ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
ਟੀਕਾਕਰਨ - 41ਵਾਂ ਦਿਨ 1.30 ਕਰੋੜ ਤੋਂ ਵੱਧ ਕੋਵਿਡ-19 ਟੀਕੇ ਲਗਾਏ ਗਏ ਅੱਜ ਸ਼ਾਮ 6 ਵਜੇ ਤੱਕ 3.95 ਲੱਖ ਟੀਕੇ ਲਗਾਏ ਗਏ, 2,44,511 ਸਿਹਤ ਸੰਭਾਲ ਵਰਕਰਾਂ ਨੇ ਅੱਜ ਟੀਕੇ ਦੀ ਦੂਜੀ ਡੋਜ਼ ਹਾਸਿਲ ਕੀਤੀ
Posted On:
25 FEB 2021 7:36PM by PIB Chandigarh
ਦੇਸ਼ ਵਿਚ ਸਿਹਤ ਸੰਭਾਲ ਅਤੇ ਫਰੰਟਲਾਈਨ ਵਰਕਰਾਂ ਨੂੰ ਕੋਵਿਡ-19 ਟੀਕਾ ਲਗਾਉਣ ਦਾ ਸਮੂਹਕ ਅੰਕੜਾ 1.30 ਕਰੋਡ਼ ਤੋਂ ਪਾਰ ਹੋ ਗਿਆ ਹੈ।
ਅੱਜ ਸ਼ਾਮ 6 ਵਜੇ ਤੱਕ ਦੀ ਆਰਜ਼ੀ ਰਿਪੋਰਟ ਅਨੁਸਾਰ 2,77,303 ਸੈਸ਼ਨਾਂ ਰਾਹੀਂ ਕੁਲ 1,30,67,047 ਵਿਅਕਤੀਆਂ ਨੂੰ ਟੀਕੇ ਲਗਾਏ ਜਾ ਚੁੱਕੇ ਸਨ।
ਸਿਹਤ ਸੰਭਾਲ ਵਰਕਰਾਂ
|
ਫਰੰਟ ਲਾਈਨ ਵਰਕਰਾਂ
|
ਪਹਿਲੀ ਡੋਜ਼
|
ਦੂਜੀ ਡੋਜ਼
|
ਪਹਿਲੀ ਡੋਜ਼
|
65,82,007
|
18,60,859
|
46,24,181
|
ਇਨ੍ਹਾਂ ਵਿਚ 65,82,007 ਸਿਹਤ ਸੰਭਾਲ ਵਰਕਰ (75.5%) ਸ਼ਾਮਿਲ ਹਨ ਜਿਨ੍ਹਾਂ ਨੇ ਪਹਿਲੀ ਡੋਜ਼ ਲਈ ਹੈ। 18,60,859 ਸਿਹਤ ਸੰਭਾਲ ਵਰਕਰ (63.6%) ਉਹ ਹਨ ਜਿਨ੍ਹਾਂ ਨੇ ਦੂਜੀ ਡੋਜ਼ ਲਈ ਹੈ ਅਤੇ ਇਸ ਦੇ ਨਾਲ ਹੀ 46,24,181 ਫਰੰਟਲਾਈਨ ਵਰਕਰਾਂ (45.1%) ਨੇ ਵੀ ਪਹਿਲੀ ਡੋਜ਼ ਲਈ ਹੈ। ਦੇਸ਼ਵਿਆਪੀ ਟੀਕਾਕਰਨ ਦੀ ਮੁਹਿੰਮ 16 ਜਨਵਰੀ, 2021 ਨੂੰ ਸ਼ੁਰੂ ਕੀਤੀ ਗਈ ਸੀ ਅਤੇ ਫਰੰਟਲਾਈਨ ਵਰਕਰਾਂ ਦਾ ਟੀਕਾਕਰਨ 2 ਫਰਵਰੀ, 2021 ਨੂੰ ਸ਼ੁਰੂ ਕੀਤਾ ਗਿਆ ਸੀ।
ਅੱਜ ਸ਼ਾਮ 6 ਵਜੇ ਤੱਕ 41ਵੇਂ ਦਿਨ ਦੇਸ਼ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਦੌਰਾਨ ਕੁਲ 3,95,884 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਜਿਨ੍ਹਾਂ ਵਿਚੋਂ 1,51,373 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਹੈ ਅਤੇ ਆਰਜ਼ੀ ਰਿਪੋਰਟ ਮੁਤਾਬਕ 2,44,511 ਸਿਹਤ ਸੰਭਾਲ ਵਰਕਰਾਂ ਨੇ ਟੀਕੇ ਦੀ ਦੂਜੀ ਡੋਜ਼ ਹਾਸਿਲ ਕੀਤੀ ਹੈ। ਅੱਜ ਦੇ ਦਿਨ ਦੀਆਂ ਅੰਤਿਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਹੋ ਜਾਣਗੀਆਂ।
