ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰੋਜ਼ਾਨਾ ਨਵੇਂ ਕੋਵਿਡ ਮਾਮਲਿਆਂ ਅਤੇ ਉੱਚ ਐਕਟਿਵ ਕੇਸਲੋਡ ਵਿੱਚ ਵਾਧਾ ਦਰਸਾਉਣ ਵਾਲੇ ਰਾਜਾਂ ਨੂੰ "ਟੈਸਟ, ਟਰੈਕ ਐਂਡ ਟ੍ਰੀਟ" ਦੇ ਬੁਨਿਆਦੀ ਸਿਧਾਂਤ ਵੱਲ ਵਾਪਸ ਜਾਣ ਦੀ ਅਪੀਲ
ਮਿਸ਼ਨ ਮੋਡ ਵਿੱਚ ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਨਿਰਧਾਰਤ ਆਬਾਦੀ ਸ਼੍ਰੇਣੀਆਂ ਲਈ ਟੀਕਾਕਰਣ ਤੇਜ਼ ਕੀਤਾ ਜਾਵੇ
Posted On:
06 MAR 2021 3:05PM by PIB Chandigarh
ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ ਅਤੇ ਡਾ. ਵਿਨੋਦ ਕੇ ਪੌਲ, ਮੈਂਬਰ (ਸਿਹਤ), ਨੀਤੀ ਆਯੋਗ ਨੇ ਅੱਜ ਹਰਿਆਣਾ, ਆਂਧਰਾ ਪ੍ਰਦੇਸ਼, ਓਡੀਸ਼ਾ, ਗੋਆ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਿੱਲੀ ਤੇ ਚੰਡੀਗੜ੍ਹ ਦੇ ਸਿਹਤ ਸਕੱਤਰਾਂ ਤੇ ਐਮਡੀ'ਜ (ਐਨਐਚਐਮ) ਨਾਲ ਗੱਲਬਾਤ ਕੀਤੀ। ਇਨ੍ਹਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਹਾਲ ਹੀ ਵਿੱਚ ਵਧੀ ਹੋਈ ਪੋਸਟਿਵਿਟੀ ਦੇਖੀ ਹੈ ਅਤੇ ਰੋਜ਼ਾਨਾ ਪੋਜ਼ੀਟਿਵਿਟੀ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਵੇਖਿਆ ਹੈ। ਉਨ੍ਹਾਂ ਨੇ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਭਾਰੀ ਵਾਧੇ ਦੇ ਮੱਦੇਨਜ਼ਰ ਨਿਗਰਾਨੀ, ਕੰਟੇਂਨਮੈਂਟ ਅਤੇ ਪ੍ਰਬੰਧਨ ਦੇ ਚਲ ਰਹੇ ਜਨਤੱਕ ਸਿਹਤ ਉਪਰਾਲਿਆਂ ਅਤੇ ਇਨ੍ਹਾਂ ਅੱਠ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਰਿਪੋਰਟ ਕੀਤੇ ਜਾ ਰਹੇ ਨਵੇਂ ਐਕਟਿਵ ਮਾਮਲਿਆਂ ਦੀ ਸਮੀਖਿਆ ਕੀਤੀ।
