ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਰਲ, ਮਹਾਰਾਸ਼ਟਰ, ਪੰਜਾਬ, ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਵਾਧਾ ਦਰਜ ਹੋਇਆ
ਕੈਬਨਿਟ ਸਕੱਤਰ 8 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ, ਜਿੱਥੇ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਨਾਲ ਸਮੀਖਿਆ ਬੈਠਕ ਕਰਨਗੇ
Posted On:
27 FEB 2021 11:46AM by PIB Chandigarh
ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 1,59,590 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 1.44 ਫ਼ੀਸਦ ਬਣਦੀ ਹੈ ।
6 ਰਾਜਾਂ - ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ- ਵਿੱਚ ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਹੋਇਆ ਹੈ। ਮਹਾਰਾਸ਼ਟਰ ਵਿੱਚ ਰੋਜ਼ਾਨਾ ਦੇ 8,333 ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ 3,671 ਮਾਮਲਿਆਂ ਨਾਲ ਕੇਰਲ ਦਾ ਨੰਬਰ ਆਉਂਦਾ ਹੈ; ਜਦੋਂ ਕਿ ਪੰਜਾਬ ਵਿੱਚ 622 ਨਵੇਂ ਮਾਮਲੇ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 16,488 ਨਵੇਂ ਮਾਮਲੇ ਦਰਜ ਕੀਤੇ ਗਏ ਹਨ । 85.75 ਫ਼ੀਸਦ ਨਵੇਂ ਮਾਮਲੇ 7 ਸੂਬਿਆਂ ਚੋਂ ਸਾਹਮਣੇ ਆਏ ਹਨ ।
ਅੱਠ ਰਾਜ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧੇ ਵੱਲ ਦਾ ਰੁਝਾਨ ਦਰਸਾ ਰਹੇ ਹਨ।
ਪਿਛਲੇ ਦੋ ਹਫ਼ਤਿਆਂ ਦੌਰਾਨ ਕੇਰਲ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਹੜੀ 14ਫਰਵਰੀ ਨੂੰ, 63,847 ਤੋਂ ਘੱਟ ਕੇ ਅੱਜ , 51679 ਰਹਿ ਗਈ ਹੈ, ਜਦੋਂ ਕਿ ਮਹਾਰਾਸ਼ਟਰ ਨੇ ਇਸੇ ਅਰਸੇ ਦੌਰਾਨ ਐਕਟਿਵ ਮਾਮਲਿਆਂ ਵਿੱਚ ਸਭ ਤੋਂ ਵੱਧ ਵਾਧਾ ਦਰ ਦਰਜ਼ ਕੀਤਾ ਗਿਆ ਹੈ, ਜਿਹੜੇ 14 ਫਰਵਰੀ ਨੂੰ ਦਰਜ 34,449 ਮਾਮਲਿਆਂ ਤੋਂ ਵੱਧ ਕੇ ਇਸ ਵੇਲੇ 68,810 ਹੋ ਗਏ ਹਨ।
ਕੈਬਨਿਟ ਸਕੱਤਰ ਅੱਜ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਨਗੇ ਜਿਸ ਵਿੱਚ ਤੇਲੰਗਾਨਾ, ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਜੰਮੂ-ਕਸ਼ਮੀਰ ਅਤੇ ਪੱਛਮੀ ਬੰਗਾਲ ਸ਼ਾਮਲ ਹਨ ਜਿੱਥੇ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ ।
ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ 1,42,42,547 ਵੈਕਸੀਨੇਸ਼ਨ ਦੀਆਂ ਖੁਰਾਕਾਂ 2,92,312 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ 66,68,974 ਐਚ.ਸੀ. ਡਬਲਿਊਜ਼ ਲਈ (ਪਹਿਲੀ ਖੁਰਾਕ), 24,53,878 ਐਚ.ਸੀ. ਡਬਲਿਊਜ਼ ਲਈ (ਦੂਜੀ ਖੁਰਾਕ) ਅਤੇ 51,19,695 ਐਫ.ਐਲ. ਡਬਲਿਊਜ਼ ਲਈ (ਪਹਿਲੀ ਖੁਰਾਕ) ਸ਼ਾਮਲ ਹਨ I
ਕੋਵਿਡ 19 ਟੀਕਾਕਰਨ ਦੀ ਦੂਜੀ ਖੁਰਾਕ 13 ਫਰਵਰੀ, 2021 ਨੂੰ ਉਨ੍ਹਾਂ ਲਾਭਪਾਤਰੀਆਂ ਲਈ ਅਰੰਭ ਹੋਈ ਸੀ, ਜਿਨ੍ਹਾਂ ਨੇ ਪਹਿਲੀ ਖੁਰਾਕ ਪ੍ਰਾਪਤ ਹੋਣ ਤੋਂ ਬਾਅਦ 28 ਦਿਨ ਪੂਰੇ ਕੀਤੇ ਹਨ I ਐਫਐਲ ਡਬਲਿਊਜ਼ ਲਈ ਟੀਕਾਕਰਨ ਮੁਹਿੰਮ 2 ਫਰਵਰੀ 2021 ਤੋਂ ਸ਼ੁਰੂ ਹੋਈ ਸੀ I
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਵੈਕਸੀਨ ਲਗਵਾ ਚੁੱਕੇ ਲਾਭਪਾਤਰੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਕੁੱਲ ਖੁਰਾਕਾਂ
|
1
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
6,134
|
2,422
|
8,556
|
2
|
ਆਂਧਰ ਪ੍ਰਦੇਸ਼
|
5,29,607
|
1,39,337
|
6,68,944
|
3
|
ਅਰੁਣਾਚਲ ਪ੍ਰਦੇਸ਼
|
25,379
|
6,741
|
32,120
|
4
|
ਅਸਾਮ
|
1,95,906
|
27,675
|
2,23,581
|
5
|
ਬਿਹਾਰ
|
5,60,158
|
79,212
|
6,39,370
|
6
|
ਚੰਡੀਗੜ੍ਹ
|
20,890
|
1,712
|
22,602
|
7
|
ਛੱਤੀਸਗੜ
|
3,77,834
|
51,791
|
4,29,625
|
8
|
ਦਾਦਰਾ ਅਤੇ ਨਗਰ ਹਵੇਲੀ
|
5,352
|
432
|
5,784
|
9
|
ਦਮਨ ਅਤੇ ਦਿਉ
|
2,371
|
287
|
2,658
|
10
|
ਦਿੱਲੀ
|
3,72,906
|
37,053
|
4,09,959
|
11
|
ਗੋਆ
|
18,722
|
2,072
|
20,794
|
12
|
ਗੁਜਰਾਤ
|
8,33,722
|
1,67,448
|
10,01,170
|
13
|
ਹਰਿਆਣਾ
|
2,21,841
|
71,983
|
2,93,824
|
14
|
ਹਿਮਾਚਲ ਪ੍ਰਦੇਸ਼
|
1,01,504
|
20,924
|
1,22,428
|
15
|
ਜੰਮੂ ਅਤੇ ਕਸ਼ਮੀਰ
|
2,40,817
|
16,255
|
2,57,072
|
16
|
ਝਾਰਖੰਡ
|
2,84,371
|
23,837
|
3,08,208
|
17
|
ਕਰਨਾਟਕ
|
6,04,954
|
2,13,768
|
8,18,722
|
18
|
ਕੇਰਲ
|
4,82,445
|
1,04,866
|
5,87,311
|
19
|
ਲੱਦਾਖ
|
9,226
|
829
|
10,055
|
20
|
ਲਕਸ਼ਦੀਪ
|
2,368
|
710
|
3,078
|
21
|
ਮੱਧ ਪ੍ਰਦੇਸ਼
|
6,50,684
|
1,60,632
|
8,11,316
|
22
|
ਮਹਾਰਾਸ਼ਟਰ
|
10,41,947
|
1,60,233
|
12,02,180
|
23
|
ਮਨੀਪੁਰ
