ਕਬਾਇਲੀ ਮਾਮਲੇ ਮੰਤਰਾਲਾ

ਦਿੱਲੀ ਹਾਟ ਦੇ ਟ੍ਰਾਈਬਸ ਇੰਡੀਆ-ਆਦਿ ਮਹੋਤਸਵ ਵਿੱਚ ਪੂਰਬ ਉੱਤਰ ਦੀ ਝਲਕ


ਸਪਤਾਹ ਦੇ ਅੰਤ ਵਿੱਚ ਪਾਰੰਪਰਿਕ ਦਸਤਕਾਰੀ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ

Posted On: 06 FEB 2021 11:43AM by PIB Chandigarh

 

 

E:\surjeet pib work\february 2021\7 february\2.jpgE:\surjeet pib work\february 2021\7 february\1.jpg

 

200 ਤੋਂ ਅਧਿਕ ਨਿਰਾਲੀਆਂ ਕਬਾਇਲੀ ਦਾ ਘਰ, ਪੂਰਬਉੱਤਰ ਦੇਸ਼ ਦੇ ਸਭ ਤੋਂ ਵਿਵਿਧ ਅਤੇ ਜੀਵੰਤ ਖੇਤਰਾਂ ਵਿੱਚੋਂ ਇੱਕ ਹੈ। ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਪੂਰਬ-ਉੱਤਰ ਰਾਜਾਂ ਦੇ ਸਟਾਲ, ਉਤਪਾਦਾਂ ਦੀ ਇੱਕ ਵਿਸਤ੍ਰਿਤ ਲੜੀ ਦਾ ਪ੍ਰਦਰਸ਼ਨ ਕਰਦੇ ਹੋਏ, ਦਿੱਲੀ ਹਾਟ ਵਿੱਚ ਇਸ ਸਮੇਂ ਜਾਰੀ ਟ੍ਰਾਈਬਸ ਇੰਡੀਆ-ਆਦਿ ਮਹੋਤਸਵ ਵਿੱਚ ਗੌਰਵ ਪੂਰਨ ਸਥਾਨ ਪ੍ਰਾਪਤ ਕਰ ਰਹੇ ਹਨ।

 

ਪੂਰਬਉੱਤਰ ਦੀ ਸਮ੍ਰਿੱਧ ਕਬਾਇਲੀ ਸ਼ਿਲਪ ਪਰੰਪਰਾ ਹੈ, ਜੋ ਉਨ੍ਹਾਂ ਦੀ ਸਹਿਜ ਕੁਦਰਤੀ ਸਾਦਗੀ, ਵਿਲਖਣਤਾ ਅਤੇ ਪਹਿਚਾਣ ਨੂੰ ਪ੍ਰਦਰਸ਼ਿਤ ਕਰਦੀ ਹੈ। ਇਸ ਸਮ੍ਰਿੱਧ ਪਰੰਪਰਾ ਦੀ ਇੱਕ ਝਲਕ ਦਾ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਤੀ ਜਾਂ ਜ਼ਰੀ ਨਾਲ ਬਣੀ ਬਿਹਤਰ ਬੋਡੋ ਬੁਣਾਈ ਹੋਵੇ; ਪ੍ਰਸਿੱਧ ਰੇਸ਼ਮ ਵਸਤਰ, ਨਗਾਲੈਂਡ ਅਤੇ ਮਣੀਪੁਰ ਤੋਂ ਗਰਮ ਕਪੜੇ ਅਤੇ ਬੁਨੇ ਹੋਏ ਸ਼ਾਲ; ਜਾਂ ਅਸਮ ਤੋਂ ਸੁੰਦਰ ਬਾਂਸ ਦੀ ਕਾਰੀਗਰੀ ਵਿੱਚ, ਟੋਕਰੀਆਂ, ਬੇਂਤ ਦੀ ਕੁਰਸੀਆਂ, ਅਤੇ ਪੇਨ ਅਤੇ ਲੈਂਪ ਸਟੈਂਡ ਦੇ ਰੂਪ ਵਿੱਚ, ਜਾਂ ਸਮ੍ਰਿੱਧ ਜੈਵਿਕ ਕੁਦਰਤੀ ਉਤਪਾਦ ਵਿੱਚ ਜੋ ਸ਼ਹਿਦ, ਮਸਾਲੇ ਅਤੇ ਜੜੀ ਬੂਟੀਆਂ ਜਿਹੇ ਉਤਕ੍ਰਿਸ਼ਟ ਪ੍ਰਤਿਰੱਖਿਅਣ ਸਮਰੱਥਾ ਵਧਾਉਣ ਦੇ ਰੂਪ ਵਿੱਚ ਕਾਰਜ ਕਰਦੇ ਹਨ; ਇਸ ਰਾਸ਼ਟਰੀ ਮਹੋਤਸਵ ਵਿੱਚ ਸਭ ਕੁਝ ਮਿਲ ਸਕਦਾ ਹੈ।

