ਪ੍ਰਧਾਨ ਮੰਤਰੀ ਦਫਤਰ

‘ਸੇਰਾਵੀਕ’ ਸਮੇਂ ਪ੍ਰਧਾਨ ਮੰਤਰੀ ਦੇ ਮੁੱਖ ਸੰਬੋਧਨ ਦਾ ਮੂਲ–ਪਾਠ

Posted On: 05 MAR 2021 8:55PM by PIB Chandigarh

ਉਸ ਕ੍ਰਿਪਾਲੂ ਜਾਣਪਛਾਣ ਲਈ ਤੁਹਾਡਾ ਧੰਨਵਾਦ, ਡਾਕਟਰ ਡੈਨ ਯੇਰਗਿਨ। ਵਿਲੱਖਣ ਮਹਿਮਾਨਜਨ, ਇੱਥੇ ਮੌਜੂਦਗੀ ਲਈ ਤੁਹਾਡਾ ਸਭ ਦਾ ਧੰਨਵਾਦ।

 

ਨਮਸਕਾਰ!

 

ਮੈਂ ਬੇਹੱਦ ਨਿਮਰਤਾ ਨਾਲ ਸੇਰਾਵੀਕ ਗਲੋਬਲ ਐਨਰਜੀ ਐਂਡ ਇਨਵਾਇਰਨਮੈਂਟ ਲੀਡਰਸ਼ਿਪ ਅਵਾਰਡਨੂੰ ਸਵੀਕਾਰ ਕਰਦਾ ਹਾਂ। ਮੈਂ ਇਹ ਪੁਰਸਕਾਰ ਸਾਡੀ ਮਹਾਨ ਮਾਤਭੂਮੀ, ਭਾਰਤ ਨੂੰ ਸਮਰਪਿਤ ਕਰਦਾ ਹਾਂ। ਮੈਂ ਇਹ ਪੁਰਸਕਾਰ ਸਾਡੀ ਧਰਤੀ ਦੀ ਉਸ ਸ਼ਾਨਦਾਰ ਰਵਾਇਤ ਨੂੰ ਸਮਰਪਿਤ ਕਰਦਾ ਹਾਂ, ਜਿਸ ਨੇ ਵਾਤਾਵਰਣ ਦੀ ਦੇਖਭਾਲ਼ ਕਰਨ ਦੇ ਮਾਮਲੇ ਚ ਰਾਹ ਵਿਖਾਇਆ।

 

ਮਿੱਤਰੋ,

 

ਇਹ ਪੁਰਸਕਾਰ ਵਾਤਾਵਰਣਕ ਲੀਡਰਸ਼ਿਪ ਨੂੰ ਮਾਨਤਾ ਦਿੰਦਾ ਹੈ। ਲੀਡਰਸ਼ਿਪ ਬਾਰੇ ਇਹ ਆਮ ਆਖਿਆ ਜਾਂਦਾ ਹੈ ਕਿ ਕੁਝ ਕਰ ਕੇ ਦਿਖਾਉਣਾ ਹੀ ਸਭ ਤੋਂ ਵਧੀਆ ਰਾਹ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵਾਤਾਵਰਣ ਦੀ ਦੇਖਭਾਲ਼ ਕਰਨ ਦੀ ਗੱਲ ਆਉਂਦੀ ਹੈ, ਤਾਂ ਭਾਰਤ ਦੇ ਲੋਕ ਮੋਹਰੀ ਹਨ। ਅਜਿਹਾ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਸਾਡੇ ਸੱਭਿਆਚਾਰ ਵਿੱਚ ਕੁਦਰਤ ਤੇ ਈਸ਼ਵਰਤਵ ਬਹੁਤ ਨੇੜਿਓਂ ਜੁੜੇ ਹੋਏ ਹਨ। ਸਾਡੇ ਕੁਝ ਦੇਵਤੇ ਅਤੇ ਦੇਵੀਆਂ ਰੁੱਖਾਂ ਤੇ ਜਾਨਵਰਾਂ ਨਾਲ ਸਬੰਧਤ ਹਨ। ਇਹ ਰੁੱਖ ਤੇ ਜਾਨਵਰ ਵੀ ਪਵਿੱਤਰ ਹਨ। ਤੁਸੀਂ ਕਿਸੇ ਵੀ ਰਾਜ ਦਾ ਕਿਸੇ ਵੀ ਭਾਸ਼ਾ ਦਾ ਸਾਹਿਤ ਚੁੱਕ ਲਵੋ। ਤੁਹਾਨੂੰ ਲੋਕਾਂ ਤੇ ਕੁਦਰਤ ਦੇ ਨੇੜਲੇ ਸਬੰਧਾਂ ਰਾਹੀਂ ਆਨੰਦ ਮਾਣਨ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲਣਗੀਆਂ।

