ਕਾਰਪੋਰੇਟ ਮਾਮਲੇ ਮੰਤਰਾਲਾ

ਐਮਸੀਏ21 ਦਾ 3.0 ਸੰਸਕਰਣ ਵਿੱਤੀ ਸਾਲ 2021-22 ਵਿਚ ਲਾਂਚ ਕੀਤਾ ਜਾਵੇਗਾ

Posted On: 05 FEB 2021 3:29PM by PIB Chandigarh

ਵਿੱਤੀ ਸਾਲ 2021-22 ਦੌਰਾਨ ਕਾਰਪੋਰੇਟ ਮਾਮਲੇ ਮੰਤਰਾਲਾ (ਐਮਸੀਏ) ਡਾਟਾ ਵਿਸ਼ਲੇਸ਼ਣ ਸੰਚਾਲਤ ਐਮਸੀਏ21 ਦਾ ਤੀਜਾ ਸੰਸਕਰਣ ਲਾਂਚ ਕਰੇਗਾ। ਇਸ ਸੰਸਕਰਣ ਵਿਚ ਈ-ਐਡਜਿਊਡਿਕੇਸ਼ਨ, ਈ-ਕੰਸਲਟੇਸ਼ਨ ਅਤੇ ਕੰਪਲਾਇੰਸ ਮੈਨੇਜਮੈਂਟ ਲਈ ਵਾਧੂ ਮਾਡਿਊਲ ਹੋਣਗੇ। ਐਮਸੀਏ21 ਪ੍ਰਣਾਲੀ ਭਾਰਤ ਸਰਕਾਰ ਦਾ ਪਹਿਲਾ ਮਿਸ਼ਨ ਮੋਡ ਈ-ਗਵਰਨੈਂਸ ਪ੍ਰੋਜੈਕਟ ਹੈ।

 

ਐਮਸੀਏ21 ਸੰਸਕਰਣ 3.0 ਪ੍ਰੋਜੈਕਟ ਇਕ ਟੈਕਨੋਲੋਜੀ ਨਾਲ ਅੱਗਾਂਹ ਨੂੰ ਵੇਖਣ ਵਾਲਾ ਪ੍ਰੋਜੈਕਟ ਹੈ, ਜੋ ਇਸ ਨੂੰ ਮਜ਼ਬੂਤੀ ਨਾਲ ਲਾਗੂ ਕਰਨ, ਈਜ਼ ਆਫ ਡੂਇੰਗ ਬਿਜ਼ਨੈੱਸ ਨੂੰ ਉਤਸ਼ਾਹਤ ਕਰਨ, ਯੂਜ਼ਰ ਤਜਰਬੇ ਨੂੰ ਵਧਾਉਣ, ਨਿਰਵਿਘਨ ਏਕੀਕਰਣ ਦੀ ਸਹੂਲਤ ਅਤੇ ਰੈਗੂਲੇਟਰਾਂ ਵਿਚਾਲੇ ਡਾਟਾ ਦੇ ਆਦਾਨ-ਪ੍ਰਦਾਨ ਦੀ ਕਲਪਣਾ ਨਾਲ ਤਿਆਰ ਕੀਤਾ ਗਿਆ ਹੈ। ਪ੍ਰੋਜੈਕਟ ਉੱਚ ਸਕੇਲ ਦੀ ਯੋਗਤਾ ਅਤੇ ਅਡਵਾਂਸਡ ਐਨਾਲੈਟਿਕਸ ਲਈ ਸਮਰਥਾਵਾਂ ਨਾਲ ਮਾਈਕਰੋ ਸੇਵਾਵਾਂ ਆਰਕੀਟੈਕਚਰ ਨਾਲ ਲੈਸ ਹੋਵੇਗਾ।

 