ਅੱਜ ਸ਼ਾਮ 6 ਵਜੇ ਤੱਕ 12,988 ਸੈਸ਼ਨ ਆਯੋਜਿਤ ਕੀਤੇ ਗਏ ਸਨ।
ਸਾਰੇ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਅੱਜ ਕੋਵਿਡ ਟੀਕਾਕਰਨ ਦਾ ਸੰਚਾਲਨ ਕੀਤਾ
ਲਡ਼ੀ ਨੰਬਰ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਲਾਭਪਾਤਰੀ ਜਿਨ੍ਹਾਂ ਨੂੰ ਟੀਕਾ ਲੱਗਾ
|
ਪਹਿਲੀ ਡੋਜ਼
|
ਦੂਜੀ ਡੋਜ਼
|
ਕੁੱਲ ਡੋਜ਼ਾਂ
|
1
|
ਅੰਡੇਮਾਨ ਅਤੇ ਨਿਕੋਬਾਰ
|
6,096
|
2,315
|
8,411
|
2
|
ਆਂਧਰ ਪ੍ਰਦੇਸ਼
|
4,86,328
|
1,24,296
|
6,10,624
|
3
|
ਅਰੁਣਾਚਲ ਪ੍ਰਦੇਸ਼
|
23,492
|
6,130
|
29,622
|
4
|
ਅਸਾਮ
|
1,82,496
|
18,148
|
2,00,644
|
5
|
ਬਿਹਾਰ
|
5,46,848
|
75,141
|
6,21,989
|
6
|
ਚੰਡੀਗਡ਼੍ਹ
|
18,420
|
1,525
|
19,945
|
7
|
ਛੱਤੀਸਗਡ਼੍ਹ
|
3,70,472
|
44,795
|
4,15,267
|
8
|
ਦਾਦਰਾ ਅਤੇ ਨਾਗਰ ਹਵੇਲੀ
|
5,047
|
266
|
5,313
|
9
|
ਦਮਨ ਅਤੇ ਦਿਊ
|
1,858
|
254
|
2,112
|
10
|
ਦਿੱਲੀ
|
3,50,882
|
29,457
|
3,80,339
|
11
|
ਗੋਆ
|
17,478
|
1,895
|
19,373
|
12
|
ਗੁਜਰਾਤ
|
8,32,707
|
1,16,822
|
9,49,529
|
13
|
ਹਰਿਆਣਾ
|
2,20,287
|
66,931
|
2,87,218
|
14
|
ਹਿਮਾਚਲ ਪ੍ਰਦੇਸ਼
|
98,881
|
12,818
|
1,11,699
|
15
|
ਜੰਮੂ ਅਤੇ ਕਸ਼ਮੀਰ
|
2,30,494
|
13,391
|
2,43,885
|
16
|
ਝਾਰਖੰਡ
|
2,74,740
|
18,034
|
2,92,774
|
17
|
ਕਰਨਾਟਕ
|
5,93,966
|
1,90,412
|
7,84,378
|
18
|
ਕੇਰਲ
|
4,29,026
|
78,717
|
5,07,743
|
19
|
ਲੱਦਾਖ
|
8,199
|
748
|
8,947
|
20
|
ਲਕਸ਼ਦ੍ਵੀਪ
|
2,353
|
