ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 6 ਫਰਵਰੀ ਨੂੰ ਗੁਜਰਾਤ ਹਾਈ ਕੋਰਟ ਦੀ ਡਾਇਮੰਡ ਜੁਬਲੀ ਦੇ ਸਮਾਰੋਹ ਨੂੰ ਸੰਬੋਧਨ ਕਰਨਗੇ

Posted On: 04 FEB 2021 7:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਫਰਵਰੀ,  2021 ਨੂੰ ਸਵੇਰੇ 10:30 ਵਜੇ ਗੁਜਰਾਤ ਹਾਈ ਕੋਰਟ ਦੀ ਡਾਇਮੰਡ ਜੁਬਲੀ ਦੇ ਸਬੰਧ ਵਿੱਚ ਆਯੋਜਿਤ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕਰਨਗੇ।  ਉਹ ਹਾਈ ਕੋਰਟ ਦੀ ਸਥਾਪਨਾ ਦੇ ਸੱਠ ਸਾਲ ਪੂਰੇ ਹੋਣ ਦੇ ਸਬੰਧ ਵਿੱਚ ਇੱਕ ਸਮਾਰਕ ਡਾਕ ਟਿਕਟ ਵੀ ਜਾਰੀ ਕਰਨਗੇ । 

ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ, ਸੁਪ੍ਰੀਮ ਕੋਰਟ ਅਤੇ ਗੁਜਰਾਤ ਦੀ ਹਾਈ ਕੋਰਟ ਦੇ ਜੱਜ ਅਤੇ ਗੁਜਰਾਤ  ਦੇ ਮੁੱਖ ਮੰਤਰੀ ਇਸ ਅਵਸਰ ‘ਤੇ ਹਾਜ਼ਿਰ ਰਹਿਣਗੇ। ਆਯੋਜਨ  ਦੇ ਦੌਰਾਨ ਗੁਜਰਾਤ ਦੀ ਕਾਨੂੰਨੀ ਵਿਵਸਥਾ ਦੇ ਮੈਂਬਰ ਵੀ ਮੌਜੂਦ ਰਹਿਣਗੇ ।

 

****

ਡੀਐੱਸ/ਐੱਸਐੱਚ


(Release ID: 1695490) Visitor Counter : 98