੱਖ Health and Wellness Centre ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 50 ਹਜ਼ਾਰ ਤੋਂ ਜ਼ਿਆਦਾ ਸੇਵਾ ਦੇਣਾ ਸ਼ੁਰੂ ਵੀ ਕਰ ਚੁੱਕੇ ਹਨ। ਇਹ ਸਿਰਫ਼ ਖੰਘ-ਬੁਖਾਰ ਦੇ ਸੈਂਟਰ ਨਹੀਂ ਹਨ, ਬਲਕਿ ਇੱਥੇ ਗੰਭੀਰ ਬਿਮਾਰੀਆਂ ਦੇ ਪਰੀਖਣ ਦੀਆਂ ਸੁਵਿਧਾਵਾਂ ਦੇਣ ਦਾ ਵੀ ਪ੍ਰਯਤਨ ਹੈ। ਪਹਿਲਾਂ ਜਿਨ੍ਹਾਂ ਛੋਟੇ-ਛੋਟੇ ਟੈਸਟਾਂ ਨੂੰ ਕਰਵਾਉਣ ਲਈ ਸ਼ਹਿਰਾਂ ਤੱਕ ਪਹੁੰਚਣਾ ਪੈਂਦਾ ਸੀ, ਉਹ ਟੈਸਟ ਹੁਣ ਇਨ੍ਹਾਂ Health and Wellness Centre ’ਤੇ ਉਪਲਬਧ ਹੋ ਰਹੇ ਹਨ।
ਸਾਥੀਓ,
ਇਸ ਸਾਲ ਦੇ ਬਜਟ ਵਿੱਚ ਸਿਹਤ ਲਈ ਬੇਮਿਸਾਲ ਵਾਧਾ ਕੀਤਾ ਗਿਆ ਹੈ ਅਤੇ ਸਿਹਤ ਦੇ ਸੰਪੂਰਨ ਸਮਾਧਾਨਾਂ ਦੇ ਲਈ ਪ੍ਰਧਾਨ ਮੰਤਰੀ ਆਤਮਨਿਰਭਰ ਸਿਹਤ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਹਰ ਜ਼ਿਲ੍ਹੇ ਵਿੱਚ ਜਾਂਚ ਕੇਂਦਰ, 600 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਕ੍ਰਿਟੀਕਲ ਕੇਅਰ ਹਸਪਤਾਲ ਜਿਹੇ ਅਨੇਕ ਪ੍ਰਾਵਧਾਨ ਕੀਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਕੋਰੋਨਾ ਜਿਹੀ ਮਹਾਮਾਰੀ ਸਾਨੂੰ ਇਤਨਾ ਪਰੇਸ਼ਾਨ ਨਾ ਕਰੇ, ਇਸ ਦੇ ਲਈ ਦੇਸ਼ ਦੇ Health Infrastructure ਵਿੱਚ ਸੁਧਾਰ ਦੇ ਅਭਿਆਨ ਨੂੰ ਗਤੀ ਦਿੱਤੀ ਜਾ ਰਹੀ ਹੈ।
ਹਰ ਤਿੰਨ ਲੋਕਸਭਾ ਕੇਂਦਰਾਂ ਦੇ ਦਰਮਿਆਨ ਇੱਕ ਮੈਡੀਕਲ ਕਾਲਜ ਬਣਾਉਣ ’ਤੇ ਕੰਮ ਚਲ ਰਿਹਾ ਹੈ। ਬੀਤੇ 6 ਵਰ੍ਹਿਆਂ ਵਿੱਚ ਕਰੀਬ 180 ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਗਏ ਹਨ। 