ਇਕ ਵਿਸਥਾਰਿਤ ਪੇਸ਼ਕਾਰੀ ਵਿਚ ਇਹ ਦੱਸਿਆ ਗਿਆ ਕਿ ਦਿੱਲੀ ਵਿਚ 9 ਜਿਲੇ, ਹਰਿਆਣਾ ਵਿਚ 15, ਆਂਧਰਾ ਪ੍ਰਦੇਸ਼ ਵਿਚ 10, ਉੜੀਸਾ ਵਿਚ 10, ਹਿਮਾਚਲ ਪ੍ਰਦੇਸ਼ ਵਿਚ 9, ਉਤਰਾਖੰਡ ਵਿਚ 7, ਗੋਆ ਵਿਚ 2 ਅਤੇ ਚੰਡੀਗੜ੍ਹ ਵਿਚ 1 ਜ਼ਿਲ੍ਹਾ ਲਗਾਤਾਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਜੋ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਕੁੱਲ ਟੈਸਟਾਂ ਵਿੱਚ ਕਮੀ, ਆਰਟੀ-ਪੀਸੀਆਰ ਟੈਸਟਾਂ ਦੀ ਘੱਟ ਹਿੱਸੇਦਾਰੀ, ਹਫਤਾਵਾਰੀ ਪੋਜ਼ੀਟਿਵਿਟੀ ਵਿੱਚ ਵਾਧਾ ਅਤੇ ਕੋਵਿਡ ਦੇ ਪੋਜ਼ੀਟਿਵ ਮਾਮਲਿਆਂ ਦੀ ਸੰਪਰਕ ਟਰੇਸਿੰਗ ਦੀ ਘੱਟ ਗਿਣਤੀ ਵੇਖੀ ਜਾ ਰਹੀ ਹੈ। ਇਹ ਇਕੱਠਿਆਂ ਗੁਆਂਢੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲਈ ਮਹਾਮਾਰੀ ਦੇ ਸੰਚਾਰ ਦਾ ਵੱਡਾ ਖਤਰਾ ਪੈਦਾ ਕਰ ਸਕਦੇ ਹਨ। ਜ਼ਿਲ੍ਹਿਆਂ ਵਿੱਚ ਕੋਵਿਡ ਪ੍ਰਤੀਕ੍ਰਿਆ ਦਾ ਇੱਕ ਗ੍ਰੇਨੂਲਰ ਵਿਸ਼ਲੇਸ਼ਣ ਅਗਲੀ ਕਾਰਵਾਈ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝਾ ਕੀਤਾ ਗਿਆ।
ਰਾਜਾਂ ਨੂੰ ਵਿਸ਼ੇਸ਼ ਤੌਰ ਤੇ ਇਹ ਕਿਹਾ ਗਿਆ ਸੀ:
* ‘ਟੈਸਟ ਟਰੈਕ ਐਂਡ ਟ੍ਰੀਟ’ ਦੀ ਪ੍ਰਭਾਵਸ਼ਾਲੀ ਰਣਨੀਤੀ ਨੂੰ ਜਾਰੀ ਰੱਖੋ ਜਿਸ ਨੇ ਮਹਾਮਾਰੀ ਦੀ ਉਚਾਈ 'ਤੇ ਵਧੀਆ ਲਾਭ ਦਿੱਤੇ ਸਨ।
*ਟੈਸਟਿੰਗ ਵਿੱਚ ਕਮੀ ਦੀ ਰਿਪੋਰਟ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਸਮੁੱਚੀ ਟੈਸਟਿੰਗ ਵਿੱਚ ਸੁਧਾਰ ਕਰੋ।
*ਐਂਟੀਜੇਨ ਟੈਸਟ ਦੇ ਉੱਚ ਪੱਧਰਾਂ 'ਤੇ ਨਿਰਭਰ ਜ਼ਿਲ੍ਹਿਆਂ ਵਿੱਚ ਆਰਟੀ-ਪੀਸੀਆਰ ਟੈਸਟਾਂ ਵਿੱਚ ਹਿੱਸਾ ਵਧਾਉ।
*ਚੋਣਵੇਂ ਜ਼ਿਲ੍ਹਿਆਂ ਵਿੱਚ ਜਿਹੜੇ ਖੇਤਰ ਕੇਸਾਂ ਦਾ ਸਮੂਹ ਵੇਖ ਰਹੇ ਹਨ, ਦੇ ਇਲਾਕਿਆਂ ਦੀ ਨਿਗਰਾਨੀ ਅਤੇ ਸਖਤ ਰੋਕਥਾਮ 'ਤੇ ਮੁੜ ਤੋਂ ਧਿਆਨ ਕੇਂਦਰਿਤ ਕਰੋ।
*ਹਰ ਪੋਜ਼ੀਟਿਵ ਕੇਸ ਵਿੱਚ ਘੱਟੋ ਘੱਟ 20 ਵਿਅਕਤੀਆਂ ਦੀ ਔਸਤਨ ਸੰਪਰਕ ਟ੍ਰੇਸਿੰਗ ਕਰੋ।
*ਜਿਆਦਾ ਮੌਤਾਂ ਦੀ ਰਿਪੋਰਟ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਕਲੀਨਿਕਲ ਪ੍ਰਬੰਧਨ ਉੱਤੇ ਧਿਆਨ ਕੇਂਦਰਤ ਕਰੋ।
