ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਪ੍ਰੀਕਸ਼ਾ ਪੇ ਚਰਚਾ-2021 ਦੇ ਚੌਥੇ ਸੰਸਕਰਨ ਲਈ ਰਜਿਸਟ੍ਰੇਸ਼ਨ ਪ੍ਰਕ੍ਰਿਆ ਅੱਜ ਤੋਂ ਸ਼ੁਰੂ - ਕੇਂਦਰੀ ਸਿੱਖਿਆ ਮੰਤਰੀ

ਪ੍ਰੀਕਸ਼ਾ ਪੇ ਚਰਚਾ ਇਸ ਸਾਲ ਵਰਚੁਅਲ ਰੂਪ ਵਿਚ ਆਯੋਜਿਤ ਕੀਤੀ ਜਾਵੇਗੀ

ਭਾਰਤ ਅਤੇ ਵਿਦੇਸ਼ਾਂ ਤੋਂ ਕਰੋੜਾਂ ਵਿਦਿਆਰਥੀ, ਅਧਿਆਪਕ ਅਤੇ ਮਾਪੇ ਵਰਚੁਅਲੀ ਹਿੱਸਾ ਲੈਣਗੇ

ਭਾਗੀਦਾਰਾਂ ਨੂੰ ਔਨਲਾਈਨ ਮੁਕਾਬਲੇ ਰਾਹੀਂ ਚੁਣਿਆ ਜਾਵੇਗਾ


ਮਾਈ-ਗੋਵ ਤੇ ਵਿਦਿਆਰਥੀਆਂ ਵਲੋਂ ਸਵਾਲ ਮੰਗਵਾਏ ਗਏ, ਚੁਣੇ ਗਏ ਸਵਾਲ ਮੁੱਖ ਸਮਾਗਮ ਵਿਚ ਫੀਚਰ ਕੀਤੇ ਜਾਣਗੇ

Posted On: 18 FEB 2021 10:49AM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਆਪਣੇ ਸੋਸ਼ਲ ਮੀ਼ਡੀਆ ਪਲੇਟਫਾਰਮ ਰਾਹੀਂ ਪ੍ਰਧਾਨ ਮੰਤਰੀ ਦੇ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਪ੍ਰੀਕਸ਼ਾ ਪੇ ਚਰਚਾ - 2021 ਪ੍ਰੋਗਰਾਮ ਦੇ ਚੋਥੇ ਸੰਸਕਰਨ ਲਈ ਗੱਲਬਾਤ ਪ੍ਰੋਗਰਾਮ ਦੀ ਰਜਿਸਟ੍ਰੇਸ਼ਨ ਪ੍ਰਕ੍ਰਿਆ ਦਾ ਐਲਾਨ ਕੀਤਾ

 

