ਰਾਸ਼ਟਰਪਤੀ ਸਕੱਤਰੇਤ

ਭਾਰਤ ਸਿਰਫ ਇੱਕ ਬਾਜ਼ਾਰ ਨਹੀਂ ਹੈ, ਬਲਕਿ ਪੂਰੇ ਵਿਸ਼ਵ ਲਈ ਅਸੀਮ ਸੰਭਾਵਨਾਵਾਂ ਭਰੀ ਇੱਕ ਜਗ੍ਹਾ ਵੀ ਹੈ; ਖਾਸ ਤੌਰ ‘ਤੇ ਰੱਖਿਆ ਖੇਤਰ ਵਿੱਚ: ਰਾਸ਼ਟਰਪਤੀ ਰਾਮ ਨਾਥ ਕੋਵਿੰਦ


ਰਾਸ਼ਟਰਪਤੀ ਨੇ ਏਅਰੋ ਇੰਡੀਆ-21 ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ

Posted On: 05 FEB 2021 6:28PM by PIB Chandigarh

 

ਭਾਰਤ ਅੱਜ ਰੱਖਿਆ ਖੇਤਰ ਸਮੇਤ ਕਈ ਖੇਤਰਾਂ ਲਈ ਸਿਰਫ ਇੱਕ ਬਾਜ਼ਾਰ ਹੀ ਨਹੀਂ ਹੈ, ਬਲਕਿ ਇਹ ਪੂਰੇ ਵਿਸ਼ਵ ਲਈ ਅਸੀਮ ਸੰਭਾਵਨਾਵਾਂ ਭਰੀ ਇੱਕ ਜਗ੍ਹਾ ਵੀ ਹੈ, ਇਹ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਏਅਰੋ ਇੰਡੀਆ-21 ਦੇ ਸਮਾਪਤੀ ਸਮਾਰੋਹ ਦੇ ਆਪਣੇ ਸੰਬੋਧਨ ਵਿੱਚ ਅੱਜ ਯਾਨੀ 5 ਫਰਵਰੀ, 2021 ਨੂੰ ਬੰਗਲੁਰੂ ਵਿੱਚ ਕਿਹਾ। ਰਾਸ਼ਟਰਪਤੀ ਨੇ ਕਿਹਾ ਕਿ ਏਅਰੋ ਇੰਡੀਆ 2021 ਅੱਜ ਵਿਸ਼ਵ ਪੱਧਰ ਤੇ ਭਾਰਤ ਦੀ ਰੱਖਿਆ ਅਤੇ ਏਅਰੋਸਪੇਸ ਖੇਤਰ ਵਿੱਚ ਵੱਧਦੀ ਸ਼ਕਤੀ ਦੀ ਜੀਉਂਦੀ-ਜਾਗਦੀ ਉਦਾਹਰਣ ਹੈ । ਨਾਲ ਹੀ ਇਸ ਆਯੋਜਨ ਨੇ ਇਹ ਵੀ ਪ੍ਰਦਰਸ਼ਿਤ ਕੀਤਾ ਹੈ ਕਿ ਭਾਰਤ ਦੀ ਵਧਦੀ ਤਾਕਤ ਤੇ ਦੁਨੀਆ ਦਾ ਕਿੰਨਾ ਭਰੋਸਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿੱਚ ਸਰਕਾਰ ਦੁਆਰਾ ਲਿਆਂਦੇ ਗਏ ਨੀਤੀਗਤ ਸੁਧਾਰਾਂ ਦੇ ਚਲਦੇ ਭਾਰਤ ਵਿੱਚ ਰੱਖਿਆ ਅਤੇ ਏਅਰੋਸਪੇਸ ਖੇਤਰ ਵਿੱਚ ਨਿਵੇਸ਼ਕਾਂ ਅਤੇ ਨਿਜੀ ਕੰਪਨੀਆਂ ਲਈ ਬੇਮਿਸਾਲ ਸੰਭਾਵਨਾਵਾਂ ਪੈਦਾ ਹੋਈਆਂ ਹਨ। ਭਾਰਤ ਨੂੰ ਰੱਖਿਆ ਖੇਤਰ ਵਿੱਚ ਵਿਸ਼ਵ ਦੇ ਸਿਖਰਲ਼ੇ ਦੇਸ਼ਾਂ ਵਿੱਚ ਸ਼ਾਮਿਲ ਕਰਨ ਲਈ ਕਈ ਨੀਤੀਗਤ ਪਹਿਲਾਂ ਕੀਤੀਆਂ ਗਈਆਂ ਹਨ ਤਾਕਿ ਇਸ ਖੇਤਰ ਵਿੱਚ ਨਿਰਯਾਤ ਅਤੇ ਆਤਮਨਿਰਭਰਤਾ ਨੂੰ ਹੁਲਾਰਾ ਦਿੱਤਾ ਜਾ ਸਕੇ ।

