ਸੈਰ ਸਪਾਟਾ ਮੰਤਰਾਲਾ

ਸੈਰ–ਸਪਾਟਾ ਮੰਤਰਾਲੇ ਵੱਲੋਂ ਕੋਵਿਡ ਅਨਲੌਕ ਦੇ ਦੌਰ ਦੌਰਾਨ ‘ਦੇਖੋ ਅਪਨਾ–ਦੇਸ਼’ ਮੁਹਿੰਮ ਅਧੀਨ ਸੈਰ–ਸਪਾਟੇ ਨਾਲ ਸਬੰਧਤ ਸੰਪਤੀਆਂ ਪ੍ਰਦਰਸ਼ਿਤ

Posted On: 28 FEB 2021 10:33AM by PIB Chandigarh

ਹੁਣ ਜਦੋਂ ਭਾਰਤ ਅਨਲੌਕ ਦੇ ਦੌਰ ’ਚੋਂ ਲੰਘ ਰਿਹਾ ਹੈ; ਅਜਿਹੇ ਵੇਲੇ ਸੈਰ–ਸਪਾਟਾ ਮੰਤਰਾਲਾ ਤੇ ਉਸ ਦੇ ਫ਼ੀਲਡ ਅਧਿਕਾਰੀ ‘ਦੇਖੋ ਅਪਨਾ–ਦੇਸ਼’ ਮੁਹਿੰਮ ਅਧੀਨ ਸੈਰ–ਸਪਾਟੇ ਨਾਲ ਸਬੰਧਤ ਪ੍ਰੋਮੋਸ਼ਨ ਸਮਾਰੋਹ ਰੱਖ ਰਹੇ ਹਨ ਅਤੇ ਸਬੰਧਤ ਲੋਕਾਂ ਤੇ ਆਮ ਨਾਗਰਿਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਸੈਰ–ਸਪਾਟੇ ਨਾਲ ਸਬੰਧਤ ਸੰਪਤੀਆਂ ਅਤੇ ਦੇਸ਼ ਦੇ ਉਤਪਾਦ ਪ੍ਰਦਰਸ਼ਿਤ ਕਰ ਰਹੇ ਹਨ।

