ਖੇਤੀਬਾੜੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਵਿਸ਼ਵ ਦਾਲ ਦਿਵਸ ਦੇ ਮੌਕੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ।


ਪ੍ਰਧਾਨ ਮੰਤਰੀ ਦੇ ਸੱਦੇ ਤੋਂ ਬਾਅਦ ਦਾਲਾਂ ਦੀ ਦਰਾਮਦ ਘਟੀ , ਦਰਾਮਦ ਤੋਂ 15000 ਕਰੋੜ ਰੁਪਏ ਤੋਂ ਵਧੇਰੇ ਸਾਲਾਨਾ ਬੱਚਤ : ਨਰੇਂਦਰ ਸਿੰਘ ਤੋਮਰ ।

ਖੇਤੀਬਾੜੀ ਮੰਤਰੀ ਨੇ ਆਈ ਆਈ ਪੀ ਆਰ ਭੋਪਾਲ ਅਤੇ ਬੀਕਾਨੇਰ ਖੇਤਰੀ ਕੇਂਦਰ ਦੇ ਦਫ਼ਤਰ ਅਤੇ ਲੈਬਾਰਟੀ ਇਮਾਰਤ ਦਾ ਉਦਘਾਟਨ ਕੀਤਾ ਅਤੇ ਓਡੀਸ਼ਾ ਦੇ ਖੇਤਰੀ ਕੇਂਦਰ ਖੜੋਦਾ ਦਾ ਨੀਂਹ ਪੱਥਰ ਰੱਖਿਆ ।

Posted On: 10 FEB 2021 6:20PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ , ਪੇਂਡੂ ਵਿਕਾਸ , ਪੰਚਾਇਤ ਰਾਜ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਭਾਰਤ ਦਾਲਾਂ ਦੇ ਉਤਪਾਦਨ ਵਿੱਚ ਸਵੈ ਨਿਰਭਰਤਾ ਦੇ ਟੀਚੇ ਵੱਖ ਵੱਧ ਰਿਹਾ ਹੈ । ਮੰਤਰੀ ਨੇ ਕਿਹਾ , @ਪਿਛਲੇ ਪੰਜ — ਛੇ ਸਾਲਾਂ ਵਿੱਚ ਕਿਸਾਨਾਂ ਤੇ ਵਿਗਿਆਨੀਆਂ ਦੀ ਅਣਥੱਕ ਮਿਹਨਤ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਦੋਸਤਾਨਾ ਨੀਤੀਆਂ ਕਰਕੇ ਦੇਸ਼ ਵਿੱਚ ਦਾਲਾਂ ਦਾ ਉਤਪਾਦਨ 140 ਲੱਖ ਟਨ ਤੋਂ ਵੱਧ ਕੇ 240 ਲੱਖ ਟਨ ਹੋ ਗਿਆ ਹੈ । ਹੁਣ ਸਾਨੂੰ ਭਵਿੱਖ ਦੀਆਂ ਲੋੜਾਂ ਵੱਲ ਧਿਆਨ ਦੇਣਾ ਹੋਵੇਗਾ ।@ ਸ਼੍ਰੀ ਤੋਮਰ ਨੇ ਕਿਹਾ ਕਿ ਇੱਕ ਅੰਦਾਜ਼ੇ ਅਨੁਸਾਰ ਸਾਲ 2050 ਤੱਕ 320 ਲੱਖ ਟਨ ਦਾਲਾਂ ਦੀ ਲੋੜ ਹੋਵੇਗੀ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਤੋਂ ਬਾਅਦ ਦਾਲਾਂ ਦੀਆਂ ਦਰਾਮਦਾਂ ਉੱਪਰ ਨਿਰਭਰਤਾ ਘਟੀ ਹੈ ਅਤੇ ਦੇਸ਼ ਨੇ ਪ੍ਰਤੀ ਸਾਲ 15000 ਕਰੋੜ ਰੁਪਏ ਤੋਂ ਵਧੇਰੇ ਬੱਚਤ ਕੀਤੀ ਹੈ । ਸ਼੍ਰੀ ਤੋਮਰ ਵਿਸ਼ਵ ਦਾਲ ਦਿਵਸ ਮੌਕੇ ਤੇ ਇੰਡੀਅਨ ਪਲਸਜ਼ ਰਿਸਰਚ ਇੰਸਟੀਚਿਊਟ , ਆਈ ਆਈ ਪੀ ਆਰ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਬੋਲ ਰਹੇ ਸਨ ।