|
52,420
|
2,545
|
54,965
|
24
|
ਮੇਘਾਲਿਆ
|
30,465
|
1,726
|
32,191
|
25
|
ਮਿਜ਼ੋਰਮ
|
21,997
|
5,659
|
27,656
|
26
|
ਨਾਗਾਲੈਂਡ
|
29,806
|
5,497
|
35,303
|
27
|
ਓਡੀਸ਼ਾ
|
4,60,554
|
1,58,267
|
6,18,821
|
28
|
ਪੁਡੂਚੇਰੀ
|
9,920
|
1,224
|
11,144
|
29
|
ਪੰਜਾਬ
|
1,54,449
|
36,351
|
1,90,800
|
30
|
ਰਾਜਸਥਾਨ
|
7,98,447
|
2,24,760
|
10,23,207
|
31
|
ਸਿੱਕਮ
|
16,951
|
1,361
|
18,312
|
32
|
ਤਾਮਿਲਨਾਡੂ
|
3,88,896
|
56,432
|
4,45,328
|
33
|
ਤੇਲੰਗਾਨਾ
|
2,89,772
|
1,30,019
|
4,19,791
|
34
|
ਤ੍ਰਿਪੁਰਾ
|
89,449
|
21,529
|
1,10,978
|
35
|
ਉੱਤਰ ਪ੍ਰਦੇਸ਼
|
11,70,925
|
3,10,058
|
14,80,983
|
36
|
ਉਤਰਾਖੰਡ
|
1,42,340
|
19,446
|
1,61,786
|
37
|
ਪੱਛਮੀ ਬੰਗਾਲ
|
9,61,416
|
1,44,765
|
11,06,181
|
38
|
ਫੁਟਕਲ
|
5,81,724
|
44,020
|
6,25,744
|
|
ਕੁੱਲ
|
1,17,88,669
|
24,53,878
|
1,42,42,547
|
ਟੀਕਾਕਰਨ ਮੁਹਿੰਮ ਦੇ 42 ਵੇਂ ਦਿਨ (27 ਫਰਵਰੀ, 2021) ਨੂੰ, ਕੁੱਲ 7,64,904 ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ । ਜਿਨ੍ਹਾਂ ਵਿਚੋਂ 3,49,020 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 13,397 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਲਈ ਟੀਕਾ ਲਗਾਇਆ ਗਿਆ ਹੈ ਅਤੇ 4,20,884 ਐਚ.ਸੀ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ I
ਅੱਠ ਰਾਜਾਂ ਨੇ ਦੂਜੀ ਖੁਰਾਕ ਸੰਬੰਧੀ ਟੀਕਾਕਰਨ ਦੌਰਾਨ 62.75 ਫ਼ੀਸਦ ਦਾ ਯੋਗਦਾਨ ਦਿੱਤਾ ਹੈ। ਇਕੱਲੇ ਉੱਤਰ ਪ੍ਰਦੇਸ਼ ਵਲੋਂ ਹੀ ਭਾਰਤ ਦੇ ਕੁੱਲ ਟੀਕਾਕਰਨ ਦੀ ਦੂਜੀ ਖੁਰਾਕ ਦੌਰਾਨ 12.64 ਫ਼ੀਸਦ (3,10,058) ਦਾ ਯੋਗਦਾਨ ਦਿਤਾ ਗਿਆ ਹੈ।
ਨੌ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਜਿਸਟਰਡ ਸਿਹਤ ਸੰਭਾਲ ਵਰਕਰਾਂ ਨੂੰ 60 ਫੀਸਦ ਤੋਂ ਵੀ ਘੱਟ ਟੀਕੇ ਲਗਾਏ ਹਨ. । ਇਹ ਹਨ- ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਦਿੱਲੀ, ਤੇਲੰਗਾਨਾ, ਲੱਦਾਖ, ਚੰਡੀਗੜ੍ਹ, ਨਾਗਾਲੈਂਡ, ਪੰਜਾਬ ਅਤੇ ਪੁਡੂਚੇਰੀ ।
