ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 20 ਫਰਵਰੀ ਨੂੰ ਨੀਤੀ ਆਯੋਗ ਦੀ 6ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ

Posted On: 18 FEB 2021 7:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਫਰਵਰੀ, 2021 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਨੀਤੀ ਆਯੋਗ ਦੀ 6ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਦੇ ਏਜੰਡੇ ਵਿੱਚ ਬੁਨਿਆਦੀ ਪੱਧਰ ਉੱਤੇ ਖੇਤੀਬਾੜੀ, ਬੁਨਿਆਦੀ ਢਾਂਚਾ, ਨਿਰਮਾਣ, ਮਾਨਵ ਸੰਸਾਧਨ ਵਿਕਾਸ, ਸੇਵਾ ਡਿਲਿਵਰੀ ਅਤੇ ਸਿਹਤ ਤੇ ਪੋਸ਼ਣ ਬਾਰੇ ਵਿਚਾਰਵਟਾਂਦਰੇ ਕਰਨਾ ਸ਼ਾਮਲ ਹਨ।

 

ਗਵਰਨਿੰਗ ਕੌਂਸਲ; ਅੰਤਰਖੇਤਰੀ, ਅੰਤਰਵਿਭਾਗੀ ਤੇ ਕੇਂਦਰੀ ਮਸਲਿਆਂ ਬਾਰੇ ਵਿਚਾਰਚਰਚਾ ਕਰਨ ਦਾ ਇੱਕ ਮੰਚ ਰਦਾਨ ਕਰਦੀ ਹੈ। ਇਸ ਵਿੱਚ ਪ੍ਰਧਾਨ ਮੰਤਰੀ, ਰਾਜਾਂ ਤੇ ਵਿਧਾਨ ਸਭਾਵਾਂ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਤੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੈਫ਼ਟੀਨੈਂਟ ਗਵਰਨਰਸ ਮੌਜੂਦ ਹਨ ਤੇ ਇਸ ਵਿੱਚ ਜੰਮੂਕਸ਼ਮੀਰ ਦੀ ਕੇਂਦਰ ਸ਼ਾਸਿਤ ਵਜੋਂ ਸ਼ਮੂਲੀਅਤ ਤੋਂ ਇਲਾਵਾ ਪਹਿਲੀ ਵਾਰ ਲੱਦਾਖ ਦੀ ਸ਼ਮੂਲੀਅਤ ਹੋਵੇਗੀ। ਇਸ ਵਾਰ, ਪ੍ਰਸ਼ਾਸਕਾਂ ਦੀ ਅਗਵਾਈ ਹੇਠਲੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਹੋਣ ਵਾਸਤੇ ਸੱਦਿਆ ਗਿਆ ਹੈ। ਇਸ ਮੀਟਿੰਗ ਵਿੱਚ ਗਵਰਨਿੰਗ ਕੌਂਸਲ ਦੇ ਐਕਸਆਫ਼ਿਸ਼ੀਓ ਮੈਂਬਰ, ਕੇਂਦਰੀ ਮੰਤਰੀ ਨੀਤੀ ਉਦਯੋਗ ਦੇ ਉਪਚੇਅਰਮੈਨ, ਮੈਂਬਰ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਭਾਰਤ ਸਰਕਾਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਿੱਸਾ ਲੈਣਗੇ।

 

*****

 

ਡੀਐੱਸ/ਏਕੇਜੇ



(Release ID: 1699160) Visitor Counter : 117