ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਅਨੋਖੇ ਤਰੀਕੇ ਨਾਲ ਮਨਾਇਆ


ਉਪ ਰਾਸ਼ਟਰਪਤੀ ਨੇ 22 ਭਾਰਤੀ ਭਾਸ਼ਾਵਾਂ ਵਿੱਚ ਟਵੀਟਸ ਕੀਤੇ ਅਤੇ ਮਾਂ ਬੋਲੀਆਂ ਨੂੰ ਪ੍ਰੋਤਸਾਹਨ ਦੀ ਜ਼ਰੂਰਤ ’ਤੇ 24 ਸਥਾਨਕ ਅਖ਼ਬਾਰਾਂ ਵਿੱਚ ਲੇਖ ਲਿਖੇ


ਇਸ ਦਿਵਸ ’ਤੇ ਆਯੋਜਿਤ ਤਿੰਨ ਪ੍ਰੋਗਰਾਮਾਂ ਵਿੱਚ ਉਪ ਰਾਸ਼ਟਰਪਤੀ ਨੇ ਹਿੱਸਾ ਲਿਆ

Posted On: 21 FEB 2021 2:45PM by PIB Chandigarh

 

ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਨੇ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਅਨੋਖੇ ਤਰੀਕੇ ਨਾਲ ਮਨਾਇਆ। ਇਸ ਦੌਰਾਨ ਉਪ ਰਾਸ਼ਟਰਪਤੀ ਨੇ 22 ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ ਟਵੀਟਸ ਕੀਤੇ ਅਤੇ ਦੇਸ਼ ਦੇ 24 ਸਥਾਨਕ ਅਖ਼ਬਾਰਾਂ ਵਿੱਚ ਮਾਂ ਬੋਲੀਆਂ ਨੂੰ ਪ੍ਰੋਤਸਾਹਨ ਦੇਣ ਦੀ ਅਹਿਮੀਅਤ ’ਤੇ ਲੇਖ ਵੀ ਲਿਖੇ।

 

ਸ਼੍ਰੀ ਵੈਂਕਈਆ ਨਾਇਡੂ ਜੋ ਮਾਂ ਬੋਲੀਆਂ ਨੂੰ ਪ੍ਰੋਤਸਾਹਨ ਦੇਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਟਵੀਟਸ ਵਿੱਚ ਕਿਹਾ ਕਿ ਭਾਸ਼ਾਗਤ ਵਿਵਿਧਤਾ ਸਾਡੇ ਸੱਭਿਆਚਾਰ ਦੀ ਨੀਂਹ ਦਾ ਮਹੱਤਵਪੂਰਨ ਥੰਮ੍ਹ ਰਹੀ ਹੈ। ਉਨ੍ਹਾਂ ਨੇ ਕਿਹਾ, ‘‘ਇਹ ਭਾਸ਼ਾਵਾਂ ਨਾ ਸਿਰਫ਼ ਸੰਚਾਰ ਦਾ ਜ਼ਰੀਆ ਹਨ, ਬਲਕਿ ਇਹ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀਆਂ ਹਨ ਅਤੇ ਸਾਡੀ ਸਮਾਜਿਕ ਸੱਭਿਆਚਾਰਕ ਪਹਿਚਾਣ ਨੂੰ ਵੀ ਪਰਿਭਾਸ਼ਿਤ ਕਰਦੀਆਂ ਹਨ।’’

 

ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਸ਼ਾਸਨ ਵਿਵਸਥਾ, ਹਰ ਖੇਤਰ ਵਿੱਚ ਮਾਂ ਭਾਸ਼ਾਵਾਂ ਦੀ ਵਰਤੋਂ ਨੂੰ ਪ੍ਰੋਤਸਾਹਨ ਦਿੱਤੇ ਜਾਣ ’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਟਵੀਟ ਵਿੱਚ ਕਿਹਾ, ‘ਸਾਨੂੰ ਆਪਣੀਆਂ ਮਾਂ ਬੋਲੀਆਂ ਵਿੱਚ ਗੱਲਾਂ ਅਤੇ ਵਿਚਾਰਾਂ ਦੇ ਰਚਨਾਤਮਕ ਪ੍ਰਗਟਾਵੇ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ।’’

 

ਸ਼੍ਰੀ ਨਾਇਡੂ ਨੇ ਤੇਲੁਗੂ, ਤਮਿਲ, ਹਿੰਦੀ, ਗੁਜਰਾਤੀ, ਕਸ਼ਮੀਰੀ, ਕੋਂਕਣੀ, ਮਰਾਠੀ, ਉੜੀਆ, ਉਰਦੂ, ਮਲਿਆਲਮ, ਕੰਨੜ, ਪੰਜਾਬੀ, ਨੇਪਾਲੀ, ਅਸਮੀ, ਬੰਗਾਲੀ, ਮਣੀਪੁਰੀ, ਬੋਡੋ, ਸੰਥਲੀ, ਮੈਥਲੀ, ਡੋਗਰੀ ਅਤੇ ਸੰਸਕ੍ਰਿਤ ਭਾਸ਼ਾਵਾਂ ਵਿੱਚ ਟਵੀਟਸ ਕੀਤੇ।