 

ਮਿੱਤਰੋ,

 

ਮਹਾਤਮਾ ਗਾਂਧੀ ਦੇ ਰੂਪ ਵਿੱਚ ਸਾਡੇ ਕੋਲ ਹੁਣ ਤੱਕ ਦੇ ਵਾਤਾਵਰਣ ਦੇ ਮਹਾਨਤਮ ਚੈਂਪੀਅਨਾਂ ਵਿੱਚੋਂ ਇੱਕ ਹਨ। ਜੇ ਮਾਨਵਤਾ ਉਨ੍ਹਾਂ ਵੱਲੋਂ ਦਰਸਾਏ ਰਾਹ ਉੱਤੇ ਚੱਲੇ, ਤਾਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ, ਜਿਨ੍ਹਾਂ ਨਾਲ ਅੱਜ ਅਸੀਂ ਦੋਚਾਰ ਹੋ ਰਹੇ ਹਾਂ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਮਹਾਤਮਾ ਗਾਂਧੀ ਦੇ ਜੱਦੀ ਤੱਟੀ ਸ਼ਹਿਰ ਪੋਰਬੰਦਰ, ਗੁਜਰਾਤ ਚ ਜਾ ਕੇ ਵੇਖੋ। ਉਨ੍ਹਾਂ ਦੇ ਘਰ ਦੇ ਨਾਲ ਤੁਹਾਨੂੰ ਪਾਣੀ ਦੀ ਸੰਭਾਲ਼ ਦੇ ਬਹੁਤ ਸਾਰੇ ਵਿਵਹਾਰਕ ਸਬਕ ਮਿਲਣਗੇ। ਉੱਥੇ ਪਿਛਲੇ 200 ਸਾਲਾਂ ਪਹਿਲਾਂ ਉਸਾਰੇ ਜ਼ਮੀਨਦੋਜ਼ ਟੈਂਕ ਮੌਜੂਦ ਹਨ। ਉਨ੍ਹਾਂ ਮੀਂਹ ਦਾ ਪਾਣੀ ਬਚਾਉਣ ਲਈ ਤਿਆਰ ਕੀਤੇ ਗਏ ਸਨ।

 

ਮਿੱਤਰੋ,

 

ਜਲਵਾਯੂ ਪਰਿਵਰਤਨ ਤੇ ਆਫ਼ਤਾਂ ਅੱਜ ਦੀਆਂ ਵੱਡੀਆਂ ਚੁਣੌਤੀਆਂ ਹਨ। ਦੋਵੇਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਉਨ੍ਹਾਂ ਨਾਲ ਲੜਨ ਦੇ ਦੋ ਤਰੀਕੇ ਹਨ। ਇੱਕ ਤਰੀਕਾ ਨੀਤੀਆਂ, ਕਾਨੂੰਨਾਂ, ਨਿਯਮਾਂ ਤੇ ਵਿਵਸਥਾਵਾਂ ਰਾਹੀਂ ਹੈ। ਬੇਸ਼ੱਕ ਇਨ੍ਹਾਂ ਦਾ ਆਪਣਾ ਮਹੱਤਵ ਹੈ। ਮੈਂ ਤੁਹਾਡੇ ਨਾਲ ਕੁਝ ਉਦਾਹਰਣਾਂ ਸਾਂਝੀਆਂ ਕਰ ਸਕਦਾ ਹਾਂ: ਭਾਰਤ ਦੀ ਸਥਾਪਿਤ ਬਿਜਲੀ ਸਮਰੱਥਾ ਵਿੱਚ ਗ਼ੈਰਪਰਾਟਾਂ ਦੇ ਵਸੀਲਿਆਂ ਦਾ ਹਿੱਸਾ ਹੁਣ ਵਧ ਕੇ 38 ਫ਼ੀ ਸਦੀ ਹੋ ਗਿਆ ਹੈ। ਅਸੀਂ ਅਪ੍ਰੈਲ 2020 ਤੋਂ ਕਾਰਬਨ ਨਿਕਾਸੀਆਂ ਦੇ ਨਿਯਮਾਂ ਭਾਰਤ–6’ ਨੂੰ ਅਪਣਾ ਚੁੱਕੇ ਹਾਂ। ਇਹ ਯੂਰੋ–6 ਈਂਧਨ ਦੇ ਸਮਾਨ ਹੈ। ਭਾਰਤ ਸਾਲ 2030 ਤੱਕ ਕੁਦਰਤੀ ਗੈਸ ਦਾ ਹਿੱਸਾ ਮੌਜੂਦਾ ਹਿੱਸਾ 6% ਤੋਂ ਵਧਾ ਕੇ 15% ਕਰਨ ਲਈ ਕੰਮ ਕਰ ਰਿਹਾ ਹੈ। LNG ਨੂੰ ਇੱਕ ਈਧਨ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਸੀਂ ਪਿਛਲੇ ਮਹੀਨੇ ਹਾਈਡ੍ਰੋਜਨ ਨੂੰ ਈਂਧਨ ਵਜੋਂ ਵਰਤਣ ਲਈ ਇੱਕ ਰਾਸ਼ਟਰੀ ਹਾਈਡ੍ਰੋਜਨ ਮਿਸ਼ਨਦੀ ਸ਼ੁਰੂਆਤ ਕੀਤੀ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਕੁਸੁਮਨਾਂਅ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਇਸ ਨਾਲ ਸੋਲਰ ਊਰਜਾ ਉਤਪਾਦਨ ਦਾ ਨਿਆਂਪੂਰਨ ਤੇ ਵਿਕੇਂਦ੍ਰਿਤ ਮਾਡਲ ਉਤਸ਼ਾਹਿਤ ਹੋਵੇਗਾ। ਪਰ ਨੀਤੀਆਂ, ਕਾਨੂੰਨਾਂ, ਨਿਯਮਾਂ ਤੇ ਵਿਵਸਥਾਵਾਂ ਦੇ ਸੰਸਾਰ ਤੋਂ ਅਗਾਂਹ ਵੀ ਕੁਝ ਹੈ। ਜਲਵਾਯੂ ਪਰਿਵਰਤਨ ਨਾਲ ਲੜਨ ਦਾ ਸਭ ਤੋਂ ਵੱਧ ਤਾਕਤਵਰ ਤਰੀਕਾ ਵਿਵਹਾਰਾਤਮਕ ਤਬਦੀਲੀ ਹੈ। ਇੱਕ ਬਹੁਤ ਪ੍ਰਸਿੱਧ ਕਹਾਣੀ ਹੈ, ਤੁਸੀਂ ਸੁਣੀ ਹੋਵੇਗੀ। ਇੱਕ ਨਿੱਕੇ ਬੱਚੇ ਨੂੰ ਸੰਸਾਰ ਦਾ ਇੱਕ ਫਟਿਆ ਹੋਇਆ ਨਕਸ਼ਾ ਦੇ ਦਿੱਤਾ ਗਿਆ ਸੀ। ਬੱਚੇ ਨੂੰ ਆਖਿਆ ਗਿਆ ਕਿ ਉਹ ਉਸ ਨੂੰ ਜੋੜੇ ਤੇ ਤਦ ਇਹੋ ਸੋਚਿਆ ਗਿਆ ਸੀ ਕਿ ਅਜਿਹਾ ਕਦੇ ਨਹੀਂ ਹੋ ਸਕਦਾ। ਪਰ ਅਸਲ ਚ ਬੱਚੇ ਨੇ ਉਹ ਸਫ਼ਲਤਾਪੂਰਬਕ ਕਰ ਵਿਖਾਇਆ ਸੀ। ਜਦੋਂ ਬੱਚੇ ਤੋਂ ਇਹ ਪੁੱਛਿਆ ਗਿਆ ਕਿ ਉਸ ਨੇ ਇਹ ਕਿਵੇਂ ਕੀਤਾ। ਬੱਚਾ ਸਿਰਫ਼ ਮਨੁੱਖ ਦਾ ਆਕਾਰ ਜੋੜ ਰਿਹਾ ਸੀ। ਉਸੇ ਕਰਕੇ ਵਿਸ਼ਵ ਦਾ ਨਕਸ਼ਾ ਵੀ ਸਹੀ ਤਰੀਕੇ ਜੁੜ ਗਿਆ। ਸੰਦੇਸ਼ ਸਪਸ਼ਟ ਸੀ ਆਓ ਆਪਾਂ ਖ਼ੁਦ ਨੂੰ ਠੀਕ ਕਰੀਏ ਅਤੇ ਵਿਸ਼ਵ ਇੱਕ ਬਿਹਤਰ ਸਥਾਨ ਬਣ ਜਾਵੇਗਾ।

