ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਏ ਡਬਲਿਊ ਬੀ ਆਈ (ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ) ਨੇ ਨਵੀਂ ਦਿੱਲੀ ਵਿੱਚ ਬਸੰਤ ਪੰਚਮੀ ਦੇ ਪਵਿੱਤਰ ਮੌਕੇ ਤੇ ਪਸ਼ੂ ਭਲਾਈ ਅਤੇ ਸੁਰੱਖਿਆ 2021 ਲਈ ਪੁਰਸਕਾਰ ਸਮਰਪਿਤ ਕੀਤੇ ਹਨ ।

Posted On: 17 FEB 2021 9:34AM by PIB Chandigarh

ਦਾ ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ (ਏ ਡਬਲਿਊ ਬੀ ਆਈ) , ਜੋ ਜਾਨਵਰਾਂ ਖਿ਼ਲਾਫ਼ ਅੱਤਿਆਚਾਰ ਰੋਕੂ ਕਾਨੂੰਨ 1960 ਦੇ ਸੈਕਸ਼ਨ 4 ਤਹਿਤ ਜਾਨਵਰਾਂ ਦੀ ਸੁਰੱਖਿਆ ਅਤੇ ਭਲਾਈ ਲਈ ਦੇਸ਼ ਵਿੱਚ ਪ੍ਰਮੁੱਖ ਸੰਸਥਾ ਹੈ , ਨੇ ਜਾਨਵਰ ਭਲਾਈ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਵਿਅਕਤੀਆਂ , ਸੰਸਥਾਵਾਂ ਅਤੇ ਕਾਰਪੋਰੇਟਸ ਨੂੰ 14 ਪ੍ਰਾਣੀ ਮਿੱਤਰ ਪੁਰਸਕਾਰ ਅਤੇ ਜੀਵ ਦਯਾ ਪੁਰਸਕਾਰ 2021 ਪ੍ਰਦਾਨ ਕੀਤੇ ਹਨ ।

 

  
 


 

ਭਾਰਤ ਸਰਕਾਰ ਦੇ ਡੇਅਰੀ , ਮੱਛੀ ਪਾਲਣ , ਪਸ਼ੂ ਪਾਲਣ ਮੰਤਰਾਲੇ ਦੇ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਇਹ ਪੁਰਸਕਾਰ ਤਕਸੀਮ ਕੀਤੇ ਅਤੇ ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ਤੇ ਸਾਰੇ ਜਾਨਵਰ ਪਿਆਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ।

