ਰੱਖਿਆ ਮੰਤਰਾਲਾ

ਜੀਆ ਰਾਏ, ਇੱਕ 12 ਸਾਲਾਂ ਦੀ ਨੇਵੀ ਬੱਚੀ, ਆਟਿਜ਼ਮ ਸਪੈਕਟ੍ਰਮ ਡਿਸਆਰਡਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ 36 ਕਿਲੋਮੀਟਰ ਤੈਰਾਕੀ ਕੀਤੀ

Posted On: 18 FEB 2021 2:10PM by PIB Chandigarh

ਮਿਸ ਜੀਆ ਰਾਏਜਲ ਸੈਨਾ ਦੇ ਇੱਕ ਮਲਾਹ ਮਦਨ ਰਾਏ ਦੀ 12 ਸਾਲ ਦੀ ਧੀਨੇ 17 ਫਰਵਰੀ 21 ਨੂੰ ਬਾਂਦਰਾ-ਵਰਲੀ ਸੀ ਲਿੰਕ ਤੋਂ ਗੇਟਵੇ ਆਫ ਇੰਡੀਆ ਤੱਕ 36 ਕਿਲੋਮੀਟਰ ਦਾ ਫਾਸਲਾ 8 ਘੰਟੇ 40 ਮਿੰਟ ਵਿੱਚ ਤੈਰਾਕੀ ਰਾਹੀਂ ਤੈਅ ਕਰਕੇ ਇਤਿਹਾਸ ਰਚਿਆ। ਉਹ ਇਕ ਆਟਿਜ਼ਮ ਸਪੈਕਟ੍ਰਮ ਡਿਸਆਰਡਰ (ਏਐਸਡੀ) ਦਾ ਜਾਣਿਆ ਹੋਇਆ ਮਾਮਲਾ ਹੈ ਅਤੇ ਉਸਦਾ ਇਹ ਕਾਰਨਾਮਾ ਆਟਿਜ਼ਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤੈਰਾਕੀ ਨੂੰ ਸਮਰਪਿਤ ਹੈ।  ਉਸਨੇ 17 ਫਰਵਰੀ 21 ਨੂੰ ਸਵੇਰੇ 03:30 ਵਜੇ ਬਾਂਦਰਾ-ਵਰਲੀ ਸਮੁੰਦਰੀ ਲਿੰਕ ਤੋਂ ਆਪਣੇ ਕਾਰਨਾਮੇ ਦੇ ਰਿਕਾਰਡ ਦੀ ਪ੍ਰਾਪਤੀ ਲਈ ਸ਼ੁਰੂਆਤ ਕੀਤੀ ਅਤੇ ਗੇਟਵੇ ਆਫ ਇੰਡੀਆ ਵਿਖੇ 1230 ਵਜੇ ਪੂਰੀ ਕੀਤੀ। ਤੈਰਾਕੀ ਸਮਾਗਮ ਸਵਿਮਿੰਗ ਐਸੋਸੀਏਸ਼ਨ ਆਫ ਮਹਾਰਾਸ਼ਟਰਜੋ ਸਵਿਮਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਮਾਨਤਾ ਪ੍ਰਾਪਤ ਸੰਸਥਾ ਹੈਦੇ ਨਿਰੀਖਣ ਹੇਠ ਆਯੋਜਿਤ ਕੀਤਾ ਗਿਆ ਸੀ। ਇਹ ਪ੍ਰੋਗਰਾਮ ਯੁਵਾ ਅਤੇ ਖੇਡਾਂ ਬਾਰੇ ਮਾਮਲਿਆਂ ਦੇ ਮੰਤਰਾਲੇ ਵੱਲੋਂ ਫਿੱਟ ਇੰਡੀਆ ਮੂਵਮੈਂਟ ਨਾਲ ਵੀ ਜੁੜਿਆ ਹੋਇਆ ਸੀ।

ਪੁਰਸਕਾਰ ਪ੍ਰਦਾਨ ਕਰਨ ਦੀ ਰਸਮ 17 ਫਰਵਰੀ 21 ਨੂੰ ਗੇਟਵੇ ਆਫ ਇੰਡੀਆ ਵਿਖੇ ਹੋਈ। ਮਿਸ ਜੀਆ ਰਾਏ ਨੂੰ ਗ੍ਰੇਟਰ ਮੁੰਬਈ ਅਮੇਚਿਉਰ ਐਕੁਏਟਿਕ ਐਸੋਸੀਏਸ਼ਨ (ਜੀਐੱਮਏਏ) ਦੀ ਪ੍ਰਧਾਨ ਮਿਸ ਜਰੀਰ ਐਨ ਬਾਲੀਵਾਲਾ ਵੱਲੋਂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।  

 

ਮਿਸ ਜੀਆ ਰਾਏ ਨੇ ਇਸ ਤੋਂ ਪਹਿਲਾਂ 15 ਫਰਵਰੀ 20 ਨੂੰ ਐਲੀਫੈਂਟਾ ਟਾਪੂ ਤੋਂ ਗੇਟਵੇ ਆਫ਼ ਇੰਡੀਆ ਤੱਕ 14 ਕਿਲੋਮੀਟਰ ਦੀ ਦੂਰੀ 3 ਘੰਟੇ 27 ਮਿੰਟ ਅਤੇ 30 ਸੈਕਿੰਡ ਦੀ ਤੈਰਾਕੀ ਕਰ ਕੇ ਤੈਅ ਕੀਤੀ ਸੀ ਅਤੇ ਏਐਸਡੀ ਨਾਲ ਸਭ ਤੋਂ ਛੋਟੀ ਲੜਕੀ ਦਾ 14 ਕਿਲੋਮੀਟਰ ਖੁੱਲੇ ਪਾਣੀ ਵਿਚ ਤੈਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਸੀ।

 

--------------------------- 

 

ਏ ਬੀ ਬੀ ਬੀ /ਵੀ ਐਮ /ਐਮ ਐਸ 



(Release ID: 1699067) Visitor Counter : 213