ਰੱਖਿਆ ਮੰਤਰਾਲਾ
ਨੈਸ਼ਨਲ ਡਿਫੈਂਸ ਕਾਲਜ ਦਾ 61ਵਾਂ ਕੋਰਸ 110 ਭਾਗ ਲੈਣ ਵਾਲਿਆਂ ਨਾਲ ਸ਼ੁਰੂ ਹੋਇਆ
Posted On:
02 FEB 2021 3:52PM by PIB Chandigarh
ਨੈਸ਼ਨਲ ਡਿਫੈਂਸ ਕਾਲਜ (ਐੱਨ ਡੀ ਸੀ ) ਦਾ 61ਵਾਂ ਕੋਰਸ 1 ਫਰਵਰੀ 2021 ਤੋਂ 110 ਹਿੱਸਾ ਲੈਣ ਵਾਲਿਆਂ ਨਾਲ ਸ਼ੁਰੂ ਹੋ ਗਿਆ ਹੈ । ਇਸ ਵਿੱਚ ਪਿਛਲੇ ਕੋਰਸ ਨਾਲੋਂ 10 ਭਾਗ ਲੈਣ ਵਾਲਿਆਂ ਦਾ ਵਾਧਾ ਹੈ । ਵਧੀਆਂ ਸੀਟਾਂ ਵਿੱਚੋਂ ਜਿ਼ਆਦਾਤਰ ਦੋਸਤ ਗੁਆਂਢੀ ਮੁਲਕਾਂ ਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ । ਸਮੇਂ ਦੇ ਵੱਡੇ ਅੰਤਰ ਤੋਂ ਬਾਅਦ ਉਜਬੇਕਿਸਤਾਨ , ਤਾਜਿ਼ਕਸਤਾਨ , ਫਿਲਪਾਈਨਸ ਅਤੇ ਮਾਲਦੀਵ ਦੇ ਆਫਿ਼ਸਰ ਇਸ ਵਿੱਚ ਹਿੱਸਾ ਲੈ ਰਹੇ ਹਨ । ਇਹ ਹਿੱਸਾ ਲੈਣ ਵਾਲੇ ਦੋਸਤ ਮੁਲਕਾਂ ਤੇ ਦੇਸ਼ਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਡਿਪਲੋਮੈਸੀ ਦੇ ਪ੍ਰਤੀਨਿਧ ਹਨ । ਇਸ ਲਈ ਐੱਨ ਡੀ ਸੀ ਨੇ ਦੱਖਣ ਅਮਰੀਕਾ ਤੋਂ ਇਲਾਵਾ ਸਾਰੇ ਕੌਂਟੀਨੈਂਟਸ ਦੇ ਪਰਟੀਸਿਪੈਂਟਸ ਨੂੰ ਦਾਖ਼ਲਾ ਦਿੱਤਾ ਹੈ , ਪਰ ਪਿਛਲੇ ਐੱਨ ਡੀ ਸੀ ਕੋਰਸ ਵਿੱਚ ਦੱਖਣ ਅਮਰੀਕਾ (ਬ੍ਰਾਜ਼ੀਲ) ਤੋਂ ਵੀ ਇੱਕ ਕੋਰਸ ਪਰਟੀਸਿਪੈਂਟ ਸੀ ।
ਪਹਿਲਾ ਐੱਨ ਡੀ ਸੀ ਕੋਰਸ 1960 ਵਿੱਚ ਸ਼ੁਰੂ ਕੀਤਾ ਗਿਆ ਸੀ । ਹੁਣ ਤੱਕ ਕਾਲਜ ਨੇ 3899 ਆਲੁਮਨੀ , ਜਿਨ੍ਹਾਂ ਵਿੱਚ 69 ਦੋਸਤ ਵਿਦੇਸ਼ੀ ਮੁਲਕਾਂ ਦੇ 835 ਅਧਿਕਾਰੀ ਸ਼ਾਮਲ ਹਨ । ਸਿਵਲ ਸੇਵਾਵਾਂ ਲਈ 2 ਖਾਲੀ ਥਾਂਵਾਂ ਨੂੰ ਪੁਰ ਕਰਨ ਦਾ ਵਾਧਾ ਹੋਇਆ ਹੈ ਤੇ ਮੌਜੂਦਾ 61ਵੇਂ ਐੱਨ ਡੀ ਸੀ ਕੋਰਸ ਵਿੱਚ ਸਿਵਲ ਸੇਵਾਵਾਂ ਲਈ 19 ਅਧਿਕਾਰੀ ਹਨ ।
61ਵੇਂ ਕੋਰਸ ਲਈ ਵਿਦੇਸ਼ੀ ਅਧਿਕਾਰੀਆਂ ਦੀ ਵਧੀ ਗਿਣਤੀ ਨੂੰ ਜੀ ਆਇਆਂ ਕਹਿੰਦਿਆਂ ਐੱਨ ਡੀ ਸੀ ਕਮਾਂਡੈਂਟ ਏਅਰ ਮਾਰਸ਼ਲ ਡੀ ਚੌਧਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਐੱਨ ਡੀ ਸੀ ਪਿਛਲੇ ਸਾਲਾਂ ਦੀਆਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲੇਗਾ । ਉਨ੍ਹਾਂ ਹੋਰ ਕਿਹਾ ਕਿ “ਪ੍ਰੈਜ਼ੀਡੈਂਟ ਚੇਅਰ ਆਫ਼ ਐਕਸੀਲੈਂਸ ਆਨ ਨੈਸ਼ਨਲ ਸਿਕਿਉਰਟੀ” ਜਿਸ ਨੂੰ ਹਾਲ ਹੀ ਵਿੱਚ ਸਥਾਪਿਤ ਕੀਤਾ ਗਿਆ ਹੈ , ਐੱਨ ਡੀ ਸੀ ਵਿਖੇ ਅਕਾਦਮਿਕ ਐਕਸੀਲੈਂਸ ਨੂੰ ਵਧਾਵੇਗਾ ।
ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਨੈਸ਼ਨਲ ਡਿਫੈਂਸ ਕਾਲਜ ਦੇ ਡਾਇਮੰਡ ਜੁਬਲੀ ਸਾਲ ਦੀ ਯਾਦ ਵਿੱਚ 2 ਨਵੰਬਰ 2020 ਨੂੰ ਇਸ ਚੇਅਰ ਨੂੰ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਸੀ । ਏਅਰ ਵਾਈਸ ਮਾਰਸ਼ਲ (ਡਾਕਟਰ) ਅਰਜੁਨ ਸੁਬਰਾਮਣੀਅਮ ਏ ਵੀ ਐੱਸ ਐੱਮ (ਰਿਟਾਇਰਡ) ਨੂੰ ਇਸ ਵੱਕਾਰੀ ਚੇਅਰ ਲਈ ਪਹਿਲਾ ਪੱਦ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ।
ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ
(Release ID: 1694593)