ਮੰਤਰੀ ਨੇ ਸਾਰੇ ਇਨਾਮ ਜੇਤੂਆਂ ਨੂੰ ਜਾਨਵਰਾਂ ਦੀ ਭਲਾਈ ਦੇ ਖੇਤਰ ਵਿੱਚ ਨਿਸ਼ਕਾਮ ਸੇਵਾ ਲਈ ਵਧਾਈ ਦਿੱਤੀ । ਮੰਤਰੀ ਨੇ ਕਿਹਾ ਕਿ ਵਿਅਕਤੀਆਂ ਅਤੇ ਜਾਨਵਰ ਭਲਾਈ ਸੰਸਥਾਵਾਂ ਨੂੰ ਦਿੱਤੇ ਜਾਣ ਵਾਲੇ ਅਜਿਹੇ ਪੁਰਸਕਾਰ ਲੋਕਾਂ ਨੂੰ ਵੱਧ ਤੋਂ ਵੱਧ ਜਾਨਵਰਾਂ ਨੂੰ ਬਚਾਉਣ ਲਈ ਉਤਸ਼ਾਹਿਤ ਕਰਨਗੇ । ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੀ ਮਾਂ ਭੂਮੀ ਦੇ ਮਹਾਨ ਦਰਸ਼ਨ ਦਾ ਮਤਲਬ ਮਾਂ ਭੂਮੀ ਦੇ ਨਾਲ ਨਾਲ ਸਾਰਿਆਂ ਲਈ ਖੁਸ਼ੀ , ਸਿਹਤ ਤੇ ਖੁਸ਼ਹਾਲੀ ਹੈ । ਸਾਡੇ ਦੇਸ਼ ਵਿੱਚ ਏ ਡਬਲਿਊ ਬੀ ਆਈ , ਜਾਨਵਰ ਭਲਾਈ ਸੰਸਥਾਵਾਂ ਅਤੇ ਜਾਨਵਰ ਪਿਆਰੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਜੀਵ ਜੰਤੂਆਂ ਦੀ ਭਲਾਈ ਲਈ ਚਿੰਤਤ ਹਨ ਜਾਨਵਰਾਂ ਖਿ਼ਲਾਫ਼ ਅੱਤਿਆਚਾਰ ਰੋਕਣ ਲਈ ਕੰਮ ਕਰ ਰਹੇ ਹਨ । ਮੰਤਰੀ ਨੇ ਹਜ਼ਾਰਾਂ ਗਊਆਂ ਅਤੇ ਉਨ੍ਹਾਂ ਦੇ ਸੰਤਾਨ ਨੂੰ (ਸੇਵਾ ਭਾਵ) ਨਾਲ ਸਾਂਭ ਸੰਭਾਲ ਕਰਨ ਦੀ ਸ਼ਲਾਘਾ ਕੀਤੀ ਅਤੇ ਹੋਰ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਗਊਸ਼ਾਲਾਵਾਂ ਨੂੰ ਤਕਨਾਲੋਜੀ ਅਤੇ ਨਵੀਨਤਮ ਢੰਗ ਤਰੀਕੇ ਅਪਣਾਉਣ ਦੀ ਲੋੜ ਹੈ ਤਾਂ ਜੋ ਇਹ ਸਵੈ ਟਿਕਾਉਣਯੋਗ ਹੋ ਸਕਣ ।ਇਸ ਵੇਲੇ ਸਭ ਤੋਂ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ ਕਿ ਆਮ ਲੋਕਾਂ ਨੂੰ ਜਾਨਵਰਾਂ ਲਈ ਭਲਾਈ , ਦਯਾ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਇਸ ਮਕਸਦ ਲਈ ਬਣਾਏ ਗਏ ਰੂਲ ਅਤੇ ਕਾਨੂੰਨ ਦੀ ਭਾਵਨਾ ਨਾਲ ਜਾਨਵਰਾਂ ਖਿ਼ਲਾਫ਼ ਅੱਤਿਆਚਾਰ ਨੂੰ ਰੋਕਿਆ ਜਾਵੇ । 

ਹੇਠ ਲਿਖੇ ਵਿਅਕਤੀਆਂ , ਸੰਸਥਾਵਾਂ ਨੂੰ ਪ੍ਰਾਣੀ ਮਿੱਤਰ ਤੇ ਜੀਵ ਦਯਾ ਪੁਰਸਕਾਰ ਨਾਲ ਉਨ੍ਹਾਂ ਦੇ ਆਪੋ ਆਪਣੇ ਖੇਤਰਾਂ ਲਈ ਪੁਰਸਕਾਰ ਦਿੱਤੇ ਗਏ ਹਨ : —

1. ਪ੍ਰਾਣੀ ਮਿੱਤਰ ਪੁਰਸਕਾਰ — ਵਿਅਕਤੀਗਤ , ਸ਼੍ਰੀ ਜੋਗੇਂਦਰ ਕੁਮਾਰ ਨਵੀਂ ਦਿੱਲੀ , ਸ਼੍ਰੀ ਮਨੀਸ਼ ਸਕਸੈਨਾ , ਜੈਪੁਰ , ਰਾਜਸਥਾਨ ਅਤੇ ਸ਼੍ਰੀ ਸਿ਼ਆਮ ਲਾਲ ਚੌਬੀਸਾ , ਉਦੈਪੁਰ , ਰਾਜਸਥਾਨ । 

