ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ਵਰਧਨ ਨੇ ਵੱਖ-ਵੱਖ ਟਰਾਂਸਪੋਰਟ ਯੂਨੀਅਨਾਂ ਨੂੰ ਇੰਡੀਅਨ ਰੈਡ ਕਰਾਸ ਸੁਸਾਇਟੀ ਵੱਲੋਂ ਮਾਸਕ ਅਤੇ ਸਾਬਣ ਵੰਡਣ ਦੇ ਸਮਾਗਮ ਦੀ ਪ੍ਰਧਾਨਗੀ ਕੀਤੀ


“ਟੀਕਾਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ ਜਾਵਾਂਗਾ। ਅਸਲ ਵਿੱਚ, ਸਾਰੇ ਬਚਾਅ ਉਪਾਅ ਹੁਣ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਵਲੋਂ ਕੀਤੇ ਜਾਣੇ ਚਾਹੀਦੇ ਹਨ ”

Posted On: 08 FEB 2021 4:38PM by PIB Chandigarh

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਇੰਡੀਅਨ ਰੈਡ ਕਰਾਸ ਸੁਸਾਇਟੀ ਦੇ ਚੇਅਰਮੈਨ ਡਾ: ਹਰਸ਼ ਵਰਧਨ, ਨੇ ਅੱਜ ਵੱਖ-ਵੱਖ ਟਰਾਂਸਪੋਰਟ ਯੂਨੀਅਨਾਂ ਨੂੰ ਮਾਸਕ ਅਤੇ ਸਾਬਣ ਵੰਡਣ ਦੀ ਦੇ ਸਮਾਗਮ ਦੀ ਪ੍ਰਧਾਨਗੀ ਕੀਤੀ ।

WhatsApp Image 2021-02-08 at 3.29.39 PM.jpeg

ਸ਼ੁਰੂਆਤ ਵਿੱਚ, ਡਾ ਹਰਸ਼ਵਰਧਨ ਨੇ ਇਸ ਤਰ੍ਹਾਂ ਦਾ ਸਮਾਗਮ ਕਰਵਾਉਣ ਲਈ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, “ਮੈਂ ਕੋਵਿਡ -19 ਨਾਲ ਟਾਕਰੇ ਸੰਬੰਧੀ ਗਤੀਵਿਧੀਆਂ ਦੇ ਹਿੱਸੇ ਵਜੋਂ ਮਾਸਕ ਵੰਡਣ ਦੀ ਇਸ ਪਹਿਲ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇਹ ਦੇਸ਼ ਭਰ ਵਿੱਚ ਅਜਿਹੀਆਂ ਵੰਡਾਂ ਦੀ ਲੜੀ ਦਾ ਇਕ ਹਿੱਸਾ ਹੈ. ਦਿੱਲੀ ਵਿੱਚ ਹੀ, ਅਸੀਂ ਰੇਲਵੇ ਸਟੇਸ਼ਨਾਂ, ਸਬਜੀ ਮੰਡੀ ਅਤੇ ਹੋਰ ਥਾਵਾਂ 'ਤੇ ਮਾਸਕ ਵੰਡੇ ਹਨ, ਜਿਨ੍ਹਾਂ ਥਾਵਾਂ' ਤੇ ਸੰਕਰਮਣ ਦੀਆ ਜ਼ਿਆਦਾ ਵਧੇਰੇ ਸੰਭਾਵਨਾਵਾਂ ਦੇਖਣ ਨੂੰ ਮਿਲ ਰਹੀਆ ਹਨ । “

