ਰਸਾਇਣ ਤੇ ਖਾਦ ਮੰਤਰਾਲਾ
ਜਨ ਔਸ਼ਧੀ ਦਿਵਸ ਹਫ਼ਤਾ ਜਸ਼ਨਾਂ ਦੇ ਦੂਜੇ ਦਿਨ ਅੱਜ ਜਨ ਔਸ਼ਧੀ ਪਰਿਚਰਚਾ ਦਾ ਆਯੋਜਨ ਕੀਤਾ ਗਿਆ
Posted On:
02 MAR 2021 5:20PM by PIB Chandigarh
ਜਨ ਔਸ਼ਧੀ ਦਿਵਸ ਹਫ਼ਤੇ ਦੇ ਅੱਜ ਦੂਜੇ ਦਿਨ ਬੀ ਪੀ ਪੀ ਆਈ , ਜਨ ਔਸ਼ਧੀ ਮਿੱਤਰਾਂ ਅਤੇ ਜਨ ਔਸ਼ਧੀ ਕੇਂਦਰਾਂ ਮਾਲਕਾਂ ਨੇ ਡਾਕਟਰਾਂ , ਹਸਪਤਾਲਾਂ , ਕਲੀਨਿਕਾਂ ਅਤੇ ਹੋਰ ਭਾਗੀਦਾਰਾਂ ਨਾਲ ਮਿਲ ਕੇ ਜਨ ਔਸ਼ਧੀ ਚਰਚਾ ਆਯੋਜਿਤ ਕੀਤੀ । ਇਸ ਪਰਿਚਰਚਾ ਦੌਰਾਨ ਡਾਕਟਰਾਂ ਅਤੇ ਹੋਰ ਭਾਗੀਦਾਰਾਂ ਨੂੰ ਪੀ ਐੱਮ ਬੀ ਜੇ ਪੀ ਦੇ ਉਦੇਸ਼ਾਂ ਅਤੇ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ । ਉਹਨਾਂ ਨੂੰ ਦੱਸਿਆ ਗਿਆ ਕਿ ਬੀ ਪੀ ਪੀ ਆਈ ਵੱਲੋਂ ਉਤਪਾਦਾਂ ਦੀ ਗੁਣਵਤਾ ਨੂੰ ਸੁਨਿਸ਼ਚਿਤ ਕਰਨ ਲਈ ਵਰਲਡ ਹੈਲਥ ਆਰਗਨਾਈਜੇਸ਼ਨ — ਗੁੱਡ ਮੈਨਫੈਕਚਰਿੰਗ ਪ੍ਰੈਕਟਿਸੇਸ (ਡਬਲਯੂ ਐੱਚ ਓ — ਜੀ ਐੱਮ ਪੀ) ਦੇ ਪ੍ਰਮਾਣਿਤ ਸਪਲਾਇਰ ਤੋਂ ਹੀ ਕੇਵਲ ਦਵਾਈਆਂ ਦੀ ਖਰੀਦ ਕਰਦੀ ਹੈ । ਇਸ ਤੋਂ ਇਲਾਵਾ "ਟੈਸਟਿੰਗ ਅਤੇ ਕੈਲੀਬ੍ਰੇਸ਼ਨ ਲੈਬਾਰਟਰੀਜ਼ (ਐੱਨ ਏ ਬੀ ਐੱਲ) ਲਈ ਨੈਸ਼ਨਲ ਐਕਰੇਡੀਟੇਸ਼ਨ ਬੋਰਡ ਵੱਲੋਂ ਪ੍ਰਮਾਣਿਤ ਲੈਬਾਰਟਰੀਜ਼ ਵਿੱਚ ਦਵਾਈ ਦੇ ਹਰੇਕ ਬੈਚ ਦਾ ਟੈਸਟ ਕੀਤਾ ਜਾਂਦਾ ਹੈ । ਫਿਰ ਇਹ ਦਵਾਈਆਂ ਪੀ ਐੱਮ ਬੀ ਜੇ ਪੀ ਕੇਂਦਰਾਂ ਨੂੰ ਭੇਜੀਆਂ ਜਾਂਦੀਆਂ ਹਨ" ।
ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ ਨੂੰ ਲਾਗੂ ਕਰਨ ਵਾਲੀ ਏਜੰਸੀ ਬਿਉਰੋ ਆਫ ਫਾਰਮਾ ਪੀ ਐੱਸ ਯੂਜ਼ ਆਫ ਇੰਡੀਆ (ਬੀ ਪੀ ਪੀ ਆਈ) 07 ਮਾਰਚ 2021 ਨੂੰ ਤੀਜਾ ਜਨ ਔਸ਼ਧੀ ਦਿਵਸ ਮਨਾ ਰਹੀ ਹੈ । ਜਿਸ ਦਾ ਵਿਸ਼ਾ ਹੈ "ਸੇਵਾ ਭੀ, ਰੋਜ਼ਗਾਰ ਭੀ" । ਬੀ ਪੀ ਪੀ ਆਈ ਵੱਖ ਵੱਖ ਗਤੀਵਿਧੀਆਂ ਜਿਵੇਂ ਹੈਲਥ ਚੈੱਕਅਪ ਕੈਂਪਸ , ਜਨ ਔਸ਼ਧੀ ਚਰਚਾ , ਟੀਚ ਦੈਮ ਯੰਗ , ਸੁਵਿਧਾ ਸੇ ਸਨਮਾਨ ਆਦਿ ਦੇਸ਼ ਭਰ ਵਿੱਚ ਆਯੋਜਿਤ ਕਰਕੇ 01 ਮਾਰਚ ਤੋਂ ਜਨ ਔਸ਼ਧੀ ਦਿਵਸ ਹਫ਼ਤਾ ਮਨਾ ਰਹੀ ਹੈ ।
01 ਮਾਰਚ 2021 ਨੂੰ ਬੀਤੇ ਦਿਨ ਇਹ ਜਸ਼ਨ ਸ਼ੁਰੂ ਹੋਏ ਜਿਸ ਵਿੱਚ ਜਨ ਔਸ਼ਧੀ ਕੇਂਦਰ ਮਾਲਕਾਂ ਨੇ ਹੈਲਥ ਚੈੱਕਅਪ ਕੈਂਪਸ ਆਯੋਜਿਤ ਕੀਤੇ । ਜਿਹਨਾਂ ਵਿੱਚ ਬਲੱਡ ਪ੍ਰੈਸ਼ਰ ਚੈੱਕਅਪ , ਸ਼ੂਗਰ ਲੇਵਲ ਚੈੱਕਅਪ , ਮੁਫ਼ਤ ਡਾਕਟਰੀ ਮਸ਼ਵਰਾ , ਮੁਫ਼ਤ ਦਵਾਈਆਂ ਦੀ ਵੰਡ ਆਦਿ ਮੁਹੱਈਆ ਕੀਤੀ । ਦੇਸ਼ ਭਰ ਵਿੱਚ 2,000 ਤੋਂ ਵੱਧ ਹੈਲਥ ਚੈੱਕਅਪ ਕੈਂਪਸ ਵੱਖ ਵੱਖ ਥਾਵਾਂ ਤੇ ਲਗਾਏ ਗਏ ।
ਦੇਸ਼ ਭਰ ਵਿੱਚ 7,480 ਜਨ ਔਸ਼ਧੀ ਕੇਂਦਰ ਕੰਮ ਕਰ ਰਹੇ ਹਨ । ਅੱਜ ਦੀ ਤਰੀਕ ਵਿੱਚ ਦੇਸ਼ ਦੇ ਸਾਰੇ ਜਿ਼ਲਿ੍ਆਂ ਵਿੱਚ ਜਨ ਔਸ਼ਧੀ ਕੇਂਦਰ ਚੱਲ ਰਹੇ ਹਨ । ਇਸ ਤੋਂ ਵੀ ਵੱਧ ਕੇ ਪੀ ਐੱਮ ਬੀ ਜੇ ਪੀ ਤਹਿਤ ਦਵਾਈਆਂ ਨੂੰ ਟਾਪ 3 ਬ੍ਰਾਂਡੇਡ ਦਵਾਈਆਂ ਦੀ ਔਸਤਨ ਕੀਮਤ ਦਾ ਵੱਧ ਤੋਂ ਵੱਧ 50% ਦੇ ਨਿਯਮ ਤਹਿਤ ਕੀਮਤ ਰੱਖੀ ਜਾਂਦੀ ਹੈ । ਇਸ ਲਈ ਜਨ ਔਸ਼ਧੀ ਦਵਾਈਆਂ ਔਸਤਨ ਬਜ਼ਾਰੀ ਕੀਮਤ ਤੋਂ 50 ਤੋਂ 90% ਫੀਸਦ ਸਸਤੀਆਂ ਹਨ । ਪੀ ਐੱਮ ਬੀ ਜੇ ਪੀ ਮਿਆਰੀ ਦਵਾਈਆਂ ਦੀਆਂ ਕੀਮਤਾਂ ਨੂੰ ਕਾਫ਼ੀ ਹੇਠਾਂ ਲੈ ਆਇਆ ਹੈ ਅਤੇ ਵਸੋਂ ਦੇ ਵੱਡੇ ਵਰਗ, ਵਿਸ਼ੇਸ਼ ਕਰਕੇ ਗਰੀਬ ਵਰਗ ਦੀ ਪਹੁੰਚ ਵਿੱਚ ਇਹਨਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਈ ਗਈ ਹੈ ।
ਐੱਮ ਸੀ / ਕੇ ਪੀ / ਏ ਕੇ
(Release ID: 1702044)
Visitor Counter : 145