ਪ੍ਰੀਕਸ਼ਾ ਪੇ ਚਰਚਾ ਇਕ ਬਹੁਤ ਉਡੀਕ ਵਾਲਾ ਸਾਲਾਨਾ ਸਮਾਗਮ ਹੈ ਜਿਸ ਵਿਚ ਪ੍ਰਧਾਨ ਮੰਤਰੀ ਆਪਣੇ ਨਿਵੇਕਲੇ ਅੰਦਾਜ਼ ਵਿਚ ਇਕ ਲਾਈਵ ਪ੍ਰੋਗਰਾਮ ਰਾਹੀਂ ਸ਼ਾਮਲ ਹੋ ਕੇ ਵਿਦਿਆਰਥੀਆਂ ਦੀਆਂ ਪ੍ਰੀਖਿਆ ਨਾਲ ਸੰਬੰਧਤ ਪ੍ਰੇਸ਼ਾਨੀਆਂ ਅਤੇ ਦਬਾਅ ਸੰਬੰਧੀ ਪ੍ਰਸ਼ਨਾਂ ਦਾ ਉੱਤਰ ਦੇਂਦੇ ਹਨ ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਇਸ ਵਾਰ ਪ੍ਰੋਗਰਾਮ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ ਉਨ੍ਹਾਂ ਅੱਗੇ ਕਿਹਾ ਕਿ 9ਵੀਂ ਤੋਂ 12ਵੀਂ ਜਮਾਤ ਦੇ ਸਕੂਲ ਵਿਦਿਆਰਥੀਆਂ ਤੋਂ, ਪ੍ਰੀਖਿਆ ਦੇ ਦਬਾਅ ਨਾਲ ਨਜਿੱਠਣ ਨਾਲ ਸੰਬੰਧਤ ਸਵਾਲ ਮਾਈਗੋਵ ਪਲੇਟਫਾਰਮ ਰਾਹੀਂ ਮੰਗਵਾਏ ਜਾਣਗੇ ਅਤੇ ਚੁਣੇ ਹੋਏ ਪ੍ਰਸ਼ਨਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾਵੇਗਾ ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਭਰ ਤੋਂ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਕ ਔਨਲਾਈਨ ਸਿਰਜਨਾਤਮਕ ਲਿਖਤੀ ਪ੍ਰਤੀਯੋਗਤਾ ਰਾਹੀਂ ਚੁਣਿਆ ਜਾਵੇਗਾ ਜੋ ਵਿਸ਼ੇਸ਼ ਤੌਰ ਤੇ ਉਨ੍ਹਾਂ ਲਈ ਮਾਈਗੋਵ ਪਲੇਟਫਾਰਮ ਤੇ ਡਿਜ਼ਾਈਨ ਕੀਤਾ ਗਿਆ ਹੈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਮੁਕਾਬਲੇ ਲਈ ਵੱਖੋ-ਵੱਖ ਵਿਸ਼ੇ ਤਿਆਰ ਕੀਤੇ ਗਏ ਹਨ ਨਿਵੇਦਕ ਇਸ ਪਲੇਟਫਾਰਮ ਤੇ ਆਪਣੇ ਪ੍ਰਸ਼ਨ ਵੀ ਰੱਖ ਸਕਦੇ ਹਨ ਚੁਣੇ ਗਏ ਭਾਗੀਦਾਰ ਆਪਣੇ ਸੰਬੰਧਤ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੈਡਕੁਆਰਟਰਾਂ ਤੋਂ ਔਨਲਾਈਨ ਪ੍ਰੋਗਰਾਮ ਵਿਚ ਹਿੱਸਾ ਲੈਣਗੇ ਅਤੇ ਉਨ੍ਹਾਂ ਨੂੰ ਇਕ ਵਿਸ਼ੇਸ਼ ਪੀਪੀਸੀ ਕਿੱਟ (ਪ੍ਰੀਕਸ਼ਾ ਪੇ ਚਰਚਾ ਕਿੱਟ) ਪ੍ਰਦਾਨ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੋਰਟਲ ਔਨਲਾਈਨ ਸਿਰਜਨਾਤਮਕ ਲਿਖਤੀ ਪ੍ਰਤੀਯੋਗਤਾ ਲਈ 14 ਮਾਰਚ, 2021 ਤੱਕ ਖੁਲ੍ਹਾ ਰਹੇਗਾ

 

ਪੋਰਟਲ ਦੇ ਲਿੰਕ ਤੱਕ ਪਹੁੰਚ ਲਈ ਇਥੇ ਕਲਿੱਕ ਕਰੋ

 

https://innovateindia.mygov.in/ppc-2021/

 

ਮਾਈਗੋਵ ਤੇ ਸਿਰਜਨਾਤਮਕ ਲਿਖਤੀ ਪ੍ਰਤੀਯੋਗਤਾ ਲਈ ਵਿਸ਼ੇ:

 

ਵਿਦਿਆਰਥੀਆਂ ਲਈ:

 