ਇਸ ਮੌਕੇ ਸ਼੍ਰੀ ਤੋਮਰ ਨੇ ਆਈ ਆਈ ਟੀ ਆਰ ਦੇ ਖੇਤਰੀ ਕੇਂਦਰਾਂ ਭੋਪਾਲ ਅਤੇ ਬੀਕਾਨੇਰ ਦੇ ਦਫ਼ਤਰ ਅਤੇ ਲੈਬਾਰਟਰੀ ਇਮਾਰਤਾਂ ਦਾ ਉਦਘਾਟਨ ਕੀਤਾ । ਇਸ ਦੇ ਨਾਲ ਹੀ ਓਡੀਸ਼ਾ ਵਿੱਚਲੇ ਆਈ ਆਈ ਪੀ ਆਰ ਖੇਤਰੀ ਕੇਂਦਰ ਖੜੋਦਾ ਦਾ ਨੀਂਹ ਪੱਥਰ ਵੀ ਰੱਖਿਆ । @ਆਮਤਨਿਰਭਰਤਾ ਅਤੇ ਪੌਸ਼ਟਿਕ ਸੁਰੱਖਿਆ@ ਬਾਰੇ ਇੱਕ ਤਿੰਨ ਦਿਨਾ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ , ਜਿਸ ਵਿੱਚ 700 ਤੋਂ ਵਧੇਰੇ ਵਿਗਿਆਨੀ , ਖੋਜਾਰਥੀ , ਨੀਤੀਘਾੜੇ , ਵਿਦਿਆਰਥੀ ਅਤੇ ਕਿਸਾਨ ਹਿੱਸਾ ਲੈ ਰਹੇ ਨੇ , ਜੋ ਦਾਲਾਂ ਅਤੇ ਪੌਸ਼ਟਿਕਤਾ ਸੁਰੱਖਿਆ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਨਗੇ ।

ਸ਼੍ਰੀ ਤੋਮਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਉੱਪਰ ਦਾਲਾਂ ਦੇ ਚੰਗੇ ਪ੍ਰਭਾਵ ਦੇ ਮੱਦੇਨਜ਼ਰ ਵਿਸ਼ਵ ਫੂਡ ਅਤੇ ਖੇਤੀ ਸੰਸਥਾ ਨੇ ਵਿਸ਼ਵ ਦਾਲਾਂ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਹੈ , ਇਸ ਨਾਲ ਵਿਸ਼ਵ ਦਾਲਾਂ ਦੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਦੇਵੇਗਾ । ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਦਾਲਾਂ ਦਾ ਘੱਟੋ ਘੱਟ ਸਮਰਥਨ ਮੁੱਲ 40# ਤੋਂ ਵਧਾ ਕੇ 73# ਕੀਤਾ ਗਿਆ ਹੈ , ਜਿਸ ਨਾਲ ਯਕੀਨੀ ਤੌਰ ਤੇ ਕਿਸਾਨਾਂ ਨੂੰ ਫਾਇਦਾ ਪਹੁੰਚਾ ਹੈ । ਉਨ੍ਹਾਂ ਕਿਹਾ ਕਿ ਕੁਪੋਸ਼ਣ ਨੂੰ ਜੜ੍ਹ ਤੋਂ ਖਤਮ ਕਰਨ ਲਈ ਦਾਲਾਂ ਉੱਪਰ ਹੋਰ ਕੰਮ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਇਸ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਖੋਜ ਭਾਰਤੀ ਕੌਂਸਲ ਨੂੰ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ । ਖੇਤੀ ਵਿਗਿਆਨੀ ਦੇਸ਼ ਨੂੰ ਕਈ ਕਿਸਮਾਂ ਮੁਹੱਈਆ ਕਰ ਰਹੇ ਹਨ , ਜੋ ਉਤਪਾਦਨ ਅਤੇ ਉਤਪਾਦਕਤਾ ਦੋਵਾਂ ਨੂੰ ਵਧਾਉਣ ਚ ਸਹਾਇਤਾ ਕਰਨਗੇ ।

