ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪਰਿਵਾਰਕ ਪੈਨਸ਼ਨਾਂ ਦੀ ਹੱਦ 45,000 ਰੁਪਏ ਤੋਂ ਵਧਾ ਕੇ 1,25,000 ਪ੍ਰਤੀ ਮਹੀਨਾ ਕੀਤੀ ਗਈ: ਡਾ. ਜਿਤੇਂਦਰ ਸਿੰਘ

Posted On: 12 FEB 2021 3:32PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਦਾ ਵਿਕਾਸ (ਡੋਨੇਰ), ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਰਿਵਾਰਕ ਪੈਨਸ਼ਨਾਂ ਦੇ ਸੰਬੰਧ ਵਿੱਚ ਦੂਰਅੰਦੇਸ਼ੀ ਸੁਧਾਰ ਕਰਦਿਆਂ ਉਪਰਲੀ ਹੱਦ 45,000 ਰੁਪਏ ਤੋਂ ਵਧਾ ਕੇ 1,25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ, ਇਹ ਕਦਮ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਲਈ “ਜੀਵਨ ਵਿੱਚ ਆਸਾਨੀ” ਲਿਆਏਗਾ ਅਤੇ ਉਨ੍ਹਾਂ ਨੂੰ ਲੋੜੀਂਦੀ ਵਿੱਤੀ ਸੁਰੱਖਿਆ ਪ੍ਰਦਾਨ ਕਰੇਗਾ। ਮੰਤਰੀ ਨੇ ਕਿਹਾ ਕਿ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਯੂ) ਨੇ, ਇੱਕ ਸਪੱਸ਼ਟੀਕਰਨ ਜਾਰੀ ਕਰਕੇ ਇਹ ਸਪੱਸ਼ਟ ਕੀਤਾ ਹੈ ਕਿ ਆਪਣੇ ਮਾਪਿਆਂ ਦੀ ਮੌਤ ਤੋਂ ਬਾਅਦ ਜੇ ਕੋਈ ਬੱਚਾ ਦੋ ਪਰਿਵਾਰਕ ਪੈਨਸ਼ਨਾਂ ਲੈਣ ਦੇ ਯੋਗ ਹੈ, ਤਾਂ ਕਿੰਨੀ ਰਕਮ ਮੰਨਣਯੋਗ ਹੋਵੇਗੀ। ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਦੋਵੇਂ ਪਰਿਵਾਰਕ ਪੈਨਸ਼ਨਾਂ ਦੀ ਮਾਤਰਾ ਹੁਣ ਪ੍ਰਤੀ ਮਹੀਨਾ 1,25,000 ਰੁਪਏ ਤੱਕ ਸੀਮਤ ਰਹੇਗੀ ਜੋ ਕਿ ਪਹਿਲਾਂ ਦੀ ਸੀਮਾ ਨਾਲੋਂ ਢਾਈ ਗੁਣਾ ਜ਼ਿਆਦਾ ਹੈ।

 ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) ਨਿਯਮ 1972 ਦੇ ਨਿਯਮ 54 ਦੇ ਉਪ-ਨਿਯਮ (11) ਦੇ ਅਨੁਸਾਰ, ਜੇ ਪਤਨੀ ਅਤੇ ਪਤੀ ਦੋਵੇਂ ਸਰਕਾਰੀ ਨੌਕਰ ਹਨ ਅਤੇ ਉਸ ਨਿਯਮ ਦੇ ਉਪਬੰਧਾਂ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ, ਤਾਂ ਉਨ੍ਹਾਂ ਦੀ ਮੌਤ ਹੋਣ ‘ਤੇ, ਉਨ੍ਹਾਂ ਦਾ ਜੀਵਤ ਬੱਚਾ, ਮ੍ਰਿਤਕ ਮਾਪਿਆਂ ਦੇ ਸਬੰਧ ਵਿੱਚ ਦੋ ਪਰਿਵਾਰਕ ਪੈਨਸ਼ਨਾਂ ਲਈ ਯੋਗ ਹੈ। ਪਹਿਲਾਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਦੋ ਪਰਿਵਾਰਕ ਪੈਨਸ਼ਨਾਂ ਦੀ ਕੁੱਲ ਰਕਮ 45,000/- ਰੁਪਏ ਪ੍ਰਤੀ ਮਹੀਨਾ ਅਤੇ 27,000/- ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ ਜੋ 6ਵੀਂ ਸੀਪੀਸੀ ਦੀਆਂ ਸਿਫਾਰਸ਼ਾਂ ਅਨੁਸਾਰ ਵੱਧ ਤੋਂ ਵੱਧ  90,000/- ਰੁਪਏ ਦੀ ਤਨਖਾਹ ਨੂੰ ਮੰਨਦੇ ਹੋਏ ਕ੍ਰਮਵਾਰ 50% ਅਤੇ 30% ਦੀ ਦਰ ਨਾਲ ਨਿਰਧਾਰਤ ਕੀਤੀ ਗਈ ਸੀ।