ਸੈਰ–ਸਪਾਟਾ ਮੰਤਰਾਲੇ ਦੇ ਕੋਚੀ ਸਥਿਤ ‘ਇੰਡੀਆ–ਟੂਰਿਜ਼ਮ’ ਦੇ ਦਫ਼ਤਰ ਨੇ ‘ਕੇਰਲ ਹੋਮ ਸਟੇਅਜ਼ ਐਂਡ ਟੂਰਿਜ਼ਮ ਸੁਸਾਇਟੀ’ (HATS) ਦੇ ਸਹਿਯੋਗ ਨਾਲ ਹਾਲ ਹੀ ਵਿੱਚ; ਹੋਮਸਟੇਅਜ਼ / B&B ਇਕਾਈਆਂ ਲਈ ਹੋਮਸਟੇਅ – B&B ਇਕਾਈਆਂ ਦੇ ਮਾਲਕਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਸੈਰ–ਸਪਾਟਾ ਮੰਤਰਾਲੇ ਦੀ ਯੋਜਨਾ ਅਧੀਨ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਸੀ। ਇਸ ਵਰਕਸ਼ਾਪ ’ਚ ‘ਨਿਧੀ ਅਤੇ ਸਾਥੀ’ ਪ੍ਰਮਾਣਿਕਤਾ ਬਾਰੇ ਜਾਣਕਾਰੀ ਵੀ ਦਿੱਤੀ ਗਈ, ਜਿਸ ਨੂੰ ਖ਼ਾਸ ਤੌਰ ਉੱਤੇ ਪ੍ਰਾਹੁਣਚਾਰੀ ਉਦਯੋਗ ਲਈ ਸ਼ੁਰੂ ਕੀਤਾ ਗਿਆ ਸੀ। ਇਸ ਵਰਕਸ਼ਾਪ ’ਚ ਕੋਚੀ ਤੇ ਗੁਆਂਢੀ ਜ਼ਿਲ੍ਹਿਆਂ ਦੇ ਹੋਮਸਟੇਅਜ਼ / B&B ਇਕਾਈਆਂ ਦੇ 54 ਮਾਲਕਾਂ ਨੇ ਸ਼ਿਰਕਤ ਕੀਤੀ। ਇੱਕ ਹੋਰ ਪ੍ਰੋਗਰਾਮ ਦੌਰਾਨ ‘ਇੰਡੀਆ–ਟੂਰਿਜ਼ਮ ਕੋਚੀ’ ਨੇ ‘ਜ਼ਿਲ੍ਹਾ ਸੈਰ–ਸਪਾਟਾ ਪ੍ਰੋਤਸਾਹਨ ਪ੍ਰੀਸ਼ਦ ਏਰਨਾਕੁਲਮ, ਕੇਰਲ’ ਦੇ ਸਹਿਯੋਗ ਨਾਲ ‘ਉਲਸਵਮ’ ਨਾਲ ਹਫ਼ਤਾ–ਭਰ ਚੱਲਣ ਵਾਲੇ ਸ਼ਾਨਦਾਰ ਸਭਿਆਚਾਰਕ ਮੇਲੇ ਦੇ 13ਵੇਂ ਸੰਸਕਰਣ ਦਾ ਆਯੋਜਨ ਕੀਤਾ, ਜਿਸ ਦਾ ਮੰਤਵ ਕੇਰਲ ਦੀ ਅਛੋਹ ਸਭਿਆਚਾਰਕ ਵਿਰਾਸਤ ਨੂੰ ਪੁਨਰ–ਸੁਰਜੀਤ ਕਰਨਾ ਹੈ। ਇਸ ਮੇਲੇ ਦੌਰਾਨ ਲਗਭਗ 200 ਕਲਾਕਾਰਾਂ ਨੇ ਕੇਰਲ ਦੀਆਂ 28 ਕਲਾ–ਕਿਸਮਾਂ ਪ੍ਰਦਰਸ਼ਿਤ ਕੀਤੀਆਂ। ਇਸ ਮੇਲੇ ਦਾ ਉਦਘਾਟਨ ਕੋਚੀਨ ਨਿਗਮ ਦੇ ਮੇਅਰ ਨੇ ਕੀਤਾ ਤੇ ਸੰਸਦ ਮੈਂਬਰ ਸ੍ਰੀ ਹਿਬੀ ਏਡਨ ਨੇ ਕੁੰਜੀਵਤ ਭਾਸ਼ਣ ਦਿੱਤਾ।

(ਦਫ਼ਤਰ – ਇੰਡੀਆ–ਟੂਰਿਜ਼ਮ, ਕੋਚੀ )

ਸੈਰ–ਸਪਾਟਾ ਮੰਤਰਾਲੇ ਦੇ ਬੈਂਗਲੁਰੂ ਸਥਿਤ ‘ਇੰਡੀਆ ਟੂਰਿਜ਼ਮ’ ਦੇ ਦਫ਼ਤਰ ’ਚ ‘ਦੇਖੋ ਅਪਨਾ ਦੇਸ਼’ ਪਹਿਲਕਦਮੀ ਅਧੀਨ 22 ਫ਼ਰਵਰੀ, 2021 ਨੂੰ ਬੈਂਗਲੁਰੂ ’ਚ ਇੱਕ ‘ਘਰੇਲੂ ਸੈਰ–ਸਪਾਟਾ ਰੋਡ ਸ਼ੋਅ’ ਦਾ ਆਯੋਜਨ ਕੀਤਾ; ਜਿਸ ਰਾਹੀਂ ਉੱਤਰ ਪ੍ਰਦੇਸ਼ ਵਿੱਚ ਬੋਧੀ ਸਰਕਟਾਂ ਤੇ ਸ਼ਰਧਾਲੂਆਂ ਲਈ ਹੋਰ ਟਿਕਾਣਿਆਂ ਦੀ ਸੰਭਾਵਨਾ ਨੂੰ ਪ੍ਰਦਰਸ਼ਿਤ ਕੀਤਾ ਗਿਆ। ਉੱਤਰ ਪ੍ਰਦੇਸ਼ ਦੇ ‘ਬੁੱਧਿਸਟ ਇਨਬਾਊਂਡ ਟੂਇਰਜ਼ਮ ਫ਼੍ਰੈਟਰਨਿਟੀ’ (BITF) ਦੇ 16 ਟੂਰ ਆਪਰੇਟਰਾਂ ਨੇ ਇਸ ਰੋਡ ਸ਼ੋਅ ਅਤੇ ਕਰਨਾਟਕ ਟ੍ਰੈਵਲ ਏਜੰਟਾਂ / ਟੂਰ ਆਪਰੇਟਰਾਂ ਨਾਲ B2B ਬੈਠਕਾਂ ਵਿੱਚ ਭਾਗ ਲਿਆ, ਜੋ ਇਸੇ ਸਮਾਰੋਹ ਦੌਰਾਨ ਕੀਤੀਆਂ ਗਈਆਂ।

