ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 19 ਫਰਵਰੀ ਨੂੰ ਵਿਸ਼ਵ-ਭਾਰਤੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ

Posted On: 17 FEB 2021 8:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਫਰਵਰੀ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਸ਼ਵ-ਭਾਰਤੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਪੱਛਮ ਬੰਗਾਲ ਦੇ ਰਾਜਪਾਲ ਅਤੇ ਵਿਸ਼ਵ-ਭਾਰਤੀ ਦੇ ਰੈਕਟਰ, ਸ਼੍ਰੀ ਜਗਦੀਪ ਧਨਖੜ, ਕੇਂਦਰੀ ਸਿੱਖਿਆ ਮੰਤਰੀ, ਡਾ. ਰਮੇਸ਼ ਪੋਖਰਿਯਾਲ ਨਿਸ਼ੰਕ ਅਤੇ ਕੇਂਦਰੀ ਸਿੱਖਿਆ ਰਾਜ ਮੰਤਰੀ, ਸ਼੍ਰੀ ਸੰਜੈ ਧੋਤਰੇ ਵੀ ਇਸ ਅਵਸਰ ‘ਤੇ ਮੌਜੂਦ ਰਹਿਣਗੇ।  ਸਮਾਰੋਹ  ਦੇ ਦੌਰਾਨ ਕੁੱਲ 2,535 ਵਿਦਿਆਰਥੀ ਆਪਣੀਆਂ ਡਿਗਰੀਆਂ ਪ੍ਰਾਪਤ ਕਰਨਗੇ। 

 

ਵਿਸ਼ਵ-ਭਾਰਤੀ ਬਾਰੇ 

 

ਵਿਸ਼ਵ-ਭਾਰਤੀ ਦੀ ਸਥਾਪਨਾ 1921 ਵਿੱਚ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਕੀਤੀ ਸੀ। ਇਹ ਦੇਸ਼ ਦੀ ਸਭ ਤੋਂ ਪੁਰਾਣੀ ਕੇਂਦਰੀ ਯੂਨੀਵਰਸਿਟੀ ਹੈ। ਮਈ 1951 ਵਿੱਚ ਸੰਸਦ ਦੇ ਇੱਕ ਐਕਟ ਦੁਆਰਾ ਵਿਸ਼ਵ-ਭਾਰਤੀ ਨੂੰ ਕੇਂਦਰੀ ਯੂਨੀਵਰਸਿਟੀ ਅਤੇ ‘ਰਾਸ਼ਟਰੀ ਮਹੱਤਵ ਦਾ ਸੰਸਥਾਨ’ ਐਲਾਨਿਆ ਗਿਆ ਸੀ।  ਇਸ ਯੂਨੀਵਰਸਿਟੀ ਨੇ ਗੁਰੂਦੇਵ ਟੈਗੋਰ ਦੁਆਰਾ ਵਿਕਸਿਤ ਸਿੱਖਿਆ ਸ਼ਾਸਤਰ ਦਾ ਅਨੁਸਰਣ ਕੀਤਾ। ਹਾਲਾਂਕਿ ਹੌਲ਼ੀ-ਹੌਲ਼ੀ ਇਹ ਉਸ ਪ੍ਰਾਰੂਪ ਵਿੱਚ ਵਿਕਸਿਤ ਹੋਈ ਜਿਸ ਵਿੱਚ ਕੋਈ ਹੋਰ ਆਧੁਨਿਕ ਯੂਨੀਵਰਸਿਟੀਆਂ ਵਿਕਸਿਤ ਹੋਈਆਂ। ਪ੍ਰਧਾਨ ਮੰਤਰੀ ਇਸ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ।

 

****

 

ਡੀਐੱਸ/ਐੱਸਐੱਚ


(Release ID: 1699033)