 

ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਕਾਰੋਬਾਰ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾ ਕੇ ਨਵੇਂ ਨਿਰਮਾਤਾਵਾਂ ਨੂੰ ਨਵੀਆਂ ਇਕਾਈਆਂ ਸਥਾਪਤ ਕਰਨ ਲਈ ਪ੍ਰੋਤਸਾਹਿਤ ਕਰਨ ਦੇ ਟੀਚੇ ਤੇ ਕੇਂਦ੍ਰਿਤ ਹੈ। ਰੱਖਿਆ ਖੇਤਰ ਵਿੱਚ ਵੀ ਲਗਾਤਾਰ ਉਦਾਰੀਕਰਨ ਹੋ ਰਿਹਾ ਹੈ। ਕਈ ਵਸਤਾਂ ਲਈ ਉਦਯੋਗਿਕ ਲਾਇਸੰਸਿੰਗ ਜ਼ਰੂਰਤਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਦਯੋਗਿਕ ਲਾਇਸੰਸ ਅਤੇ ਨਿਰਯਾਤ ਅਥਾਰਿਟੀਆਂ ਲਈ ਪ੍ਰਕਰਿਆਵਾਂ ਨੂੰ ਸਰਲ ਅਤੇ ਔਨਲਾਈਨ ਬਣਾਇਆ ਗਿਆ ਹੈ। ਰੱਖਿਆ ਉਦਯੋਗਾਂ ਦੀ ਸਥਾਪਨਾ ਅਤੇ ਸੂਖਮ, ਲਘੂ ਅਤੇ ਮੱਧ ਉੱਦਮਾਂ ਨੂੰ ਪ੍ਰੋਤਸਾਹਨ ਦੇਣ ਦੇ ਲਈ, ਉੱਤਰ ਪ੍ਰਦੇਸ਼ ਅਤੇ ਤਮਿਲਨਾਡੂ ਵਰਗੇ ਰਾਜਾਂ ਵਿੱਚ ਦੋ ਡਿਫੈਂਸ ਕੌਰੀਡੋਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਸਾਰੇ ਯਤਨਾਂ ਨਾਲ ਭਾਰਤ ਨੂੰ ਰੱਖਿਆ ਉਤਪਾਦਨ ਵਿੱਚ ਆਤਮਨਿਰਭਰਤਾ ਦੇ ਮਾਰਗ ਤੇ ਲਿਜਾਂਦੇ ਹੋਏ ਦੇਸ਼ ਵਿੱਚ ਰੋਜ਼ਗਾਰ ਸਿਰਜਣ ਦੀ ਇੱਕ ਵੱਡੀ ਸੰਭਾਵਨਾ ਨੂੰ ਸਾਕਾਰ ਕਰਨ ਦੀ ਉਮੀਦ ਹੈ ।

 