688
|
3,041
|
21
|
ਮੱਧ ਪ੍ਰਦੇਸ਼
|
6,48,183
|
1,10,451
|
7,58,634
|
22
|
ਮਹਾਰਾਸ਼ਟਰ
|
9,93,343
|
1,15,712
|
11,09,055
|
23
|
ਮਨੀਪੁਰ
|
48,008
|
2,238
|
50,246
|
24
|
ਮੇਘਾਲਿਆ
|
28,248
|
1,200
|
29,448
|
25
|
ਮਿਜ਼ੋਰਮ
|
20,787
|
4,744
|
25,531
|
26
|
ਨਾਗਾਲੈਂਡ
|
28,196
|
5,327
|
33,523
|
27
|
ਓਡੀਸ਼ਾ
|
4,52,863
|
1,41,042
|
5,93,905
|
28
|
ਪੁਡੂਚੇਰੀ
|
9,455
|
1,024
|
10,479
|
29
|
ਪੰਜਾਬ
|
1,48,060
|
32,542
|
1,80,602
|
30
|
ਰਾਜਸਥਾਨ
|
7,83,722
|
1,47,570
|
9,31,292
|
31
|
ਸਿੱਕਮ
|
16,501
|
1,228
|
17,729
|
32
|
ਤਾਮਿਲਨਾਡੂ
|
3,75,111
|
49,334
|
4,24,445
|
33
|
ਤੇਲੰਗਾਨਾ
|
2,84,058
|
1,14,020
|
3,98,078
|
34
|
ਤ੍ਰਿਪੁਰਾ
|
88,354
|
19,188
|
1,07,542
|
35
|
ਉੱਤਰ ਪ੍ਰਦੇਸ਼
|
11,56,209
|
1,54,425
|
13,10,634
|
36
|
ਉੱਤਰਾਖੰਡ
|
1,39,169
|
11,833
|
1,51,002
|
37
|
ਪੱਛਮੀ ਬੰਗਾਲ
|
8,16,495
|
1,07,100
|
9,23,595
|
38
|
ਫੁਟਕਲ
|
4,69,356
|
39,098
|
5,08,454
|
|
ਕੁਲ
|
1,12,06,188
|
18,60,859
|
1,30,67,047
|
1 ਮਾਰਚ, 2021 ਤੋਂ ਕੋਵਿਡ-19 ਟੀਕਾਕਰਨ 60 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਲੋਕਾਂ ਤੱਕ ਵਧਾਇਆ ਜਾ ਰਿਹਾ ਹੈ ਅਤੇ 45 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਉਨ੍ਹਾ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ ਜਿਨ੍ਹਾਂ ਨੂੰ ਹੋਰ ਸਹਿ-ਬੀਮਾਰੀਆਂ ਹਨ।
