ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੰਟੈਂਟ ਬਲੌਕਿੰਗ ’ਚ ਕੋਈ ਨਵੀਂ ਵਿਵਸਥਾ ਨਹੀਂ ਜੋੜੀ ਗਈ
प्रविष्टि तिथि:
27 FEB 2021 4:27PM by PIB Chandigarh
ਨਿਯਮਾਂ ਦੇ ਭਾਗ III ਅਧੀਨ ਨਿਯਮ 16 ਬਾਰੇ ਕੁਝ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਕਿਸੇ ਹੰਗਾਮੀ ਪ੍ਰਕਿਰਤੀ ਦੇ ਮਾਮਲੇ ’ਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਦੁਆਰਾ ਬਲੌਕਿੰਗ ਲਈ ਅੰਤ੍ਰਿਮ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ।
ਇੱਥੇ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਕੋਈ ਨਵੀਂ ਵਿਵਸਥਾ ਨਹੀਂ ਹੈ। ਪਿਛਲੇ 11 ਸਾਲਾਂ ਤੋਂ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ ਦੁਆਰਾ ਇਸ ਵਿਵਸਥਾ ਦੀ ਵਰਤੋਂ ‘ਸੂਚਨਾ ਟੈਕਨੋਲੋਜੀ (ਜਨਤਾ ਦੁਆਰਾ ਸੂਚਨਾ ਦੀ ਪਹੁੰਚ ਲਈ ਬਲੌਕਿੰਗ ਹਿਤ ਕਾਰਜ–ਵਿਧੀ ਤੇ ਸਾਵਧਾਨੀਆਂ) ਨਿਯਮਾਂ, 2009’ ਅਧੀਨ ਕੀਤੀ ਜਾ ਰਹੀ ਹੈ।
25 ਫ਼ਰਵਰੀ, 2021 ਨੂੰ ਜਾਰੀ ਕੀਤੇ ਨਿਯਮਾਂ ਅਧੀਨ, ਇਸ ਵਿਵਸਥਾ ਵਿੱਚ ਸਿਰਫ਼ ਬਦਲ ਕੇ ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਕੀਤਾ ਗਿਆ ਹੈ ਕਿਉਂਕਿ ‘ਸੂਚਨਾ ਟੈਕਨੋਲੋਜੀ (ਮੱਧਵਰਤੀ ਦਿਸ਼ਾ–ਨਿਰਦੇਸ਼ ਤੇ ਡਿਜੀਟਲ ਮੀਡੀਆ ਨੈਤਿਕ ਜ਼ਾਬਤਾ) ਨਿਯਮ, 2021’ ਦਾ ਭਾਗ III ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਸ਼ਾਸਿਤ ਕੀਤਾ ਜਾਵੇਗਾ।
ਇਹ ਦੁਹਰਾਇਆ ਜਾਂਦਾ ਹੈ – ਵਿਵਸਥਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਤੇ ਨਾ ਹੀ ‘ਸੂਚਨਾ ਟੈਕਨੋਲੋਜੀ (ਮੱਧਵਰਤੀ ਦਿਸ਼ਾ–ਨਿਰਦੇਸ਼ ਤੇ ਡਿਜੀਟਲ ਮੀਡੀਆ ਨੈਤਿਕ ਜ਼ਾਬਤਾ) ਨਿਯਮ, 2021’ ਅਧੀਨ ‘ਕੰਟੈਂਟ ਦੀ ਬਲੌਕਿੰਗ’ ਬਾਰੇ ਕੋਈ ਨਵੀਂ ਵਿਵਸਥਾ ਜੋੜੀ ਗਈ ਹੈ।
***
ਸੌਰਭ ਸਿੰਘ
(रिलीज़ आईडी: 1701403)
आगंतुक पटल : 217