ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਹਾਰਾਸ਼ਟਰ, ਕੇਰਲ, ਪੰਜਾਬ, ਤਾਮਿਲਨਾਡੂ ਅਤੇ ਗੁਜਰਾਤ ਨਵੇਂ ਕੋਵਿਡ ਮਾਮਲਿਆਂ ਵਿੱਚ ਰੋਜ਼ਾਨਾ ਵਾਧੇ ਸੰਬੰਧੀ ਰਿਪੋਰਟ ਦਰਜ ਕਰਵਾ ਰਹੇ ਹਨ
ਵਧੇਰੇ ਗਿਣਤੀ ਵਿੱਚ ਐਕਟਿਵ ਮਾਮਲੇ ਦਰਸਾਉਂਣ ਵਾਲੇ ਰਾਜਾਂ ਨੂੰ ਸਚੇਤ ਕੀਤਾ
ਕੋਵਿਡ 19 ਨਾਲ ਟਾਕਰੇ ਲਈ ਤਕਰੀਬਨ 1.5 ਕਰੋੜ ਲਾਭਪਾਤਰੀਆਂ ਨੂੰ ਵੈਕਸੀਨੇਸ਼ਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ
ਪਿਛਲੇ 24 ਘੰਟਿਆਂ ਦੌਰਾਨ 19 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ ਨਾਲ ਸੰਬੰਧਿਤ ਕਿਸੇ ਵੀ ਨਵੀਂ ਮੌਤ ਦੀ ਖਬਰ ਨਹੀਂ
Posted On:
02 MAR 2021 12:06PM by PIB Chandigarh
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 1.68 ਲੱਖ (1,68,358) ਹੋ ਗਈ ਹੈ ਕਿਉਂਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 12,286 ਨਵੇਂ ਕੇਸ ਆਏ ਹਨ । ਦੇਸ਼ ਦੇ ਮੌਜੂਦਾ ਐਕਟਿਵ ਕੇਸਾਂ ਵਿੱਚ ਹੁਣ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ ਹਿੱਸਾ 1.51 ਫ਼ੀਸਦ ਬਣਦਾ ਹੈ।
ਨਵੇਂ ਕੇਸਾਂ ਵਿਚੋਂ 80.33 ਫੀਸਦ ਮਾਮਲੇ, ਇਨ੍ਹਾਂ 5 ਰਾਜਾਂ ਨਾਲ ਸੰਬੰਧਤ ਹਨ।
ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 6,397 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 1,938 ਮਾਮਲਿਆਂ ਨਾਲ ਕੇਰਲ ਦਾ ਨੰਬਰ ਆਉਂਦਾ ਹੈ; ਜਦੋਂ ਕਿ ਪੰਜਾਬ ਵਿੱਚ 633 ਨਵੇਂ ਮਾਮਲੇ ਸਾਹਮਣੇ ਆਏ ਹਨ। ਦੋ ਰਾਜ, ਮਹਾਰਾਸ਼ਟਰ ਅਤੇ ਕੇਰਲ ਇਕੱਲੇ ਤੌਰ 'ਤੇ ਕੁੱਲ ਐਕਟਿਵ ਮਾਮਲਿਆਂ ਵਿੱਚ 67.84 ਫੀਸਦ ਦਾ ਯੋਗਦਾਨ ਪਾ ਰਹੇ ਹਨ।
