ਭਾਰਤ ਚੋਣ ਕਮਿਸ਼ਨ
ਲੋਕ ਪ੍ਰਤੀਨਿਧਤਾ ਕਾਨੂੰਨ 1951 ਦੀ ਧਾਰਾ 29 ਏ ਤਹਿਤ ਰਾਜਨੀਤਕ ਪਾਰਟੀਆਂ ਦਾ ਪੰਜੀਕਰਨ — ਪਬਲਿਕ ਨੋਟਿਸ ਸਮਾਂ
Posted On:
02 MAR 2021 4:42PM by PIB Chandigarh
ਸਿਆਸੀ ਪਾਰਟੀਆਂ ਦਾ ਪੰਜੀਕਰਨ ਲੋਕ ਪ੍ਰਤੀਨਿਧਤਾ ਕਾਨੂੰਨ 1951 ਦੀ ਧਾਰਾ 29ਏ ਦੀਆਂ ਵਿਵਸਥਾਂ ਹੇਠ ਆਉਂਦਾ ਹੈ । ਇੱਕ ਪਾਰਟੀ ਜੋ ਇਸ ਧਾਰਾ ਤਹਿਤ ਕਮਿਸ਼ਨ ਕੋਲ ਪੰਜੀਕਰਨ ਕਰਵਾਉਣਾ ਚਾਹੁੰਦੀ ਹੈ , ਉਸ ਨੂੰ ਪਾਰਟੀ ਦੇ ਗਠਨ ਦੀ ਤਰੀਕ ਤੋਂ 30 ਦਿਨਾਂ ਦੇ ਵਿੱਚ ਕਮਿਸ਼ਨ ਨੂੰ ਇੱਕ ਅਰਜ਼ੀ ਦਾਇਰ ਕਰਨੀ ਹੁੰਦੀ ਹੈ ਤੇ ਇਹ ਅਰਜ਼ੀ ਲੋਕ ਪ੍ਰਤੀਨਿਧਤਾ ਕਾਨੂੰਨ 1951 ਦੀ ਧਾਰਾ 29ਏ ਅਤੇ ਭਾਰਤੀ ਸੰਵਿਧਾਨ ਦੇ ਆਰਟੀਕਲ 324 ਵਿੱਚ ਕਮਿਸ਼ਨ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਵੱਲੋਂ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਾਇਰ ਕਰਨੀ ਹੁੰਦੀ ਹੈ । ਮੌਜੂਦਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਰਜ਼ੀ ਕਰਤਾ ਐਸੋਸੀਏਸ਼ਨ ਨੂੰ 2 ਰਾਸ਼ਟਰੀ ਰੋਜ਼ਾਨਾ ਅਖ਼ਬਾਰਾਂ ਤੇ 2 ਸਥਾਨਕ ਅਖ਼ਬਾਰਾਂ ਵਿੱਚ 2 ਦਿਨ ਸਿਆਸੀ ਪਾਰਟੀ ਦੇ ਪ੍ਰਸਤਾਵਿਤ ਨਾਂ ਨੂੰ ਪ੍ਰਕਾਸਿ਼ਤ ਕਰਨ ਲਈ ਆਖਿਆ ਜਾਂਦਾ ਹੈ ਤਾਂ ਜੋ ਜੇ ਕਿਸੇ ਨੂੰ ਪਾਰਟੀ ਦੇ ਪ੍ਰਸਤਾਵਿਤ ਪੰਜੀਕਰਨ ਬਾਰੇ ਕੋਈ ਇਤਰਾਜ਼ ਹੋਵੇ ਤਾਂ ਉਹ ਅਜਿਹੀ ਪ੍ਰਕਾਸ਼ਨਾ ਦੇ ਖਿਲਾਫ 30 ਦਿਨਾਂ ਵਿੱਚ ਇਤਰਾਜ਼ ਦਾਇਰ ਕਰ ਸਕਦਾ ਹੈ । ਪ੍ਰਕਾਸਿ਼ਤ ਕੀਤੇ ਇਸ ਨੋਟਿਸ ਨੂੰ ਕਮਿਸ਼ਨ ਦੀ ਵੈਬਸਾਈਟ ਤੇ ਵੀ ਪਾਇਆ ਜਾਂਦਾ ਹੈ ।
ਕਮਿਸ਼ਨ ਨੇ 26—02—2021 ਨੂੰ ਪੱਛਮੀ ਬੰਗਾਲ , ਅਸਾਮ , ਤਾਮਿਲਨਾਡੂ , ਕੇਰਲ ਅਤੇ ਪੁਡੁਚੇਰੀ ਦੀਆਂ ਵਿਧਾਨ ਸਭਾਵਾਂ ਲਈ ਆਮ ਚੋਣਾਂ ਦਾ ਐਲਾਨ ਕੀਤਾ ਹੈ । ਕਮਿਸ਼ਨ ਦੇ ਧਿਆਨ ਵਿੱਚ ਇਹ ਲਿਆਂਦਾ ਗਿਆ ਹੈ ਕਿ ਕੋਵਿਡ 19 ਕਰਕੇ ਮੌਜੂਦਾ ਰੋਕਾਂ ਦੇ ਮੱਦੇਨਜ਼ਰ ਪੰਜੀਕਰਨ ਲਈ ਅਰਜ਼ੀਆਂ ਦਾਇਰ ਕਰਨ ਵਿੱਚ ਦੇਰੀ ਹੋਈ ਹੈ , ਜਿਸ ਕਾਰਨ ਇੱਕ ਸਿਆਸੀ ਪਾਰਟੀ ਵਜੋਂ ਪੰਜੀਕਰਨ ਵਿੱਚ ਦੇਰੀ ਹੋਈ ਹੈ । ਇਸ ਲਈ ਇਸ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਵਿਚਾਰਦਿਆਂ ਹੋਇਆਂ ਕਮਿਸ਼ਨ ਨੇ ਇੱਕ ਛੋਟ ਦਿੱਤੀ ਹੈ ਅਤੇ ਜਿਹੜੀਆਂ ਸਿਆਸੀ ਪਾਰਟੀਆਂ ਨੂੰ 26—02—2021 ਜਾਂ ਇਸ ਤੋਂ ਪਹਿਲਾਂ ਜਨਤਕ ਨੋਟਿਸ ਪ੍ਰਕਾਸਿ਼ਤ ਕੀਤੇ ਹਨ । ਉਹਨਾਂ ਲਈ ਨੋਟਿਸ ਦਾ ਸਮਾਂ 30 ਦਿਨਾਂ ਤੋਂ ਘਟਾ ਕੇ 7 ਦਿਨ ਕੀਤਾ ਹੈ । ਉਹਨਾਂ ਪਾਰਟੀਆਂ ਲਈ ਜਿਹਨਾਂ ਨੇ 26—02—2021 ਤੋਂ 7 ਦਿਨ ਤੋਂ ਘੱਟ ਜਨਤਕ ਨੋਟਿਸ ਪਹਿਲਾਂ ਹੀ ਪ੍ਰਕਾਸਿ਼ਤ ਕੀਤਾ ਹੈ , ਸਮੇਤ ਸਾਰੀਆਂ ਪਾਰਟੀਆਂ ਨੂੰ 02—03—2021 ਸ਼ਾਮ ਦੇ 05:30 ਵਜੇ ਤੱਕ ਆਪਣੇ ਇਤਰਾਜ਼ ਜੇਕਰ ਕੋਈ ਹੋਣ ਤਾਂ ਦਾਇਰ ਕਰ ਸਕਦੇ ਹਨ ਜਾਂ ਅਸਲ ਤੌਰ ਤੇ 30 ਦਿਨਾਂ ਸਮੇਂ ਦੇ ਅੰਤ ਵਿੱਚ ਜਿਹੜਾ ਵੀ ਇਹਨਾਂ ਵਿੱਚੋਂ ਪਹਿਲਾਂ ਹੋਵੇ ।
ਇਹ ਛੋਟ, ਅਸਾਮ , ਤਾਮਿਲਨਾਡੂ , ਕੇਰਲ ਅਤੇ ਪੁਡੁਚੇਰੀ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਆਖ਼ਰੀ ਤਰੀਕ 19—03—2021 ਤੱਕ ਲਾਗੂ ਰਹੇਗੀ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਦੀ ਆਖ਼ਰੀ ਤਰੀਕ 07—04—2021 ਤੱਕ ਲਾਗੂ ਰਹੇਗੀ ।
ਐੱਸ ਬੀ ਐੱਸ / ਆਰ ਪੀ / ਏ ਸੀ
(Release ID: 1702042)
Visitor Counter : 292