 

ਮਿੱਤਰੋ,

 

ਵਿਵਹਾਰ ਦੀ ਤਬਦੀਲੀ ਦੀ ਭਾਵਨਾ ਸਾਡੀਆਂ ਰਵਾਇਤੀ ਆਦਤਾਂ ਦਾ ਇੱਕ ਮੁੱਖ ਭਾਗ ਹੈ, ਜੋ ਸਾਨੂੰ ਸੰਜਮ ਨਾਲ ਖਪਤ ਕਰਨਾ ਸਿਖਾਉਂਦੀਆਂ ਹਨ। ਵਰਤ ਕੇ ਸੁੱਟ ਦੇਣਦਾ ਬਿਨਾ ਸੋਚੇਸਮਝੇ ਅੱਗੇ ਵਧਣ ਵਾਲਾ ਸੱਭਿਆਚਾਰ ਸਾਡੇ ਲੋਕਾਚਾਰ ਦਾ ਹਿੱਸਾ ਨਹੀਂ ਹੈ। ਸਾਡੀਆਂ ਖੇਤੀਬਾੜੀ ਦੀਆਂ ਵਿਧੀਆਂ ਜਾਂ ਸਾਡੇ ਭੋਜਨ ਵੇਖੋ। ਸਾਡੇ ਆਉਣਜਾਣ ਦੀਆਂ ਪੱਧਤੀਆਂ ਜਾਂ ਊਰਜਾ ਖਪਤ ਦੀਆਂ ਪੱਧਤੀਆਂ ਨੂੰ ਵੇਖੋ। ਮੈਨੂੰ ਆਪਣੇ ਕਿਸਾਨਾਂ ਉੱਤੇ ਮਾਣ ਹੈ, ਜੋ ਸਥਿਰਤਾ ਨਾਲ ਸਿੰਜਾਈ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰ ਰਹੇ ਹਨ। ਭੂਮੀ ਦੀ ਸਿਹਤ ਸੁਧਾਰਨ ਤੇ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਪ੍ਰਤੀ ਜਾਗਰੂਕਤਾ ਵਧ ਰਹੀ ਹੈ। ਅੱਜ ਦਾ ਵਿਸ਼ਵ ਫ਼ਿੱਟਨੈੱਸ ਤੇ ਤੰਦਰੁਸਤੀ ਉੰਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਸਿਹਤਮੰਦ ਅਤੇ ਆਰਗੈਨਿਕ ਭੋਜਨ ਲਈ ਮੰਗ ਵਧਦੀ ਜਾ ਰਹੀ ਹੈ। ਭਾਰਤ ਸਾਡੇ ਮਸਾਲਿਆਂ, ਸਾਡੇ ਆਯੁਰਵੇਦਿਕ ਉਤਪਾਦਾਂ ਤੇ ਹੋਰ ਬਹੁਤ ਸਾਰੀਆਂ ਵਸਤਾਂ ਰਾਹੀਂ ਇਹ ਵਿਸ਼ਵ ਤਬਦੀਲੀ ਲਿਆ ਸਕਦਾ ਹੈ। ਇਸੇ ਤਰ੍ਹਾਂ ਪ੍ਰਦੂਸ਼ਣਮੁਕਤ ਆਵਾਜਾਈ ਨੂੰ ਲਵੋ। ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਭਾਰਤ ਵਿੱਚ ਅਸੀਂ 27 ਕਸਬਿਆਂ ਤੇ ਸ਼ਹਿਰਾਂ ਵਿੱਚ ਮੈਟਰੋ ਨੈੱਟਵਰਕਸ ਉੱਤੇ ਕੰਮ ਕਰ ਰਹੇ ਹਾਂ।