ਕੇਂਦਰ ਲਗਾਤਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਜਿਹੜੇ ਐਕਟਿਵ ਮਾਮਲਿਆਂ ਦੀ ਵੱਧ ਰਹੀ ਗਿਣਤੀ ਅਤੇ ਰੋਜ਼ਾਨਾ ਨਵੇਂ ਕੋਵਿਡ ਕੇਸਾਂ ਵਿੱਚ ਨਿਰੰਤਰ ਵਾਧੇ ਨੂੰ ਦਰਸਾਉਂਦੇ ਹਨ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ -19 ਦੇ ਕਹਿਰ ਨੂੰ ਫੈਲਣ ਤੋਂ ਰੋਕਣ ਲਈ ਨਿਰੰਤਰ ਸਖਤ ਚੌਕਸੀ ਬਣਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ। ਪ੍ਰਭਾਵਸ਼ਾਲੀ ਟੈਸਟਿੰਗ, ਵਿਆਪਕ ਟਰੈਕਿੰਗ, ਪੋਜ਼ੀਟਿਵ ਮਾਮਲਿਆਂ ਦੀ ਤੁਰੰਤ ਅਲੱਗ ਥਲੱਗਤਾ (ਆਇਸੋਲੇਸ਼ਨ) ਅਤੇ ਨਜ਼ਦੀਕੀ ਸੰਪਰਕਾਂ ਦੀ ਤੇਜ਼ੀ ਨਾਲ ਵੱਖ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਹੈ ।
ਅੱਠ ਰਾਜ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧੇ ਵੱਲ ਦਾ ਰੁਝਾਨ ਦਰਸਾ ਰਹੇ ਹਨ।
ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਪੰਜ ਰਾਜ ਇਕੱਠੇ ਹੋ ਕੇ 84.16 ਫੀਸਦ ਦਾ ਯੋਗਦਾਨ ਪਾ ਰਹੇ ਹਨ। ਇਕੱਲੇ ਮਹਾਰਾਸ਼ਟਰ ਵਿੱਚ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 46.82 ਫੀਸਦ ਕੇਸ ਦਰਜ ਕੀਤੇ ਜਾ ਰਹੇ ਹਨ, ਇਸ ਤੋਂ ਬਾਅਦ ਕੇਰਲ 28.61 ਫੀਸਦ ਦਾ ਯੋਗਦਾਨ ਪਾ ਰਿਹਾ ਹੈ ।
ਛੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਇੱਕ ਹਫਤਾਵਾਰੀ ਪੋਜ਼ੀਟੀਵਿਟੀ ਦਰ ਕੌਮੀ ਅੋਸਤ 2.00 ਫੀਸਦ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ। ਮਹਾਰਾਸ਼ਟਰ 10.02 ਫ਼ੀਸਦ ਦੀ ਹਫਤਾਵਾਰੀ ਪੋਜ਼ੀਟੀਵਿਟੀ ਦਰ ਦੇ ਨਾਲ ਸਾਰੇ ਰਾਜਾਂ ਦੀ ਅਗਵਾਈ ਕਰ ਰਿਹਾ ਹੈ।
ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ 1,48,54,136 ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ 67,04,613 ਹੈਲਥਕੇਅਰ ਵਰਕਰ (ਐਚ.ਸੀ. ਡਬਲਿਊਜ਼ ) ਸ਼ਾਮਲ ਹਨ ਜਿਨ੍ਹਾਂ ਨੂੰ ਪਹਿਲੀ ਖੁਰਾਕ ਮਿਲੀ ਹੈ, 25,97,799 ਐਚ.ਸੀ. ਡਬਲਿਊਜ਼ (ਦੂਜੀ ਖੁਰਾਕ) ਅਤੇ 53,44,453 ਫਰੰਟਲਾਈਨ ਵਰਕਰ (ਐੱਫ.ਐੱਲ. ਡਬਲਿਊਜ਼) ਜਿਨ੍ਹਾਂ ਨੂੰ ਪਹਿਲੀ ਖੁਰਾਕ ਮਿਲੀ ਹੈ, 24,279 ਲਾਭਪਾਤਰੀ 45 ਸਾਲ ਤੋਂ ਵੱਧ ਉਮਰ ਦੇ ਖਾਸ ਸਹਿ- ਬਿਮਾਰੀਆਂ (ਪਹਿਲੀ ਖੁਰਾਕ) ਅਤੇ 1,82,992 ਲਾਭਪਾਤਰੀ 60 ਸਾਲ ਤੋਂ ਵੱਧ ਉਮਰ ਦੇ.ਸ਼ਾਮਲ ਹਨ।
