ਵਣਜ ਤੇ ਉਦਯੋਗ ਮੰਤਰਾਲਾ

ਅਨਾਜ ਬਰਾਮਦ ਵਿੱਚ ਅਪ੍ਰੈਲ ਤੋਂ ਦਸੰਬਰ 2020 ਦੌਰਾਨ ਕੋਵਿਡ 19 ਵੱਲੋਂ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਇੱਕ ਵੱਡਾ ਉਛਾਲ ਆਇਆ ਹੈ ।

Posted On: 10 FEB 2021 3:15PM by PIB Chandigarh

ਅਨਾਜ — ਚੌਲ , ਕਣਕ ਅਤੇ ਮੋਟੇ ਅਨਾਜ ਦੀ ਭਾਰਤ ਦੀ ਬਰਾਮਦ ਵਿੱਚ ਵਿੱਤੀ ਸਾਲ 2020—21 ਦੇ ਪਹਿਲੀਆਂ  ਤਿੰਨ ਤਿਮਾਹੀਆਂ ਦੌਰਾਨ ਸ਼ਾਨਦਾਰ ਵਾਧਾ ਹੋਇਆ ਹੈ ।

ਅਪ੍ਰੈਲ — ਦਸੰਬਰ 2020 ਦੌਰਾਨ ਡਾਟਾ ਅਨੁਸਾਰ ਅਨਾਜ ਦੀ ਬਰਾਮਦ ਪਿਛਲੇ ਸਾਲ ਇਸੇ ਸਮੇਂ ਦੌਰਾਨ ਦਰਜ ਕੀਤੀ (4581 ਅਮਰੀਕੀ ਡਾਲਰ ਮਿਲੀਅਨ) ਰੁਪਏ ਅਨੁਸਾਰ 32591 ਕਰੋੜ ਰੁਪਏ ਤੋਂ ਵੱਧ ਕੇ 49832 ਕਰੋੜ ਰੁਪਏ ਹੋ ਗਈ ਹੈ । ਰੁਪਏ ਦੇ ਸੰਦਰਭ ਵਿੱਚ ਅਨਾਜ ਬਰਾਮਦ ਵਿੱਚ 52.90# ਅਤੇ ਅਮਰੀਕੀ ਡਾਲਰ ਅਨੁਸਾਰ 45.81# ਦਾ ਵਾਧਾ ਹੋਇਆ ਹੈ । ਖੇਤਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਐਕਸਪੋਰਟਸ ਡਵੈਲਪਮੈਂਟ ਅਥਾਰਟੀ (ਏ ਪੀ ਈ ਡੀ ਏ) ਦੀਆਂ ਸੂਚੀਬੱਧ ਉਤਪਾਦਾਂ ਦੀ ਕੁੱਲ ਬਰਾਮਦ ਵਿੱਚ ਅਨਾਜ ਬਰਾਮਦ ਦੀ ਕੁੱਲ ਸ਼ੇਅਰ ਵੈਲਿਊ 48.61# ਸੀ ।

