ਖੇਤੀਬਾੜੀ ਮੰਤਰਾਲਾ

ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਅਧੀਨ ਖੁਰਾਕੀ ਫਸਲਾਂ ਦੇ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਭਾਰਤ ਸਰਕਾਰ ਦੀਆਂ ਪਹਿਲਕਦਮੀਆਂ


“ਹਰ ਖੇਤ ਨੂੰ ਪਾਣੀ” ਅਤੇ “ਪ੍ਰਤੀ ਬੂੰਦ ਵਧੇਰੇ ਫਸਲ” ਦੇ ਮੰਤਵ ਲਈ, 2,74,600 ਪੰਪ ਸੈੱਟ, 1,26,967 ਛਿੜਕਾਅ ਯੰਤਰ ਅਤੇ ਲਗਭਗ 764 ਲੱਖ ਮੀਟਰ ਪਾਣੀ ਵਾਲੀਆਂ ਪਾਈਪਾਂ ਨੂੰ ਐੱਨਐੱਫਐੱਸਐੱਮ ਤਹਿਤ ਤਕਸੀਮ ਕੀਤਾ ਗਿਆ

Posted On: 15 FEB 2021 6:41PM by PIB Chandigarh

ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ (ਐੱਨਐੱਫਐੱਸਐੱਮ) ਦੀ ਸ਼ੁਰੂਆਤ 2007-08 ਵਿੱਚ ਚਾਵਲ, ਕਣਕ ਅਤੇ ਦਾਲਾਂ ਦੇ ਉਤਪਾਦਨ ਨੂੰ ਖੇਤਰ ਦੇ ਵਾਧੇ ਅਤੇ ਉਤਪਾਦਕਤਾ ਵਧਾਉਣ; ਮਿੱਟੀ ਦੀ ਉਪਜਾਊ ਸ਼ਕਤੀ ਅਤੇ ਉਤਪਾਦਕਤਾ ਨੂੰ ਬਹਾਲ ਕਰਨਾ; ਰੁਜ਼ਗਾਰ ਦੇ ਮੌਕੇ ਪੈਦਾ ਕਰਨਾ; ਅਤੇ ਖੇਤੀਬਾੜੀ ਪੱਧਰੀ ਆਰਥਿਕਤਾ ਨੂੰ ਵਧਾਉਣ ਲਈ ਕੀਤੀ ਗਈ ਸੀ। ਮੋਟੇ ਅਨਾਜ ਐੱਨਐੱਫਐੱਸਐੱਮ ਅਧੀਨ 2014-15 ਤੋਂ ਸ਼ਾਮਲ ਕੀਤੇ ਗਏ ਸਨ। ਮਿਸ਼ਨ ਨੂੰ 12ਵੀਂ ਪੰਜ ਸਾਲਾ ਯੋਜਨਾ ਦੌਰਾਨ ਜਾਰੀ ਰੱਖਿਆ ਗਿਆ ਸੀ, ਜਿਸ ਦੇ ਅੰਤ ਤੱਕ 25 ਮਿਲੀਅਨ ਟਨ ਅਨਾਜ ਜਿਸ ਵਿੱਚ 10 ਮਿਲੀਅਨ ਟਨ ਚਾਵਲ, 8 ਮਿਲੀਅਨ ਟਨ ਕਣਕ, 4 ਮਿਲੀਅਨ ਟਨ ਦਾਲਾਂ ਅਤੇ 30 ਲੱਖ ਟਨ ਮੋਟੇ ਅਨਾਜ ਦੇ ਵਾਧੂ ਉਤਪਾਦਨ ਦਾ ਟੀਚਾ ਰੱਖਿਆ ਗਿਆ ਸੀ। ਬਾਰ੍ਹਵੀਂ ਯੋਜਨਾ ਤੋਂ ਇਲਾਵਾ, ਮਿਸ਼ਨ ਨੂੰ ਜਾਰੀ ਰੱਖਦਿਆਂ 2017-18 ਤੋਂ 2019-20 ਵਿੱਚ 13 ਮਿਲੀਅਨ ਟਨ ਅਨਾਜ ਦੇ ਨਵੇਂ ਵਾਧੂ ਟੀਚਿਆਂ ਨਾਲ 5 ਮਿਲੀਅਨ ਟਨ ਚਾਵਲ, 3 ਮਿਲੀਅਨ ਟਨ ਕਣਕ, 3 ਮਿਲੀਅਨ ਟਨ ਦਾਲ ਅਤੇ 2 ਮਿਲੀਅਨ ਟਨ ਪੌਸ਼ਟਿਕਤਾ ਭਰਪੂਰ ਮੋਟੇ ਅਨਾਜ ਸ਼ਾਮਲ ਕੀਤੇ ਗਏ।

