ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਮਾਮਲਿਆਂ ਵਿਚ ਵਾਧਾ ਦਰਸਾਉਣ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਉੱਚ ਪੱਧਰੀ ਬਹੁ-ਅਨੁਸ਼ਾਸਨੀ ਕੇਂਦਰੀ ਟੀਮਾਂ ਰਵਾਨਾ ਕੀਤੀਆਂ

ਸਿਹਤ ਸਕੱਤਰ ਨੇ ਹਾਲ ਹੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਦਰਸਾਉਣ ਵਾਲੇ 7 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਤੇ ਵਿਸ਼ੇਸ਼ ਕਦਮ ਚੁੱਕਣ ਦੀ ਸਲਾਹ ਦਿੱਤੀ

Posted On: 24 FEB 2021 11:58AM by PIB Chandigarh

ਕੇਂਦਰ ਨੇ ਮਹਾਰਾਸ਼ਟਰ, ਕੇਰਲ, ਛੱਤੀਸਗਡ਼੍ਹ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿਚ ਕੋਵਿਡ-19 ਦੇ ਜਵਾਬ ਲਈ ਜਨਤਕ ਸਿਹਤ ਉਪਰਾਲਿਆਂ ਵਿਚ ਸਹਾਇਤਾ ਦੇਣ, ਮਹਾਮਾਰੀ ਨੂੰ ਪ੍ਰਬੰਧਤ ਕਰਨ ਅਤੇ ਇਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਉੱਚ ਪੱਧਰੀ ਬਹੁ-ਅਨੁਸ਼ਾਸਨੀ ਕੇਂਦਰੀ ਟੀਮਾਂ ਤਾਇਨਾਤ ਕੀਤੀਆਂ ਹਨ 3-ਮੈਂਬਰੀ ਬਹੁ-ਅਨੁਸ਼ਾਸਨੀ ਟੀਮਾਂ ਦੀ ਅਗਵਾਈ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਕਰ ਰਹੇ ਹਨ । ਇਹ ਟੀਮਾਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਨੇੜਿਓਂ ਕੰਮ ਕਰਨਗੀਆਂ ਅਤੇ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਿਚ ਹਾਲ ਹੀ ਵਿਚ ਹੋਏ ਵਾਧੇ ਦੇ ਕਾਰਣਾਂ ਨੂੰ ਨਿਰਧਾਰਤ ਕਰਨਗੀਆਂ ਇਹ ਟੀਮਾਂ ਕੋਵਿਡ-19 ਨੂੰ ਕੰਟਰੋਲ ਕਰਨ ਲਈ ਢੁਕਵੇਂ ਉਪਰਾਲੇ ਕਰਨ ਅਤੇ ਸੰਚਾਰ ਦੀ ਲੜੀ ਨੂੰ ਤੋੜਨ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਨਾਲ ਕੰਮ ਕਰਨਗੀਆਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉੱਭਰ ਰਹੀ ਸਥਿਤੀ ਦੀ ਸੰਬੰਧਤ ਜ਼ਿਲ੍ਹਾ ਅਧਿਕਾਰੀਆਂ ਨਾਲ ਨਿਯਮਤ ਤੌਰ ਤੇ ਗੰਭੀਰ ਸਮੀਖਿਆ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਕਿ ਕੋਵਿਡ ਪ੍ਰਬੰਧਨ ਵਿਚ ਹੁਣ ਤੱਕ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਖਤਮ ਨਾ ਹੋਣ ਦਿੱਤਾ ਜਾਵੇ ।

ਕੇਂਦਰ ਨੇ ਮਹਾਰਾਸ਼ਟਰ, ਕੇਰਲ, ਛੱਤੀਸਗਡ਼੍ਹ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਜਿਥੇ ਕੋਵਿਡ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਆਰਟੀ-ਪੀਸੀਆਰ ਟੈਸਟਾਂ ਦੇ ਅਨੁਪਾਤ ਵਿਚ ਘਾਟ ਵੇਖੀ ਗਈ ਹੈ ਅਤੇ ਕੁਝ ਹੋਰ ਜ਼ਿਲ੍ਹਿਆਂ ਵਿਚ ਪੁਸ਼ਟੀ ਵਾਲੇ ਮਾਮਲਿਆਂ ਵਿਚ ਤੇਜ਼ੀ ਦਰਜ ਕੀਤੀ ਗਈ ਹੈ, ਨੂੰ ਵੀ ਪੱਤਰ ਲਿਖਿਆ ਹੈ।

 