 

E:\surjeet pib work\february 2021\7 february\6.jpgE:\surjeet pib work\february 2021\7 february\3.jpg

 

 

 

E:\surjeet pib work\february 2021\7 february\4.jpgE:\surjeet pib work\february 2021\7 february\5.jpg

ਬੋਡੋ ਮਹਿਲਾ ਬੁਨਕਰਾਂ ਨੂੰ ਇਸ ਖੇਤਰ ਦੀ ਸਭ ਤੋਂ ਬਿਹਤਰੀਨ ਬੁਨਕਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਨ੍ਹਾਂ ਬੁਨਕਰਾਂ ਨੂੰ ਉਨ੍ਹਾਂ ਦੀ ਦੇਸੀ ਬੁਣਾਈ ਦੇ ਲਈ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਬੁਨਕਰਾਂ ਦਾ ਕਾਰਜ ਪਹਿਲੇ ਤੋਂ ਚਲ ਰਹੇ ਕਪੜਿਆਂ ਅਤੇ ਦੋਖੋਨਾ ਤੱਕ ਸੀਮਤ ਸੀ, ਲੇਕਿਨ ਹੁਣ ਉਨ੍ਹਾਂ ਦੀ ਉਤਪਾਦ ਸ਼੍ਰਿੰਖਲਾ ਦਾ ਵਿਸਤਾਰ ਹੋਇਆ ਹੈ। ਤੁਸੀਂ ਕੁੜਤੇ, ਕਪੜੇ ਜਾਂ ਓੜ੍ਹਨੀ, ਸ਼ਾਲ, ਰੈਪ-ਅਰਾਉਂਟ ਸਕਿਟ, ਟਾਪ ਅਤੇ ਕੁੜਤੀ ਤੇ ਹੋਰ ਸਮਾਨ ਪ੍ਰਾਪਤ ਕਰ ਸਕਦੇ ਹੋ। ਅਸਮ ਦੇ ਮੋਗਾ ਰੇਸ਼ਮ ਨਾਲ ਬਣੀ ਸਾੜੀਆਂ, ਮੇਖਲਾ ਚਾਦਰ, ਸੁੰਦਰ ਕੜ੍ਹਾਈ ਵਾਲੇ ਬਲਾਉਜ਼; ਬੱਚਿਆਂ ਦੇ ਲਈ ਬੁਣੀ ਹੋਈ ਟੋਪੀ, ਬੂਟੀਆਂ ਅਤੇ ਸਿੱਕਿਮ ਅਤੇ ਮਣੀਪੁਰ ਦੇ ਪਾਉਚ ਵੀ ਵਿਕਰੀ ਦੇ ਲਈ ਉਪਲਬਧ ਹਨ।