ਐੱਨਐੱਫਐੱਸਐੱਮ ਵਿੱਚ ਇਸ ਸਮੇਂ ਉੱਪ ਭਾਗ ਜਿਵੇਂ ਕਿ, ਐੱਨਐੱਫਐੱਸਐੱਮ-ਚਾਵਲ, ਐੱਨਐੱਫਐੱਸਐੱਮ-ਕਣਕ, ਐੱਨਐੱਫਐੱਸਐੱਮ-ਦਾਲਾਂ, ਐੱਨਐੱਫਐੱਸਐੱਮ-ਮੋਟੇ ਅਨਾਜ, ਐੱਨਐੱਫਐੱਸਐੱਮ-ਪੌਸ਼ਟਿਕ ਅਨਾਜ ਅਤੇ ਐੱਨਐੱਫਐੱਸਐੱਮ-ਵਪਾਰਕ ਫਸਲਾਂ ਸ਼ਾਮਲ ਹਨ। ਮੌਜੂਦਾ ਸਮੇਂ, ਐੱਨਐੱਫਐੱਸਐੱਮ 28 ਰਾਜ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਜੰਮੂ ਕਸ਼ਮੀਰ (ਜੰਮੂ ਕਸ਼ਮੀਰ) ਅਤੇ ਲੱਦਾਖ ਦੇ ਪਛਾਣਵੇਂ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। 24 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ 193 ਜ਼ਿਲ੍ਹਿਆਂ ਵਿੱਚ ਐੱਨਐੱਫਐੱਸਐੱਮ-ਚਾਵਲ, 10 ਰਾਜਾਂ ਦੇ 124 ਜ਼ਿਲ੍ਹਿਆਂ ਵਿੱਚ ਐੱਨਐੱਫਐੱਸਐੱਮ-ਕਣਕ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼, ਜਿਵੇਂ ਕਿ ਜੰਮੂ ਕਸ਼ਮੀਰ ਅਤੇ ਲੱਦਾਖ, 28 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਦੇ 644 ਜ਼ਿਲ੍ਹਿਆਂ ਵਿੱਚ ਐਨਐਫਐਸਐਮ-ਦਾਲਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਐੱਨਐੱਫਐੱਸਐੱਮ-ਮੋਟੇ ਅਨਾਜ 26 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 269 ਜ਼ਿਲ੍ਹਿਆਂ ਵਿੱਚ ਦਿੱਤੇ ਜਾ। ਫਸਲ ਪ੍ਰਣਾਲੀ ਦੇ ਪ੍ਰਦਰਸ਼ਨਾਂ, ਪ੍ਰਦਰਸ਼ਨਾਂ ਦੇ ਸੁਧਾਰੀ ਪੈਕੇਜਾਂ ਤੇ ਕਲੱਸਟਰ ਪ੍ਰਦਰਸ਼ਨਾਂ ਦੇ ਆਯੋਜਨ ਲਈ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਨਵੀਂ ਫਸਲੀ ਉਤਪਾਦਨ ਤਕਨਾਲੋਜੀ ਨੂੰ ਫੈਲਾਉਣ ਲਈ ਤਕਰੀਬਨ 80.00 ਹੈਕਟੇਅਰ ਰਕਬੇ ਵਿੱਚ ਅਨਾਜ ਦੀਆਂ ਫਸਲਾਂ ਜਿਵੇਂ ਕਿ ਚਾਵਲ, ਕਣਕ, ਦਾਲਾਂ ਅਤੇ ਮੋਟੇ ਪੌਸ਼ਟਿਕ ਅਨਾਜਾਂ ਦੀ 2014-15 ਤੋਂ 2019-20 ਦੇ ਤਕਨਾਲੋਜੀ ਦੇ ਪ੍ਰਦਰਸ਼ਨ ਅਧੀਨ ਕਵਰ ਕੀਤਾ ਗਿਆ ਹੈ। 