(ਦਫ਼ਤਰ – ਇੰਡੀਆ–ਟੂਰਿਜ਼ਮ, ਬੈਂਗਲੁਰੂ)

ਸੈਰ–ਸਪਾਟਾ ਮੰਤਰਾਲੇ ਦੇ ਮੁੰਬਈ ਸਥਿਤ ‘ਇੰਡੀਆ–ਟੂਰਿਜ਼ਮ’ ਦੇ ਦਫ਼ਤਰ ਨੇ 23–24 ਫ਼ਰਵਰੀ, 2021 ਨੂੰ ਪੁਣੇ ਵਿਖੇ ਆਯੋਜਿਤ ‘ਇੰਡੀਆ ਇੰਟਰਨੈਸ਼ਨਲ ਟ੍ਰੈਵਲ ਮਾਰਟ’ (IITM) ਵਿੱਚ ਭਾਗ ਲਿਆ; ਜਿਸ ਦੌਰਾਨ ਭਾਰਤ ਦੇ ਵਿਭਿੰਨ ਸੈਰ–ਸਪਾਟਾ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਅਤੇ ਇੱਥੇ ਆਉਣ ਵਾਲਿਆਂ (ਮੁਲਾਕਾਤੀਆਂ) ਲਈ ਜਾਣਕਾਰੀ ਦਿੱਤੀ ਗਈ। ਪੱਛਮਾ ਖੇਤਰ ਵਿੱਚ ਇਹ ਦੂਜੀ ਪ੍ਰਦਰਸ਼ਨੀ ਹੈ, ਜਿਸ ਦੌਰਾਨ ‘ਇੰਡੀਆ–ਟੂਰਿਜ਼ਮ ਮੁੰਬਈ’ ਨੇ ਟਿਕਾਣਿਆਂ ਦੀ ਅਨਲੌਕਿੰਗ ਤੋਂ ਬਾਅਦ ਖ਼ੁਦ ਭਾਗ ਲਿਆ।

ਸੈਰ–ਸਪਾਟਾ ਮੰਤਰਾਲੇ ਦੇ ਹੈਦਰਾਬਾਦ ਅਤੇ ਵਾਰਾਨਸੀ ਸਥਿਤ ‘ਇੰਡੀਆ–ਟੂਰਿਜ਼ਮ’ ਦੇ ਦਫ਼ਤਰਾਂ ਨੇ ਸਾਂਝੇ ਤੌਰ ਉੱਤੇ ‘ਦੇਖੋ ਅਪਨਾ ਦੇਸ਼’ ਅਧੀਨ ਹੈਦਰਾਬਾਦ ’ਚ 24 ਫ਼ਰਵਰੀ, 2021 ਨੂੰ ‘ਵਿਜ਼ਿਟ ਉੱਤਰ ਪ੍ਰਦੇਸ਼’ (ਉੱਤਰ ਪ੍ਰਦੇਸ਼ ’ਚ ਆਓ) ਨਾਂਅ ਦੇ ਰੋਡ ਸ਼ੋਅ ਦਾ ਆਯੋਜਨ ਕੀਤਾ। ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਯਾਤਰਾ ਕਾਰੋਬਾਰ ਨਾਲ ਜੁੜੇ ਰੋਡ ਸ਼ੋਅ ਵਿੱਚ ‘ਬੁੱਧਿਸਟ ਇਨਬਾਊਂਡ ਟੂਰਿਜ਼ਮ ਫ਼੍ਰੈਟਰਨਿਟੀ’ (BITF) ਦੇ ਯਾਤਰਾ–ਕਾਰੋਬਾਰ ਨਾਲ ਸਬੰਧਤ 17 ਪ੍ਰਤੀਨਿਧਾਂ ਨੇ ਭਾਗ ਲਿਆ।