 

ਮਿੱਤਰੋ,

 

ਵੱਡੇ ਪੱਧਰ ਉੱਤੇ ਵਿਵਹਾਰ ਦੀ ਤਬਦੀਲੀ ਲਈ, ਸਾਨੂੰ ਨਵੀਨ ਕਿਸਮ ਦੇ, ਕਿਫ਼ਾਇਤੀ ਅਤੇ ਲੋਕਾਂ ਦੀ ਸ਼ਮੂਲੀਅਤ ਦੀ ਤਾਕਤ ਵਾਲੇ ਹੱਲ ਦੇਣ ਦੀ ਲੋੜ ਹੈ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਹਾਂ। ਭਾਰਤ ਦੀ ਜਨਤਾ ਨੇ ਇੰਨੇ ਵੱਡੇ ਪੱਧਰ ਉੱਤੇ LED ਬੱਲਬਾਂ ਨੂੰ ਅਪਨਾਉਣ ਦਾ ਫ਼ੈਸਲਾ ਕੀਤਾ ਸੀ ਕਿ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਗਿਆ ਸੀ। ਪਹਿਲੀ ਮਾਰਚ, 2021 ਨੂੰ 3 ਕਰੋੜ 70 ਲੱਖ ਦੇ ਲਗਭਗ LED ਬੱਲਬ ਵਰਤੇ ਜਾ ਰਹੇ ਸਨ। ਇਸ ਨਾਲ ਖ਼ਰਚਿਆਂ ਤੇ ਊਰਜਾ ਦੀ ਬੱਚਤ ਹੋਈ ਹੈ। ਹਰ ਸਾਲ 3 ਕਰੋੜ 80 ਲੱਖ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਘਟਾ ਦਿੱਤੀ ਗਈ ਹੈ। ਭਾਰਤ ਦੀ ਤਿਆਗਣ ਦੀ ਮੁਹਿੰਮਦੀ ਇਹ ਇੱਕ ਹੋਰ ਮਿਸਾਲ ਹੈ। ਲੋਕਾਂ ਨੂੰ ਆਪਣੀ LPG ਸਬਸਿਡੀ ਛੱਡਣ ਦੀ ਸਾਧਾਰਣ ਬੇਨਤੀ ਕੀਤੀ ਗਈ ਸੀ, ਤਾਂ ਜੋ ਵਧੇਰੇ ਲੋੜਵੰਦ ਲੋਕਾਂ ਨੂੰ ਲਾਭ ਪੁੱਜੇ। ਸਮੁੱਚੇ ਭਾਰਤ ਵਿੱਚ ਕਈ ਲੋਕਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਸਬਸਿਡੀ ਤਿਆਗ ਦਿੱਤੀ ਸੀ। ਇਸ ਨੇ ਭਾਰਤ ਨੂੰ ਲੱਖਾਂ ਪਰਿਵਾਰਾਂ ਨੂੰ ਧੂੰਆਂਮੁਕਤ ਰਸੋਈਘਰ ਮੁਹੱਈਆ ਕਰਵਾਉਣ ਦੇ ਯੋਗ ਬਣਾਇਆ। ਇਸ ਨਾਲ ਭਾਰਤ ਵਿੱਚ LPG ਦੀ ਜਿਹੜੀ ਕਵਰੇਜ ਸਾਲ 2014 ‘55% ਸੀ, ਉਸ ਵਿੱਚ ਅੱਜ ਵਰਨਣਯੋਗ ਵਾਧਾ ਦਰਜ ਕੀਤਾ ਗਿਆ ਹੈ ਤੇ ਉਹ ਅੱਜ 99.6% ਹੋ ਗਈ ਹੈ। ਇਸ ਨਾਲ ਸਭ ਤੋਂ ਵੱਡਾ ਲਾਭ ਔਰਤਾਂ ਦਾ ਹੋਇਆ ਹੈ। ਇਨ੍ਹੀਂ ਦਿਨੀਂ ਮੈਂ ਇੱਕ ਹੋਰ ਬਹੁਤ ਹਾਂਪੱਖੀ ਤਬਦੀਲੀ ਵੇਖ ਰਿਹਾ ਹਾਂ। ਕੂੜਾਕਰਕਟ ਤੋਂ ਦੌਲਤ ਬਣਾਉਣ ਦਾ ਰੁਝਾਨ ਭਾਰਤ ਚ ਵਧ ਗਿਆ ਹੈ। ਸਾਡੇ ਨਾਗਰਿਕ ਵਿਭਿੰਨ ਖੇਤਰਾਂ ਵਿੱਚ ਰੀਸਾਈਕਲਿੰਗ ਦੇ ਵਿਲੱਖਣ ਮਾਡਲ ਲਿਆ ਰਹੇ ਹਨ। ਇਸ ਨਾਲ ਗੋਲਾਕਾਰ ਅਰਥਵਿਵਸਥਾ ਚ ਵਾਧਾ ਹੋਵੇਗਾ। ਸਾਡਾ ਦੇਸ਼ ਕਿਫ਼ਾਇਤੀ ਆਵਾਜਾਈ ਲਈ ਟਿਕਾਊ ਵਿਕਲਪਅਧੀਨ ਕੂੜਾਕਰਕਟ ਤੋਂ ਧਨ ਪੈਦਾ ਕਰਨ ਦੀਆਂ ਪਹਿਲਕਦਮੀਆਂ ਵਧਾ ਰਿਹਾ ਹੈ। ਸਾਲ 2024 ਤੱਕ 5,000 ਕੰਪ੍ਰੈੱਸਡ ਬਾਇਓਗੈਸ ਪਲਾਂਟ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਦਾ ਉਤਪਾਦਨ ਟੀਚਾ 15 MMT ਹੋਵੇਗਾ। ਇਸ ਨਾਲ ਵਾਤਾਵਰਣ ਤੇ ਹੋਰ ਮਨੁੱਖੀ ਸਸ਼ਕਤੀਕਰਣ ਚ ਮਦਦ ਮਿਲੇਗੀ।

 

ਮਿੱਤਰੋ,

 

ਸਮੁੱਚੇ ਭਾਰਤ ਵਿੱਚ ਈਥਾਨੌਲ ਦੀ ਪ੍ਰਵਾਨਗੀ ਵਧਦੀ ਜਾ ਰਹੀ ਹੈ। ਲੋਕਾਂ ਦੇ ਹੁੰਗਾਰੇ ਦੇ ਆਧਾਰ ਉੱਤੇ ਅਸੀਂ 2030 ਤੋਂ ਪਹਿਲਾਂ ਹੀ ਸਾਲ 2025 ਤੱਕ ਪੈਟਰੋਲ ਵਿੱਚ ਈਥਾਨੌਲ ਦੇ 20% ਮਿਸ਼ਰਣ ਦਾ ਟੀਚਾ ਅਗਾਊਂ ਹਾਸਲ ਕਰਨ ਦਾ ਫ਼ੈਸਲਾ ਕੀਤਾ ਹੈ।