ਕੋਵਿਡ 19 ਟੀਕਾਕਰਨ ਦੀ ਦੂਜੀ ਖੁਰਾਕ 13 ਫਰਵਰੀ, 2021 ਨੂੰ ਉਨ੍ਹਾਂ ਲਾਭਪਾਤਰੀਆਂ ਲਈ ਸ਼ੁਰੂ ਹੋਈ ਹੈ, ਜਿਨ੍ਹਾਂ ਨੇ ਪਹਿਲੀ ਖੁਰਾਕ ਪ੍ਰਾਪਤ ਹੋਣ ਤੋਂ ਬਾਅਦ 28 ਦਿਨ ਪੂਰੇ ਕਰ ਲਏ ਹਨ। ਫਰੰਟਲਾਈਨ ਵਰਕਰਾਂ (ਐੱਫ.ਐੱਲ. ਡਬਲਿਊਜ਼) ਦਾ ਟੀਕਾਕਰਨ 2 ਫਰਵਰੀ 2021 ਨੂੰ ਸ਼ੁਰੂ ਹੋਇਆ ਸੀ।
ਹੁਣ ਤੱਕ ਰਿਕਵਰ ਕੀਤੇ ਗਏ ਮਾਮਲਿਆਂ ਦੀ ਕੁੱਲ ਗਿਣਤੀ 1.07 ਕਰੋੜ (1,07,98,921) ਹੋ ਗਈ ਹੈ । ਪਿਛਲੇ 24 ਘੰਟਿਆਂ ਦੌਰਾਨ 12,464 ਰਿਕਵਰੀ ਦੇ ਮਾਮਲੇ ਦਰਜ ਹੋਏ ਹਨ। ਭਾਰਤ ਵਿੱਚ ਰਿਕਵਰੀ ਦੀ ਦਰ 97.07 ਫੀਸਦ ਹੋ ਗਈ ਹੈ, ਜੋ ਕਿ ਵਿਸ਼ਵ ਵਿੱਚ ਸਭ ਤੋਂ ਉੱਚੇ ਪੱਧਰ ਵਿੱਚ 'ਤੇ ਹੈ।
ਨਵੇਂ ਰਿਕਵਰ ਕੇਸਾਂ ਵਿਚੋਂ 86.55 ਫੀਸਦ ਮਾਮਲੇ 6 ਰਾਜਾਂ ਵਿੱਚ ਕੇਂਦਰਿਤ ਹਨ।
ਮਹਾਰਾਸ਼ਟਰ ਨੇ ਇੱਕ ਦਿਨ ਵਿੱਚ 5,754 ਨਵੇਂ ਰਿਕਵਰ ਕੇਸਾਂ ਨਾਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਕੇਰਲ ਵਿੱਚ ਰਿਕਵਰੀ ਦੀ ਗਿਣਤੀ 3,475 ਅਤੇ ਤਾਮਿਲਨਾਡੂ ਵਿੱਚ 482 ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 91 ਮੌਤਾਂ ਦੀ ਰਿਪੋਰਟ ਹੈ।
ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 85.71 ਫੀਸਦ ਬਣਦਾ ਹੈ । ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (30) ਮੌਤਾਂ, ਪੰਜਾਬ ਵਿੱਚ 18 ਮੌਤਾਂ ਅਤੇ ਕੇਰਲ ਵਿੱਚ 13 ਮੌਤਾਂ ਹੋਈਆਂ ਹਨ ।
19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ ਹੈ। ਇਹ ਹਨ – ਪੱਛਮੀ ਬੰਗਾਲ, ਗੁਜਰਾਤ, ਰਾਜਸਥਾਨ, ਆਂਧਰਾ ਪ੍ਰਦੇਸ਼, ਓਡੀਸ਼ਾ, ਝਾਰਖੰਡ, ਉਤਰਾਖੰਡ, ਬਿਹਾਰ, ਲਕਸ਼ਦੀਪ, ਲੱਦਾਖ (ਯੂਟੀ), ਸਿੱਕਿਮ, ਤ੍ਰਿਪੁਰਾ, ਮਨੀਪੁਰ, ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਅਤੇ ਅਰੁਣਾਚਲ ਪ੍ਰਦੇਸ਼ ।
****
ਐਮਵੀ / ਐਸਜੇ
(Release ID: 1702039)
Visitor Counter : 249