ਏਅਰੋ ਇੰਡੀਆ 2021 ਵਿੱਚ ਆਯੋਜਿਤ ‘ਹਿੰਦ ਮਹਾਸਾਗਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਹਿਯੋਗ’ ਵਿਸ਼ੇ ਤੇ ਹਿੰਦ ਮਹਾਸਾਗਰ ਖੇਤਰ ਦੇ ਰੱਖਿਆ ਮੰਤਰੀਆਂ ਦੇ ਸੰਮੇਲਨ ਦੀ ਚਰਚਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਆਲਮੀ ਸ਼ਾਂਤੀ ਅਤੇ ਵਿਕਾਸ ਦੇ ਇੱਕ ਉਤਸ਼ਾਹੀ ਸਮਰਥਕ ਦੇ ਰੂਪ ਵਿੱਚ ਖੜ੍ਹਾ ਰਿਹਾ ਹੈ । ਹਿੰਦ ਮਹਾਸਾਗਰ ਖੇਤਰ ਆਪਣੇ ਸਮ੍ਰਿੱਧ ਕੁਦਰਤੀ ਸੰਸਾਧਨਾਂ ਅਤੇ ਰਣਨੀਤਿਕ ਸਥਾਨ ਦੇ ਕਾਰਨ ਇੱਕ ਮਹੱਤਵਪੂਰਣ ਖੇਤਰ ਹੈ। ਅਸੀਂ ਹਿੰਦ ਮਹਾਸਾਗਰ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਸਾਗਰ ( ਐੱਸਏਜੀਏਆਰ - ਸਿਕਿਊਰਿਟੀ ਐਂਡ ਗਰੋਥ ਫਾਰ ਆਲ ਇਨ ਦ ਰੀਜਨ ) ਦਾ ਵਿਚਾਰ ਸਾਹਮਣੇ ਰੱਖਿਆ ਹੈ , ਜਿਸ ਦਾ ਅਰਥ ਹੈ ਹਿੰਦ ਮਹਾਸਾਗਰ ਖੇਤਰ ਵਿੱਚ ਸਾਰਿਆਂ ਦੀ ਸੁਰੱਖਿਆ ਅਤੇ ਵਿਕਾਸ। ਇਹ ਜ਼ਰੂਰੀ ਹੈ ਕਿ ਹਿੰਦ ਮਹਾਸਾਗਰ ਖੇਤਰ ਵਿੱਚ ਸਾਰੇ ਰਾਸ਼ਟਰ ਰਾਜਨੀਤਿਕ, ਆਰਥਿਕ, ਸੱਭਿਆਚਾਰਕ ਅਤੇ ਰੱਖਿਆ ਸਹਿਯੋਗ ਨੂੰ ਹੁਲਾਰਾ ਦੇਣ ਤੇ ਧਿਆਨ ਕੇਂਦ੍ਰਿਤ ਕਰਨ ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਮਾਨਵਤਾਵਾਦੀ ਸਹਾਤਾ ਅਤੇ ਆਪਦਾ ਰਾਹਤ ਵਿੱਚ ਯੋਜਨਾ ਅਤੇ ਤਾਲਮੇਲ ਲਈ ਹਿੰਦ ਮਹਾਸਾਗਰ ਖੇਤਰ ਦੇ ਸਾਰੇ ਦੇਸ਼ਾਂ ਦੇ ਨਾਲ ਆਪਣੀ ਮੁਹਾਰਤ ਅਤੇ ਸੰਸਾਧਨਾਂ ਨੂੰ ਸਾਂਝਾ ਕਰਨ ਲਈ ਹਮੇਸ਼ਾ ਤਿਆਰ ਰਿਹਾ ਹੈ । ਕੋਵਿਡ - 19 ਮਹਾਮਾਰੀ ਦੇ ਪ੍ਰਕੋਪ ਦੇ ਬਾਅਦ, ਅਪਰੇਸ਼ਨ ‘ਸਾਗਰ 1’ ਦੇ ਤਹਿਤ ਅਸੀਂ ਆਪਣੇ ਗੁਆਂਢੀਆਂ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਮੈਡੀਕਲ ਟੀਮਾਂ, ਦੁਵਾਈਆਂ ਦੇ ਨਾਲ-ਨਾਲ ਡਾਇਗਨੌਸਟਿਕ ਕਿੱਟ, ਵੈਂਟੀਲੇਟਰ, ਮਾਸਕ , ਦਸਤਾਨੇ ਅਤੇ ਹੋਰ ਮੈਡੀਕਲ ਸੰਬਧੀ ਵਸਤਾਂ ਦੀ ਸਪਲਾਈ ਵਿੱਚ ਸਹਾਇਤਾ ਕੀਤੀ। ਕੋਵਿਡ - 19 ਦੇ ਵਿਰੁੱਧ ਮਾਨਵਤਾ ਦੇ ਇਸ ਯੁੱਧ ਵਿੱਚ ਭਾਰਤ ਨੇ ਆਪਣੀ ‘ਵੈਕਸੀਨ ਉਤਪਾਦਨ ਅਤੇ ਵੰਡ ਸਮਰੱਥਾ ਦਾ ਉਪਯੋਗ’ ਕਰਨ ਦੀ ਪ੍ਰਤਿਬੱਧਤਾ ਨਿਭਾਉਂਦੇ ਹੋਏ ਆਪਣੇ ਸਾਰੇ ਮਿੱਤਰਤਾਪੂਰਨ ਦੇਸ਼ਾਂ ਨੂੰ ਗ੍ਰਾਂਟ ਸਹਾਇਤਾ ਦੇ ਤਹਿਤ ਇਸ ਦੀ ਸਪਲਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ।

 

Click here to see the President's speech

राष्ट्रपति के संपूर्ण संबोधन के लिए यहां क्लिक करें-

ਰਾਸ਼ਟਰਪਤੀ ਦੇ ਸੰਪੂਰਨ ਸੰਬੋਧਨ ਲਈ ਇੱਥੇ ਕਲਿੱਕ ਕਰੋ: -

 

***

ਡੀਐੱਸ/ਐੱਸਐੱਚ



(Release ID: 1695827) Visitor Counter : 116