ਵਿਸ਼ਾ 1 - ਪ੍ਰੀਖਿਆਵਾਂ ਤਿਉਹਾਰਾਂ ਵਾਂਗ ਹੁੰਦੀਆਂ ਹਨ, ਉਨ੍ਹਾਂ ਨੂੰ ਮਨਾਓ

 

ਗਤੀਵਿਧੀ - ਆਪਣੇ ਆਲੇ ਦੁਆਲੇ ਮਨਪਸੰਦ ਦੇ ਇਕ ਤਿਉਹਾਰ ਨੂੰ ਦਰਸਾਉਂਦਾ ਦ੍ਰਿਸ਼ ਖਿਚੋ

 

ਵਿਸ਼ਾ 2 - ਭਾਰਤ ਦਾ ਕੋਈ ਮੁਕਾਬਲਾ ਨਹੀਂ ਹੈ, ਯਾਤਰਾ ਅਤੇ ਖੋਜ

 

ਗਤੀਵਿਧੀ - ਮੰਨ ਲਓ ਤੁਹਾਡਾ ਦੋਸਤ 3 ਦਿਨਾਂ ਲਈ ਤੁਹਾਡਾ ਸ਼ਹਿਰ ਵੇਖਣ ਆਇਆ ਹੈ ਉਸ ਲਈ ਹੇਠਾਂ ਲਿਖੀਆਂ ਸ਼੍ਰੇਣੀਆਂ ਦੇ ਹਰੇਕ ਲਈ ਕਿਸ ਤਰ੍ਹਾਂ ਦੀਆਂ ਯਾਦਾਂ ਸਿਰਜੋਗੇ

 

·                 ਵੇਖਣ ਵਾਲੀਆਂ ਥਾਵਾਂ (ਸ਼ਬਦ ਸੀਮਾ - 500 ਸ਼ਬਦ)

 

·                 ਸਵਾਦ ਨੰਦ ਲਈ ਭੋਜਨ     (ਸ਼ਬਦ ਸੀਮਾ - 500 ਸ਼ਬਦ)

 

·                 ਯਾਦ ਰੱਖਣ ਯੋਗ ਤਜਰਬੇ (ਸ਼ਬਦ ਸੀਮਾ - 500 ਸ਼ਬਦ)

 

ਵਿਸ਼ਾ 3 - ਜਿਵੇਂ ਕਿ ਇਕ ਸਫਰ ਖਤਮ ਹੁੰਦਾ ਹੈ, ਦੂਜਾ ਸ਼ੁਰੂ ਹੁੰਦਾ ਹੈ

 

·                 ਗਤੀਵਿਧੀ - ਆਪਣੇ ਸਕੂਲ ਦੇ ਜੀਵਨ ਦੇ ਸਭ ਤੋਂ ਵੱਧ ਯਾਦਗਾਰੀ ਤਜਰਬਿਆਂ ਦਾ ਵੇਰਵਾ ਦਿਓ ਜੋ 1500 ਸ਼ਬਦਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ

 

ਵਿਸ਼ਾ 4 - ਇੱਛਾ, ਕੀ ਨਹੀਂ ਬਣਨਾ, ਪਰ ਕੀ ਕਰਨਾ ਹੈ

 

ਗਤੀਵਿਧੀ - ਜੇਕਰ ਸਾਧਨਾਂ ਅਤੇ ਮੌਕਿਆਂ ਤੇ ਕੋਈ ਪਾਬੰਦੀ ਨਹੀਂ ਹੈ ਤਾਂ ਸਮਾਜ ਲਈ ਤੁਸੀਂ ਕੀ ਅਤੇ ਕਿਉਂ ਕਰੋਗੇ? ਇਕ ਲੇਖ ਪੇਸ਼ ਕਰੋ ਜੋ 1500 ਸ਼ਬਦਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ

 