ਵਿਸ਼ਵ ਪੱਧਰੀ ਸਰਵੋਤਮ ਅਭਿਆਸਾਂ ਨਾਲ ਜੁਡ਼ੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਐਮਐਲ ਵਰਗੀਆਂ ਉੱਭਰ ਰਹੀਆਂ ਟੈਕਨੋਲੋਜੀਆਂ ਨਾਲ ਭਾਰਤ ਦੇ ਕਾਰਪੋਰੇਟ ਰੈਗੂਲੇਟਰੀ ਵਾਤਾਵਰਨ ਨੂੰ ਤਬਦੀਲ ਕਰਨ ਦੀ ਕਲਪਣਾ ਨਾਲ ਜੋਡ਼ਿਆ ਗਿਆ ਹੈ। ਐਮਸੀਏ21 ਦੇ ਮੁੱਖ ਕੰਪੋਨੈਂਟਸ, ਜੋ ਵਿੱਤੀ ਸਾਲ 2021-22  ਵਿਚ ਲਾਂਚ ਕੀਤੇ ਜਾਣੇ ਹਨ ਉਹ ਇਸ ਤਰ੍ਹਾਂ ਹਨ –

 

  • ਈ-ਸਕਰੂਟਿਨੀ - ਐਮਸੀਏ ਇਕ ਸੈਂਟਰਲ ਸਕਰੂਟਿਨੀ ਸੈੱਲ ਦੀ ਸਥਾਪਨਾ ਦੀ ਪ੍ਰਕ੍ਰਿਆ ਵਿਚ ਹੈ ਜੋ ਨਿਸ਼ਚਿਤ ਸਟ੍ਰੇਟ ਥਰੂ ਪ੍ਰੋਸੈਸ (ਐਸਟੀਪੀ) ਫਾਰਮਾਂ ਦੀ ਜਾਂਚ ਕਰੇਗਾ ਜੋ ਐਮਸੀਏ21 ਰਜਿਸਟਰੀ ਤੇ ਫਾਈਲ ਕੀਤੇ ਜਾਣਗੇ ਅਤੇ ਕੰਪਨੀਆਂ ਨੂੰ ਹੋਰ ਡੂੰਘੀ ਜਾਂਚ ਵਿਚ ਸ਼ਾਮਿਲ ਕਰੇਗਾ।

 

  • ਈ-ਐਡਜਿਊਡਿਕੇਸ਼ਨ - ਈ-ਐਡਜਿਊਡਿਕੇਸ਼ਨ ਮੋਡਿਊਲ ਰਜਿਸਟ੍ਰਾਰ ਆਫ ਕੰਪਨੀਜ਼ (ਆਰਓਸੀ) ਅਤੇ ਰੀਜਨਲ ਡਾਇਰੈਕਟਰਾਂ (ਆਰਡੀ) ਵਲੋਂ ਐਡਜਿਊਡਿਕੇਸ਼ਨ ਪ੍ਰਕ੍ਰਿਆਵਾਂ ਦੀ ਵਧੀ ਹੋਈ ਗਿਣਤੀ ਦਾ ਪ੍ਰਬੰਧ ਕਰਨ ਦੀ ਧਾਰਨਾ ਨਾਲ ਲਿਆਂਦਾ ਗਿਆ ਹੈ ਅਤੇ ਇਹ ਯੂਜ਼ਰਾਂ ਦੀ ਸੁਵਿਧਾ ਲਈ ਐਡਜਿਊਡਿਕੇਸ਼ਨ ਦੀ ਪ੍ਰਕ੍ਰਿਆ ਦੀ ਐਂਡ ਟੂ ਐਂਡ ਡਿਜੀਟਾਈਜ਼ੇਸ਼ਨ ਵਿਚ ਮਦਦ ਕਰੇਗਾ। ਇਹ ਹਿੱਤਧਾਰਕਾਂ ਅਤੇ ਐਂਡ ਟੂ ਐਂਡ ਇਲੈਕਟ੍ਰਾਨਿਕਲੀ ਐਡਜਿਊਡਿਕੇਸ਼ਨ ਨਾਲ ਔਨਲਾਈਨ ਸੁਣਵਾਈਆਂ ਦੇ ਆਯੋਜਨ ਲਈ ਇਕ ਪਲੇਟਫਾਰਮ ਉਪਲਬਧ ਕਰਵਾਏਗਾ।

 