https://static.pib.gov.in/WriteReadData/userfiles/image/image002TNR2.jpg

ਇੰਡੀਅਨ ਰੈਡ ਕਰਾਸ ਸੁਸਾਇਟੀ ਦੇ ਯਤਨਾਂ ਨੂੰ ਸਵੀਕਾਰਦਿਆਂ ਅਤੇ ਟੀਕੇ ਦੇ ਵਿਕਾਸ ਤੋਂ ਬਾਅਦ ਵੀ ਕੋਵਿਡ ਸੰਬੰਧੀ ਢੁਕਵੇਂ ਵਿਵਹਾਰ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਡਾ: ਹਰਸ਼ਵਰਧਨ ਨੇ ਕਿਹਾ, “ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਕੋਵਿਡ.ਦੀ ਰੋਕਥਾਮ ਲਈ ਸਾਡੇ ਆਪਣੇ ਦੇਸ਼ ਵਿੱਚ ਬਣੇ ਟੀਕੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਭਾਰਤ ਸਰਕਾਰ ਵਲੋਂ ਪਹਿਲਾ ਹੀ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ,.ਪਰ ਟੀਕਾ ਲਗਵਾਉਣ ਦਾ ਇਹ ਮਤਲਬ ਨਹੀਂ ਹੈ ਕਿ ਹੁਣ ਸਾਨੂੰ ਪੂਰੀ ਤਰ੍ਹਾਂ ਨਾਲ ਨਿਸਚਿਤ ਨਹੀਂ ਹੋਣਾ ਚਾਹੀਦਾ ।. ਦਰਅਸਲ, ਪਹਿਲਾਂ ਦੀ ਹੀ ਤਰ੍ਹਾਂ ਸਾਨੂੰ ਸਾਰੇ ਬਚਾਅ ਉਪਾਅ ਹੁਣ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਵਲੋਂ ਕੀਤੇ ਜਾਣੇ ਚਾਹੀਦੇ ਹਨ । ਇਸ ਹਕੀਕਤ 'ਤੇ ਵਿਚਾਰ ਕਰਦਿਆਂ ਇਹ ਸ਼ਲਾਘਾਯੋਗ ਹੈ ਕਿ ਆਈਆਰਸੀਐਸ ਕੋਵਿਡ ਫੈਲਾਅ ਦੀ ਰੋਕਥਾਮ ਦੇ ਦ੍ਰਿਸ਼ਟੀਕੋਣ ਨਾਲ ਮਾਸਕ ਵੰਡਣਾ ਜਾਰੀ ਰੱਖ ਰਿਹਾ ਹੈ। ”

ਅਜਿਹੀ ਵੰਡ ਦੀ ਮਹੱਤਤਾ ਬਾਰੇ ਦੱਸਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, “ਮਾਸਕ ਦੀ ਵੰਡ ਸਿਰਫ ਮਾਸਕ ਦੀ ਮਹਤਤਾ ਅਤੇ ਹਥਾਂ ਦੀ ਸਵਛਤਾ ਸੰਬੰਧੀ ਹਕੀੲ ਨੂੰ ਯਾਦ ਕਰਵਾਉਣ ਦਾ ਤਰੀਕਾ ਹੈ । ਚਾਲਕ ਅਤੇ ਮਦਦਗਾਰ ਸੜਕੀ ਆਵਾਜਾਈ ਰਾਹੀਂ ਦੇਸ਼ ਭਰ ਵਿੱਚ ਯਾਤਰਾ ਕਰਦੇ ਰਹਿੰਦੇ ਹਨ ਅਤੇ ਸੰਕਰਮਣ ਦੇ ਸੰਭਾਵਿਤ ਹੁੰਦੇ ਹਨ।. ਆਈਆਰਸੀਐਸ ਵਲੋਂ ਵੰਡੇ ਜਾ ਰਹੇ ਮਾਸਕ ਕੋਵਿਡ ਫੈਲਾਅ ਨੂੰ ਰੋਕਣ ਵਿੱਚ ਬਹੁਤ ਸਹਾਇਤਾ ਕਰਨਗੇ. । ”