ਪੂਰਬ-ਉੱਤਰ ਦੇ ਆਦਿਵਾਸੀ ਹੁਣ ਵੀ ਪੁਰਾਣੇ ਬੈਕ-ਸਟ੍ਰੈਪ ਹੱਥਕਰਘਾ ਦਾ ਉਪਯੋਗ ਕਰਦੇ ਹੋਏ ਬੁਣਾਈ ਕਰਦੇ ਹਨ ਅਤੇ ਤੁਸੀਂ ਇਸ ਤਰ੍ਹਾਂ ਦੀ ਸੁੰਦਰ ਬੁਣਾਈ ਦਾ ਉਪਯੋਗ ਕਰਕੇ ਤਿਆਰ ਕੀਤੇ ਗਏ ਦਸਤਕਾਰੀ ਵਾਲੇ ਜੀਵੰਤ ਬੈਗ, ਤਕੀਆ ਕਵਰ ਅਤੇ ਪਾਉਚ ਪ੍ਰਾਪਤ ਕਰ ਸਕਦੇ ਹੋ। ਬੁਣਾਈ ਵਿੱਚ ਉਪਯੋਗ ਕੀਤੀ ਗਈ ਡਿਜ਼ਾਈਨ ਕੁਦਰਤ ਤੋਂ ਸਪਸ਼ਟ ਰੂਪ ਨਾਲ ਪ੍ਰੇਰਿਤ ਹਨ ਅਤੇ ਉੱਤਮ ਦਰਜੇ ਦਾ, ਟਿਕਾਊ ਅਤੇ ਆਰਾਮਦਾਯਕ ਹਨ। ਇੱਕ ਹੋਰ ਮੁੱਖ ਆਕਰਸ਼ਣ ਮਣੀਪੁਰ ਦੇ ਲੋਂਗਪੀ ਦੇ ਅਸਧਾਰਣ ਪਿੰਡ ਵਿੱਚ ਥੋਂਗ ਨਾਗਾ ਕਬਾਇਲੀ ਦੁਆਰਾ ਬਣਾਏ ਗਏ ਮਿੱਟੀ ਦੇ ਬਰਤਨ ਹਨ।

ਭੂਰੇ-ਕਾਲੇ ਬਰਤਨ, ਕੇਤਲੀ, ਮਗ, ਕਟੋਰੇ ਅਤੇ ਟ੍ਰੇ ਦੇ ਨਾਲ ਸਟਾਲ ਇਸ ਮਹੋਤਸਵ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਰਹੇ ਹਨ। ਇਨ੍ਹਾਂ ਬਾਰੇ ਅਸਧਾਰਣ ਗੱਲ ਇਹ ਹੈ ਕਿ ਉਹ ਆਪਣੀ ਮਿੱਟੀ ਦੇ ਬਰਤਨ ਬਣਾਉਣ ਵਿੱਚ ਕੁਮਹਾਰ ਦੇ ਚਾਕ ਦਾ ਉਪਯੋਗ ਨਹੀਂ ਕਰਦੇ ਹਨ, ਬਲਕਿ ਮਿੱਟੀ ਦੇ ਬਰਤਨ ਨੂੰ ਆਕਾਰ ਦੇਣ ਦੇ ਲਈ ਹੱਥ ਤੋਂ ਕੁਝ ਸਾਂਚਿਆਂ ਦਾ ਉਪਯੋਗ ਕਰਦੇ ਹਨ। ਯਾਤਰੀਆਂ ਨੂੰ ਚਾਵਲ ਦੀ ਵਿਭਿੰਨ ਕਿਸਮਾਂ ਜਿਵੇਂ ਕਿ ਅਸਮ ਤੋਂ ਜੋਹਾ ਚਾਵਲ ਜਿਹੇ ਉੱਚ ਗੁਣਵੱਤਾ ਵਾਲੇ ਜੈਵਿਕ ਖਾਦ ਉਤਪਾਦ ਵੀ ਮਿਲ ਸਕਦੇ ਹਨ। ਇਨ੍ਹਾਂ ਵਿੱਚ ਮਣੀਪੁਰ ਦੇ ਕਾਲੇ ਚਾਵਲ; ਦਾਲ਼ਾਂ, ਮਸਾਲਿਆਂ ਜਿਹੇ ਸਿੱਕਿਮ ਤੋਂ ਵੱਡੀ ਇਲਾਯਚੀ, ਮੇਘਾਲਯ ਤੋਂ ਦਾਲਚੀਨੀ, ਮੇਘਾਲਯ ਤੋਂ ਪ੍ਰਸਿੱਧ ਲਾਕਾਡਾਂਗ ਹਲਦੀ ਅਤੇ ਪ੍ਰਸਿੱਧ ਨਾਗਾ ਮਿਰਚ ਸ਼ਾਮਲ ਹੈ।

