ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦਾ 2025 ਤੱਕ ‘ਟੀਬੀ–ਮੁਕਤ ਭਾਰਤ’ ਦਾ ਸੁਪਨਾ


ਡਾ. ਹਰਸ਼ ਵਰਧਨ ਨੇ ਤਪੇਦਿਕ ਰੋਗ ਵਿਰੁੱਧ ਜਨ–ਅੰਦੋਲਨ ਸ਼ੁਰੂ ਕਰਨ ਬਾਰੇ ਹੋਈ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ

“ਅਸੀਂ 2021 ਨੂੰ ਤਪੇਦਿਕ ਦਾ ਵਰ੍ਹਾ ਬਣਾਉਣਾ ਚਾਹੁੰਦੇ ਹਾਂ”

Posted On: 24 FEB 2021 6:19PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਤਪੇਦਿਕ ਵਿਰੁੱਧ ਇੱਕ ਜਨ–ਅੰਦੋਲਨ ਸ਼ੁਰੂ ਕਰਨ ਦੇ ਮਾਮਲੇ ‘ਤੇ ਅੱਜ ਕੇਂਦਰੀ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਤੇ ਹੋਰ ਵਿਕਾਸ ਭਾਈਵਾਲਾਂ ਨਾਲ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ; ਇਸ ਅੰਦੋਲਨ ਵਿੱਚ ਸਮਰਥਨ ਦੇਣਾ, ਸੰਚਾਰ ਅਤੇ ਸਮਾਜਿਕ ਗਤੀਸ਼ੀਲਤਾ (ACSM) ਕਰਨ ਜਿਹੇ ਕੰਮ ਸ਼ਾਮਲ ਹਨ। ਅਰੰਭ ‘ਚ, ਡਾ. ਹਰਸ਼ ਵਰਧਨ ਨੇ ਤਪੇਦਿਕ (ਟੀਬੀ) ਰੋਗ ਦਾ ਟਾਕਰਾ ਕਰਨ ਲਈ ‘ਰਾਸ਼ਟਰੀ ਤਪੇਦਿਕ ਖ਼ਾਤਮਾ ਪ੍ਰੋਗਰਾਮ’ ਦੇ ਤਹਿਤ ਭਾਰਤ ਸਰਕਾਰ ਦੁਆਰਾ ਉਠਾਏ ਗਏ ਵੱਖੋ–ਵੱਖਰੇ ਕਦਮਾਂ ਬਾਰੇ ਦੱਸਿਆ; ਜਿਨ੍ਹਾਂ ਦੀ ਹਮਾਇਤ ਹਾਂ–ਪੱਖੀ ਕਾਰਵਾਈ ਤੇ ਸਰੋਤਾਂ ਦੋਵਾਂ ਬਾਰੇ ਦਲੇਰਾਨਾ ਪ੍ਰਤੀਬੱਧਤਾਵਾਂ ਨਾਲ ਹੋਈ। ਮੰਤਰੀ ਨੇ ਕਿਹਾ,‘ਅਸੀਂ 2021 ਨੂੰ ਤਪੇਦਿਕ ਦਾ ਸਾਲ ਬਣਾਉਣ ਦੇ ਇੱਛੁਕ ਹਾਂ’ ਅਤੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਸੇ ਵੀ ਸਥਾਨ ਉੱਤੇ ਮੌਜੂਦ ਜਿਹੜੇ ਸਾਰੇ ਰੋਗੀਆਂ ਨੂੰ ਦੇਖਭਾਲ਼ ਦੀ ਜ਼ਰੂਰਤ ਸੀ, ਉਨ੍ਹਾਂ ਨੂੰ ਮੁਫ਼ਤ ਇਹ ਸਭ ਕੁਝ ਮਿਲਿਆ; ਇਸ ਕੰਮ ਵਿੱਚ ਵੱਡੀ ਪ੍ਰਗਤੀ ਵੇਖੀ ਗਈ, ਪਿਛਲੇ ਕੁਝ ਵਰ੍ਹਿਆਂ ਦੌਰਾਨ ਉੱਚ–ਮਿਆਰੀ ਟੀਬੀ ਦੇਖਭਾਲ਼ ਮੁਹੱਈਆ ਕਰਵਾਈ ਗਈ ਅਤੇ ਉਨ੍ਹਾਂ ਇਹ ਵਿਸ਼ਵਾਸ ਪ੍ਰਗਟਾਇਆ ਕਿ ਇੰਝ ਸੇਵਾਵਾਂ ਲਈ ਮੰਗ ਵਧੇਗੀ, ਇਸ ਰੋਗ ਨਾਲ ਲਗਿਆ ਕਲੰਕ ਖ਼ਤਮ ਹੋਵੇਗਾ ਅਤੇ ਸਾਲ 2025 ਤੱਕ ‘ਟੀਬੀ–ਮੁਕਤ ਭਾਰਤ’ ਦਾ ਨਿਸ਼ਾਨਾ ਸਾਕਾਰ ਕਰਨ ਵਿੱਚ ਮਦਦ ਮਿਲੇਗੀ।