2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਅਤੇ ਆਈ ਸੀ ਏ ਆਰ ਤੇ ਕਿਸਾਨ ਪੂਰੀ ਦਿਆਨਤਦਾਰੀ ਨਾਲ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਕਰ ਰਹੇ ਹਨ , ਜਿਸ ਨਾਲ ਜਲਦੀ ਹੀ ਨਤੀਜੇ ਆਉਣਗੇ । ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਇੱਕ ਸੋਧੇ ਹੋਏ ਰੂਪ ਵਿੱਚ ਲਾਗੂ ਕੀਤੀ ਗਈ ਹੈ , ਤਾਂ ਜੋ ਕਿਸਾਨਾਂ ਨੂੰ ਸੁਰੱਖਿਅਤ ਕਵਰ ਮਿਲ ਸਕੇ ਅਤੇ ਉਹ ਆਪਣੇ ਜੋਖਿਮ ਤੋਂ ਮੁਕਤ ਹੋ ਸਕਣ । ਚਾਰ ਸਾਲਾਂ ਵਿੱਚ ਕਿਸਾਨਾਂ ਨੂੰ 17000 ਕਰੋੜ ਰੁਪਏ ਦਾ ਪ੍ਰੀਮੀਅਮ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਦਿੱਤਾ ਗਿਆ ਹੈ , ਜਦਕਿ ਉਨ੍ਹਾਂ ਨੂੰ ਇਹ ਪੰਜ ਗੁਣਾ ਤੋਂ ਜਿ਼ਆਦਾ ਦਿੱਤਾ ਗਿਆ ਹੈ । ਉਦਾਹਰਨ ਦੇ ਤੌਰ ਤੇ 90 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦਾਅਵਾ ਰਾਸ਼ੀ ਵਜੋਂ ਇਸ ਨਾਲ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ ।

ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਵਿੱਚ 86# ਕਿਸਾਨ ਛੋਟੇ ਅਤੇ ਹਾਸ਼ੀਏ ਤੇ ਹਨ । ਉਨ੍ਹਾਂ ਨੂੰ ਲਾਭ ਕੇਵਲ ਉਸ ਵੇਲੇ ਹੋ ਸਕਦਾ ਹੈ , ਜਦ ਉਹ ਮਹਿੰਗੀਆਂ ਫ਼ਸਲਾਂ ਵੱਲ ਆਕਰਸਿ਼ਤ ਹੋਣ ਅਤੇ ਨਵੀਂ ਤਕਨਾਲੋਜੀ ਨਾਲ ਜੁੜਨ ਅਤੇ ਬਜ਼ਾਰ ਨਾਲ ਸੰਪਰਕ ਕਾਇਮ ਕਰਨ । ਇਸ ਨੂੰ ਵਿਚਾਰਦਿਆਂ ਸਰਕਾਰ ਨੇ 10000 ਐੱਫ ਪੀ ਓਸ ਖੜ੍ਹੇ ਕਰਨ ਦਾ ਫ਼ੈਸਲਾ ਕੀਤਾ ਹੈ , ਜਿਸ ਉੱਪਰ 6850 ਕਰੋੜ ਰੁਪਏ ਖਰਚੇ ਜਾਣਗੇ ਅਤੇ ਇਹ ਦੇਸ਼ ਦੇ ਕਿਸਾਨਾਂ ਲਈ ਲਾਹੇਵੰਦ ਹੋਵੇਗਾ । ਖੇਤੀ ਦੇ ਖੇਤਰ ਵਿੱਚ ਨਵੀਨਤਮ ਦੀ ਬਹੁਤ ਲੋੜ ਹੈ ਅਤੇ ਕਾਨੂੰਨੀ ਰੋਕਾਂ ਨੂੰ ਖਤਮ ਕਰਨ ਦੀ ਲੋੜ ਵੀ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ । ਇਸ ਦਿਸ਼ਾ ਵਿੱਚ ਸੁਧਾਰਾਂ ਤੋਂ ਇਲਾਵਾ ਐੱਫ ਪੀ ਓ ਯੋਜਨਾ ਇੱਕ ਲੱਖ ਕਰੋੜ ਬੁਨਿਆਦੀ ਢਾਂਚਾ ਫੰਡ ਵੀ ਸਥਾਪਿਤ ਕੀਤਾ ਗਿਆ ਹੈ , ਜਿਸ ਉੱਪਰ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਕੁਝ ਸੂਬਿਆਂ ਨੂੰ ਪ੍ਰਾਜੈਕਟਾਂ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ । ਖੇਤੀਬਾੜੀ ਅਤੇ ਬਾਗ਼ਬਾਨੀ ਉਤਪਾਦ ਨੂੰ ਨੁਕਸਾਨ ਤੋਂ ਬਚਾਅ ਕੇ ਸੁਰੱਖਿਆ ਦੇਣ ਦੇ ਮੱਦੇਨਜ਼ਰ ਕਿਸਾਨ ਰੇਲ ਅਤੇ ਕ੍ਰਿਸ਼ੀ ਉਡਾਣ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ । ਮੰਤਰੀ ਨੇ ਹੋਰ ਕਿਹਾ 150 ਤੋਂ ਵਧੇਰੇ ਕਿਸਾਨ ਰੇਲਗੱਡੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਟੀ ਓ ਪੀ ਸਕੀਮ ਤਹਿਤ ਕਿਰਾਏ ਉੱਪਰ 50# ਸਬਸਿਡੀ ਦਿੱਤੀ ਜਾ ਰਹੀ ਹੈ ।