ਭਾਰਤ ਦੀ ਕੋਵਿਡ ਸਥਿਤੀ 'ਤੇ ਬੋਲਦਿਆਂ ਡਾ: ਹਰਸ਼ਵਰਧਨ ਨੇ ਕੋਵਿਡ ਮਾਪਦੰਡਾਂ ਵਿੱਚਪ੍ਰਗਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਭਾਰਤ ਦੀ ਪੂਰੀ ਦੁਨੀਆ ਵਿੱਚ ਸਭ ਤੋਂ ਉੱਚੀ ਰਿਕਵਰੀ ਦੀ ਦਰ ਹੈ। ਪੋਜ਼ੀਟਿਵ ਮਾਮਲੇ ਵੀ ਅੱਜ ਘਟ ਰਹੇ ਹਨ ਅਤੇ 1.48 ਲੱਖ 'ਤੇ ਖੜੇ ਹਨ । ਜਨਵਰੀ 2020 ਵਿੱਚ1 ਲੈਬ ਤੋਂ, ਹੁਣ ਸਾਡੇ ਕੋਲ 2373 ਲੈਬ ਹਨ । ਸਾਡੇ ਕੋਲ ਇੱਕ ਦਿਨ ਵਿੱਚ 10 ਲੱਖ ਤੋਂ ਵੱਧ ਟੈਸਟ ਕਰਵਾਉਣ ਦੀ ਸਮਰੱਥਾ ਹੈ ।. ਅਸੀਂ 20 ਕਰੋੜ ਦੇ ਕੁੱਲ ਟੈਸਟ ਪੂਰੇ ਕੀਤੇ ਹਨ ।. ਇਹ '' ਪੂਰੀ ਸਰਕਾਰ '' ਅਤੇ '' ਸਮੁੱਚੀ ਸੁਸਾਇਟੀ '' ਦੀ ਸਾਂਝੀ ਪਹੁੰਚ ਦਾ ਨਤੀਜਾ ਹੈ। ”

WhatsApp Image 2021-02-08 at 3.29.37 PM.jpeg

 

ਉਨ੍ਹਾਂ ਅੱਗੇ ਕਿਹਾ, “ਭਾਰਤ ਨਾ ਸਿਰਫ ਮਾਸਕ, ਪੀਪੀਈ ਕਿੱਟਾਂ, ਵੈਂਟੀਲੇਟਰਾਂ ਆਦਿ ਦੇ ਉਤਪਾਦਨ ਵਿੱਚ ਸਵੈ- ਨਿਰਭਰ ਹੋਇਆ ਹੈ ।, ਬਲਕਿ ਇਨ੍ਹਾਂ ਨੂੰ ਨਿਰਯਾਤ ਕਰਨ ਦੀ ਸਥਿਤੀ ਵਿੱਚ ਹੈ। ਹੁਣ ਤੱਕ 58 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਇਹ ਟੀਕਾ ਲਗਵਾਉਣ ਦੀ ਅਪੀਲ ਕੀਤੀ। ਅਸੀਂ ਫਰਵਰੀ ਮਹੀਨੇ ਤੋਂ ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ”

ਟੀਕੇ ਬਾਰੇ ਫੈਲਾਈ ਜਾ ਰਹੀ ਗਲਤ ਜਾਣਕਾਰੀ ਅਤੇ ਅਫਵਾਹਾਂ ਨੂੰ ਨਕਾਰਦੇ ਹੋਏ, ਡਾ ਹਰਸ਼ਵਰਧਨ ਨੇ ਕਿਹਾ, “ਬਹੁਤ ਸਾਰੇ ਲੋਕ ਟੀਕੇ ਨਾਲ ਸਬੰਧਤ ਗਲਤ ਜਾਣਕਾਰੀ ਅਤੇ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ। ”

ਆਈਆਰਸੀਐਸ ਦੇ ਜਨਰਲ ਸਕੱਤਰ ਸ਼੍ਰੀ. ਆਰ.ਕੇ. ਜੈਨ, ਅਤੇ ਟ੍ਰਾਂਸਪੋਰਟ ਯੂਨੀਅਨਾਂ ਦੇ ਨੁਮਾਇੰਦੇ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ।.                                                                                                                                    

****

 

ਐਮ ਵੀ / ਐਸ ਜੇ



(Release ID: 1696323) Visitor Counter : 133