2. ਪ੍ਰਾਣੀ ਮਿੱਤਰ ਪੁਰਸਕਾਰ ਸ਼ੌਰਿਆ :— ਸ਼੍ਰੀ ਅਨਿਲ ਗਨਦਾਸ , ਗੁਰੂਗ੍ਰਾਮ , ਹਰਿਆਣਾ , ਸਵਰਗਵਾਸੀ ਸ਼੍ਰੀਮਤੀ ਕਲਪਨਾ ਵਾਸੂਦੇਵਨ , ਕਯੰਬਟੂਰ , ਤਾਮਿਲਨਾਡੂ । 

3. ਪ੍ਰਾਣੀ ਮਿੱਤਰ ਪੁਰਸਕਾਰ : — ਲਾਈਫਟਾਈਮ ਜਾਨਵਰ ਸੇਵਾ : ਮੇਜਰ ਜਨਰਲ (ਰਿਟਾਇਰਡ) ਡਾਕਟਰ ਆਰ ਐੱਮ ਖਾਰਬ , ਏ ਬੀ ਐੱਸ ਐੱਮ , ਗੁਰੂਗ੍ਰਾਮ , ਹਰਿਆਣਾ , ਡਾਕਟਰ ਐੱਸ ਚਿਨੀਕ੍ਰਿਸ਼ਨਾ , ਚੇੱਨਈ , ਤਾਮਿਲਨਾਡੂ ਅਤੇ ਡਾਕਟਰ ਐੱਸ ਆਰ ਸੁੰਦਰਮ , ਚੇੱਨਈ , ਤਾਮਿਲਨਾਡੂ ।

4. ਪ੍ਰਾਣੀ ਮਿੱਤਰ ਪੁਰਸਕਾਰ — ਜਾਨਵਰ ਭਲਾਈ ਸੰਸਥਾ — ਵਿਸ਼ਵ ਸੰਕੀਰਤਨ ਟੂਰ ਟਰਸਟ , ਹੋਡਲ , ਹਰਿਆਣਾ , ਸ਼੍ਰੀ ਕਰੁਣਾ ਫਾਊਂਡੇਸ਼ਨ ਟਰੱਸਟ , ਰਾਜਕੋਟ , ਗੁਜਰਾਤ ਅਤੇ ਪੀਪਲ ਫਾਰ ਐਨੀਮਲ , ਅਹਿਮਦਾਬਾਦ , ਗੁਜਰਾਤ ।

5. ਸ਼੍ਰੀ ਪ੍ਰਾਣੀ ਮਿੱਤਰਾ ਪੁਰਸਕਾਰ — ਕਾਰਪੋਰੇਟ — ਟਾਟਾ ਟਰੱਸਟ ਫਾਊਂਡੇਸ਼ਨ , ਮੁੰਬਈ , ਮਹਾਰਾਸ਼ਟਰ ।

6. ਜੀਵ ਦਯਾ ਪੁਰਸਕਾਰ — ਜਾਨਵਰ ਭਲਾਈ ਸੰਸਥਾ — ਧਿਆਨ ਫਾਊਂਡੇਸ਼ਨ ਨਵੀਂ ਦਿੱਲੀ ਅਤੇ ਐਨੀਮਲ ਏਡ ਚੈਰੀਟੇਬਲ ਟਰੱਸਟ , ਉਦੈਪੁਰ , ਰਾਜਸਥਾਨ । 