 

ਇਸ ਰੋਗ ਉੱਤੇ ਮੁਕੰਮਲ ਤੌਰ ‘ਤੇ ਕਬੂ ਪਾਉਣ ਲਈ ਨਵੀਂ ਪਹੁੰਚਾਂ ਦੇ ਮਹੱਤਵ ਅਤੇ ‘ਟੀਬੀ–ਮੁਕਤ ਭਾਰਤ’ ਦਾ ਨਿਸ਼ਾਨਾ ਹਾਸਲ ਕਰਨ ਲਈ ਤੇਜ਼–ਰਫ਼ਤਾਰ ਨਾਲ ਅਤੇ ਟਿਕਾਊ ਤਰੀਕੇ ਧਿਆਨ ਕੇਂਦ੍ਰਿਤ ਕੀਤੇ ਜਾਣ ਨੂੰ ਉਜਾਗਰ ਕਰਦੇ ਹੋਏ ਮੰਤਰੀ ਨੇ ਕਿਹਾ,‘ਰਾਸ਼ਟਰੀ ਤਪੇਦਿਕ ਖ਼ਾਤਮਾ ਪ੍ਰੋਗਰਾਮ’ ਟੀਬੀ ਪ੍ਰਬੰਧਨ ਅਤੇ ਸੇਵਾ ਡਿਲਿਵਰੀ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਨਿਰੰਤਰ ਵਾਧਾ ਕਰ ਰਿਹਾ ਹੈ, ਅਜਿਹਾ ਉਦੋਂ ਹੁੰਦਾ ਹੈ, ਜਦੋਂ ਵੱਡੀ ਗਿਣਤੀ ‘ਚ ਆਬਾਦੀ ਲੋਕਤੰਤਰ ਦੇ ਤੱਤ–ਸਾਰ ਨੂੰ ਵਰਤਦੀ ਹੈ ਅਤੇ ਜਾਗਰੂਕਤਾ ਪੈਦਾ ਕਰ ਕੇ, ਉਨ੍ਹਾਂ ਦੇ ਭਾਈਚਾਰਿਆਂ ਵਿੱਚ ਸਿਹਤ–ਸੰਭਾਲ਼ ਹਾਸਲ ਕਰਨ ਦੇ ਵਿਵਹਾਰ ਬਾਰੇ ਜਾਗਰੂਕਤਾ ਪੈਦਾ ਕਰਕੇ ਅਤੇ ਹੁਲਾਰਾ ਦੇ ਕੇ ਅਤੇ ਟੀਬੀ ਰੋਗ ਨਾਲ ਜੁੜਿਆ ਕਲੰਕ ਖ਼ਤਮ ਕਰਨ ਦੀ ਜਨ ਅੰਦੋਲਨ ਦੀ ਭਾਵਨਾ ਨਾਲ ਸਫ਼ਲਤਾਪੂਰਬਕ ਇਸ ਰੋਗ ਵਿਰੁੱਧ ਇਹ ਮੁਹਿੰਮ ਵਿੱਢੀ ਜਾਵੇਗੀ।’ ਉਨ੍ਹਾਂ ਤੇਜ਼ੀ ਨਾਲ ਵੱਧ ਤੋਂ ਵੱਧ ਆਬਾਦੀ ਤੱਕ ਪੁੱਜਣ, ਸੰਪੂਰਨ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਟੀਬੀ ਦੇ ਵਿਭਿੰਨ ਪੜਾਵਾਂ ‘ਤੇ ਭਾਈਚਾਰਿਆਂ ਤੇ ਲੋਕਾਂ ਉੱਤੇ ਆਧਾਰਤ ਸਮੂਹਾਂ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਇਸ ਸਿਰਜਣਾਤਮਕ ਲਹਿਰ ਦੇ ਬੁਨਿਆਦੀ ਥੰਮ੍ਹ ਹੋਣਗੇ।