ਕੇਂਦਰੀ ਸਿਹਤ ਸਕੱਤਰ ਵਲੋਂ ਲਿਖੇ ਗਏ ਪੱਤਰ ਵਿਚ ਉਨ੍ਹਾਂ ਨੇ ਮਹਾਰਾਸ਼ਟਰ, ਕੇਰਲ, ਛੱਤੀਸਗਡ਼੍ਹ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਮਹਾਮਾਰੀ ਦੀ ਸੰਚਾਰ ਲੜੀ ਨੂੰ ਤੋੜਨ ਲਈ ਹਮਲਾਵਰ ਉਪਰਾਲਿਆਂ ਤੇ ਧਿਆਨ ਕੇਂਦ੍ਰਿਤ ਕਰਨ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਆਰਟੀ-ਪੀਸੀਆਰ ਟੈਸਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ ਤਾਕਿ ਆਬਾਦੀ ਵਿਚੋਂ ਨਾ ਲੱਭੇ ਜਾਣ ਵਾਲੇ ਮਾਮਲਿਆਂ ਨੂੰ ਵੀ ਖਤਮ ਕੀਤਾ ਜਾ ਸਕੇ ਇਨ੍ਹਾਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਆਰਟੀ-ਪੀਸੀਆਰ ਅਤੇ ਰੈਪਿਡ ਐਂਟੀਜਨ ਟੈਸਟਾਂ ਨੂੰ ਢੁਕਵੇਂ ਢੰਗ ਨਾਲ ਵੱਖ ਕਰਕੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜਿਨ੍ਹਾਂ ਦੇ ਐਂਟੀਜਨ ਟੈਸਟ ਲੱਛਣਾਂ ਦੇ ਤੌਰ ਤੇ ਨੈਗੇਟਿਵ ਆਏ ਹਨ ਉਨ੍ਹਾਂ ਦੇ ਆਰਟੀ-ਪੀਸੀਆਰ ਟੈਸਟਾਂ ਨੂੰ ਲਾਜਮੀ ਤੌਰ ਤੇ ਯਕੀਨੀ ਬਣਾਇਆ ਜਾਵੇ ਮਹਾਮਾਰੀ ਦੀ ਪੁਸ਼ਟੀ ਵਾਲੇ ਵਿਅਕਤੀਆਂ ਨੂੰ ਛੇਤੀ ਨਾਲ ਵੱਖ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਹਸਪਤਾਲਾਂ ਵਿਚ ਭੇਜਿਆ ਜਾਵੇ ਅਤੇ ਇਸ ਦੇ ਨਾਲ ਉਨ੍ਹਾਂ ਦੇ ਸਾਰੇ ਹੀ ਨੇੜਲੇ ਸੰਪਰਕਾਂ ਦੀ ਤਲਾਸ਼ ਕੀਤੀ ਜਾਵੇ ਅਤੇ ਉਨ੍ਹਾਂ ਦੇ ਵੀ ਬਿਨਾਂ ਕਿਸੇ ਦੇਰੀ ਦੇ ਟੈਸਟ ਕੀਤੇ ਜਾਣ

 

ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਯਾਦ ਦਿਵਾਇਆ ਹੈ ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਕਦਮਾਂ ਨੂੰ ਲਾਗੂ ਕਰਨ ਵਿਚ ਵਿਸ਼ੇਸ਼ ਤੌਰ ਤੇ ਕੁਝ ਦੇਸ਼ਾਂ ਵਿਚ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਧਿਆਨ ਵਿਚ ਰੱਖਦੇ ਹੋਏ, ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ ਨਹੀਂ ਤਾਂ ਇਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ ਕੇਂਦਰੀ ਸਿਹਤ ਸਕੱਤਰ ਨੇ ਇਨ੍ਹਾਂ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਵੱਖਰੇ ਤੌਰ ਤੇ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਉੱਚ ਪੱਧਰੀ ਕੇਂਦਰੀ ਟੀਮਾਂ ਨੂੰ ਸਮਾਂ ਦੇਣ ਅਤੇ ਆਪਣੇ ਆਪਣੇ ਰਾਜਾਂ ਦੇ ਦੌਰੇ ਦੀ ਸਮਾਪਤੀ ਤੇ ਮੁੱਖ ਸਕੱਤਰਾਂ ਨੂੰ ਜਾਣਕਾਰੀ ਦਿੱਤੀ ਜਾਵੇ

 

ਇਹ ਉਪਰਾਲੇ ਭਾਰਤ ਸਰਕਾਰ ਦੀ ਦਰਜਾਬੰਦ ਅਤੇ ਦੇਸ਼ ਭਰ ਵਿਚ ਕੋਵਿ਼ਡ ਨੂੰ ਠੱਲ ਪਾਉਣ ਦੇ ਸਰਗਰਮ ਨਜ਼ਰੀਏ ਅਨੁਸਾਰ ਹੈ ਸਿਹਤ ਮੰਤਰਾਲਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਨਿਯਮਤ ਤੌਰ ਤੇ ਗੱਲਬਾਤ ਕਰ ਰਿਹਾ ਹੈ ਜੋ ਕੋਵਿਡ ਮਾਮਲਿਆਂ ਵਿਚ ਅਚਨਚੇਤੀ ਤੇਜ਼ੀ ਅਤੇ ਵੱਡੀ ਪੱਧਰ ਤੇ ਮਾਮਲਿਆਂ ਨੂੰ ਦਰਸਾ ਰਹੇ ਹਨ ਜਾਂ ਕੁਝ ਜ਼ਿਲ੍ਹਿਆਂ ਵਿਚ ਮੌਤ ਦਰ ਨੂੰ ਉੱਚਾ ਰਿਪੋਰਟ ਕਰ ਰਹੇ ਹਨ ਟੀਮਾਂ ਨੇ ਫੀਲਡ ਅਧਿਕਾਰੀਆਂ ਨਾਲ ਦਰਪੇਸ਼ ਚੁਣੌਤੀਆਂ ਦੇ ਸੰਬੰਧ ਵਿਚ ਤਾਜ਼ਾ ਜਾਣਕਾਰੀ ਹਾਸਿਲ ਕਰਨ ਅਤੇ ਉਨ੍ਹਾਂ ਮੁੱਦਿਆਂ ਨੂੰ ਸਮਝਣ ਲਈ ਗੱਲਬਾਤ ਕੀਤੀ ਜਿਨ੍ਹਾਂ ਦਾ ਉਹ ਸਾਹਮਣਾ ਕਰ ਰਹੇ ਹਨ।

---------------------------------

ਐਮਵੀ ਐਸਜੇ


(Release ID: 1700527) Visitor Counter : 230