2014 ਤੋਂ ਪਹਿਲਾਂ ਜਿੱਥੇ ਦੇਸ਼ ਵਿੱਚ ਲਗਭਗ 55 ਹਜ਼ਾਰ MBBS ਸੀਟਾਂ ਸਨ, ਉੱਥੇ ਹੀ 6 ਸਾਲ ਦੇ ਦੌਰਾਨ ਇਸ ਵਿੱਚ 30 ਹਜ਼ਾਰ ਤੋਂ ਜ਼ਿਆਦਾ ਦਾ ਵਾਧਾ ਕੀਤਾ ਜਾ ਚੁੱਕਿਆ ਹੈ। ਇਸੇ ਤਰ੍ਹਾਂ PG ਸੀਟਾਂ ਵੀ ਜੋ 30 ਹਜ਼ਾਰ ਹੋਇਆ ਕਰਦੀਆਂ ਸਨ, ਉਨ੍ਹਾਂ ਵਿੱਚ 24 ਹਜ਼ਾਰ ਤੋਂ ਜ਼ਿਆਦਾ ਨਵੀਆਂ ਸੀਟਾਂ ਜੋੜੀਆਂ ਜਾ ਚੁੱਕੀਆਂ ਹਨ।
ਸਾਥੀਓ,
ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ-
‘ਨਾਤਮਾਰਥਮ੍ ਨਾਪਿ ਕਾਮਾਰਥਮ੍, ਅਤਭੂਤ ਦਯਾਮ੍ ਪ੍ਰਤੀ’
ਅਰਥਾਤ, ਔਸ਼ਧੀਆਂ ਦਾ, ਚਿਕਿਤਸਾ ਦਾ ਇਹ ਵਿਗਿਆਨ ਜੀਵ ਮਾਤਰ ਦੇ ਪ੍ਰਤੀ ਦਇਆ ਦੇ ਲਈ ਹੈ। ਇਸੇ ਭਾਵ ਦੇ ਨਾਲ, ਅੱਜ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਮੈਡੀਕਲ ਸਾਇੰਸ ਦੇ ਲਾਭ ਤੋਂ ਕੋਈ ਵੀ ਵੰਚਿਤ ਨਾ ਰਹੇ। ਇਲਾਜ ਸਸਤਾ ਹੋਵੇ, ਇਲਾਜ ਅਸਾਨ ਹੋਵੇ, ਇਲਾਜ ਸਰਬਜਨ ਦੇ ਲਈ ਹੋਵੇ, ਇਸੇ ਸੋਚ ਦੇ ਨਾਲ ਅੱਜ ਨੀਤੀਆਂ ਅਤੇ ਪ੍ਰੋਗਰਾਮ ਬਣਾਏ ਜਾ ਰਹੇ ਹਨ।
ਪ੍ਰਧਾਨ ਮੰਤਰੀ ਜਨ ਔਸ਼ਧੀ ਪਰਿਯੋਜਨਾ ਦਾ ਨੈੱਟਵਰਕ ਤੇਜ਼ੀ ਨਾਲ ਫੈਲੇ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ, ਇਸੇ ਕਾਮਨਾ ਦੇ ਨਾਲ ਮੈਂ ਆਪ ਸਭ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ ਅਤੇ ਜਿਨ੍ਹਾਂ ਪਰਵਾਰਾਂ ਵਿੱਚ ਬਿਮਾਰੀ ਹੈ, ਜਿਨ੍ਹਾਂ ਨੇ ਜਨਔਸ਼ਧੀ ਦਾ ਲਾਭ ਲਿਆ ਹੈ, ਉਨ੍ਹਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਹਾਲੇ ਅਧਿਕਤਮ ਲੋਕਾਂ ਨੂੰ ਜਨਔਸ਼ਧੀ ਦਾ ਲਾਭ ਲੈਣ ਦੇ ਲਈ ਪ੍ਰੇਰਿਤ ਕਰੋ। ਹਰ ਦਿਨ ਲੋਕਾਂ ਨੂੰ ਸਮਝਾਓ। ਆਪ ਵੀ ਇਸ ਗੱਲ ਨੂੰ ਫੈਲਾ ਕੇ ਉਸ ਦੀ ਮਦਦ ਕਰੋ, ਉਸ ਦੀ ਸੇਵਾ ਕਰੋ। ਅਤੇ ਆਪ ਸਵਸਥ ਰਹੋ, ਦਵਾਈ ਦੇ ਨਾਲ-ਨਾਲ ਜੀਵਨ ਵਿੱਚ ਕੁਝ ਅਨੁਸ਼ਾਸਨ ਦਾ ਪਾਲਣ ਵੀ ਬਿਮਾਰੀ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਉਸ ’ਤੇ ਪੂਰਾ ਧਿਆਨ ਦਿਓ।