 ਸੱਤਵੀਂ ਸੀਪੀਸੀ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਬਾਅਦ, ਕਿਉਂਕਿ ਵੱਧ ਤੋਂ ਵੱਧ ਤਨਖਾਹ 2,50,000/- ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ, ਇਸ ਲਈ ਸੀਸੀਐੱਸ (ਪੈਨਸ਼ਨ) ਨਿਯਮਾਂ ਦੇ ਨਿਯਮ 54 (11) ਵਿੱਚ ਨਿਰਧਾਰਤ ਕੀਤੀ ਗਈ ਰਕਮ ਨੂੰ ਵੀ 1,25,000/- ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ, ਜੋ ਕਿ 2,50,000/- ਰੁਪਏ ਦਾ 50% ਹੈ ਅਤੇ 75000/- ਰੁਪਏ ਪ੍ਰਤੀ ਮਹੀਨਾ ਜੋ ਕਿ 2,50,000/- ਰੁਪਏ ਦਾ 30% ਹੈ।

 ਉਪਰੋਕਤ ਸਪਸ਼ਟੀਕਰਨ ਵਿਭਿੰਨ ਮੰਤਰਾਲਿਆਂ / ਵਿਭਾਗਾਂ ਤੋਂ ਪ੍ਰਾਪਤ ਹਵਾਲਿਆਂ ਅਨੁਸਾਰ ਜਾਰੀ ਕੀਤਾ ਗਿਆ ਹੈ। ਮੌਜੂਦਾ ਨਿਯਮ ਦੇ ਅਨੁਸਾਰ, ਜੇ ਮਾਪੇ ਸਰਕਾਰੀ ਨੌਕਰ ਹੁੰਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਸੇਵਾ ਦੌਰਾਨ ਜਾਂ ਸੇਵਾਮੁਕਤੀ ਤੋਂ ਬਾਅਦ ਮੌਤ ਹੋ ਜਾਂਦੀ ਹੈ, ਤਾਂ ਮ੍ਰਿਤਕ ਦੇ ਸੰਬੰਧ ਵਿੱਚ ਪਰਿਵਾਰਕ ਪੈਨਸ਼ਨ ਜੀਵਿਤ ਪਤੀ/ਪਤਨੀ ਨੂੰ ਭੁਗਤਾਨ ਯੋਗ ਹੋਵੇਗੀ, ਅਤੇ ਪਤੀ/ਪਤਨੀ ਦੀ ਮੌਤ ਦੀ ਸਥਿਤੀ ਵਿੱਚ, ਜੀਵਿਤ ਬੱਚੇ ਨੂੰ, ਯੋਗਤਾ ਦੀਆਂ ਹੋਰ ਸ਼ਰਤਾਂ ਦੀ ਪੂਰਤੀ ਦੇ ਅਧੀਨ, ਮ੍ਰਿਤਕ ਮਾਪਿਆਂ ਦੇ ਸਬੰਧ ਵਿੱਚ ਦੋ ਪਰਿਵਾਰਕ ਪੈਨਸ਼ਨਾਂ ਦਿੱਤੀਆਂ ਜਾਣਗੀਆਂ।

***********

 ਐੱਸਐੱਨਸੀ



(Release ID: 1697842) Visitor Counter : 92