*ਸਾਰੇ ਮਰੀਜ਼ਾਂ ਨੂੰ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਪ੍ਰਦਾਨ ਕਰਨ ਲਈ ਉਨ੍ਹਾਂ ਜਿਲਿਆਂ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਸਹੀ ਕਰੋ ਕਿਉਂਜੋ ਕੇਸਾਂ ਵਿੱਚ ਵਾਧਾ ਉਨ੍ਹਾਂ ਜ਼ਿਲ੍ਹਿਆਂ ਵਿੱਚ ਕੇਸਾਂ ਦੀ ਮਾਮਲਾ ਮੌਤ ਦਰ ਨੂੰ ਵੀ ਪ੍ਰਭਾਵਤ ਕਰਦਾ ਹੈ I
*ਉੱਚ ਕੇਸਾਂ ਦੀ ਰਿਪੋਰਟ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਤਰੱਜੀਹ ਵਾਲੇ ਅਬਾਦੀ ਸਮੂਹਾਂ ਲਈ ਟੀਕਾਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ।
*ਉਪਲਬਧ ਟੀਕਾ ਖੁਰਾਕਾਂ ਦੀ ਵੱਧ ਤੋਂ ਵੱਧ ਵਰਤੋਂ ਕਰੋ ਅਤੇ ਨਾਜ਼ੁਕ ਜ਼ਿਲ੍ਹਿਆਂ ਤੇ ਧਿਆਨ ਕੇਂਦਰਤ ਕਰੋ I
*ਇੱਕ ਸਮੇਂ ਵਿੱਚ ਘੱਟੋ ਘੱਟ 15 ਦਿਨਾਂ ਅਤੇ ਵੱਧ ਤੋਂ ਵੱਧ 28 ਦਿਨਾਂ ਲਈ ਟੀਕਾਕਰਨ ਲਈ ਸਮਾਂ-ਟੇਬਲ ਖੋਲ੍ਹਣ ਲਈ ਪ੍ਰਾਈਵੇਟ ਹਸਪਤਾਲਾਂ ਨਾਲ ਸਹਿਯੋਗ ਕਰਨਾ I
*ਸੰਚਾਰ ਅਤੇ ਲਾਗੂ ਕਰਣ ਰਾਹੀਂ ਕੋਵਿਡ ਅਨੁਕੂਲ ਵਿਵਹਾਰ ਨੂੰ ਉਤਸ਼ਾਹਤ ਕਰੋ।
ਬਿਮਾਰੀ ਦੇ ਤੇਜੀ ਨਾਲ ਵਿਗੜਨ ਦੀ ਛੇਤੀ ਪਛਾਣ ਲਈ ਘਰਾਂ ਵਿੱਚ ਮੌਜੂਦਾ ਤੌਰ ਤੇ ਇਕਾਂਤਵਾਸ 'ਚ ਰਹਿ ਰਹੇ ਐਕਟਿਵ ਮਾਮਲਿਆਂ ਦੀ ਮੈਡੀਕਲ ਨਿਗਰਾਨੀ ਅਤੇ ਢੁਕਵੇਂ ਇਕਾਂਤਵਾਸ ਤੇ ਜ਼ੋਰ ਦਿੱਤਾ ਗਿਆ ਹੈ। ਰਾਜਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਸੁਪਰ ਸਪਰੇਡਿੰਗ ਘਟਨਾਵਾਂ ਲਈ ਸਰਗਰਮੀ ਨਾਲ ਨਜ਼ਰ ਰੱਖਣ ਅਤੇ ਸੰਚਾਰ ਦੀ ਲੜੀ ਨੂੰ ਤੋੜਨ ਵਿਚ ਆਪਣੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ।
----------------------------------------------------------------------
ਐਮਵੀ / ਐਸਜੇ
(Release ID: 1702949)
Visitor Counter : 174