ਪੁਲਾੜ ਵਿਭਾਗ

ਪ੍ਰਧਾਨ ਮੰਤਰੀ ਦੀ ਪੁਲਾੜ ਤਕਨਾਲੋਜੀ ਦੀ ਦ੍ਰਿਸ਼ਟੀ ਇਸ ਖੇਤਰ ਵਿੱਚ ਵੱਡੇ ਪੈਮਾਨੇ ਤੇ ਰੋਜ਼ਗਾਰ ਮੌਕੇ ਪੈਦਾ ਕਰੇਗੀ : ਡਾ. ਜਿਤੇਂਦਰ ਸਿੰਘ

Posted On: 04 FEB 2021 1:41PM by PIB Chandigarh


ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ (ਡੀ ਓ ਐੱਨ ਈ ਆਰ) , ਐੱਮ ਓ ਐੱਸ ਪੀ ਐੱਮ ਓ , ਪਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨਸ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੁਲਾੜ ਤਕਨਾਲੋਜੀ ਬਾਰੇ ਦ੍ਰਿਸ਼ਟੀ ਪੁਲਾੜ ਖੇਤਰ ਦੀਆਂ ਭਾਰਤੀ ਸੰਭਾਵਨਾਵਾਂ ਨੂੰ ਅਨਲਾਕ ਕਰਦੀ ਹੈ l ਜੋ ਭਾਰਤ ਨੂੰ ਸਵੈਨਿਰਭਰ ਅਤੇ ਅੱਤਿ ਆਧੁਨਿਕ ਤਕਨਾਲੋਜੀ ਵਾਲੇ ਮੁਲਕ ਨੂੰ ਬਣਾਉਣ ਲਈ ਸਿਰਜਣਾ ਅਤੇ ਸਮਰੱਥਾ , ਹੁਨਰ ਵਿੱਚ ਤਬਦੀਲੀ ਕਰਦੀ ਹੈ । ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਇਹ ਦ੍ਰਿਸ਼ਟੀ ਪੁਲਾੜ ਖੇਤਰ ਵਿੱਚ ਵੱਡੇ ਪੈਮਾਨੇ ਤੇ ਰੋਜ਼ਗਾਰ ਪੈਦਾ ਕਰਨ ਦੇ ਮੌਕੇ ਪੈਦਾ ਕਰਦੀ ਹੈ । ਪੁਲਾੜ ਸੰਪਦਾ ਦੀ ਸਮਾਜਿਕ ਆਰਥਿਕ ਵਰਤੋਂ ਵਿੱਚ ਇੱਕ ਮੁੱਖ ਭੂਮਿਕਾ ਅਦਾ ਕਰੇਗੀ ਅਤੇ ਭਾਰਤ ਨੂੰ ਵਿਸ਼ਵ ਪੁਲਾੜ ਤਕਨਾਲੋਜੀ ਪਾਵਰ ਹਾਊਸ ਬਣਾਏਗੀ । ਇਸ ਦੇ ਨਾਲ ਹੀ ਯੋਗ ਵਾਤਾਵਰਨ ਨੀਤੀ ਰਾਹੀਂ ਨਿੱਜੀ ਖੇਤਰ ਨੂੰ ਉਤਸ਼ਾਹਿਤ ਅਤੇ ਸੇਧ ਦੇਵੇਗੀ । ਇਹ ਦ੍ਰਿਸ਼ਟੀ ਕੌਮੀ ਸ੍ਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਲਈ ਪੁਲਾੜ ਖੇਤਰ ਨੂੰ ਸਪਲਾਈ ਚਾਲਕ ਤੋਂ ਮੰਗ ਚਾਲਕ ਮਾਡਲ ਪਹੁੰਚ ਵਿੱਚ ਤਬਦੀਲ ਕਰੇਗੀ । ਇਸ ਦੇ ਨਾਲ ਹੀ ਸਮਰੱਥਾ ਅਤੇ ਸਿਰਜਣਾਤਮਕ ਹੁਨਰ ਪੈਦਾ ਕਰਨਾ ਅਤੇ ਖੋਜ ਅਤੇ ਵਿਕਾਸ ਤੇ ਵਧੇਰੇ ਧਿਆਨ ਦੇਣਾ , ਕਟਿੰਗ ਐੱਜ ਤਕਨਾਲੋਜੀ , ਪੁਲਾੜ ਵਿੱਚ ਨਵੇਂ ਦਿਸਹੱਦਿਆਂ , ਪੁਲਾੜ ਦੀ ਛਾਣਬੀਣ , ਭਵਿੱਖਤ ਪੀੜ੍ਹੀਆਂ ਲਈ ਮਨੁੱਖੀ ਪੁਲਾੜ ਉਡਾਣ ਲਈ ਆਕਰਸ਼ਣ ਅਤੇ ਸੰਭਾਵਨਾਵਾਂ ਦਾ ਪਤਾ ਵੀ ਲਾਏਗੀ ।
ਇਹ ਦ੍ਰਿਸ਼ਟੀ ਆਮ ਆਦਮੀ ਨੂੰ ਤਕਨਾਲੋਜੀ ਦੇ ਵਿਕਾਸ ਨਾਲ ਤੇਜ਼ , ਸਸਤੀਆਂ ਅਤੇ ਕੁਸ਼ਲ ਜਨਤਕ ਸੇਵਾਵਾਂ ਰਾਹੀਂ ਲਾਭ ਪ੍ਰਦਾਨ ਕਰੇਗੀ ।

ਐੱਸ ਐੱਲ ਸੀ



(Release ID: 1695250) Visitor Counter : 204