  • ਈ-ਕੰਸਲਟੇਸ਼ਨ - ਤਜਵੀਜ਼ਸ਼ੁਦਾ ਸੋਧਾਂ ਅਤੇ ਡਰਾਫਟ ਕੀਤੇ ਗਏ ਨਿਯਮਾਂ ਆਦਿ ਤੇ ਜਨਤਕ ਸਲਾਹ ਮਸ਼ਵਰੇ ਦੀ ਮੌਜੂਦਾ ਪ੍ਰਕ੍ਰਿਆ ਨੂੰ ਆਸਾਨ ਕਰਨ ਅਤੇ ਵਧਾਉਣ ਆਦਿ ਲਈ ਐਮਸੀਏ21 ਦੇ ਤੀਜੇ ਸੰਸਕਰਣ ਦਾ ਈ-ਕੰਸਲਟੇਸ਼ਨ ਮਾਡਿਊਲ ਔਨਲਾਈਨ ਪਲੇਟਫਾਰਮ ਉਪਲਬਧ ਕਰਵਾਏਗਾ ਜਿਸ ਵਿਚ ਤਜਵੀਜ਼ਸ਼ੁਦਾ ਸੋਧਾਂ/ ਡਰਾਫਟ ਲੈਜਿਸਲੇਸ਼ਨ ਐਕਸਟਰਨਲ ਯੂਜ਼ਰਾਂ /ਟਿੱਪਣੀਆਂ ਅਤੇ ਸੁਝਾਵਾਂ ਲਈ ਐਮਸੀਏ ਦੀ ਵੈਬਸਾਈਟ ਤੇ ਪੋਸਟ ਕੀਤੇ ਜਾਣਗੇ ਜੋ ਇਕ ਢਾਂਚਾਗਤ ਡਿਜੀਟਲ ਰੂਪ ਨਾਲ ਸੰਬੰਧਤ ਹੋਣਗੇ। ਇਸ ਤੋਂ ਇਲਾਵਾ ਆਰਟੀਫਿਸ਼ੀਅਲ ਇੰਟੈਲੀਜੈਂਸ ਸੰਚਾਲਤ ਸੈਂਟੀਮੈਂਟ ਅਨੈਲਸਿਸ, ਕੰਸੌਲੀਡੇਸ਼ਨ ਅਤੇ ਐਮਸੀਏ ਦੀ ਰੈਫਰੈਂਸ ਲਈ ਰਿਪੋਰਟਾਂ ਦੇ ਅਧਾਰ ਤੇ ਹਿੱਤਧਾਰਕਾਂ ਦੇ ਇਨਪੁੱਟਸ ਨੂੰ ਥਾਂ ਦੇਵੇਗੀ। 

 

  • ਕੰਪਲਾਇੰਸ ਮੈਨੇਜਮੈਂਟ ਸਿਸਟਮ (ਸੀਐਮਐਸ)- ਐਮਸੀਏ ਅੰਦਰੂਨੀ ਯੂਜ਼ਰਾਂ ਲਈ ਸੀਐਮਐਸ ਅਮਲ ਨਾ ਕਰਨ ਵਾਲੀਆਂ ਕੰਪਨੀਆਂ / ਐਲਐਲਪੀਜ਼ ਦੀ ਪਛਾਣ ਕਰਨ ਵਿਚ ਐਮਸੀਏ ਦੀ ਮਦਦ ਕਰੇਗਾ। ਉਪਰੋਕਤ ਡਿਫਾਲਟਿਡ ਕੰਪਨੀਆਂ / ਐਲਐਲਪੀਜ਼ ਨੂੰ ਈ-ਨੋਟਿਸ ਜਾਰੀ ਕਰੇਗਾ ਅਤੇ ਐਲਰਟਸ ਪੈਦਾ ਕਰੇਗਾ। ਸੀਐਮਐਸ ਨਿਯਮ ਅਧਾਰਤ ਅਮਲ ਜਾਂਚ ਸੰਚਾਲਤ ਕਰਨ ਲਈ ਇਕ ਟੈਕਨੋਲੋਜੀ ਪਲੇਟਫਾਰਮ / ਸਮਾਧਾਨ ਵਜੋਂ ਕੰਮ ਕਰੇਗਾ ਅਤੇ ਐਮਸੀਏ ਦੀਆਂ ਐਨਫੋਰਸਮੈਂਟ ਮੁਹਿੰਮਾਂ ਸ਼ੁਰੂ ਕਰੇਗਾ ਜਿਸ ਵਿਚ ਕਾਰਪੋਰੇਟਾਂ ਦੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਲਈ ਐਮਸੀਏ ਵਲੋਂ ਈ-ਨੋਟਿਸ ਜਾਰੀ ਕੀਤੇ ਜਾਣਗੇ।

