ਰੇਲ ਮੰਤਰਾਲਾ

ਪੱਛਮੀ ਬੰਗਾਲ ਦੇ ਨਿਮਤਿਤਾ ਰੇਲਵੇ ਸਟੇਸ਼ਨ 'ਤੇ ਧਮਾਕੇ ਦੀ ਮੰਦਭਾਗੀ ਘਟਨਾ

प्रविष्टि तिथि: 18 FEB 2021 3:01PM by PIB Chandigarh

 ਕੱਲ੍ਹ ਰਾਤ 10.20 ਵਜੇ ਪੂਰਬੀ ਰੇਲਵੇ ਦੇ ਮਾਲਦਾ ਵਿੱਚ ਪੈਂਦੇ ਨਿਮਤਿਤਾ ਸਟੇਸ਼ਨ ਦੇ ਪਰਿਸਰ ਵਿੱਚ ਧਮਾਕੇ ਦੀ ਇੱਕ ਮੰਦਭਾਗੀ ਘਟਨਾ ਵਾਪਰੀ। ਭਾਰਤੀ ਰੇਲਵੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

 

 ਰੇਲਵੇ ਦੁਆਰਾ ਤੁਰੰਤ ਰਾਹਤ ਅਤੇ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ। ਜ਼ਖਮੀ ਵਿਅਕਤੀਆਂ ਨੂੰ ਆਰ ਪੀ ਐੱਫ ਅਤੇ ਹੋਰ ਰੇਲਵੇ ਅਧਿਕਾਰੀਆਂ ਦੁਆਰਾ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।

 

 ਇਹ ਨੋਟ ਕੀਤਾ ਜਾ ਸਕਦਾ ਹੈ ਕਿ ਕਾਨੂੰਨ ਵਿਵਸਥਾ ਰਾਜ ਦਾ ਵਿਸ਼ਾ ਹੈ ਅਤੇ ਰਾਜ ਦੀ ਪੁਲਿਸ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਰੇਲਵੇ ਪਲੇਟਫਾਰਮਾਂ 'ਤੇ ਕਾਨੂੰਨ ਵਿਵਸਥਾ ਵੀ ਰਾਜ ਸਰਕਾਰ ਦੇ ਜੀਆਰਪੀ ਦੇ ਦਾਇਰੇ ਵਿੱਚ ਹੈ।

 

 ਇਹ ਸਥਾਨ ਐੱਸਆਰਪੀ ਹਾਵੜਾ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਜੀਆਰਪੀ ਨੇ ਆਈਪੀਸੀ ਦੀ ਧਾਰਾ- 307,326 ਅਤੇ 120ਬੀ ਅਧੀਨ ਕੇਸ ਨੰ. 05/2021 ਮਿਤੀ 17.02.2021 ਦਰਜ ਕਰ ਲਿਆ ਹੈ।

 

 ਪੱਛਮੀ ਬੰਗਾਲ ਸਰਕਾਰ ਵਿੱਚ ਕਿਰਤ ਮੰਤਰੀ ਸ੍ਰੀ ਜਾਕਿਰ ਹੁਸੈਨ ਸਮੇਤ ਕੁੱਲ 25 ਵਿਅਕਤੀ ਜ਼ਖਮੀ ਹੋਏ ਹਨ। ਬਾਅਦ ਵਿੱਚ ਜ਼ਖਮੀਆਂ ਵਿੱਚੋਂ 10 ਨੂੰ ਇਲਾਜ ਲਈ ਕੋਲਕਾਤਾ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ।

**********

 

 ਡੀਜੇਐੱਨ


(रिलीज़ आईडी: 1699117) आगंतुक पटल : 119
इस विज्ञप्ति को इन भाषाओं में पढ़ें: English , Urdu , हिन्दी , Bengali , Odia , Tamil