 

ਮਿਸ਼ਨ ਦੇ ਤਹਿਤ ਐਚਵਾਈਵੀ ਦੀ ਬੀਜ, ਖੇਤੀਬਾੜੀ ਮਸ਼ੀਨਰੀ / ਸਰੋਤਾਂ ਦੀ ਸੰਭਾਲ ਮਸ਼ੀਨਰੀ / ਸੰਦਾਂ, ਕੁਸ਼ਲ ਜਲ ਵਰਤੋਂ ਉਪਕਰਣ, ਪੌਦਿਆਂ ਦੀ ਸੁਰੱਖਿਆ, ਪੌਸ਼ਟਿਕਤਾ ਪ੍ਰਬੰਧਨ, ਫਸਲਾਂ ਦੀ ਪ੍ਰਣਾਲੀ ਅਧਾਰਤ ਸਿਖਲਾਈ ਆਦਿ ਦੀ ਵੰਡ ਕੀਤੀ ਗਈ ਹੈ। ਸਾਲ, 2020-21 ਤੋਂ, ਮੁੱਢਲੇ ਪ੍ਰੋਸੈਸਿੰਗ ਯੂਨਿਟ / ਛੋਟੇ ਸਟੋਰੇਜ ਡੱਬਿਆਂ / ਲਚਕੀਲੇ ਦਖਲ ਨੂੰ ਸਥਾਨਕ ਜ਼ਰੂਰਤਾਂ ਅਨੁਸਾਰ ਜੋੜਿਆ ਗਿਆ ਹੈ, ਜਿਸਦਾ ਉਦੇਸ਼ ਕਿਸਾਨਾਂ ਦੀ ਆਮਦਨੀ ਨੂੰ ਵਧਾਉਣਾ ਹੈ।

ਮਿਸ਼ਨ ਵਿੱਚ ਬੀਜ ਤਬਦੀਲੀ ਦੀ ਦਰ ਵਿੱਚ ਸੁਧਾਰ ਅਤੇ ਵਿੱਤੀ ਤਬਦੀਲੀ ਲਈ ਕੇਂਦਰਿਤ ਧਿਆਨ ਦਿੱਤਾ ਗਿਆ ਹੈ। ਨਵੀਨਤਮ ਕਿਸਮਾਂ ਦੀਆਂ ਮਿਨੀ ਕਿੱਟਾਂ ਕੇਂਦਰੀ ਬੀਜ ਏਜੰਸੀਆਂ ਦੁਆਰਾ ਕਿਸਾਨਾਂ ਦੇ ਦਰਵਾਜ਼ੇ 'ਤੇ ਮੁਫਤ ਵੰਡੀਆਂ ਜਾਂਦੀਆਂ ਹਨ। ਅਨਾਜ ਦੀਆਂ ਸੁਧਾਰੀਆਂ ਕਿਸਮਾਂ ਦੀ ਬੀਜ ਤਬਦੀਲੀ ਦੀ ਦਰ (ਐਸਆਰਆਰ) ਵਧਾਉਣ ਲਈ, 74 ਲੱਖ ਕੁਇੰਟਲ ਵਧੇਰੇ ਝਾੜ ਵਾਲੀਆਂ ਕਿਸਮਾਂ, ਕਣਕ, ਦਾਲਾਂ ਅਤੇ ਮੋਟੇ ਅਨਾਜਾਂ ਦੇ ਹਾਈਬ੍ਰਿਡ ਦੇ ਪ੍ਰਮਾਣਿਤ ਬੀਜ ਨੂੰ ਐੱਨਐੱਫਐੱਸਐੱਮ ਤਹਿਤ 2014-15 ਤੋਂ 2019-20 ਤੱਕ ਤਕਸੀਮ ਕੀਤਾ ਗਿਆ। 