ਇਨ੍ਹਾਂ ਸਭ ਦੇ ਇਲਾਵਾ, ਤੁਸੀਂ ਪੂਰਬ-ਉੱਤਰ ਦੇ ਕੁਝ ਪ੍ਰਾਮਾਣਿਕ ਵਿਅੰਜਨਾਂ ਦੇ ਨਾਲ-ਨਾਲ ਆਦਿਵਾਸੀ ਵਿਅੰਜਨਾਂ ਦਾ ਵੀ ਸਵਾਦ ਲੈ ਸਕਦੇ ਹੋ।

ਪੂਰਬ-ਉੱਤਰ ਦੇ ਕਬਾਇਲੀ ਲੋਕਾਂ ਦੀ ਜੀਵੰਤ ਅਤੇ ਅਨੋਖੇ ਸੱਭਿਆਚਾਰ ਦਾ ਅਨੁਭਵ ਕਰਨ ਦੇ ਲਈ ਆਦਿ ਮਹੋਤਸਵ ਦੀ ਯਾਤਰਾ ਇੱਕ ਚੰਗਾ ਤਰੀਕਾ ਹੈ।

ਆਦਿ ਮਹੋਤਸਵ-ਆਦਿਵਾਸੀ ਸ਼ਿਲਪ, ਸੱਭਿਆਚਾਰ ਅਤੇ ਵਣਜ ਦੀ ਆਤਮਾ ਦਾ ਉਤਸਵ, ਦਿੱਲੀ ਹਾਟ, ਆਈਐੱਨਏ, ਨਵੀਂ ਦਿੱਲੀ ਵਿੱਚ 15 ਫਰਵਰੀ, 2020 ਤੱਕ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਚਲ ਰਿਹਾ ਹੈ।

ਆਗਾਮੀ 6 ਅਤੇ 7 ਫਰਵਰੀ ਦੇ ਸਪਤਾਹਾਂਤ ਵਿੱਚ ਕੁਝ ਦਿਲਚਸਪ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਇੱਕ ਫੈਸ਼ਨ ਸ਼ੋ ਦਾ ਆਯੋਜਨ ਪਾਰੰਪਰਿਕ ਹੈਂਡੀਕ੍ਰਾਫਟ ਕਾਰੀਗਰ ਸੁਸ਼੍ਰੀ ਰੂਮਾ ਦੇਵੀ ਅਤੇ ਪ੍ਰਸਿੱਧ ਡਿਜ਼ਾਈਨਰ ਸੁਸ਼੍ਰੀ ਰੀਨਾ ਢਾਕਾ ਦੀ ਕ੍ਰਿਤੀਆਂ ਦੇ ਨਾਲ ਕੀਤਾ ਗਿਆ ਹੈ।

ਆਦਿ ਮਹੋਤਸਵ ਇੱਕ ਸਲਾਨਾ ਪ੍ਰੋਗਰਾਮ ਹੈ ਜਿਸ ਨੂੰ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਮਹੋਤਸਵ, ਦੇਸ਼ ਭਰ ਵਿੱਚ  ਆਦਿਵਾਸੀ ਸਮੁਦਾਇਆਂ ਦੀ ਸਮ੍ਰਿੱਧ ਅਤੇ ਵਿਵਿਧ ਸ਼ਿਲਪ, ਸੱਭਿਆਚਰ ਦੇ ਨਾਲ ਲੋਕਾਂ ਨੂੰ ਇੱਕ ਹੀ ਸਥਾਨ ‘ਤੇ ਪਰਿਚਿਤ ਕਰਨ ਦਾ ਇੱਕ ਪ੍ਰਯਤਨ ਹੈ। ਹਾਲਾਂਕਿ, ਕੋਵਿਡ ਮਹਾਮਾਰੀ ਦੇ ਕਾਰਨ ਇਸ ਮਹੋਤਸਵ ਦਾ 2020 ਸੰਸਕਰਣ ਆਯੋਜਿਤ ਨਹੀਂ ਕੀਤਾ ਜਾ ਸਕਿਆ।

