ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਨੈਸਕੌਮ ਟੈਕਨੋਲੋਜੀ ਐਂਡ ਲੀਡਰਸ਼ਿਪ ਫ਼ੋਰਮ’ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ਸੂਚਨਾ ਟੈਕਨੋਲੋਜੀ ਨੂੰ ਕਿਹਾ, ਜਦੋਂ ਚਿੱਪਸ ਡਾਊਨਸਨ, ਤੁਹਾਡੇ ਕੋਡ ਨੇ ਚੀਜ਼ਾਂ ਚਲਦੀਆਂ ਰੱਖੀਆਂ ਸਨ


ਸਰਕਾਰ ਟੈੱਕ ਉਦਯੋਗ ਨੂੰ ਬੇਲੋੜੇ ਵਿਨਿਯਮਾਂ ਤੋਂ ਆਜ਼ਾਦ ਕਰਨ ਲਈ ਕੰਮ ਕਰ ਰਹੀ ਹੈ: ਪ੍ਰਧਾਨ ਮੰਤਰੀ


ਨੌਜਵਾਨ ਉੱਦਮੀਆਂ ਨੂੰ ਨਵੇਂ ਮੌਕੇ ਵਧਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ: ਪ੍ਰਧਾਨ ਮੰਤਰੀ

Posted On: 17 FEB 2021 3:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਨੈਸਕੌਮ ਟੈਕਨੋਲੋਜੀ ਐਂਡ ਲੀਡਰਸ਼ਿਪ ਫ਼ੋਰਮ’ (ਐੱਨਟੀਐੱਲਐੱਫ) ਨੂੰ ਸੰਬੋਧਨ ਕੀਤਾ।

 

ਇਸ ਮੌਕੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ ਦੌਰਾਨ ਸੂਚਨਾ ਟੈਕਨੋਲੋਜੀ ਦੀ ਲਚਕਤਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,‘ਜਦੋਂ ਚਿੱਪਸ ਡਾਊਨ ਸਨ, ਤੁਹਾਡੇ ਕੋਡ ਨੇ ਚੀਜ਼ਾਂ ਚਲਦੀਆਂ ਰੱਖੀਆਂ।’ ਉਨ੍ਹਾਂ ਘਟਦੇ ਜਾ ਰਹੇ ਵਿਕਾਸ ਦੇ ਖ਼ਦਸ਼ਿਆਂ ਦੌਰਾਨ ਇਸ ਖੇਤਰ ਵਿੱਚ 2 ਫ਼ੀ ਸਦੀ ਵਾਧੇ ਤੇ ਆਮਦਨ ‘ਚ 4 ਅਰਬ ਡਾਲਰ ਦਾ ਵਾਧਾ ਨੋਟ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕਾ ਭਾਰਤ ਪ੍ਰਗਤੀ ਦਾ ਇੱਛੁਕ ਹੈ ਤੇ ਸਰਕਾਰ ਇਸ ਭਾਵਨਾ ਨੂੰ ਸਮਝਦੀ ਹੈ। ਉਨ੍ਹਾਂ ਕਿਹਾ ਕਿ 130 ਕਰੋੜ ਭਾਰਤੀਆਂ ਦੀਆਂ ਖ਼ਾਹਿਸ਼ਾਂ ਸਾਨੂੰ ਤੇਜ਼–ਰਫ਼ਤਾਰ ਨਾਲ ਅੱਗੇ ਵਧਣ ਲਈ ਪ੍ਰੇਰਦੀਆਂ ਹਨ। ਉਨ੍ਹਾਂ ਜ਼ੋਰ ਦਿੰਦਿਆਂ ਆਖਿਆ ਕਿ ਨਵੇਂ ਭਾਰਤ ਨਾਲ ਸਬੰਧਿਤ ਅਨੁਮਾਨ ਸਰਕਾਰ ਦੇ ਨਾਲ–ਨਾਲ ਨਿਜੀ ਖੇਤਰ ਤੋਂ ਵੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਪ੍ਰਤੀ ਜਾਗਰੂਕ ਹੈ ਕਿ ਭਵਿੱਖ ਦੀ ਲੀਡਰਸ਼ਿਪ ਦੇ ਵਿਕਾਸ ਲਈ ਪਾਬੰਦੀਆਂ ਸੁਖਾਵੀਆਂ ਨਹੀਂ ਹਨ। ਸਰਕਾਰ ਟੈੱਕ ਉਦਯੋਗ ਨੂੰ ਬੇਲੋੜੇ ਵਿਨਿਯਮਾਂ ਤੋਂ ਆਜ਼ਾਦ ਕਰਵਾਉਦ ਲਈ ਕੰਮ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਸਮੇਂ ਦੌਰਾਨ ਚੁੱਕੇ ਗਏ ਕੁਝ ਕਦਮ ਗਿਣਵਾਏ ਜਿਵੇਂ ਕਿ ‘ਰਾਸ਼ਟਰੀ ਸੰਚਾਰ ਨੀਤੀ’, ਭਾਰਤ ਨੂੰ ‘ਸੌਫ਼ਟਵੇਅਰ ਉਤਪਾਦਾਂ ਦਾ ਧੁਰਾ’ ਬਣਾਉਣ ਲਈ ਨੀਤੀ ਉਲੀਕਣਾ ਤੇ ਕੋਰੋਨਾ–ਕਾਲ ਦੌਰਾਨ ਜਾਰੀ ਕੀਤੇ ਗਏ ‘ਹੋਰ ਸੇਵਾ ਪ੍ਰਦਾਤਾ’ (OSP) ਦਿਸ਼ਾ–ਨਿਰਦੇਸ਼। ਉਨ੍ਹਾਂ ਕਿਹਾ ਕਿ 12 ਚੈਂਪੀਅਨ ਸੇਵਾ ਖੇਤਰਾਂ ਵਿੱਚ ਸੂਚਨਾ ਸੇਵਾਵਾਂ ਦੀ ਸ਼ਮੂਲੀਅਤ ਦੇ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਨਕਸ਼ਿਆਂ ਦੇ ਹਾਲੀਆ ਉਦਾਰੀਕਰਣ ਤੇ ਭੂ–ਸਥਾਨਕ ਅੰਕੜੇ ਟੈੱਕ ਸਟਾਰਟ–ਅੱਪ ਈਕੋਸਿਸਟਮ ਤੇ ਆਤਮਨਿਰਭਰ ਭਾਰਤ ਦੀ ਵਿਆਪਕ ਮਿਸ਼ਨ ਨੂੰ ਮਜ਼ਬੂਤ ਕਰਨਗੇ।