ਭਾਰਤ ਸਰਕਾਰ ਦੇ ਡੇਅਰੀ , ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਚਤੁਰਵੇਦੀ ਨੇ ਪੁਰਸਕਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਨਵਰ ਭਲਾਈ ਵਿਸ਼ਾ ਬਹੁਤ ਮਹੱਤਵਪੂਰਨ ਹੈ ਅਤੇ ਆਦਮੀ ਅਤੇ ਜਾਨਵਰ ਦੇ ਟਕਰਾਅ ਦੇ ਮੁੱਦਿਆਂ ਦੇ ਹੱਲ ਲਈ ਵਧੇੇਰੇ ਸਾਰਥਕ ਬਣ ਗਿਆ ਹੈ । ਸ਼੍ਰੀ ਚਤੁਰਵੇਦੀ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਇਹ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਜਾਨਵਰ ਭਲਾਈ ਦੇ ਖੇਤਰ ਵਿੱਚ ਹੋਰ ਕੰਮ ਕਰਨ ਲਈ ਹੋਰ ਉਤਸ਼ਾਹਿਤ ਕਰਨਗੇ । ਉਨ੍ਹਾਂ ਨੇ ਆਪਣੇ ਸੰਵਿਧਾਨ ਦੇ ਆਰਟੀਕਲ 51—ਏ (ਜੀ) ਦਾ ਹਵਾਲਾ ਦਿੰਦਿਆਂ ਕਿਹਾ , "ਭਾਰਤੀ ਨਾਗਰਿਕਾਂ ਦੀ ਇਹ ਨੈਤਿਕ ਜਿ਼ੰਮੇਵਾਰੀ ਹੈ ਕਿ ਉਹ ਕੁਦਰਤੀ ਵਾਤਾਵਰਨ ਨੂੰ ਸੁਧਾਰਨ ਤੇ ਇਸ ਦੀ ਰੱਖਿਆ ਕਰਨ ਅਤੇ ਸਾਰੇ ਜੀਵਾਂ ਲਈ ਦਯਾ ਪ੍ਰਗਟ ਕਰਨ ।"

ਭਾਰਤ ਸਰਕਾਰ ਦੇ ਡੇਅਰੀ ਤੇ ਪਸ਼ੂ ਪਾਲਣ ਤੇ ਮੱਛੀ ਪਾਲਣ ਮੰਤਰਾਲੇ ਦੇ ਸੰਯੁਕਤ ਸਕੱਤਰ , ਐੱਨ ਐੱਲ ਐੱਮ ਅਤੇ ਏ ਡਬਲਿਊ ਅਤੇ ਏ ਡਬਲਿਊ ਬੀ ਆਈ ਦੇ ਚੇਅਰਮੈਨ ਨੇ ਕਿਹਾ ਕਿ ਜਾਨਵਰਾਂ ਦੀ ਭਲਾਈ ਦੇ ਖੇਤਰ ਵਿੱਚ ਵਿਅਕਤੀ ਅਤੇ ਜਾਨਵਰ ਭਲਾਈ ਸੰਸਥਾਵਾਂ ਵੱਡਾ ਯੋਗਦਾਨ ਪਾ ਰਹੀਆਂ ਹਨ ਅਤੇ ਸਾਡੇ ਜਾਨਵਰ ਦੋਸਤਾਂ ਨੂੰ ਪੇਸ਼ ਆ ਰਹੀਆਂ ਬੇਵਜ੍ਹਾ ਪੀੜਾਂ ਅਤੇ ਦੁੱਖਾਂ ਤੋਂ ਬਚਾਅ ਰਹੀਆਂ ਹਨ । ਦੇਸ਼ ਭਰ ਵਿੱਚ ਜਾਨਵਰਾਂ ਦੇ ਭਲਾਈ ਉਪਰਾਲਿਆਂ ਨੂੰ ਹੋਰ ਵਧਾਉਣ ਲਈ ਨਵੇਂ ਵਿਸ਼ੇ ਅਤੇ ਢੰਗ ਤਰੀਕੇ ਵਰਤੇ ਜਾ ਰਹੇ ਹਨ । ਏ ਡਬਲਿਊ ਬੀ ਆਈ ਚੇਅਰਮੈਨ ਨੇ ਦੇਸ਼ ਭਰ ਤੋਂ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਜਾਨਵਰ ਪਿਆਰਿਆਂ ਅਤੇ ਜੇਤੂਆਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ , ਲਾਰਡ ਬੁੱਧਾ , ਲਾਰਡ ਮਹਾਵੀਰ ਜਾਨਵਰਾਂ ਲਈ ਦਯਾ ਅਤੇ ਜੀਵ ਦਯਾ ਦੇ ਮਹਾਨ ਪ੍ਰਚਾਰਕ ਸਨ । ਡਾਕਟਰ ਚੌਧਰੀ ਨੇ ਏ ਡਬਲਿਊ ਬੀ ਆਈ ਦੀਆਂ ਗਤੀਵਿਧੀਆਂ ਬਾਰੇ ਦੱਸਿਆ । ਉਨ੍ਹਾਂ ਨੇ ਆਦਮੀ ਤੇ ਜਾਨਵਰ ਦੇ ਟਕਰਾਵਾਂ ਅਤੇ ਰੇਬੀਜ਼ ਘਟਨਾਵਾਂ , ਬੇਘਰੇ ਕੁੱਤਿਆਂ ਦੀ ਵਜੋਂ ਘਟਾਉਣਾ , ਅਤੇ ਬੇਘਰੇ ਜਾਨਵਰਾਂ ਦੀ ਸੇਵਾ ਕਰਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਅਤੇ ਕਲੋਨੀ ਐਨੀਮਲ ਕੇਅਰ ਟੇਕਰਸ , ਹਾਨਰੇਰੀ ਐਨੀਮਲ ਵੈੱਲਫੇਅਰ ਆਫਿਸਰਸ ਵੱਲੋਂ ਪਾਏ ਯੋਗਦਾਨ ਬਾਰੇ ਵੀ ਦੱਸਿਆ । 