ਅਪ੍ਰੈਲ—ਦਸੰਬਰ 2020 ਵਿਚਲੇ ਡਾਟਾ ਅਨੁਸਾਰ ਬਾਸਮਤੀ ਚੌਲਾਂ ਦੀ ਬਰਾਮਦ ਇਸੇ ਸਮੇਂ ਪਿਛਲੇ ਸਾਲ ਵਿੱਚ ਦਰਜ ਕੀਤੀ ਗਈ (2936 ਅਮਰੀਕੀ ਡਾਲਰ ਮਿਲੀਅਨ) 20926 ਕਰੋੜ ਰੁਪਏ ਦੇ ਮੁਕਾਬਲੇ 2038 ਕਰੋੜ ਰੁਪਏ (2947 ਅਮਰੀਕੀ ਡਾਲਰ ਮਿਲੀਅਨ) ਸੀ । ਇਸ ਖੁਸ਼ਬੂਦਾਰ ਤੇ ਲੰਬੇ ਅਨਾਜ ਚੌਲਾਂ ਦੀ ਬਰਾਮਦ ਵਿੱਚ ਰੁਪਏ ਅਨੁਸਾਰ 5.31# ਅਤੇ ਡਾਲਰ ਅਨੁਸਾਰ 0.36# ਵਾਧਾ ਹੋਇਆ ਹੈ । ਏ ਪੀ ਟੀ ਏ ਟੋਕਰੀ ਤਹਿਤ ਉਤਪਾਦਾਂ ਦੀ ਕੁੱਲ ਬਰਾਮਦ ਵਿੱਚ ਬਾਸਮਤੀ ਚੌਲਾਂ ਦੀ ਬਰਾਮਦ ਦਾ ਹਿੱਸਾ 21.44# ਸੀ । ਭਾਰਤ ਤੋਂ ਬਾਸਮਤੀ ਚੌਲਾਂ ਦੀ ਬਰਾਮਦ ਦੀਆਂ ਮੁੱਖ ਮੰਜਿ਼ਲਾਂ ਇਰਾਨ , ਸਾਉਦੀ ਅਰਬ , ਇਰਾਕ , ਸੰਯੁਕਤ ਅਰਬ ਅਮੀਰਾਤ , ਕੁਵੈਤ , ਯੂਰਪੀ ਮੁਲਕਾਂ ਵਿੱਚ ਸਨ ।

2020—21 ਦੇ ਪਹਿਲੇ ਤਿੰਨ ਤਿਮਾਹੀਆਂ ਦੌਰਾਨ ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ ਵਿੱਚ ਸ਼ਾਨਦਾਰ ਉਛਾਲ ਦੇਖਿਆ ਗਿਆ । ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ ਅਪ੍ਰੈਲ — ਦਸੰਬਰ 2019 ਦੌਰਾਨ ਦਰਜ ਕੀਤੀ (1448 ਅਮਰੀਕੀ ਡਾਲਰ ਮਿਲੀਅਨ) 10268 ਕਰੋੜ ਰੁਪਏ ਦੇ ਮੁਕਾਬਲੇ ਅਪ੍ਰੈਲ — ਦਸੰਬਰ 2020 ਦੌਰਾਨ (3068 ਅਮਰੀਕੀ ਡਾਲਰ ਮਿਲੀਅਨ ) 22856 ਕਰੋੜ ਰੁਪਏ ਸੀ । ਗ਼ੈਰ ਬਾਸਮਤੀ ਬਰਾਮਦ ਵਿੱਚ ਰੁਪਏ ਅਨੁਸਾਰ 122.61# ਅਤੇ ਡਾਲਰ ਅਨੁਸਾਰ 111.81 ਦਾ ਵਾਧਾ ਦੇਖਿਆ ਗਿਆ । ਏ ਪੀ ਈ ਡੀ ਏ ਉਤਪਾਦਾਂ ਦੀ ਕੁੱਲ ਬਰਾਮਦ ਵਿੱਚ ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ ਦਾ ਹਿੱਸਾ 22.32# ਹੈ । ਭਾਰਤ ਗ਼ੈਰ ਬਾਸਮਤੀ ਚੌਲ ਨੇਪਾਲ , ਬੈਨਿਨ , ਸੰਯੁਕਤ ਅਰਬ ਅਮੀਰਾਤ , ਸੋਮਾਲੀਆ ਅਤੇ ਗਿੰਨੀ ਅਤੇ ਯੁਨਾਈਟਡ ਸਟੇਟਸ ਤੇ ਯੂਰਪ ਤੇ ਏਸ਼ੀਆ ਦੇ ਹੋਰ ਕਈ ਮੁਲਕਾਂ ਨੂੰ ਬਰਾਮਦ ਕਰਦਾ ਹੈ ।

