ਸਿੱਖਿਆ ਮੰਤਰਾਲਾ

ਦੇਸ਼ ਭਰ ਦੇ ਕੇ ਵੀਜ਼ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਵੱਧ ਰਹੀ ਹੈ ।

Posted On: 15 FEB 2021 2:45PM by PIB Chandigarh

ਦੇਸ਼ ਭਰ ਵਿੱਚ ਕੇਂਦਰੀਯ ਵਿੱਦਿਆਲਿਆ ਨੇ ਐੱਮ ਐੱਚ ਏ ਤੇ ਸੂਬਾ ਸਰਕਾਰਾਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਹਮੋ ਸਾਹਮਣੇ ਬੈਠ ਕੇ ਪੜ੍ਹਨ ਲਈ ਵੱਖ ਵੱਖ ਜਮਾਤਾਂ ਸ਼ੁਰੂ ਕਰ ਦਿੱਤੀਆਂ ਹਨ । ਕੇਵੀਜ਼ ਪੜਾਅਵਾਰ ਅਕਤੂਬਰ ਮਹੀਨੇ ਤੋਂ ਖੁੱਲ੍ਹਣੇ ਸ਼ੁਰੂ ਹੋ ਗਏ ਸਨ ।

ਸਾਰੇ ਕੇਵੀਜ਼ ਤੋਂ 11 ਫਰਵਰੀ 2021 ਨੂੰ ਇਕੱਠੇ ਕੀਤੇ ਡਾਟਾ ਅਨੁਸਾਰ ਨੌਵੀਂ ਕਲਾਸ ਵਿੱਚ 42# , ਦਸਵੀਂ ਜਮਾਤ , 65# , 11ਵੀਂ ਵਿੱਚ 48# ਅਤੇ 12ਵੀਂ ਵਿੱਚ 67# ਵਿਦਿਆਰਥੀ ਔਸਤਨ ਦੇਸ਼ ਭਰ ਵਿੱਚ ਸਰੀਰਕ ਤੌਰ ਤੇ ਜਮਾਤਾਂ ਵਿੱਚ ਹਾਜ਼ਰੀ ਭਰ ਰਹੇ ਹਨ । ਇਹ ਅੰਕੜੇ ਗਤੀਸ਼ੀਲ ਹਨ ਅਤੇ ਹਰੇਕ ਦਿਨ ਲਗਾਤਾਰ ਵੱਧ ਰਹੇ ਰੁਝਾਨਾਂ ਦੇ ਸੰਕੇਤ ਹਨ । ਕੁਝ ਕੇਵੀਜ਼ ਵਿੱਚ 1 ਤੋਂ 8ਵੀਂ ਜਮਾਤ ਲਈ ਵੀ ਆਹਮੋ ਸਾਹਮਣੇ ਬੈਠ ਕੇ ਪੜ੍ਹਨ ਵਾਲੀਆਂ ਜਮਾਤਾਂ ਵੀ ਸ਼ੁਰੂ ਹੋਈਆਂ ਹਨ । ਇਹ ਜਮਾਤਾਂ ਉਨ੍ਹਾਂ ਸੂਬਾ ਸਰਕਾਰਾਂ ਦੇ ਕੇਵੀਜ਼ ਵਿੱਚ ਸ਼ੁਰੂ ਹੋਈਆਂ ਨੇ , ਜਿਨ੍ਹਾਂ ਨੂੰ ਸੂਬਾ ਸਰਕਾਰਾਂ ਨੇ ਛੋਟੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ ।

ਵਿਦਿਆਰਥੀਆਂ / ਮਾਪਿਆਂ ਦੇ ਕਿਸੇ ਵੀ ਖਦਸ਼ੇ ਦੇ ਮੱਦੇਨਜ਼ਰ ਸਕੂਲਾਂ ਵੱਲੋਂ ਮਾਪਿਆਂ ਅਤੇ ਗਾਰਡੀਅਨ ਨਾਲ ਲਗਾਤਾਰ ਸੰਪਰਕ ਸਥਾਪਿਤ ਕੀਤਾ ਜਾ ਰਿਹਾ ਹੈ । ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗਾਰਡੀਅਨ ਵੱਲੋਂ ਅਗਾਊਂ ਸਹਿਮਤੀ ਤੋਂ ਬਾਅਦ ਹੀ ਮਨਜ਼ੂਰੀ ਦਿੱਤੀ ਜਾ ਰਹੀ ਹੈ । ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਜਾਰੀ ਐੱਸ ਓ ਪੀਜ਼ ਦੀ ਮੁਕੰਮਲ ਤੌਰ ਤੇ ਪਾਲਣਾ ਕੀਤੀ ਜਾ ਰਹੀ ਹੈ । ਸਾਰੇ ਕੇਵੀਜ਼ ਨੂੰ ਸਪਸ਼ਟ ਤੌਰ ਤੇ ਸਲਾਹ ਦਿੱਤੀ ਗਈ ਹੈ ਕਿ ਉਹ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਦਾ ਸਮਾਂ ਅੱਗੇ ਪਿੱਛੇ ਕਰਕੇ ਰੱਖਣ ਅਤੇ ਜਮਾਤਾਂ ਵਿੱਚ ਉਚਿਤ ਸਰੀਰਕ ਦੂਰੀ ਕਾਇਮ ਰੱਖਣ ਸਮੇਤ ਲੋੜੀਂਦੇ ਸੁਰੱਖਿਆ ਉਪਰਾਲਿਆਂ ਨੂੰ ਯਕੀਨੀ ਬਣਾਉਣ । ਹਾਲਾਂਕਿ ਉਨ੍ਹਾਂ ਵਿਦਿਆਰਥੀਆਂ ਲਈ ਜੋ ਸਕੂਲ ਵਿੱਚ ਹਾਜ਼ਰ ਨਹੀਂ ਹੋ ਰਹੇ , ਆਨਲਾਈਨ ਕਲਾਸਾਂ ਦੀ ਵਿਵਸਥਾ ਵੀ ਜਾਰੀ ਹੈ । ਵਿਦਿਆਰਥੀ ਵੱਖ ਵੱਖ ਡਿਜੀਟਲ ਪਲੈਟਫਾਰਮਾਂ ਰਾਹੀਂ ਆਪਣੇ ਅਧਿਆਪਕਾਂ ਦੇ ਸੰਪਰਕ ਵਿੱਚ ਹਨ ।

ਐੱਮ ਸੀ / ਕੇ ਵੀ / ਈ ਕੇ


(Release ID: 1698294) Visitor Counter : 182