ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 27 ਫਰਵਰੀ ਨੂੰ ਦ ਇੰਡੀਆ ਟੌਇ ਫੇਅਰ 2021 ਦਾ ਉਦਘਾਟਨ ਕਰਨਗੇ

Posted On: 25 FEB 2021 3:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਫਰਵਰੀ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਦ ਇੰਡੀਆ ਟੌਇ ਫੇਅਰ 2021 ਦਾ ਉਦਘਾਟਨ ਕਰਨਗੇ।

 

ਖਿਡੌਣੇ ਬੱਚੇ ਦੇ ਦਿਮਾਗ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਬੱਚਿਆਂ ਵਿੱਚ ਸਾਈਕੋਮੋਟਰ ਅਤੇ ਬੋਧਿਕ ਹੁਨਰਾਂ ਨੂੰ ਸੁਧਾਰਨ ਵਿੱਚ ਵੀ ਸਹਾਇਤਾ ਕਰਦੇ ਹਨ। ਅਗਸਤ 2020 ਵਿੱਚ ਆਪਣੇ ਮਨ ਕੀ ਬਾਤ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਖਿਡੌਣੇ ਨਾ ਸਿਰਫ ਗਤੀਵਿਧੀਆਂ ਨੂੰ ਵਧਾਉਂਦੇ ਹਨ, ਬਲਕਿ ਇੱਛਾਵਾਂ ਨੂੰ ਵੀ ਉਡਾਣ ਦਿੰਦੇ ਹਨ। ਇੱਕ ਬੱਚੇ ਦੇ ਸਰਬਪੱਖੀ ਵਿਕਾਸ ਵਿੱਚ ਖਿਡੌਣਿਆਂ ਦੀ ਮਹੱਤਤਾ ਨੂੰ ਦੇਖਦਿਆਂ, ਪ੍ਰਧਾਨ ਮੰਤਰੀ ਨੇ ਪਹਿਲਾਂ ਵੀ ਭਾਰਤ ਵਿੱਚ ਖਿਡੌਣਿਆਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਇਸ ਦਰਸ਼ਨ ਦੇ ਅਨੁਸਾਰ ਇੰਡੀਆ ਟੌਏ ਫੇਅਰ 2021 ਆਯੋਜਿਤ ਕੀਤਾ ਜਾ ਰਿਹਾ ਹੈ।

 

ਫੇਅਰ ਬਾਰੇ

 

ਇਹ ਫੇਅਰ 27 ਫਰਵਰੀ ਤੋਂ 2 ਮਾਰਚ 2021 ਤੱਕ ਹੋਵੇਗਾ। ਇਸ ਦਾ ਉਦੇਸ਼ ਸਾਰੇ ਹਿੱਸੇਦਾਰਾਂ- ਖਰੀਦਦਾਰਾਂ, ਵੇਚਣ ਵਾਲਿਆਂ, ਵਿਦਿਆਰਥੀਆਂ, ਅਧਿਆਪਕਾਂ, ਡਿਜ਼ਾਈਨਰਾਂ ਆਦਿ ਨੂੰ ਇਕਸਾਰ ਮੰਚ 'ਤੇ ਲਿਆਉਣਾ ਹੈ ਤਾਂ ਜੋ ਟਿਕਾਊ ਸਬੰਧ ਬਣਾਏ ਜਾ ਸਕਣ ਅਤੇ ਉਦਯੋਗ ਦੇ ਸਰਬਪੱਖੀ ਵਿਕਾਸ ਲਈ ਸੰਵਾਦ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਪਲੈਟਫ਼ਾਰਮ ਰਾਹੀਂ, ਸਰਕਾਰ ਅਤੇ ਉਦਯੋਗ ਇਕੱਠੇ ਹੋ ਕੇ ਵਿਚਾਰ-ਵਟਾਂਦਰੇ ਕਰਨਗੇ ਕਿ ਕਿਸ ਤਰ੍ਹਾਂ ਸੈਕਟਰ ਵਿੱਚ ਨਿਵੇਸ਼ਾਂ ਨੂੰ ਆਕਰਸ਼ਿਤ ਕਰਕੇ ਅਤੇ ਬਰਾਮਦਾਂ ਨੂੰ ਉਤਸ਼ਾਹਿਤ ਕਰਕੇ ਨਾਲ ਖਿਡੌਣਿਆਂ ਦੇ ਨਿਰਮਾਣ ਅਤੇ ਸੋਰਸਿੰਗ ਲਈ ਭਾਰਤ ਨੂੰ ਅਗਲਾ ਗਲੋਬਲ ਹੱਬ ਬਣਾਇਆ ਜਾ ਸਕਦਾ ਹੈ।

 

30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1000 ਤੋਂ ਵੱਧ ਪ੍ਰਦਰਸ਼ਕ ਆਪਣੇ ਉਤਪਾਦਾਂ ਨੂੰ ਈ-ਕਮਰਸ ਯੋਗ ਵਰਚੁਅਲ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕਰਨਗੇ। ਇਹ ਰਵਾਇਤੀ ਭਾਰਤੀ ਖਿਡੌਣਿਆਂ ਦੇ ਨਾਲ-ਨਾਲ ਇਲੈਕਟ੍ਰੌਨਿਕ ਖਿਡੌਣੇ, ਪਲਸ ਖਿਡੌਣੇ, ਪਹੇਲੀਆਂ ਅਤੇ ਖੇਡਾਂ ਸਮੇਤ ਆਧੁਨਿਕ ਖਿਡੌਣਿਆਂ ਦਾ ਪ੍ਰਦਰਸ਼ਨ ਕਰੇਗਾ। ਫੇਅਰ ਖਿਡਾਰੀਆਂ ਦੇ ਡਿਜ਼ਾਈਨ ਅਤੇ ਨਿਰਮਾਣ ਵਿੱਚ ਸਾਬਤ ਸਮਰੱਥਾ ਵਾਲੇ ਉੱਘੇ ਭਾਰਤੀ ਅਤੇ ਅੰਤਰਰਾਸ਼ਟਰੀ ਬੁਲਾਰਿਆਂ ਨਾਲ ਕਈ ਵੈਬੀਨਾਰ ਅਤੇ ਪੈਨਲ ਵਿਚਾਰ-ਵਟਾਂਦਰੇ ਦੀ ਮੇਜ਼ਬਾਨੀ ਕਰੇਗਾ। ਬੱਚਿਆਂ ਲਈ, ਇਹ ਰਵਾਇਤੀ ਖਿਡੌਣਾ ਬਣਾਉਣ 'ਤੇ ਸ਼ਿਲਪਕਾਰੀ ਪ੍ਰਦਰਸ਼ਨ ਅਤੇ ਖਿਡੌਣਿਆਂ ਦੇ ਅਜਾਇਬ ਘਰ ਅਤੇ ਫੈਕਟਰੀਆਂ ਦੇ ਵਰਚੁਅਲ ਦੌਰੇ ਸਮੇਤ ਗਤੀਵਿਧੀਆਂ ਦੀ ਬਹੁਤਾਤ ਵਿੱਚ ਹਿੱਸਾ ਲੈਣ ਦਾ ਇੱਕ ਮੌਕਾ ਹੈ।

 

******

ਡੀਐੱਸ / ਐੱਸਐੱਚ



(Release ID: 1700934) Visitor Counter : 175