ਵਿਸ਼ਾ 5 - ਸ਼ੁਕਰਗੁਜ਼ਾਰ ਬਣੋ

 

ਗਤੀਵਿਧੀ - ਉਨ੍ਹਾਂ ਲਈ ਸ਼ੁਕਰੀਆ ਕਾਰਡ ਬਣਾਓ ਜਿਨ੍ਹਾਂ ਨੂੰ ਤੁਸੀਂ ਸ਼ੁਕਰਗੁਜ਼ਾਰ ਮੰਨਦੇ ਹੋ ਇਹ ਕਾਰਡ 500 ਤੋਂ ਵੱਧ ਸ਼ਬਦਾਂ ਦੇ ਨਹੀਂ ਹੋਣੇ ਚਾਹੀਦੇ

 

ਅਧਿਆਪਕਾਂ ਲਈ

 

ਵਿਸ਼ਾ - ਔਨਲਾਈਨ ਸਿੱਖਿਆ ਪ੍ਰਣਾਲੀ, ਇਸ ਦੇ ਲਾਭ ਅਤੇ ਅਤੇ ਇਸ ਨੂੰ ਹੋਰ ਕਿਵੇਂ ਸੁਧਾਰਿਆ ਜਾ ਸਕਦਾ ਹੈ

 

ਗਤੀਵਿਧੀ - ਤਕਰੀਬਨ  1500 ਸ਼ਬਦਾਂ ਵਿਚ ਵਿਸ਼ੇ ਤੇ ਇਕ ਨਿਬੰਧ ਲਿਖੋ

 

ਮਾਪਿਆਂ ਲਈ

 

ਵਿਸ਼ਾ 1 - ਤੁਹਾਡੇ ਸ਼ਬਦ ਤੁਹਾਡੇ ਬੱਚੇ ਦਾ ਵਿਸ਼ਵ ਬਣਾਉਂਦੇ ਹਨ - ਉਤਸ਼ਾਹਤ ਕਰੋ, ਜਿਵੇਂ ਤੁਸੀਂ ਹਮੇਸ਼ਾ ਕੀਤਾ ਹੈ

 

ਗਤੀਵਿਧੀ - ਆਪਣੇ ਬੱਚੇ ਦੇ ਭਵਿੱਖ ਲਈ ਵਿਜ਼ਨ ਦੀ ਕਹਾਣੀ ਲਿਖੋ ਜੋ ਤੁਸੀਂ ਉਸ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਆਪਣੇ ਬੱਚੇ ਨੂੰ ਪਹਿਲਾ ਵਾਕ ਲਿਖਣ ਦਿਓ ਇਸ ਤੋਂ ਬਾਅਦ ਤੁਸੀਂ ਅਗਲਾ ਵਾਕ ਲਿਖੋ ਅਤੇ ਇਸੇ ਤਰ੍ਹਾਂ ਕਰੋ (ਸ਼ਬਦ ਸੀਮਾ 1500)

 

ਵਿਸ਼ਾ 2 - ਆਪਣੇ ਬੱਚੇ ਦੇ ਦੋਸਤ ਬਣੋ ਅਤੇ ਪ੍ਰੇਸ਼ਾਨੀ ਨੂੰ ਦੂਰ ਰੱਖੋ

 

ਗਤੀਵਿਧੀ - ਆਪਣੇ ਬੱਚੇ ਨੂੰ ਇਕ ਪੋਸਟ ਕਾਰਡ ਲਿਖੋ ਅਤੇ ਉਸ ਨੂੰ ਇਹ ਦੱਸੋ ਕਿ ਉਹ ਕਿਉਂ ਵਿਸ਼ੇਸ਼ ਹੈ (ਸ਼ਬਦ ਸੀਮਾ 100 ਸ਼ਬਦ)

 ----------------------------------- 

ਐਮਸੀ/ ਕੇਪੀ/ ਏਕੇ(Release ID: 1699037) Visitor Counter : 67