ਪਖਵਾੜੇ ਭਰ ਚਲਣ ਵਾਲੇ ਇਸ ਮਹੋਤਸਵ ਵਿੱਚ 200 ਤੋਂ ਅਧਿਕ ਸਟਾਲ ਦੇ ਮਾਧਿਅਮ ਨਾਲ ਆਦਿਵਾਸੀ ਹੈਂਡੀਕ੍ਰਾਫਟ, ਕਲਾ, ਚਿਤ੍ਰਕਾਰੀ, ਕਪੜੇ, ਆਭੂਸ਼ਣਾਂ ਦੀ ਪ੍ਰਦਰਸ਼ਨੀ ਦੇ ਨਾਲ-ਨਾਲ ਵਿਕਰੀ ਦੀ ਵੀ ਸੁਵਿਧਾ ਹੈ। ਮਹੋਤਸਵ ਵਿੱਚ ਦੇਸ਼ ਭਰ ਤੋਂ ਲਗਭਗ 1000 ਆਦਿਵਾਸੀ ਕਾਰੀਗਰ ਅਤੇ ਕਲਾਕਾਰ ਭਾਗ ਲੈ ਰਹੇ ਹਨ।

ਕਬਾਇਲੀ ਕਾਰਜ ਮੰਤਰਾਲੇ ਦੇ ਤਹਿਤ, ਭਾਰਤੀ ਆਦਿਵਾਸੀ ਸਹਿਕਾਰੀ ਵਿਪਣਨ ਵਿਕਾਸ ਸੰਘ (ਟੀਆਰਆਈਐੱਫਈਡੀ), ਕਬਾਇਲੀ ਸਸ਼ਕਤੀਕਰਨ ਦੇ ਲਈ ਕੰਮ ਕਰਨ ਵਾਲੀ ਪ੍ਰਮੁੱਖ ਸੰਸਥਾ ਦੇ ਰੂਪ ਵਿੱਚ, ਕਈ ਪਹਿਲਾਂ ਕਰ ਰਿਹਾ ਹੈ ਜੋ ਆਦਿਵਾਸੀ ਲੋਕਾਂ ਦੀ ਆਮਦਨ ਅਤੇ ਰੋਜ਼ੀ-ਰੋਟੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੀ ਹੈ। ਇਸ ਦੇ ਇਲਾਵਾ ਕਬਾਇਲੀ ਲੋਕਾਂ ਦੀ ਜੀਵਨ ਸੰਰਖਿਅਣ ਅਤੇ ਪਰੰਪਰਾ ਨੂੰ ਬਚਾਉਣ ਦੇ ਲਈ ਵੀ ਇਹ ਸੰਸਥਾ ਕਾਰਜ ਕਰ ਰਹੀ ਹੈ। ਆਦਿ ਮਹੋਤਸਵ ਇੱਕ ਅਜਿਹੀ ਪਹਿਲ ਹੈ ਜੋ ਇਨ੍ਹਾਂ ਸਮੁਦਾਇਆਂ ਦੇ ਆਰਥਕ ਕਲਿਆਣ ਨੂੰ ਸਮਰੱਥ ਕਰਨ ਅਤੇ ਉਨ੍ਹਾਂ ਨੂੰ ਵਿਕਾਸ ਦੀ ਮੁੱਖਧਾਰਾ ਦੇ ਕਰੀਬ ਲਿਆਉਣ ਵਿੱਚ ਮਦਦ  ਕਰਦੀ ਹੈ।

ਆਦਿ ਮਹੋਤਸਵ ਵਿੱਚ ਜਾਓ ਅਤੇ ਅੱਗੇ “ ਵੋਕਲ ਫਾਰ ਲੋਕਲ ਯਾਨੀ, ਸਥਾਨਕ ਉਤਪਾਦਾਂ ਦੇ ਲਈ ਮੁਖਰ” ਅੰਦੋਲਨ ਨਾਲ ਜੁੜੋ ਅਤੇ ਕਬਾਇਲੀ ਉਤਪਾਦ ਖਰੀਦਣ ਦੇ ਲਈ ਅੱਗੇ ਆਓ।

*****

ਐੱਨਬੀ/ਕੇਜੀਐੱਸ/ਐੱਮਓਟੀਏ /06.02.2021  

 



(Release ID: 1696053) Visitor Counter : 179