24 ਫਰਵਰੀ, 2021 ਨੂੰ ਕੇਂਦਰ ਨੇ ਟੀਕਾਕਰਨ ਦੀ ਰਫਤਾਰ ਵਿਚ ਸੁਧਾਰ ਲਿਆਉਣ ਲਈ ਕੋਵਿਡ-19 ਟੀਕਾਕਰਨ ਦੀਆਂ ਮੁਹਿੰਮਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮੀਟਿੰਗ ਕੀਤੀ ਸੀ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 21 ਮਾਰਚ ਤੋਂ ਸੀਜੀਐਚਐਸ ਅਤੇ ਪੀਐਮ-ਜੇਏਵਾਈ ਸੂਚੀਬੱਧ ਹਸਪਤਾਲਾਂ ਸਮੇਤ ਸਾਰੀਆਂ ਹੀ ਜਨਤਕ ਸਿਹਤ ਸੰਭਾਲ ਸਹੂਲਤਾਂ ਨੂੰ ਕੋਵਿਡ-19 ਟੀਕਾਕਰਨ ਸੈਸ਼ਨਾਂ ਨੂੰ ਵਧਾਉਣ ਦੀ ਸਲਾਹ ਦਿੱਤੀ ਗਈ ਹੈ।
ਚਾਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਰਜਿਸਟਰਡ ਸਿਹਤ ਸੰਭਾਲ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਵਿਚੋਂ 75% ਤੋਂ ਵੱਧ ਨੂੰ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।
ਇਹ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਰਾਜਸਥਾਨ, ਲਕਸ਼ਦ੍ਵੀਪ, ਮੱਧ ਪ੍ਰਦੇਸ਼ ਅਤੇ ਗੁਜਰਾਤ ਹਨ।
8 ਰਾਜਾਂ ਨੇ ਰਜਿਸਟਰਡ ਸਿਹਤ ਸੰਭਾਲ ਵਰਕਰਾਂ ਵਿਚੋਂ 80% ਤੋਂ ਵੱਧ ਸਿਹਤ ਵਰਕਰਾਂ ਦਾ ਪਹਿਲੀ ਡੋਜ਼ ਲਈ ਟੀਕਾਕਰਨ ਕਰ ਦਿੱਤਾ ਹੈ। ਇਹ ਰਾਜ ਹਨ - ਬਿਹਾਰ, ਓਡੀਸ਼ਾ, ਤ੍ਰਿਪੁਰਾ, ਝਾਰਖੰਡ, ਛੱਤੀਸਗਡ਼੍ਹ, ਕਰਨਾਟਕ, ਉੱਤਰਾਖੰਡ, ਅੰਡੇਮਾਨ ਅਤੇ ਨਿਕੋਬਾਰ ਟਾਪੂ।
ਦੂਜੇ ਪਾਸੇ ਚਾਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਜਿਸਟਰਡ ਸਿਹਤ ਸੰਭਾਲ ਵਰਕਰਾਂ ਵਿਚੋਂ 50% ਵਰਕਰਾਂ ਨੂੰ ਪਹਿਲੀ ਡੋਜ਼ ਦਿੱਤੇ ਜਾਣ ਦੀ ਰਿਪੋਰਟ ਮਿਲੀ ਹੈ। ਇਹ ਹਨ - ਨਾਗਾਲੈਂਡ, ਪੰਜਾਬ, ਚੰਡੀਗਡ਼੍ਹ ਅਤੇ ਪੁਡੂਚੇਰੀ।
6 ਰਾਜਾਂ ਨੇ ਫਰੰਟ ਲਾਈਨ ਵਰਕਰਾਂ ਵਿਚੋਂ 60 ਪ੍ਰਤੀਸ਼ਤ ਤੋਂ ਵੱਧ ਰਜਿਸਟਰਡ ਵਰਕਰਾਂ ਨੂੰ ਪਹਿਲੀ ਡੋਜ਼ ਦੇਣ ਦੀ ਰਿਪੋਰਟ ਕੀਤੀ ਹੈ। ਇਹ ਹਨ - ਦਾਦਰਾ ਅਤੇ ਨਾਗਰ ਹਵੇਲੀ, ਤ੍ਰਿਪੁਰਾ, ਓਡੀਸ਼ਾ, ਹਿਮਾਚਲ ਪ੍ਰਦੇਸ਼, ਛੱਤੀਸਗਡ਼੍ਹ, ਉੱਤਰਾਖੰਡ।