 

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਅੱਗੇ ਕਿਹਾ ਕਿ ਨੌਜਵਾਨ ਉੱਦਮੀਆਂ ਨੂੰ ਨਵੇਂ ਮੌਕੇ ਵਧਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਰਤੀ ਨੇ ਕਿਹਾ ਕਿ ਸਰਕਾਰ ਦਾ ਸਟਾਰਟ–ਅੱਪ ਤੇ ਇਨੋਵੇਟਰਸ ਵਿੱਚ ਪੂਰਾ ਭਰੋਸਾ ਹੈ। ਸਵੈ–ਪ੍ਰਮਾਣਿਕਤਾ, ਸ਼ਾਸਨ ਵਿੱਚ ਆਈਟੀ ਸਮਾਧਾਨਾਂ ਦੀ ਵਰਤੋਂ, ਡਿਜੀਟਲ ਇੰਡੀਆ ਰਾਹੀਂ ਡਾਟਾ ਲੋਕਤੰਤਰੀਕਰਣ ਜਿਹੇ ਕਦਮਾਂ ਨੇ ਇਸ ਪ੍ਰਕਿਰਿਆ ਨੂੰ ਅੱਗੇ ਲਿਆਂਦਾ ਹੈ।

 

ਸ਼ਾਸਨ ਵਿੱਚ ਪਾਰਦਰਸ਼ਤਾ ਦੀ ਕੇਂਦਰਮੁਖਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਜਨਤਾ ਦਾ ਵਿਸ਼ਵਾਸ ਸਰਕਾਰ ਵਿੱਚ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਸਨ ਨੂੰ ਫ਼ਾਈਲਾਂ ਤੋਂ ਆਮ ਨਾਗਰਿਕਾਂ ਦੀ ਵਾਜਬ ਨਿਗਰਾਨੀ ਲਈ ਡੈਸ਼ਬੋਰਡ ਉੱਤੇ ਲਿਆਂਦਾ ਗਿਆ ਹੈ। ਉਨ੍ਹਾਂ ਜੈੱਮ (GeM) ਪੋਰਟਲ ਰਾਹੀਂ ਪ੍ਰਕਿਰਿਆ ਵਿੱਚ ਸੁਧਾਰ ਅਤੇ ਸਰਕਾਰੀ ਖ਼ਰੀਦ ਵਿੱਚ ਪਾਰਦਰਸ਼ਤਾ ਦਾ ਵੀ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਸ਼ਾਸਨ ਵਿੱਚ ਟੈਕਨੋਲੋਜੀ ਦੀ ਵਰਤੋਂ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਬੁਨਿਆਦੀ ਢਾਂਚੇ ਦੇ ਉਤਪਾਦਾਂ ਦੀ ਜਿਓ ਟੈਗਿੰਗ, ਗ਼ਰੀਬਾਂ ਦੇ ਮਕਾਨਾਂ ਤੇ ਅਜਿਹੇ ਹੋਰ ਪ੍ਰੋਜੈਕਟਾਂ ਦੀਆਂ ਉਦਾਹਰਣਾਂ ਦਿੱਤੀਆਂ, ਤਾਂ ਜੋ ਉਨ੍ਹਾਂ ਨੂੰ ਸਮੇਂ–ਸਿਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਪਿੰਡਾਂ ਦੇ ਘਰਾਂ ਦੇ ਘਰਾਂ ਦੀ ਮੈਪਿੰਗ ਲਈ ਡ੍ਰੋਨਜ਼ ਦੀ ਵਰਤੋਂ ਤੇ ਖ਼ਾਸ ਤੌਰ ‘ਤੇ ਟੈਕਸ ਨਾਲ ਸਬੰਧਿਤ ਮਾਮਲਿਆਂ ਵਿੱਚ ਪਾਰਦਰਸ਼ਤਾ ‘ਚ ਸੁਧਾਰ ਲਿਆਉਣ ਲਈ ਮਨੁੱਖੀ ਸਾਹਮਣਾ ਘਟਾਉਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਸਟਾਰਟ–ਅੱਪ ਦੇ ਬਾਨੀਆਂ ਨੂੰ ਸੱਦਾ ਦਿੱਤਾ ਕਿ ਉਹ ਖ਼ੁਦ ਨੂੰ ਮਹਿਜ਼ ਮੁੱਲਾਂਕਣਾਂ ਤੇ ਬਾਹਰ ਨਿਕਲਣ ਦੀਆਂ ਰਣਨੀਤੀਆਂ ਤੱਕ ਹੀ ਸੀਮਤ ਨਾ ਰੱਖਣ। ਪ੍ਰਧਾਨ ਮੰਤਰੀ ਨੇ ਕਿਹਾ,‘ਸੋਚੋ ਕਿ ਤੁਸੀਂ ਅਜਿਹੇ ਸੰਸਥਾਨ ਕਿਵੇਂ ਕਾਇਮ ਕਰ ਸਕਦੇ ਹੋ, ਜੋ ਇਸ ਸਦੀ ਤੋਂ ਬਾਅਦ ਵੀ ਚਲਦੇ ਰਹਿ ਸਕਣ। ਸੋਚੋ ਕਿ ਤੁਸੀਂ ਵਿਸ਼ਵ–ਪੱਧਰੀ ਉਤਪਾਦ ਕਿਵੇਂ ਤਿਆਰ ਕਰ ਸਕਦੇ ਹੋ, ਜੋ ਸ਼ਾਨਦਾਰ ਗੁਣਵੱਤਾ ਦਾ ਵਿਸ਼ਵ–ਪੱਧਰੀ ਪੈਮਾਨਾ ਤੈਅ ਕਰ ਸਕਣ।’ ਪ੍ਰਧਾਨ ਮੰਤਰੀ ਨੇ ਟੈੱਕ ਖੇਤਰ ਦੇ ਮੋਹਰੀਆਂ ਨੂੰ ਆਪਣੇ ਸਮਾਧਾਨਾਂ ਵਿੱਚ ‘ਮੇਕ ਫ਼ਾਰ ਇੰਡੀਆ’ (ਭਾਰਤ ਲਈ ਬਣਾਓ) ਦੀ ਛਾਪ ਛੱਡਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਮੋਹਰੀਆਂ ਨੂੰ ਇਹ ਰਫ਼ਤਾਰ ਤੇ ਭਾਰਤ ਦੀ ਟੈਕਨੋਲੋਜੀਕਲ ਲੀਡਰਸ਼ਿਪ ਨੂੰ ਕਾਇਮ ਰੱਖਣ ਲਈ ਮੁਕਾਬਲੇਬਾਜ਼ੀ ਦੇ ਨਵੇਂ ਮਾਪਦੰਡ ਸਥਾਪਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸ਼ਾਨਦਾਰ ਮਿਆਰ ਤੇ ਸੰਸਥਾਨ ਨਿਰਮਾਣ ਦਾ ਸੱਭਿਆਚਾਰ ਸਿਰਜਣ ਉੱਤੇ ਵੀ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਾਲ 2047 ‘ਚ ਆਜ਼ਾਦੀ–ਪ੍ਰਾਪਤੀ ਦੇ 100 ਸਾਲਾਂ ਤੱਕ ਵਿਸ਼ਵ–ਪੱਧਰੀ ਉਤਪਾਦ ਅਤੇ ਆਗੂ ਮੁਹੱਈਆ ਕਰਵਾਉਣ ਬਾਰੇ ਵਿਚਾਰ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਨਿਸ਼ਾਨਿਆਂ ਬਾਰੇ ਫ਼ੈਸਲਾ ਲਵੋ, ਦੇਸ਼ ਤੁਹਾਡੇ ਨਾਲ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਲਈ ਸਰਗਰਮੀ ਨਾਲ ਟੈਕਨੋਲੋਜੀਕਲ ਸਮਾਧਾਨ ਮੁਹੱਈਆ ਕਰਵਾਉਣਾ ਟੈੱਕ ਉਦਯੋਗ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਖੇਤੀਬਾੜੀ ‘ਚ ਪਾਣੀ ਤੇ ਖਾਦ ਦੀ ਜ਼ਰੂਰਤ, ਸਿਹਤ ਤੇ ਤੰਦਰੁਸਤੀ, ਟੈਲੀ ਮੈਡੀਸਿਨ ਤੇ ਸਿੱਖਿਆ ਤੇ ਹੁਨਰ ਵਿਕਾਸ ਲਈ ਸਮਾਧਾਨਾਂ ਵਾਸਤੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ‘ਰਾਸ਼ਟਰੀ ਸਿੱਖਿਆ ਨੀਤੀ’ ਤੇ ‘ਅਟਲ ਟਿੰਕਰਿੰਗ ਲੈਬਸ’ ਅਤੇ ‘ਅਟਲ ਇਨਕਿਊਬੇਸ਼ਨ ਸੈਂਟਰ’ ਜਿਹੇ ਕਦਮ ਹੁਨਰਮੰਦੀ ਤੇ ਨਵਾਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਦੀਆਂ ਸੀਐੱਸਆਰ (CSR) ਗਤੀਵਿਧੀਆਂ ਦੇ ਨਤੀਜਿਆਂ ਵੱਲ ਧਿਆਨ ਦੇਣ ਦਾ ਵੀ ਸੱਦਾ ਦਿੱਤਾ ਅਤੇ ਪੱਛੜੇ ਇਲਾਕਿਆਂ ਤੇ ਡਿਜੀਟਲ ਸਿੱਖਿਆ ਨਾਲ ਸਬੰਧਿਤ ਗਤੀਵਿਧੀਆਂ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ। ਉਨ੍ਹਾਂ ਅਜਿਹੇ ਮੌਕਿਆਂ ਵੱਲ ਵੀ ਧਿਆਨ ਖਿੱਚਿਆ, ਜੋ ਉੰਦਮੀਆਂ ਤੇ ਇਨੋਵੇਟਰਸ ਲਈ ਟੀਅਰ–2 ਤੇ ਟੀਅਰ–3 ਸ਼ਹਿਰਾਂ ਵਿੱਚ ਉੱਭਰ ਰਹੇ ਹਨ।

 

*****

 

ਡੀਐੱਸ


(Release ID: 1698749) Visitor Counter : 240