ਅਪ੍ਰੈਲ — ਦਸੰਬਰ 2020 ਦੇ ਸਮੇਂ ਦੌਰਾਨ ਕਣਕ ਦੀ ਬਰਾਮਦ ਇਸੇ ਸਮੇਂ ਇੱਕ ਸਾਲ ਪਹਿਲਾਂ ਦਰਜ ਕੀਤੀ (48 ਅਮਰੀਕੀ ਡਾਲਰ ਮਿਲੀਅਨ) 336 ਕਰੋੜ ਰੁਪਏ ਤੋਂ ਵੱਧ ਕੇ (252 ਅਮਰੀਕੀ ਡਾਲਰ ਮਿਲੀਅਨ) 1870 ਕਰੋੜ ਰੁਪਏ ਤੇ ਪਹੁੰਚ ਗਈ ਹੈ। ਰੁਝਾਨਾਂ ਅਨੁਸਾਰ ਰੁਪਏ ਅਨੁਸਾਰ 456.41# ਅਤੇ ਡਾਲਰ ਅਨੁਸਾਰ 431.10# ਦਾ ਵਾਧਾ ਹੋਇਆ ਹੈ । ਏ ਪੀ ਡੀ ਏ ਦੀ ਸੂਚੀਬੱਧ ਉਤਪਾਦਾਂ ਦੀ ਕੁੱਲ ਬਰਾਮਦ ਵਿੱਚ ਕਣਕ ਦੀ ਬਰਾਮਦ ਦਾ ਹਿੱਸਾ 1.84# ਹੈ । ਕਣਕ ਦੀ ਬਰਾਮਦ ਦੀਆਂ  ਮੁੱਖ ਮੰਜਿ਼ਲਾਂ ਨੇਪਾਲ , ਬੰਗਲਾਦੇਸ਼ , ਸੰਯੁਕਤ ਅਰਬ ਅਮੀਰਾਤ ਹਨ ।

ਅਪ੍ਰੈਲ — ਦਸੰਬਰ 2020 ਦੇ ਡਾਟਾ ਅਨੁਸਾਰ ਹੋਰ ਅਨਾਜਾਂ — ਬਾਜਰਾ , ਮੱਕਾ ਅਤੇ ਮੋਟੇ ਅਨਾਜ ਅਪ੍ਰੈਲ — ਦਸੰਬਰ 2020 ਦੌਰਾਨ 3067 ਕਰੋੜ ਰੁਪਏ ਅਤੇ (403 ਅਮਰੀਕੀ ਡਾਲਰ ਮਿਲਅਨ) ਸੀ ਜਦਕਿ ਪਿਛਲੇ ਸਾਲ ਇਹ ਬਰਾਮਦ (149 ਅਮਰੀਕੀ ਡਾਲਰ ਮਿਲੀਅਨ ) 1061 ਕਰੋੜ ਰੁਪਏ ਸੀ । ਚਾਲੂ ਵਿੱਤੀ ਸਾਲ ਵਿੱਚ ਡਾਲਰਾਂ ਅਨੁਸਾਰ 177.02# ਅਤੇ ਰੁਪਏ ਅਨੁਸਾਰ 189.09 # ਦਾ ਵਾਧਾ ਹੋਇਆ ਹੈ । ਏ ਪੀ ਡੀ ਏ ਦੀ ਸੂਚੀਬੱਧ ਉਤਪਾਦਾਂ ਦੀ ਕੁੱਲ ਬਰਾਮਦ ਵਿੱਚ ਹੋਰ ਅਨਾਜਾਂ ਦੀ ਬਰਾਮਦ ਦਾ ਹਿੱਸਾ 3.01# ਹੈ । ਹੋਰ ਅਨਾਜਾਂ ਦੀ ਬਰਾਮਦ ਸੰਯੁਕਤ ਅਰਬ ਅਮੀਰਾਤ , ਸਾਉਦੀ ਅਰਬ , ਨੇਪਾਲ , ਯੁਨਾਈਟਡ ਸਟੇਟਸ , ਜਰਮਨੀ ਅਤੇ ਜਾਪਾਨ ਨੂੰ ਕੀਤੀ ਗਈ ।