ਦੂਜੇ ਪਾਸੇ 8 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਰਜਿਸਟਰਡ ਫਰੰਟ ਲਾਈਨ ਵਰਕਰਾਂ ਵਿਚੋਂ 25 ਪ੍ਰਤੀਸ਼ਤ ਤੋਂ ਵੱਧ ਨੂੰ ਪਹਿਲੀ ਡੋਜ਼ ਦੇਣ ਦੀ ਰਿਪੋਰਟ ਕੀਤੀ ਹੈ। ਇਹ ਹਨ - ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਅੰਡਮਾਨ ਅਤੇ ਨਿਕੋਬਾਰ ਟਾਪੂ, ਮਨੀਪੁਰ, ਅਸਾਮ, ਮੇਘਾਲਿਆ, ਕੇਰਲ ਅਤੇ ਪੁਡੂਚੇਰੀ।
5 ਰਾਜਾਂ ਨੇ ਸਭ ਤੋਂ ਵੱਧ ਟੀਕਾਕਰਨ ਰਿਕਾਰਡ ਕੀਤਾ ਹੈ ਅਤੇ ਇਹ ਰਾਜ ਹਨ - ਉੱਤਰ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ।
ਹੁਣ ਤੱਕ 51 ਵਿਅਕਤੀਆਂ ਨੂੰ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ ਹੈ ਜੋ ਕੁਲ ਟੀਕਾਕਰਨ ਦਾ 0.0004 ਪ੍ਰਤੀਸ਼ਤ ਬਣਦਾ ਹੈ। ਹੁਣ ਤੱਕ ਹਸਪਤਾਲਾਂ ਵਿਚ ਦਾਖਲ ਕੀਤੇ ਗਏ 51 ਕੇਸਾਂ ਵਿਚੋਂ 26 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦਕਿ 23 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 2 ਇਲਾਜ ਅਧੀਨ ਹਨ। ਪਿਛਲੇ 24 ਘੰਟਿਆਂ ਵਿਚ ਇਕ ਵਿਅਕਤੀ ਨੂੰ ਭੁਵਨੇਸ਼ਵਰ ਦੇ ਏਮਜ਼ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਉਹ ਹੁਣ ਸਥਿਰ ਹੈ।
ਹੁਣ ਤੱਕ ਕੁਲ 45 ਮੌਤਾਂ ਰਿਕਾਰਡ ਕੀਤੀਆਂ ਗਈਆਂ ਹਨ। ਇਹ ਕੋਵਿਡ-19 ਦੇ ਕੁਲ ਟੀਕਾਕਰਨ ਦਾ 0.0004 ਪ੍ਰਤੀਸ਼ਤ ਬਣਦਾ ਹੈ। 45 ਵਿਅਕਤੀਆਂ ਵਿਚੋਂ 23 ਵਿਅਕਤੀਆਂ ਦੀ ਹਸਪਤਾਲ ਵਿਚ ਮੌਤ ਹੋਈ ਹੈ ਜਦਕਿ 22 ਮੌਤਾਂ ਹਸਪਤਾਲ ਤੋਂ ਬਾਹਰ ਰਿਕਾਰਡ ਕੀਤੀਆਂ ਗਈਆਂ ਹਨ।
ਹੁਣ ਤੱਕ ਗੰਭੀਰ ਅਤਿ ਗੰਭੀਰ / ਏਈਐਫਆਈ/ਮੌਤ ਦਾ ਕੋਈ ਵੀ ਮਾਮਲਾ ਟੀਕਾਕਰਨ ਕਾਰਣ ਨਹੀਂ ਹੋਇਆ ਹੈ।
ਪਿਛਲੇ 24 ਘੰਟਿਆਂ ਵਿਚ ਇਕ ਨਵੀਂ ਮੌਤ ਰਿਪੋਰਟ ਕੀਤੀ ਗਈ ਹੈ। ਪੱਛਮੀ ਬੰਗਾਲ ਦੇ ਉੱਤਰ ਦਿਨਾਜਪੁਰ ਦੇ ਇਕ 52 ਸਾਲਾ ਬਜ਼ੁਰਗ ਵਸਨੀਕ ਦੀ ਟੀਕਾਕਰਨ ਦੇ 7 ਦਿਨਾਂ ਬਾਅਦ ਗੁਰਦੇ ਦੀ ਗੰਭੀਰ ਸੱਟ ਸਮੇਤ ਦਿਲ ਦੀ ਬੀਮਾਰੀ ਦੇ ਸਦਮੇ ਕਾਰਣ ਮੌਤ ਹੋਈ ਹੈ।
-------------------------------
ਐਮਵੀ ਐਸਜੇ
(Release ID: 1700947)
|