 

ਕੋਵਿਡ–19 ਪ੍ਰਬੰਧਨ ਦੇ ਸਬਕਾਂ ਤੋਂ ਪ੍ਰੇਰਣਾ ਲੈਂਦਿਆਂ; ਜਿੱਥੇ ਭਾਰਤ ਨਾ ਸਿਰਫ਼ ਇਸ ਮਹਾਮਾਰੀ ਦਾ ਸਫ਼ਲਤਾਪੂਰਬਕ ਟਾਕਰਾ ਕੀਤਾ, ਸਗੋਂ ਪੂਰੀ ਦੁਨੀਆ ਲਈ ਆਸ ਦੇ ਇੱਕ ਚਾਨਣ–ਮੁਨਾਰੇ ਵਜੋਂ ਉੱਭਰਿਆ ਤੇ ਸਭ ਸਮਾਧਾਨਾਂ, ਨਿਦਾਨਾਂ ਤੇ ਵੈਕਸੀਨਾਂ ਲਈ ਭਾਰਤ ਵੱਲ ਵੇਖਣ ਲੱਗੇ। ਡਾ. ਹਰਸ਼ ਵਰਧਨ ਨੇ ਕਿਹਾ,‘ਇਸ ਮਹਾਮਾਰੀ ਨੇ ਵਾਜਬ ਵਿਵਹਾਰਾਂ ਤੇ ਸਵੱਛਤਾ ਦੇ ਅਭਿਆਸਾਂ ਬਾਰੇ ਸਹੀ ਜਾਣਕਾਰੀ ਬਾਰੇ ਉਤਸੁਕਤਾ ਪੈਦਾ ਕਰਨ ਅਤੇ ਵੱਡੇ ਪੱਧਰ ਉੱਤੇ ਸੰਦੇਸ਼ ਪਹੁੰਚਾਉਣ ਬਾਰੇ ਧਿਆਨ ਕੇਂਦ੍ਰਿਤ ਕੀਤੇ ਜਾਣ ਦੀ ਭੂਮਿਕਾ ਨੂੰ ਉਜਾਗਰ ਕੀਤਾ ਹੈ। ਬਿਲਕੁਲ ਉਵੇਂ ਹੀ ਟੀਬੀ ਦੇ ਲੱਛਣਾਂ ਬਾਰੇ ਪੂਰੇ ਦੇਸ਼ ਵਿੱਚ ਸੰਦੇਸ਼ ਪਹੁੰਚਾਉਣ ਦੀ ਮੁਹਿੰਮ ਨਾਲ ਨੋਟੀਫ਼ਿਕੇਸ਼ਨ ਦੇ ਪੱਧਰ ਉਚੇਰੇ ਹੁੰਦੇ ਹਨ ਅਤੇ ਦੇਸ਼ ਵਿੱਚ ਟੀਬੀ ਦੀ ਛੂਤ ਉੱਤੇ ਕਾਬੂ ਪਾਉਣ ਨਾਲ ਸਬੰਧਿਤ ਸਾਵਧਾਨੀ ਵਾਲੇ ਵਿਵਹਾਰ ਬਾਰੇ ਜਾਗਰੂਕਤਾ ਪੈਦਾ ਕਰਨੀ ਹੋਵੇਗੀ।’ ਉਨ੍ਹਾਂ ਦਿੱਲੀ ਦੇ ਸਿਹਤ ਮੰਤਰੀ ਵਜੋਂ ਪੋਲੀਓ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਦੁਆਰਾ ਉਠਾਏ ਗਏ ਕਦਮਾਂ ਨੂੰ ਯਾਦ ਕੀਤਾ, ਜਦੋਂ ਲਾਗਲੇ ਕੈਮਿਸਟਾਂ ਦੀਆਂ ਦੁਕਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ।