ਮੇਰੀ ਤੁਹਾਡੀ ਸਿਹਤ ਲਈ ਹਮੇਸ਼ਾ ਇਹ ਕਾਮਨਾ ਰਹੇਗੀ, ਮੈਂ ਚਾਹਾਂਗਾ ਕਿ ਮੇਰੇ ਦੇਸ਼ ਦਾ ਹਰ ਨਾਗਰਿਕ, ਕਿਉਂਕਿ ਆਪ ਮੇਰੇ ਪਰਿਵਾਰ ਦੇ ਮੈਂਬਰ ਹੋ, ਆਪ ਹੀ ਮੇਰਾ ਪਰਿਵਾਰ ਹੋ। ਤੁਹਾਡੀ ਬਿਮਾਰੀ ਯਾਨੀ ਮੇਰੇ ਪਰਿਵਾਰ ਦੀ ਬਿਮਾਰੀ ਹੈ। ਅਤੇ ਇਸ ਲਈ ਮੈਂ ਚਾਹੁੰਦਾ ਹਾਂ ਮੇਰੇ ਦੇਸ਼ ਦੇ ਸਾਰੇ ਨਾਗਰਿਕ ਸਵਸਥ ਰਹਿਣ। ਉਸ ਦੇ ਲਈ ਸਵੱਛਤਾ ਦੀ ਜ਼ਰੂਰਤ ਹੈ ਉੱਥੇ ਸਵੱਛਤਾ ਰੱਖੋ, ਭੋਜਨ ਵਿੱਚ ਨਿਯਮਾਂ ਦਾ ਪਾਲਣ ਕਰਨਾ ਹੈ- ਭੋਜਨ ਵਿੱਚ ਨਿਯਮਾਂ ਦਾ ਪਾਲਣ ਕਰੋ। ਜਿੱਥੇ ਯੋਗ ਦੀ ਜ਼ਰੂਰਤ ਹੈ ਯੋਗ ਕਰੋ। ਥੋੜ੍ਹੀ-ਬਹੁਤ ਐਕਸਰਸਾਇਜ ਕਰੋ, ਕੋਈ Fit India Movement ਨਾਲ ਜੁੜੋ। ਕੁਝ ਨਾ ਕੁਝ ਅਸੀਂ ਸਰੀਰ ਲਈ ਕਰਦੇ ਰਹੀਏ, ਜ਼ਰੂਰ ਬਿਮਾਰੀ ਤੋਂ ਬਚਾਂਗੇ ਅਤੇ ਬਿਮਾਰੀ ਆ ਗਈ ਤਾਂ ਜਨਔਸ਼ਧੀ ਸਾਨੂੰ ਬਿਮਾਰੀ ਨਾਲ ਲੜਨ ਦੀ ਤਾਕਤ ਦੇਵੇਗੀ।
ਇਸੇ ਇੱਕ ਆਸ ਦੇ ਨਾਲ ਮੈਂ ਫਿਰ ਤੋਂ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਸਭ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਧੰਨਵਾਦ!
******
ਡੀਐੱਸ/ਏਕੇਜੇ/ਐੱਨਐੱਸ
(Release ID: 1703078)
Visitor Counter : 152
Read this release in:
Marathi
,
Assamese
,
Gujarati
,
Odia
,
Tamil
,
Malayalam
,
Urdu
,
Manipuri
,
Kannada
,
English
,
Hindi
,
Bengali
,
Telugu