 

ਮਿੱਤਰੋ,

 

ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਪਿਛਲੇ ਸੱਤ ਸਾਲਾਂ ਦੌਰਾਨ ਭਾਰਤ ਵਿੱਚ ਵਣਾਂ ਹੇਠਲੇ ਰਕਬੇ ਵਿੱਚ ਚੋਖਾ ਵਾਧਾ ਹੋਇਆ ਹੈ। ਸ਼ੇਰਾਂ, ਚੀਤਿਆਂ, ਬਾਘਾਂ ਤੇ ਜਲਮੁਰਗ਼ਿਆਂ ਦੀ ਗਿਣਤੀ ਵਧੀ ਹੈ। ਇਹ ਹਾਂਪੱਖੀ ਵਿਵਹਾਰਾਤਮਕ ਤਬਦੀਲੀਆਂ ਦੇ ਵੱਡੇ ਸੂਚਕ ਹਨ। ਇਹੋ ਤਬਦੀਲੀਆਂ ਸਾਨੂੰ ਇਹ ਭਰੋਸਾ ਦਿਵਾਉਂਦੀਆਂ ਹਨ ਕਿ ਭਾਰਤ 2030 ਦੀ ਟੀਚਾਗਤ ਤਰੀਕ ਤੋਂ ਬਹੁਤ ਪਹਿਲਾਂ ਹੀ ਆਪਣੇ ਪੈਰਿਸ ਸਮਝੌਤੇ ਦੇ ਟੀਚੇ ਹਾਸਲ ਕਰਨਦੇ ਸਹੀ ਰਾਹਾ ਉੱਤੇ ਹੈ।

 

ਮਿੱਤਰੋ,

 

