ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਐੱਲਪੀਜੀ ਸਿਲੰਡਰਾਂ ’ਤੇ ਦਿੱਤੀ ਜਾਂਦੀ ਸਬਸਿਡੀ
Posted On:
10 FEB 2021 1:22PM by PIB Chandigarh
ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੇ ਦੱਸਿਆ ਹੈ ਕਿ 01.02.2021 ਤੱਕ 1.08 ਕਰੋੜ ਐੱਲਪੀਜੀ ਖਪਤਕਾਰਾਂ ਨੇ ਆਪਣੀ ਸਬਸਿਡੀ ਛੱਡ ਦਿੱਤੀ ਹੈ।
ਦੇਸ਼ ਵਿੱਚ ਐੱਲਪੀਜੀ ਸਮੇਤ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਸਬੰਧਿਤ ਉਤਪਾਦਾਂ ਦੀਆਂ ਕੀਮਤਾਂ ਨਾਲ ਜੁੜੀਆਂ ਹੋਈਆਂ ਹਨ। ਹਾਲਾਂਕਿ ਸਰਕਾਰ ਸਬਸਿਡਾਈਜ਼ਡ ਘਰੇਲੂ ਸਿਲੰਡਰਾਂ ਲਈ ਉਪਭੋਗਤਾ ਨੂੰ ਪ੍ਰਭਾਵੀ ਕੀਮਤ ਦੇਣਾ ਜਾਰੀ ਰੱਖਦੀ ਹੈ ਅਤੇ ਉਪਭੋਗਤਾਵਾਂ ਨੂੰ ਰਿਆਇਤੀ ਦਰਾਂ ’ਤੇ ਉਤਪਾਦ ਮਿਲਦੇ ਹਨ। ਅੰਤਰਰਾਸ਼ਟਰੀ ਬਜ਼ਾਰ ਵਿੱਚ ਉਤਪਾਦ ਦੀ ਕੀਮਤ ਵਿੱਚ ਵਾਧਾ/ਕਮੀ ਨਾਲ ਸਬਸਿਡੀ ਵਾਲੀ ਘਰੇਲੂ ਐੱਲਪੀਜੀ ਦੀ ਸਬਸਿਡੀ ਵਿੱਚ ਵਾਧਾ/ਕਮੀ ’ਤੇ ਸਰਕਾਰ ਦਾ ਫੈਸਲਾ ਹੈ।
ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
YKB/SK
(Release ID: 1696962)
Visitor Counter : 162