ਚੌਲਾਂ ਦੀ ਬਰਾਮਦ ਵਿੱਚ ਵਿਸ਼ੇਸ਼ ਤੌਰ ਤੇ ਉਸ ਪੜਾਅ ਦੌਰਾਨ ਜਿੱਥੇ ਵਿਸ਼ਵ ਭਰ ਵਿੱਚ ਕਈ ਵਸਤਾਂ ਦੀ ਸਪਲਾਈ ਵਿੱਚ ਰੁਕਾਵਟਾਂ ਪਈਆਂ , ਵਿੱਚ ਵੱਡਾ ਉਛਾਲ ਆਇਆ ਹੈ । ਇਹ ਉਛਾਲ ਸਰਕਾਰ ਵੱਲੋਂ ਕੋਵਿਡ 19 ਨਾਲ ਸਬੰਧਤ ਸਾਰੀਆਂ ਸੁਰੱਖਿਅਤ ਸਾਵਧਾਨੀਆਂ ਲੈਣ ਦੇ ਨਾਲ ਚੌਲਾਂ ਦੀ ਬਰਾਮਤ ਨੂੰ ਯਕੀਨੀ ਬਣਾਉਣ ਲਈ ਫੌਰੀ ਤੌਰ ਤੇ ਕੀਤੇ ਉਪਰਾਲਿਆਂ ਕਰਕੇ ਆਇਆ ਹੈ । ਏ ਪੀ ਈ ਡੀ ਏ ਦੇ ਚੇਅਰਮੈਨ ਡਾਕਟਰ ਮਧਾਈਯਾਨ ਅੰਗਮੁੱਥੂ ਨੇ ਕਿਹਾ ਹੈ , @ਅਸੀਂ ਚੌਲਾਂ ਦੀ ਨਿਰਵਿਘਨ ਬਰਾਮਦ ਨੂੰ ਯਕੀਨੀ ਬਣਾਉਂਦਿਆਂ ਕੋਵਿਡ 19 ਵੱਲੋਂ ਦਰਪੇਸ਼ ਸੰਚਾਲਨ ਅਤੇ ਸਿਹਤ ਚੁਣੌਤੀਆਂ ਲਈ ਸੁਰੱਖਿਆ ਅਤੇ ਸਾਫ਼ ਸਫ਼ਾਈ ਦੇ ਮਾਮਲਿਆਂ ਵਿੱਚ ਕਈ ਕਦਮ ਚੁੱਕੇ ਹਨ ।@

ਚੌਲਾਂ ਦੀ ਬਰਾਮਦ ਨੂੰ ਉਤਸ਼ਾਹ ਦੇਣ ਲਈ ਸਰਕਾਰ ਨੇ ਏ ਪੀ ਈ ਡੀ ਏ ਦੇ ਤਹਿਤ ਚੌਲ ਬਰਾਮਦ ਉਤਸ਼ਾਹਿਤ ਫੋਰਮ ਸਥਾਪਿਤ ਕੀਤਾ ਹੈ । ਇਸ ਫੋਰਮ ਵਿੱਚ ਚੌਲ ਉਦਯੋਗ , ਬਰਾਮਦਕਾਰ , ਏ ਪੀ ਈ ਡੀ ਏ , ਵਣਜ ਮੰਤਰਾਲੇ ਦੇ ਅਧਿਕਾਰੀ ਅਤੇ ਮੁੱਖ ਚੌਲ ਉਤਪਾਦਕ ਸੂਬਿਆਂ ਦੇ ਖੇਤੀਬਾੜੀ ਨਿਰਦੇਸ਼ਕ ਸ਼ਾਮਿਲ ਹਨ । ਮੁੱਖ ਚੌਲ ਉਤਪਾਦਨ ਸੂਬਿਆਂ ਵਿੱਚ ਪੱਛਮ ਬੰਗਾਲ , ਉੱਤਰ ਪ੍ਰਦੇਸ਼ , ਪੰਜਾਬ , ਹਰਿਆਣਾ , ਤੇਲੰਗਾਨਾ , ਆਂਧਰਾ ਪ੍ਰਦੇਸ਼ , ਆਸਾਮ , ਛੱਤੀਸਗੜ੍ਹ ਤੇ ਓਡੀ਼ਸਾ ਸ਼ਾਮਿਲ ਹਨ ।

ਵਾਈ ਬੀ / ਐੱਸ ਐੱਮ


(Release ID: 1696827) ਵਿਜ਼ੀਟਰ ਕਾਊਂਟਰ : 279