ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦੇਵੇਂਦਰ ਕੁਲਾ ਵੇਲਾਲਾਰ ਭਾਈਚਾਰੇ ਨੂੰ ਐੱਸਸੀ ਭਾਈਚਾਰੇ ਵਿੱਚੋਂ ਹਟਾਉਣ ਬਾਰੇ ਖ਼ਬਰਾਂ ਬਾਰੇ ਸਮਾਜਿਕ ਨਿਆ ਅਤੇ ਸਸ਼ਕਤੀਕਰਨ ਮੰਤਰਾਲੇ ਦਾ ਸਪਸ਼ਟੀਕਰਨ

Posted On: 15 FEB 2021 3:07PM by PIB Chandigarh

ਸਮਾਜਿਕ ਨਿਆ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਕਿਹਾ ਹੈ ਕਿ ਦੇਵੇਂਦਰ ਕੁਲਾ ਵੇਲਾਲਾਰ ਭਾਈਚਾਰੇ ਨੂੰ ਜਲਦ ਹੀ ਐੱਸਸੀ ਵਿੱਚੋਂ ਹਟਾਉਣ ਬਾਰੇ ਮੀਡੀਆ ਵਿੱਚ ਸਾਹਮਣੇ ਆਉਣ ਵਾਲੀਆਂ ਰਿਪੋਰਟਾਂ ਪੂਰੀ ਤਰ੍ਹਾਂ ਗਲਤ ਹਨ।

ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਹ ਖ਼ਬਰਾਂ ਗੁੰਮਰਾਹ ਕਰਨ ਵਾਲੀਆਂ ਹਨ ਅਤੇ ਅਸਲ ਸਥਿਤੀ ਨੂੰ ਨਹੀਂ ਦਰਸ਼ਾਉਂਦੀਆਂ। ਇਹ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਨੇ (7) ਅਨੁਸੂਚਿਤ ਜਾਤੀਆਂ ਨੂੰ ਦੇਵੇਂਦਰ ਕੁਲਾ ਵੇਲਾਲਾਰ ਵਿੱਚ ਸ਼੍ਰੇਣੀਬੱਧ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ ਜੋ ਤਮਿਲਨਾਡੂ ਦੀ ਅਨੁਸੂਚਿਤ ਜਾਤੀ ਸੂਚੀ ਦਾ ਵੀ ਹਿੱਸਾ ਹੋਵੇਗੀ। ਇਸ ਲਈ, ਇਹ ਬਿਆਨ ਕਿ ਉਨ੍ਹਾਂ ਨੂੰ ਅਨੁਸੂਚਿਤ ਜਾਤੀਆਂ ਤੋਂ ਹਟਾ ਦਿੱਤਾ ਜਾਵੇਗਾ ਅਤੇ ਓਬੀਸੀ ਵਿੱਚ ਸ਼ਾਮਲ ਕੀਤਾ ਜਾਵੇਗਾ, ਇਹ ਪੂਰੀ ਤਰ੍ਹਾਂ ਗਲਤ ਹੈ ਅਤੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਬਿਆਨ ਸਹੀ ਸਥਿਤੀ ਨੂੰ ਨਹੀਂ ਦਰਸਾਉਂਦਾ ਹੈ|

ਮੰਤਰਾਲੇ ਨੇ ਅੱਗੇ ਸਪਸ਼ਟ ਕੀਤਾ ਹੈ ਕਿ (7) ਅਨੁਸੂਚਿਤ ਜਾਤੀਆਂ ਨੂੰ ਤਮਿਲਨਾਡੂ ਦੀ ਅਨੁਸੂਚਿਤ ਜਾਤੀ ਦੀ ਦੇਵੇਂਦਰ ਕੁਲਾ ਵੇਲਾਲਾਰ ਵਿੱਚ ਸ਼੍ਰੇਣੀਬੱਧ ਕਰਨ ਲਈ ਬਿਲ ਪਹਿਲਾਂ ਹੀ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ।

*****

ਐੱਨਬੀ/ ਐੱਸਕੇ/ ਜੇਕੇ –ਐੱਮ/ਓ ਐੱਸਜੇ ਐਂਡ ਈ 



(Release ID: 1698160) Visitor Counter : 123