12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਜਿਸਟਰਡ ਐਫ.ਐਲ. ਡਬਲਿਊਜ਼ ਨੂੰ 65 ਫੀਸਦ ਤੋਂ ਵੀ ਘੱਟ ਟੀਕੇ ਲਗਾਏ ਹਨ. । ਇਹ ਹਨ- ਲੱਦਾਖ, ਉਤਰਾਖੰਡ, ਛੱਤੀਸਗੜ, ਹਿਮਾਚਲ ਪ੍ਰਦੇਸ਼, ਓਡੀਸ਼ਾ, ਤ੍ਰਿਪੁਰਾ, ਮੱਧ ਪ੍ਰਦੇਸ਼, ਗੁਜਰਾਤ, ਲਕਸ਼ਦੀਪ, ਰਾਜਸਥਾਨ, ਕੇਰਲ ਅਤੇ ਦਾਦਰਾ ਅਤੇ ਨਗਰ ਹਵੇਲੀ ।
12 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 40 ਫੀਸਦ ਤੋਂ ਵੀ ਘੱਟ ਫਰੰਟਲਾਈਨ ਕਰਮਚਾਰੀਆਂ ਦੇ ਟੀਕਾਕਰਨ ਦੀ ਰਿਪੋਰਟ ਦਿੱਤੀ ਹੈ । ਇਹ ਹਨ- ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਮੇਘਾਲਿਆ, ਅਸਾਮ, ਤਾਮਿਲਨਾਡੂ, ਮਨੀਪੁਰ, ਅਰੁਣਾਚਲ ਪ੍ਰਦੇਸ਼, ਤੇਲੰਗਾਨਾ, ਪੰਜਾਬ, ਨਾਗਾਲੈਂਡ, ਗੋਆ ਅਤੇ ਮਿਜੋਰਮ ।
ਹੁਣ ਤੱਕ ਰਿਕਵਰ ਕੀਤੇ ਗਏ ਮਾਮਲਿਆਂ ਦੀ ਕੁੱਲ ਗਿਣਤੀ ਅੱਜ 1.07 ਕਰੋੜ (1,07,63,451) ਹੋ ਗਈ ਹੈ । ਪਿਛਲੇ 24 ਘੰਟਿਆਂ ਦੌਰਾਨ 12,771 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ। ਭਾਰਤ ਵਿੱਚ ਰਿਕਵਰੀ ਦੀ ਮੌਜੂਦਾ ਦਰ 97.17 ਫੀਸਦ ਹੋ ਗਈ ਹੈ, ਜੋ ਵਿਸ਼ਵ ਵਿੱਚ ਸਭ ਤੋਂ ਉੱਚੀ ਹੈ ।
ਨਵੇਂ ਰਿਕਵਰ ਕੇਸਾਂ ਵਿਚੋਂ 84.79 ਫੀਸਦ ਮਾਮਲੇ 6 ਰਾਜਾਂ ਵਿੱਚ ਦਰਜ ਕੀਤੇ ਗਏ ਹਨ।
ਮਹਾਰਾਸ਼ਟਰ ਨੇ ਇੱਕ ਦਿਨ ਵਿੱਚ 4,936 ਨਵੇਂ ਰਿਕਵਰ ਕੀਤੇ ਗਏ ਕੇਸਾਂ ਨਾਲ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਉਸ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ ਦੀ ਗਿਣਤੀ ਕੇਰਲ ਵਿੱਚ 4,142 ਅਤੇ ਕਰਨਾਟਕ ਵਿੱਚ 642 ਦਰਜ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 113 ਮਾਮਲਿਆਂ ਵਿੱਚ ਮੌਤਾਂ ਦੀ ਰਿਪੋਰਟ ਹੈ।
ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 82.3 ਫੀਸਦ ਬਣਦਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (48) ਮੌਤਾਂ ਰਿਪੋਰਟ ਹੋਈਆਂ ਹਨ । ਪੰਜਾਬ ਵਿੱਚ ਰੋਜ਼ਾਨਾ 15 ਮੌਤਾਂ ਹੋਈਆਂ ਅਤੇ ਕੇਰਲ ਵਿੱਚ 14 ਮੌਤਾਂ ਦੀ ਖਬਰ ਪਿਛਲੇ 24 ਘੰਟਿਆਂ ਦੌਰਾਨ ਮਿਲੀ ਹੈ।
17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਹੋਣ ਦੀ ਖਬਰ ਨਹੀਂ ਮਿਲੀ ਹੈ। ਇਹ ਹਨ – ਗੁਜਰਾਤ, ਉੜੀਸਾ, ਚੰਡੀਗੜ੍ਹ, ਝਾਰਖੰਡ, ਹਿਮਾਚਲ ਪ੍ਰਦੇਸ਼, ਪੁਡੂਚੇਰੀ, ਮਨੀਪੁਰ, ਮਿਜ਼ੋਰਮ, ਲਕਸ਼ਦੀਪ, ਲੱਦਾਖ (ਯੂਟੀ), ਸਿੱਕਮ, ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ।
****
ਐਮਵੀ / ਐਸਜੇ
(Release ID: 1701431)
|