ਦਾਲਾਂ ਅਤੇ ਪੌਸ਼ਟਿਕ-ਅਨਾਜ ਦੀ ਚੰਗੀ ਗੁਣਵਤਾ ਦੇ ਬੀਜ ਨੂੰ ਯਕੀਨੀ ਬਣਾਉਣ ਲਈ 2014-15 ਤੋਂ 2019- 2019 ਤੱਕ ਦਾਲਾਂ ਅਤੇ ਪੌਸ਼ਟਿਕ-ਅਨਾਜਾਂ ਦੇ 16 ਲੱਖ ਕੁਇੰਟਲ ਪ੍ਰਮਾਣਿਤ ਬੀਜ ਦਾ ਉਤਪਾਦਨ ਕੀਤਾ ਗਿਆ ਸੀ।

ਮਿਸ਼ਨ ਨੇ ਸਾਲ 2014-15 ਤੋਂ 2019-2020 ਤੱਕ ਸੂਖ਼ਮ ਪੋਸ਼ਕ ਤੱਤਾਂ, ਬਾਇਓ ਖਾਦ, ਮਿੱਟੀ ਦੇ ਗੁਣਵੱਤਾ ਸੁਧਾਰ ਤੱਤ / (ਜਿਪਸਮ / ਚੂਨਾ / ਹੋਰ) ਨਾਲ ਉਪਚਾਰ ਕਰਨ ਲਈ ਲਗਭਗ 110 ਲੱਖ ਹੈਕਟੇਅਰ ਰਕਬੇ ਨੂੰ ਯੋਗ ਕੀਤਾ ਹੈ। 2014-15 ਤੋਂ ਲੈ ਕੇ 2019-20 ਤੱਕ ਏਕੀਕ੍ਰਿਤ ਪੈੱਸਟ ਮੈਨੇਜਮੈਂਟ (ਆਈਪੀਐਮ) ਅਧੀਨ ਲਗਭਗ 120 ਲੱਖ ਹੈਕਟੇਅਰ ਰਕਬਾ ਪ੍ਰਾਪਤ ਹੋਇਆ ਸੀ। ਖ਼ੇਤੀ ਦੇ ਵਿੱਚ ਮਸ਼ੀਨੀਕਰਨ ਨੂੰ ਮਜ਼ਬੂਤ ​​ਕਰਨ ਲਈ 2014-15 ਤੋਂ 2019-2020 ਤੱਕ ਐੱਨਐੱਫਐੱਸਐੱਮ ਅਧੀਨ ਕਿਸਾਨਾਂ ਵਿੱਚ “ਹਰ ਖੇਤ ਨੂੰ ਪਾਣੀ” ਅਤੇ “ਪ੍ਰਤੀ ਬੂੰਦ ਵਧੇਰੇ ਫਸਲ” ਦੇ ਮੰਤਵ ਲਈ 2,74,600 ਪੰਪ ਸੈੱਟ, 1,26,967 ਸਪ੍ਰਿੰਕਲਰ ਅਤੇ ਲਗਭਗ 764 ਲੱਖ ਮੀਟਰ ਪਾਣੀ ਦੀਆਂ ਪਾਈਪਾਂ ਵੰਡੀਆਂ ਗਈਆਂ। ਕਿਸਾਨਾਂ ਨੂੰ ਅਸਲ ਸਮੇਂ ਵਿੱਚ ਨਵੀਆਂ ਸੁਧਾਰੀ ਫਸਲਾਂ ਦੇ ਉਤਪਾਦਨ ਅਤੇ ਸੁਰੱਖਿਆ ਤਕਨਾਲੋਜੀ ਬਾਰੇ, 2014-15 ਤੋਂ 2019-2020 ਤੱਕ ਦੇ ਕਿਸਾਨਾਂ ਦੀ ਸਮਰੱਥਾ ਵਧਾਉਣ ਲਈ 60,677 ਫਸਲ ਪ੍ਰਣਾਲੀ ਅਧਾਰਤ ਸਿਖਲਾਈ ਦਿੱਤੀ ਗਈ ਸੀ ਅਤੇ ਇਸ ਨਾਲ ਤਕਰੀਬਨ 18 ਲੱਖ ਕਿਸਾਨਾਂ ਨੂੰ ਲਾਭ ਪਹੁੰਚਿਆ।