 

ਉਪ ਰਾਸ਼ਟਰਪਤੀ ਦੀ ਕਲਮ ਤੋਂ ਲਿਖੇ ਗਏ ਲੇਖ ਦ ਟਾਈਮਸ ਆਵ੍ ਇੰਡੀਆ (ਅੰਗਰੇਜ਼ੀ) ਅਤੇ 24 ਹੋਰ ਭਾਰਤੀ ਸਥਾਨਕ ਭਾਸ਼ਾਈ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਏ ਹਨ। ਇਨ੍ਹਾਂ ਵਿੱਚ ਦੈਨਿਕ ਜਾਗਰਣ (ਹਿੰਦੀ,) ਇਨਾਡੂ (ਤੇਲੁਗੂ), ਦਿਨਾ ਥਾਂਥੀ (ਤਮਿਲ), ਲੋਕਮਤ (ਮਰਾਠੀ), ਸਮਾਜ (ਉੜੀਆ), ਸਿਆਸਤ (ਉਰਦੂ), ਆਦਾਬ ਤੇਲੰਗਾਨਾ (ਉਰਦੂ), ਅਸੋਮੀਆ ਪ੍ਰਤੀਦਿਨ (ਅਸਮੀ), ਨਵਭਾਰਤ ਟਾਈਮਜ਼ (ਮੈਥਿਲੀ), ਮਾਤਰਭੂਮੀ (ਮਲਿਆਲਮ), ਦਿਵਯ ਭਾਸਕਰ (ਗੁਜਰਾਤੀ), ਵਰਤਮਾਨ (ਬੰਗਾਲੀ), ਭਾਂਗਰ ਭੁਈਂ (ਕੋਂਕਣੀ), ਹਾਏਨਨਿ ਰਾਦਾਬ (ਬੋਡੋ), ਸੰਥਾਲ ਐਕਸਪੈ੍ਰੱਸ (ਸੰਥਾਲੀ), ਹਿਮਾਲੀ ਬੇਲਾ (ਨੇਪਾਲੀ), ਹਮਰੋ ਵਾਰਤਾ (ਨੇਪਾਲੀ), ਦੈਨਿਕ ਮਿਰਮਿਰੇ (ਨੇਪਾਲੀ), ਹਮਰੋ ਪ੍ਰਜਾ ਸ਼ਕਤੀ (ਨੇਪਾਲੀ), ਹਿੰਦੂ (ਸਿੰਧੀ), ਜੋਤੀ ਡੋਗਰੀ (ਡੋਗਰੀ), ਡੇਲੀ ਕਾਹਵਤ (ਕਸ਼ਮੀਰੀ), ਡੇਲੀ ਸੰਗਾਰਮਲ (ਕਸ਼ਮੀਰੀ), ਸੁਧਰਮ (ਸੰਸਕ੍ਰਿਤ) ਅਖ਼ਬਾਰ ਸ਼ਾਮਲ ਹਨ।

 

ਸ਼੍ਰੀ ਨਾਇਡੂ ਨੇ ਸਿੱਖਿਆ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ ਇੱਕ ਵੈਬੀਨਾਰ ਵਿੱਚ ਹਿੱਸਾ ਲੈ ਕੇ ਵੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ। ਇਸ ਮੌਕੇ ’ਤੇ ਹੈਦਰਾਬਾਦ ਦੇ ਸਵਰਣ ਭਾਰਤ ਟ੍ਰੱਸਟ ਦੁਆਰਾ ਆਯੋਜਿਤ ਇੱਕ ਹੋਰ ਪ੍ਰੋਗਰਾਮ ਵਿੱਚ ਉਪ ਰਾਸ਼ਟਰਪਤੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਦੇ ਬਾਅਦ ਉਹ ਤੇਲੁਗੂ ਐਸੋਸੀਏਸ਼ਨ ਆਵ੍ ਨਾਰਥ ਅਮੈਰਿਕਾ ਵੱਲੋਂ ਆਯੋਜਿਤ ਪ੍ਰੋਗਰਾਮ ‘ਮਾਤਰਭਾਸ਼ੋਭਵ’ ਵਿੱਚ ਵੀ ਔਨਲਾਈਨ ਸ਼ਾਮਲ ਹੋਣਗੇ।

 

ਇਸ ਤੋਂ ਪਹਿਲਾਂ 16 ਫਰਵਰੀ 2021 ਨੂੰ ਉਪ ਰਾਸ਼ਟਰਪਤੀ ਨੇ ਸੰਸਦ ਦੇ ਦੋਵੇਂ ਸਦਨਾਂ ਦੇ 771 ਸਾਂਸਦਾਂ ਨੂੰ ਮਾਂ ਬੋਲੀਆਂ ਨੂੰ ਪ੍ਰੋਤਸਾਹਨ ਦੇਣ ਸਬੰਧੀ ਲਿਖਿਆ ਸੀ।

 

****

 

ਐੱਮਐੱਸ/ਆਰਕੇ/ਡੀਪੀ



(Release ID: 1699842) Visitor Counter : 147