 

  • ਐਮਸੀਏ ਲੈਬ - ਐਮਸੀਏ21 ਦੇ 3.0 ਸੰਸਕਰਣ ਦੇ ਹਿੱਸੇ ਵਜੋਂ ਇਕ ਐਮਸੀਏ ਲੈਬ ਸਥਾਪਤ ਕੀਤੀ ਜਾ ਰਹੀ ਹੈ, ਜੋ ਕਾਰਪੋਰੇਟ ਕਾਨੂੰਨ ਦੇ ਮਾਹਿਰਾਂ ਨਾਲ ਬਣਾਈ ਜਾਵੇਗੀ। ਐਮਸੀਏ ਲੈਬ ਦਾ ਪ੍ਰਮੁੱਖ ਕਾਰਜ ਕੰਪਲਾਇੰਸ ਮੈਨੇਜਮੈਂਟ ਸਿਸਟਮ, ਈ-ਕੰਸਲਟੇਸ਼ਨ ਮਾਡਿਊਲ, ਐਨਫੋਰਸਮੈਂਟ ਮਾਡਿਊਲ ਆਦਿ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਅਤੇ ਇਕ ਚੱਲ ਰਹੇ ਆਧਾਰ ਤੇ ਵਾਧੇ ਲਈ ਸੁਝਾਅ ਦੇਣਾ ਹੈ। ਲੈਬ ਦਾ ਉਦੇਸ਼ ਇਕ ਡਾਇਨਮਿਕ ਕਾਰਪੋਰੇਟ ਪੱਖੀ ਪ੍ਰਣਾਲੀ ਦੇ ਮੱਦੇਨਜ਼ਰ ਇਨ੍ਹਾਂ ਮੁੱਖ ਮੁੱਦਿਆਂ ਰਾਹੀਂ ਉਤਪਾਦਤ ਕੀਤੇ ਗਏ ਨਤੀਜਿਆਂ ਦੀ ਦਰੁਸਤਗੀ ਨੂੰ ਸੁਨਿਸ਼ਚਿਤ ਕਰਨਾ ਹੈ।

 

ਇਸ ਤੋਂ ਇਲਾਵਾ ਐਮਸੀਏ21 ਦੇ ਤੀਜੇ ਸੰਸਕਰਣ ਵਿਚ ਇਕ ਕਾਗਨਿਟਿਵ ਚੈਟ ਬਾਟ ਐਨੇਬਲਡ ਹੈਲਪਡੈਸਕ, ਮੋਬਾਈਲ ਐਪ, ਇੰਟਰਨੈੱਟ ਯੂਜ਼ਰ ਡੈਸ਼ਬੋਰਡਜ਼, ਵਧਿਆ ਹੋਇਆ ਯੂਆਈ ਯੂਐਕਸ ਟੈਕਨੋਲੋਜੀਆਂ ਅਤੇ ਏਪੀਆਈਜ਼ ਰਾਹੀਂ ਨਿਰਵਿਘਨ ਡਾਟਾ ਦੇ ਸੰਚਾਰ ਦੀ ਵਰਤੋਂ ਵਾਲਾ ਯੂਜ਼ਰ ਤਜਰਬਾ ਹੋਵੇਗਾ। 

 

ਆਰਐਮ ਕੇਐਮਐਨ



(Release ID: 1695681) Visitor Counter : 180