(ਦਫ਼ਤਰ – ਇੰਡੀਆ–ਟੂਰਿਜ਼ਮ, ਹੈਦਰਾਬਾਦ ਤੇ ਵਾਰਾਨਸੀ)

ਸੈਰ–ਸਪਾਟਾ ਮੰਤਰਾਲੇ ਦੇ ਦਿੱਲੀ ਸਥਿਤ ‘ਇੰਡੀਆ–ਟੂਰਿਜ਼ਮ‘ ਦੇ ਦਫ਼ਤਰ ਨੇ ‘ਸੁੰਦਰ ਨਰਸਰੀ’ ਲਈ ਫ਼ੀਲਡ ਟ੍ਰਿਪ ਅਤੇ ‘ਖੇਤਰੀ ਪੱਧਰ ’ਤੇ ਮਨੋਬਲ ਵਧਾਉਣ’ ਦੇ ਦਿਸ਼ਾ–ਨਿਰਦੇਸ਼ਾਂ ਦਾ ਆਯੋਜਨ ਕੀਤਾ; ਜਿਸ ਵਿੱਚ 70 RLG ਨੇ ਭਾਗ ਲਿਆ। ਖੇਤਰੀ ਨਿਰਦੇਸ਼ਕ ਨੇ ਉਨ੍ਹਾਂ ‘ਦੇਸ਼ ਅੰਦਰ ਸੈਰ–ਸਪਾਟਾ’ ਉਤਸ਼ਾਹਿਤ ਕਰਨ ਬਾਰੇ ਸੈਰ–ਸਪਾਟਾ ਮੰਤਰਾਲੇ ਦੀ ਪਹਿਲਕਦਮੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ RLGs ਨੇ ਆਪੋ–ਆਪਣੇ ਤਜਰਬੇ ਵੀ ਸਾਂਝੇ ਕੀਤੇ। ਉਨ੍ਹਾਂ ਲਈ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਬਾਰੇ ਇੱਕ ਪ੍ਰਸ਼ਨੋਤਰੀ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ।

(ਦਫ਼ਤਰ – ਇੰਡੀਆ–ਟੂਰਿਜ਼ਮ, ਦਿੱਲੀ)

ਸੈਰ–ਸਪਾਟਾ ਮੰਤਰਾਲੇ ਦੇ ਗੁਹਾਟੀ ਸਥਿਤ ‘ਇੰਡੀਆ–ਟੂਰਿਜ਼ਮ’ ਦੇ ਦਫ਼ਤਰ ਵੱਲੋਂ 22 ਫ਼ਰਵਰੀ, 2021 ਨੂੰ ‘ਦਰਿਆ ਸੈਰ–ਸਪਾਟਾ’ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ 35 ਸਬੰਧਤ ਵਿਅਕਤੀਆਂ ਨੇ ਭਾਗ ਲਿਆ ਅਤੇ ਉੱਤਰ–ਪੂਰਬੀ ਖੇਤਰ ਅਤੇ ਭਾਰਤ ਵਿੱਚ ਦਰਿਆਵਾਂ ਵਿੱਚ ਚੱਲਣ ਵਾਲੇ ਕਰੂਜ਼ਸ / ਕਰੂਜ਼ ਸੈਰ–ਸਪਾਟੇ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

(ਦਫ਼ਤਰ – ਇੰਡੀਆ–ਟੂਰਿਜ਼ਮ, ਗੁਹਾਟੀ )

*******

ਐੱਨਬੀ/ਓਏ



(Release ID: 1701823) Visitor Counter : 124