ਪਰਿਆਵਰਣਕ ਤਬਦੀਲੀਆਂ ਲਈ ਭਾਰਤ ਦੀ ਦੂਰਦ੍ਰਿਸ਼ਟੀ ਵਿੱਚ ਹਮਖ਼ਿਆਲ ਦੇਸ਼ਾਂ ਨਾਲ ਕੰਮ ਕਰਨਾ ਸ਼ਾਮਲ ਹੈ। ਇੰਟਰਨੈਸ਼ਨਲ ਸੋਲਰ ਅਲਾਇੰਸਦੀ ਅਰੰਭਲੀ ਸਫ਼ਲਤਾ ਨੇ ਦਰਸਾ ਦਿੱਤਾ ਹੈ ਕਿ ਜਦੋਂ ਧਰਤੀ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਗੱਲ ਹੁੰਦੀ ਹੈ, ਤਾਂ ਇਹ ਪਤਾ ਲੱਗਦਾ ਹੈ ਕਿ ਭਾਰਤ ਕਿੰਨਾ ਗੰਭੀਰ ਹੈ। ਅਸੀਂ ਭਵਿੱਖ ਵਿੱਚ ਅਜਿਹੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ। ਇਹ ਮਹਾਤਮਾ ਗਾਂਧੀ ਦੇ ਟ੍ਰੱਸਟੀਸ਼ਿਪ (ਸਰਪ੍ਰਸਤੀ) ਦੇ ਸਿਧਾਂਤ ਦੀ ਤਰਜ਼ ਤੇ ਹੈ। ਟ੍ਰੱਸਟੀਸ਼ਿਪ ਦੇ ਕੇਂਦਰ ਵਿੱਚ ਸਮੂਹਕਤਾ, ਦਯਾ ਭਾਵਨਾ ਤੇ ਜ਼ਿੰਮੇਵਾਰੀ ਹਨ। ਟ੍ਰੱਸਟੀਸ਼ਿਪ ਦਾ ਅਰਥ ਹੈ ਵਸੀਲਿਆਂ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨਾ। ਮਹਾਤਮਾ ਗਾਂਧੀ ਨੇ ਬਿਲਕੁਲ ਸਹੀ ਕਿਹਾ ਹੈ: ਮੈਂ ਉਨ੍ਹਾਂ ਦੀ ਗੱਲ ਨੂੰ ਦੁਹਰਾਉਂਦਾ ਹਾਂ। ਅਸੀਂ ਕੁਦਰਤ ਦੇ ਤੋਹਫ਼ਿਆਂ ਦਾ ਉਪਯੋਗ ਆਪਣੀ ਮਰਜ਼ੀ ਮੁਤਾਬਕ ਕਰ ਸਕਦੇ ਹਾਂ ਪਰ ਕੁਦਰਤ ਦੀਆਂ ਪੁਸਤਕਾਂ ਵਿੱਚ ਨਾਮਖਾਤੇ ਸਦਾ ਜਮ੍ਹਾਰਕਮਾਂ ਦੇ ਸਮਾਨ ਹੀ ਹੁੰਦੇ ਹਨ।ਕੁਦਰਤ ਦੀ ਇੱਕ ਸਾਦੀ ਬੈਲੈਂਸ ਸ਼ੀਟ ਹੈ। ਜੋ ਕੁਝ ਵੀ ਉਪਲਬਧ ਹੈ ਜਾਂ ਖਾਤੇ ਵਿੱਚ ਮੌਜੂਦ ਹੈ, ਉਸ ਨੂੰ ਵਰਤਿਆ ਜਾਂ ਕਢਵਾਇਆ ਜਾ ਸਕਦਾ ਹੈ। ਪਰ ਉਸ ਨੂੰ ਉਚਿਤ ਤਰੀਕੇ ਨਾਲ ਵੰਡਿਆ ਜਾਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਵਸੀਲਿਆਂ ਦੀ ਖਪਤ ਹੱਦੋਂ ਵੱਧ ਕਰਾਂਗੇ, ਤਾਂ ਅਸੀਂ ਉਨ੍ਹਾਂ ਨੂੰ ਕਿਸੇ ਤੋਂ ਖੋਹ ਰਹੇ ਹੋਵਾਂਗੇ। ਬਿਲਕੁਲ ਇਸੇ ਤਰਜ਼ ਉੱਤੇ ਭਾਰਤ ਜਲਵਾਯੂ ਪਰਿਵਰਤਨ ਨਾਲ ਲੜਨ ਵਿੱਚ ਮਦਦ ਲਈ ਜਲਵਾਯੂ ਨਿਆਂ ਦੀ ਗੱਲ ਕਰ ਰਿਹਾ ਹੈ।

 

ਮਿੱਤਰੋ,

 

ਹੁਣ ਤਰਕਪੂਰਨ ਤਰੀਕੇ ਤੇ ਵਾਤਾਵਰਣ ਢੰਗ ਨਾਲ ਸੋਚਣ ਦਾ ਵੇਲਾ ਹੈ। ਆਖ਼ਰ ਇਹ ਮੇਰੇ ਜਾਂ ਤੁਹਾਡੇ ਬਾਰੇ ਨਹੀਂ ਹੈ। ਇਹ ਸਾਡੀ ਧਰਤੀ ਦੇ ਭਵਿੱਖ ਬਾਰੇ ਹੈ। ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਦੇਣਦਾਰ ਹਾਂ। ਮੈਂ ਇੱਕ ਵਾਰ ਫਿਰ ਇਸ ਪੁਰਸਕਾਰ ਲਈ ਤੁਹਾਡਾ ਧੰਨਵਾਦ ਕਰਦਾ ਹਾਂ।

 

ਨਮਸਤੇ।

 

***

 

ਡੀਐੱਸ/ਵੀਜੇ/ਏਕੇ


(Release ID: 1702834) Visitor Counter : 146