ਸਾਲ 2014-15 ਤੋਂ 2019-20 ਦੇ ਦੌਰਾਨ, ਰਾਜਾਂ ਅਤੇ ਹੋਰ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੂੰ ਕੇਂਦਰੀ ਹਿੱਸੇ ਵਜੋਂ ਇਸ ਸਕੀਮ ਅਧੀਨ 8760.81 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਪ੍ਰੋਗਰਾਮ ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਅਤੇ ਰਾਜ ਸਰਕਾਰਾਂ ਅਤੇ ਨਾਲ ਹੀ ਭਾਰਤ ਸਰਕਾਰ ਦੁਆਰਾ ਸਾਂਝੇ ਯਤਨ ਕੀਤੇ ਗਏ। ਇਸ ਦੇ ਨਤੀਜੇ ਵਜੋਂ ਸਾਲ 2014-15 ਵਿੱਚ ਕੁਲ ਅਨਾਜ ਉਤਪਾਦਨ 252.02 ਮਿਲੀਅਨ ਟਨ ਤੋਂ ਵਧ ਕੇ 2019-20 ਦੌਰਾਨ 296.65 ਮਿਲੀਅਨ ਟਨ ਹੋ ਗਿਆ, ਜਿਸ ਨਾਲ 17.71% ਵਾਧਾ ਦਰਜ ਕੀਤਾ ਗਿਆ ਹੈ। ਅਨਾਜ ਦੀ ਉਤਪਾਦਕਤਾ ਜੋ ਕਿ ਸਾਲ 2014-15 ਵਿੱਚ 2028 ਕਿਲੋ ਪ੍ਰਤੀ ਹੈਕਟੇਅਰ ਸੀ, 2019-20 (14.64% ਵਾਧੇ) ਦੌਰਾਨ 2325 ਕਿਲੋ ਪ੍ਰਤੀ ਹੈਕਟੇਅਰ ਹੋ ਗਈ ਹੈ।ਖ਼ਾਸਕਰ ਧਿਆਨ ਯੋਗ ਦਾਲਾਂ ਦਾ ਉਤਪਾਦਨ ਹੈ ਜੋ ਕਿ ਸਾਲ 2014-15 ਵਿੱਚ 17.15 ਮਿਲੀਅਨ ਟਨ ਤੋਂ ਵੱਧ ਕੇ 2019-20 ਵਿੱਚ 23.15 ਮਿਲੀਅਨ ਟਨ ਹੋ ਗਿਆ ਹੈ ਜੋ ਕਿ ਤਕਰੀਬਨ 35% ਦਾ ਵਾਧਾ ਦਰਸਾਉਂਦਾ ਹੈ।

*****

ਏਪੀਐਸ


(Release ID: 1698298)