ਏ ਡਬਲਿਊ ਬੀ ਆਈ ਮੈਂਬਰ ਸ਼੍ਰੀ ਗਿਰੀਸ਼ ਜੇ ਸ਼ਾਹ ਅਤੇ ਸ਼੍ਰੀ ਰਾਮ ਕ੍ਰਿਸ਼ਨਾ ਰਘੁਵੰਸ਼ੀ ਨੇ ਵੀ ਪੁਰਸਕਾਰ ਸਮਾਗਮ ਵਿੱਚ ਸਿ਼ਰਕਤ ਕੀਤੀ ਅਤੇ ਜਾਨਵਰ ਭਲਾਈ ਖੇਤਰ ਬਾਰੇ ਆਪਣੇ ਵਿਚਾਰ ਅਤੇ ਤਜ਼ਰਬੇ ਪ੍ਰਗਟ ਕੀਤੇ । ਪ੍ਰੋਫੈਸਰ ਆਰ ਐੱਸ ਚੌਹਾਨ , ਮੈਂਬਰ ਏ ਡਬਲਿਊ ਬੀ ਆਈ , ਡਾਕਟਰ ਅਸ਼ੋਕ ਕੰਵਰ , ਔਨਕੌਲੋਜਿਸਟ ਨੇ ਵੀ ਵਰਚੁਅਲੀ ਇਸ ਸਮਾਗਮ ਵਿੱਚ ਸਿ਼ਰਕਤ ਕੀਤੀ ਅਤੇ ਗਊ ਮੂਤਰ ਅਤੇ ਗਊ ਗੋਬਰ ਦੀ ਮੈਡੀਸਨਲ ਵਰਤੋਂ ਲਈ ਆਪਣੇ ਖੋਜ ਕੰਮ ਨੂੰ ਸਾਂਝਾ ਕੀਤਾ । ਪੁਰਸਕਾਰ ਜੇਤੂਆਂ ਨੇ ਵੀ ਆਪੋ ਆਪਣੀਆਂ ਸੰਸਥਾਵਾਂ ਅਤੇ ਖੇਤਰ ਮੁਹਾਰਤ ਬਾਰੇ ਜਾਨਵਰ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ ।

ਏ ਪੀ ਐੱਸ / ਐੱਮ ਜੀ / ਜੇ ਕੇ 



(Release ID: 1698751) Visitor Counter : 214