 

ਉਨ੍ਹਾਂ ‘ਨੈਸ਼ਨਲ ਟੈਕਨੀਕਲ ਸਪੋਰਟ ਯੂਨਿਟ’ (NTSU) ਬਾਰੇ ਵਿਚਾਰ–ਵਟਾਂਦਰਿਆਂ ਦੀ ਪ੍ਰਧਾਨਗੀ ਕੀਤੀ, ਜਿਸ ਨੂੰ ਭਾਰਤ ਸਰਕਾਰ ਦੀਆਂ ਰਾਸ਼ਟਰੀ ਅਤੇ ਰਾਜਾਂ ਦੋਵਾਂ ਦੇ ਪੱਧਰ ਉੱਤੇ ਵਿਕਾਸ ਭਾਈਵਾਲਾਂ ਦੇ ਤਾਲਮੇਲ ਨਾਲ ਸਥਾਪਿਤ ਕੀਤੇ ਜਾਣ ਦਾ ਪ੍ਰਸਤਾਵ ਹੈ; ਜਿਸ ਨਾਲ ਵਿਭਿੰਨ ਸਮਰਥਨ ਤੇ ਸੰਚਾਰ ਪਹੁੰਚਾਂ ਰਾਹੀਂ ਬੁਨਿਆਦੀ ਪੱਧਰ ਦੇ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਅਤੇ ਟੀਬੀ ਪ੍ਰੋਗਰਾਮ ਦੇ ਤਹਿਤ ਉਪਲਬਧ ਸੇਵਾਵਾਂ ਦੀ ਮੰਗ ਵਧਾਉਣ ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇਗੀ।

 

ਇਸ ਸਮਾਰੋਹ ‘ਚ ਮੌਜੂਦ ਟੀਬੀ ਪ੍ਰੋਗਰਾਮ ਨਾਲ ਕੰਮ ਕਰਨ ਵਾਲੇ ਵਿਕਾਸ ਭਾਈਵਾਲਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਆਪਣੇ ਕੰਮ ਦੇ ਅਸਰ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਸਤਾਵਿਤ ਜਨ–ਅੰਦੋਲਨ ਨਾਲ ਸਬੰਧਿਤ ਮੁਹਿੰਮ ਦੀ ਹਮਾਇਤ ਵਿੱਚ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ।

 

ਸ਼੍ਰੀ ਰਾਜੇਸ਼ ਭੂਸ਼ਨ, ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਆਰਤੀ ਆਹੂਜਾ, ਐਡੀਸ਼ਨਲ ਸਕੱਤਰ (ਸਿਹਤ), ਡਾ. ਸੁਨੀਲ ਕੁਮਾਰ, ਡੀਜੀਐੱਚਐੱਸ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ ਮੌਜੂਦ ਸਨ। ਡਾ. ਰੌਡਰਿਕੋ ਔਫ਼ਰਿਨ, ਦੇਸ਼ ਪ੍ਰਤੀਨਿਧ, ਭਾਰਤ (ਵਿਸ਼ਵ ਸਿਹਤ ਸੰਗਠਨ – WHO) ਅਤੇ BMGF ਅਤੇ USAID ਜਿਹੇ ਵਿਕਾਸ ਭਾਈਵਾਲਾਂ ਦੇ ਪ੍ਰਤੀਨਿਧ ਵੀ ਇਸ ਸਮਾਰੋਹ ‘ਚ ਮੌਜੂਦ ਸਨ।

 

****

 

ਐੱਮਵੀ/ਐੱਸਜੇ




(Release ID: 1700634) Visitor Counter : 204