ਮੰਤਰੀ ਨੇ ਕਿਹਾ ਕਿ ਚੰਗੀ ਫ਼ਸਲ ਲਈ ਉੱਚ ਮਿਆਰੀ ਬੀਜ ਅਤੇ ਵਧੀਆ ਕਿਸਮਾਂ ਇੱਕ ਮੁੱਖ ਹਿੱਸਾ ਹਨ । ਇਸ ਨੂੰ ਧਿਆਨ ਵਿੱਚ ਰੱਖਦਿਆਂ 150 ਦਾਲ ਬੀਜ ਹੱਬਸ ਸਥਾਪਿਤ ਕੀਤੇ ਗਏ ਹਨ । ਦੇਸ਼ ਦੀ ਇਸ ਵੇਲੇ ਲੋੜ ਹੈ ਕਿ ਸਮੁੱਚਾ ਖੇਤੀਬਾੜੀ ਖੇਤਰ ਨੂੰ ਅੱਗੇ ਵਧਣਾ ਚਾਹੀਦਾ ਹੈ । ਉਨ੍ਹਾਂ ਹੋਰ ਕਿਹਾ ਕਿ ਭਾਰਤ ਨੂੰ ਤੇਲ ਬੀਜਾਂ ਦੇ ਖੇਤਰ ਵਿੱਚ ਸਵੈ ਨਿਰਭਰ ਹੋਣਾ ਚਾਹੀਦਾ ਹੈ ਤੇ ਵਿਗਿਆਨੀ ਲਗਾਤਾਰ ਇਸ ਦਿਸ਼ਾ ਵਿੱਚ ਖੋਜ ਕਰ ਰਹੇ ਹਨ ।

ਸ਼੍ਰੀ ਕੈਲਾਸ਼ ਚੌਧਰੀ , ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਅਤੇ ਡਾਕਟਰ ਤ੍ਰੀਲੋਚਨ ਮਹਾਪਾਤਰਾ , ਡਾਇਰੈਕਟਰ ਜਨਰਲ ਆਈ ਸੀ ਏੇ ਆਰ ਨੇ ਵੀ ਇਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ । ਇਸ ਪ੍ਰੋਗਰਾਮ ਵਿੱਚ ਡਾਕਟਰ ਤਿਲਕਰਾਜ ਸ਼ਰਮਾ , ਡਿਪਟੀ ਡਾਇਰੈਕਟਰ ਜਨਰਲ (ਫ਼ਸਲ ਵਿਗਿਆਨ) , ਆਈ ਸੀ ਏ ਆਰ , ਡਾਕਟਰ ਸੰਜੀਵ ਗੁਪਤਾ , ਅਸਿਸਟੈਂਟ ਡਾਇਰੈਕਟਰ ਜਨਰਲ , ਡਾਕਟਰ ਐੱਨ ਪੀ ਸਿੰਘ , ਡਾਇਰੈਕਟਰ , ਆਈ ਪੀ ਆਰ ਨੇ ਕਿਸਾਨਾਂ , ਵਿਗਿਆਨੀਆਂ ਅਤੇ ਹੋਰ ਅਧਿਕਾਰੀਆਂ ਨਾਲ ਸਿ਼ਰਕਤ ਕੀਤੀ ।

ਏ ਪੀ ਐੱਸ / ਜੇ ਕੇ



(Release ID: 1696881) Visitor Counter : 214